Uncategorized

ਜ਼ਿਕਰਯੋਗ ਹੈ ਕਿ ਵਿਕਰਮ ਵੋਹਰਾ ਸਵਿਟਜ਼ਰਲੈਂਡ ਦਾ ਵਾਸੀ ਸੀ ਤੇ ਵਿਆਹ ਕਰਵਾਉਣ ਲਈ ਭਾਰਤ ਆਇਆ ਸੀ। ਉਸ ਦੇ ਪਰਿਵਾਰ ਨੂੰ ਕੀ ਪਤਾ ਸੀ ਕਿ ਇਹ ਉਸ ਦੇ ਪੁੱਤਰ ਦਾ ਆਖ਼ਰੀ ਫੇਰਾ ਹੋ ਨਿੱਬੜੇਗਾ। ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਪਿਛਲੇ ਕੁਝ ਸਮੇਂ ਤੋਂ ਫਾਇਰਿੰਗ ਕਾਰਨ ਹੋਏ ਦਰਦਨਾਕ ਹਾਦਸੇ 20 ਅਪ੍ਰੈਲ 2016 – ਹਰਿਆਣੇ ਦੇ ਯਮੁਨਾਨਗਰ ‘ਚ ਵਿਆਹ ਸਮਾਗਮ ਦੌਰਾਨ ਤਿੰਨ ਸਾਲ ਦੀ ਮਾਸੂਮ ਬੱਚੀ ਦੀ ਜਾਨ ਗਈ। 18 ਨਵੰਬਰ 2016 – ਹਰਿਆਣੇ ਦੇ ਕਰਨਾਲ ‘ਚ ਸਾਧਵੀ ਦੇਵਾ ਠਾਕੁਰ ਦੇ ਸਮਰਥਕਾਂ ਵਲੋਂ ਕੀਤੇ ਹਵਾਈ ਫਾਇਰ ਦੌਰਾਨ ਇਕ ਔਰਤ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਗੰਭੀਰ ਰੂਪ ‘ਚ ਜਖ਼ਮੀ ਹੋ ਗਏ। 5 ਦਸੰਬਰ 2016 – ਪੰਜਾਬ ਦੇ ਬਠਿੰਡਾ ‘ਚ ਵਿਆਹ ਸਮਾਗਮ ਦੌਰਾਨ ਡਾਂਸ ਪਾਰਟੀ ਦੀ ਡਾਂਸਰ ਨੂੰ ਅਚਾਨਕ ਲੱਗੀ ਗੋਲੀ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। 19 ਨਵੰਬਰ 2017 – ਪੰਜਾਬ ਦੇ ਕੋਟਕਪੁਰਾ ‘ਚ ਇਕ ਅੱਠ ਸਾਲ ਦਾ ਮਾਸੂਮ ਬੱਚਾ ਗੁਆਂਢੀਆਂ ਦੇ ਘਰ ਵਿਆਹ ਸਮਾਗਮ ‘ਤੇ ਗਿਆ ਜਿਥੇ ਉਸਦੀ ਫਾਇਰਿੰਗ ਦੌਰਾਨ ਮੌਤ ਹੋ ਗਈ। 31 ਦਸੰਬਰ 2017 – ਹਰਿਆਣੇ ਦੇ ਕੈਥਲ ‘ਚ 12 ਸਾਲ ਤੋਂ ਸਵਿਜ਼ਰਲੈਂਡ ‘ਚ ਰਹਿ ਰਹੇ ਲਾੜੇ(36) ਦੀ ਵਿਆਹ ਤੋਂ ਇਕ ਦਿਨ ਪਹਿਲਾਂ ਹੀ ਮੌਤ ਹੋ ਗਈ। ਇਸ ਤਰ੍ਹਾਂ ਦੀ ਘਟਨਾਵਾਂ ਜ਼ਿਆਦਾਤਰ ਹਰਿਆਣਾ ਅਤੇ ਪੰਜਾਬ ‘ਚ ਹੀ ਹੋ ਰਹੀਆਂ ਹਨ। ਬਾਕੀ ਸੂਬਿਆਂ ‘ਚ ਇਸ ਤਰ੍ਹਾਂ ਦੀਆਂ ਘਟਨਾਵਾਂ ਘੱਟ ਹੀ ਸੁਣਨ ਨੂੰ ਮਿਲਦੀਆਂ ਹਨ। Presspunjab ਅਦਾਰਾ ਤੁਹਾਨੂੰ ਪੁਰਜ਼ੋਰ ਅਪੀਲ ਕਰਦਾ ਹੈ ਕਿ ਵਿਆਹਾਂ ਤੇ ਹੋਰ ਖੁਸ਼ੀ ਦੇ ਮੌਕਿਆਂ ‘ਤੇ ਹਥਿਆਰਾਂ ਦੀ ਵਰਤੋਂ ਤੋਂ ਸਖ਼ਤ ਪਰਹੇਜ਼ ਕਰੋ। ਕਾਨੂੰਨ ਖਾਤਰ ਨਾ ਸਹੀ ਆਪਣੇ ਪਰਿਵਾਰ ਖਾਤਰ ਇਸ ਤਰ੍ਹਾਂ ਦੇ ਦਿਖਾਵੇ ਤੋਂ ਬਚੋ। ਆਪਣੇ ਪਰਿਵਾਰ ‘ਚ ਕਿਸੇ ਵੀ ਸਮਾਗਮ ਤੋਂ ਪਹਿਲਾਂ ਹੀ ਰਿਸ਼ਤੇਦਾਰਾਂ ਅਤੇ ਦੋਸਤਾਂ-ਮਿੱਤਰਾਂ ਨੂੰ ਸੁਚੇਤ ਕਰਦੇ ਹੋਏ ਹਥਿਆਰ ਲਿਆਉਣ ਤੋਂ ਪਹਿਲਾਂ ਹੀ ਮਨ੍ਹਾ ਕਰ ਦਿਓ। ਇਸ ਤਰ੍ਹਾਂ ਦੇ ਹਾਦਸਿਆਂ ਨੂੰ ਕਾਬੂ ਕਰਨ ਲਈ ਪ੍ਰਸ਼ਾਸਨ, ਪੁਲਸ, ਪੈਲਸ ਵਾਲੇ ਅਤੇ ਪਰਿਵਾਰ ਵਾਲਿਆਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ।

Sharing is caring!

ਫਿਰੋਜ਼ਪੁਰ: ਭੈਣ-ਭਰਾਵਾਂ ਤੇ ਪਤਨੀ ਸਮੇਤ ਪਰਿਵਾਰ ਦਾ ਮੋਹ ਤਿਆਗ ਦੇਸ਼ ਦੀ ਰਾਖੀ ਕਰਦਿਆਂ ਸ਼ਹਾਦਤ ਦਾ ਜਾਮ ਪੀ ਗਏ ਫ਼ਿਰੋਜ਼ਪੁਰ ਦੇ ਜਵਾਨ ਜਗਸੀਰ ਸਿੰਘ ਦੀ ਅੰਤਿਮ ਰਸਮ ਅੱਜ ਟਾਲ ਦਿੱਤੀ ਗਈ। ਭਾਵੇਂ ਮੌਕੇ ‘ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਫ਼ੌਜ ਨੇ ਅੰਤਿਮ ਸੰਸਕਾਰ ਲਈ ਕੋਸ਼ਿਸ਼ਾਂ ਕੀਤੀਆਂ, ਪਰ ਲੰਮੇ ਸਮੇਂ ਤੋਂ ਸ਼ਹੀਦ ਦੀ ਭੈਣ ਆਪਣੇ ਭਰਾ ਨੂੰ ਮਿਲਣ ਦੀ ਤਾਂਘ ਲਾਈ ਬੈਠੀ ਸੀ। ਇਸ ਲਈ ਉਸ ਦੇ ਆਉਣ ਤੱਕ ਪਰਿਵਾਰ ਨੇ ਸਸਕਾਰ ਨਾ ਕਰਨ ਦਾ ਫੈਸਲਾ ਲਿਆ।

ਜਵਾਨ ਜਹਾਨ ਪੁੱਤ ਦੇ ਤੁਰ ਜਾਣ ਕਾਰਨ ਪਰਿਵਾਰ ਵਿੱਚ ਮਾਤਮ ਦਾ ਮਾਹੌਲ ਹੈ। ਇਸ ਦੁੱਖ ਦੀ ਘੜੀ ਵਿੱਚ ਪਰਿਵਾਰਕ ਮੈਂਬਰ ਸ਼ਹੀਦ ਦੀ ਯਾਦਗਾਰ ਦੇ ਨਾਲ-ਨਾਲ ਦੁਸ਼ਮਣ ਦੇਸ਼ ਨਾਲ ਆਰ-ਪਾਰ ਦੀ ਲੜਾਈ ਲੜਨ ਦੀ ਤਾਕੀਦ ਕਰਨ ਲੱਗੇ। ਦੇਸ਼ ਦੀ ਰਾਖੀ ਕਰਦਿਆਂ ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਘਟਨਾ ਦਾ ਸ਼ਿਕਾਰ ਹੋਏ ਨੌਜਵਾਨ ਜਗਸੀਰ ਸਿੰਘ ਦੇ ਪਿੰਡ ਲੋਹਗੜ੍ਹ ਵਿੱਚ ਅੱਜ ਵੀ ਮਾਤਮ ਛਾਇਆ ਰਿਹਾ। ਸ਼ਹੀਦ ਜਵਾਨ ਦਾ ਭਰਾ ਬੀਤੀ ਰਾਤ ਪਹੁੰਚ ਗਿਆ ਸੀ, ਪਰ ਦੋ ਸਾਲਾਂ ਤੋਂ ਭਰਾ ਦਾ ਮੁਖੜਾ ਦੇਖਣ ਦੀ ਤਾਂਘ ਲਾਈ ਬੈਠੀ ਭੈਣ ਨੂੰ ਅੰਤਿਮ ਦਰਸ਼ਨ ਕਰਵਾਉਣ ਲਈ ਪਰਿਵਾਰ ਨੇ ਸਸਕਾਰ ਨਾ ਕਰਨ ਦਾ ਨਿਰਣਾ ਲਿਆ।

ਸ਼ਹੀਦੀ ਜਾਮ ਪੀਣ ਵਾਲੇ ਜਗਸੀਰ ਸਿੰਘ ਦੇ ਪਿਤਾ ਨੇ ਕੇਂਦਰੀ ਸਰਕਾਰ ਤੇ ਫ਼ੌਜ ਨੂੰ ਦੁਸ਼ਮਣ ਨਾਲ ਆਰ-ਪਾਰ ਦੀ ਲੜਾਈ ਲੜਨ ਦੀ ਤਾਕੀਦ ਕਰਦਿਆਂ ਕਿਹਾ ਕਿ ਹੋਰ ਕਿੰਨੀ ਕੁ ਦੇਰ ਦੁਸ਼ਮਣਾਂ ਨੂੰ ਅਜਿਹੀਆਂ ਹਰਕਤਾਂ ਕਰਨ ਦਾ ਮੌਕਾ ਦਿੱਤਾ ਜਾਵੇਗਾ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਸੇ ਸੜਕ ਜਾਂ ਚੌਕ ਦਾ ਨਾਂਅ ਸ਼ਹੀਦ ਦੇ ਨਾਂ ‘ਤੇ ਰੱਖਣ ਦੀ ਮੰਗ ਕੀਤੀ ਤਾਂ ਜੋ ਲੋਕ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਜਾਣੂ ਰਹਿਣ।

ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਰਾਮਵੀਰ ਨੇ ਸ਼ਹੀਦ ਜਗਸੀਰ ਸਿੰਘ ਦਾ ਦਾਹ ਸੰਸਕਾਰ ਕੱਲ੍ਹ ਨੂੰ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਸ਼ਹੀਦ ਨੂੰ ਬਣਦਾ ਮਾਣ-ਸਨਮਾਨ ਦਿਵਾਉਣ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਲਈ ਉੱਚ ਅਧਿਕਾਰੀਆਂ ਨੂੰ ਲਿਖਿਆ ਜਾਵੇਗਾ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>