ਜਾਣੋ ਪੂਰੀ ਖਬਰ ਸੁੱਚਾ ਸਿੰਘ ਲੰਗਾਹ ਵਲੋਂ ਬਲਾਤਕਾਰ ਮਾਮਲੇ ‘ਚ ਪੀੜਤ ਔਰਤ ਦੇ ਬਿਆਨ ਬਦਲਣ ਦੀ ਦੇਰ ਸੀ ਕੀ

Sharing is caring!

ਜਾਣੋ ਪੂਰੀ ਖਬਰ ਸੁੱਚਾ ਸਿੰਘ ਲੰਗਾਹ ਵਲੋਂ ਬਲਾਤਕਾਰ ਮਾਮਲੇ ‘ਚ ਪੀੜਤ ਔਰਤ ਦੇ ਬਿਆਨ ਬਦਲਣ ਦੀ ਦੇਰ ਸੀ ਕੀ ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਵਲੋਂ ਬਲਾਤਕਾਰ ਮਾਮਲੇ ‘ਚ ਪੀੜਤ ਔਰਤ ਦੇ ਬਿਆਨ ਬਦਲਦੇ ਹੀ ਅਕਾਲੀ ਆਗੂਆਂ ਨੇ ਲੰਗਾਹ ਨਾਲ ਨਜ਼ਦੀਕੀਆਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜਾਣਕਾਰੀ ਮੁਤਾਬਕ ਸੁੱਚਾ ਸਿੰਘ ਲੰਗਾਹ ਜਦੋਂ ਪਟਿਆਲੇ ਤੋਂ ਗੁਰਦਾਸਪੁਰ ਅਦਾਲਤ ‘ਚ ਪੇਸ਼ੀ ਲਈ ਪੁੱਜੇ ਤਾਂ ਕਈ ਅਕਾਲੀ ਆਗੂ ਉਨ੍ਹਾਂ ਨੂੰ ਮਿਲਣ ਪਹੁੰਚ ਗਏ।ਲੰਗਾਹ ਨੇ ਵੀ ਅਕਾਲੀ ਆਗੂਆਂ ਅਤੇ ਸਮਰਥਕਾਂ ਨਾਲ ਹੱਥ ਮਿਲਾਇਆ, ਜਦੋਂ ਕਿ ਪੁਲਸ ਇਹ ਸਭ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ, ਹਾਲਾਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੈਂਬਰਾਂ ਨੇ ਅਕਾਲੀ ਆਗੂਆਂ ਦੇ ਅਦਾਲਤ ਪੁੱਜਣ ‘ਤੇ ਉਨ੍ਹਾਂ ਦਾ ਵਿਰੋਧ ਕੀਤਾ। ਸੋਮਵਾਰ ਨੂੰ ਸੈਸ਼ਨ ਕੋਰਟ ਦੇ ਐਡੀਸ਼ਨਲ ਜੱਜ ਪ੍ਰੇਮ ਕੁਮਾਰ ਨੇ ਅਦਾਲਤ ‘ਚ ਤਿੰਨ ਗਵਾਹਾਂ ਦੇ ਬਿਆਨ ਦਰਜ ਕੀਤੇਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 26 ਮਾਰਚ ਨੂੰ ਹੋਵੇਗੀ। ਜਿਕਰਯੋਗ ਹੈ ਕੀ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਵਾਦਾਂ ਵਿਚ ਘਿਰੇ ਸਾਬਕਾ ਅਕਾਲੀ ਆਗੂ ਅਤੇ ਐੱਸ. ਜੀ. ਪੀ. ਸੀ. ਮੈਂਬਰ ਸੁੱਚਾ ਸਿੰਘ ਲੰਗਾਹ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਸੀ । ਸੁੱਚਾ ਸਿੰਘ ਲੰਗਾਹ ‘ਤੇ ਜਬਰ-ਜ਼ਨਾਹ ‘ਤੇ ਦੋਸ਼ ਲਗਾਉਣ ਵਾਲੀ ਮਹਿਲਾ ਪੁਲਸ ਮੁਲਾਜ਼ਮ ਨੇ ਆਪਣੇ ਬਿਆਨ ਬਦਲ ਲਏ ਸਨ । ਉਕਤ ਮਹਿਲਾ ਦਾ ਕਹਿਣਾ ਹੈ ਕਿ ਅਸ਼ਲੀਲ ਵੀਡੀਓ ਵਿਚ ਨਜ਼ਰ ਆਉਣ ਵਾਲੀ ਔਰਤ ਉਹ ਨਹੀਂ ਹੈ।ਦੱਸਣਯੋਗ ਹੈ ਕਿ ਵਿਜੀਲੈਂਸ ਵਿਭਾਗ ਪਠਾਨਕੋਟ ਵਿਚ ਪਿੰਡ ਸੋਹਲ ਨਿਵਾਸੀ ਤਾਇਨਾਤ ਔਰਤ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਉਸ ਨਾਲ ਸਾਲ 2009 ਤੋਂ ਉਸ ਦੀ ਮਰਜ਼ੀ ਦੇ ਵਿਰੁੱਧ ਬਲਾਤਕਾਰ ਕਰਦੇ ਆ ਰਹੇ ਹਨ। ਇਸ ਸ਼ਿਕਾਇਤ ਦੇ ਆਧਾਰ ‘ਤੇ ਸਿਟੀ ਪੁਲਸ ਸਟੇਸ਼ਨ ਵਿਚ ਉੱਚਅਧਿਕਾਰੀਆਂ ਦੇ ਹੁਕਮਾਂ ‘ਤੇ ਐੱਫ.ਆਈ.ਆਰ ਨੰਬਰ 168 ਮਿਤੀ 28 ਸਤੰਬਰ 2017 ਅਨੁਸਾਰ ਕੇਸ ਦਰਜ ਕੀਤੀ ਗਈ ਸੀ। ਇਥੇ ਹੀ ਬਸ ਨਹੀਂ ਉਕਤ ਮਹਿਲਾ ਨੇ ਪੁਲਸ ਨੂੰ ਇਕ ਟੇਪ ਵੀ ਸੌਂਪੀ ਸੀ ਜਿਸ ਵਿਚ ਲੰਗਾਹ ਅਤੇ ਇਕ ਔਰਤ ਇਤਰਾਜ਼ਯੋਗ ਹਾਲਤ ਵਿਚ ਨਜ਼ਰ ਆ ਰਹੇ ਸਨ।ਉਸ ਸਮੇਂ ਪੀੜਤਾ ਦਾ ਕਹਿਣਾ ਸੀ ਇਹ ਟੇਪ ਉਸ ਨੇ ਇਸ ਲਈ ਤਿਆਰ ਕੀਤੀ ਸੀ ਕਿਉਂਕਿ ਲੰਗਾਹ ਉਸ ਨੂੰ ਧਮਕੀਆਂ ਦਿੰਦਾ ਸੀ।

Leave a Reply

Your email address will not be published. Required fields are marked *