ਜਾਣੋ, ਮੁਸਲਿਮ ਨੌਜਵਾਨ ਨੂੰ ਬਚਾਉਣ ਵਾਲੇ ਸਿੱਖ ਇੰਸਪੈਕਟਰ ਨੂੰ ਕਿਸ ਨੇ ਦਿੱਤੀ ਧਮਕੀ ?

Sharing is caring!

ਉੱਤਰਾਖੰਡ ਦੇ ਸੀਨੀਅਰ ਪੁਲਿਸ ਅਧਿਕਾਰੀ ਨੇ ਰਾਮਨਗਰ ਵਿੱਚ ਭੀੜ ਤੋਂ ਮੁਸਲਮਾਨ ਨੌਜਵਾਨ ਨੂੰ ਬਚਾਉਣ ਵਾਲੇ ਸਿੱਖ ਸਬ ਇੰਸਪੈਕਟਰ ਗਗਨਦੀਪ ਸਿੰਘ ਨੂੰ ਧਮਕੀਆਂ ਮਿਲਣ ਵਾਲੀਆਂ ਮੀਡੀਆ ਰਿਪੋਰਟਾਂ ਨੂੰ ਸਿਰਿਓਂ ਖਾਰਜ ਕਰ ਦਿੱਤਾ ਹੈ। ਏਡੀਜੀ ਅਸ਼ੋਕ ਕੁਮਾਰ ਨੇ ਕਿਹਾ ਕਿ ਗਗਨਦੀਪ ਸਿੰਘ ਨੂੰ ਕੋਈ ਧਮਕੀ ਨਹੀਂ ਮਿਲੀ ਤੇ ਉਸ ਦੇ ਛੁੱਟੀ ’ਤੇ ਜਾਣ ਦਾ ਰਾਮਨਗਰ ਦੀ ਘਟਨਾ ਨਾਲ ਕੋਈ ਸਬੰਧ ਨਹੀਂ।

ਜਾਣੋ ਪੂਰਾ ਮਾਮਲਾ
ਪਿਛਲੇ ਦਿਨੀਂ ਨੈਨੀਤਾਲ ਦੇ ਰਾਮਨਗਰ ਵਿੱਚ ਮੁਸਿਲਮ ਨੌਜਵਾਨ ਨੂੰ ਹਿੰਦੂ ਕੁੜੀ ਨਾਲ ਵੇਖਿਆ ਗਿਆ। ਇਸ ਤੋਂ ਬਾਅਦ ਭੀੜ ਨੇ ਉਸ ਨੂੰ ਘੇਰ ਲਿਆ ਤੇ ਇੱਕ ਸਿੱਖ ਸਬ ਇੰਸਪੈਕਟਰ ਗਗਨਦੀਪ ਸਿੰਘ ਨੇ ਉਸ ਨੂੰ ਭੀੜ ਤੋਂ ਬਚਾਇਆ। ਇਸ ਘਟਨਾ ਬਾਅਦ ਗਗਨਦੀਪ ਸਿੰਘ ਨੂੰ ਧਮਕੀਆਂ ਮਿਲ ਰਹੀਆਂ ਸੀ ਜਿਸ ਕਰਕੇ ਉਹ ਛੁੱਟੀ ’ਤੇ ਚਲਾ ਗਿਆ। ਸਮਾਜਿਕ ਸੰਗਠਨ ਗਗਨਦੀਪ ਸਿੰਘ ਦੀ ਇਸ ਕੰਮ ਲਈ ਪ੍ਰਸ਼ੰਸਾ ਕਰ ਰਹੇ ਹਨ। ਸੋਸ਼ਲ ਮੀਡੀਆ ’ਤੇ ਗਗਨਦੀਪ ਸਿੰਘ ਦੇ ਮੁਸਲਿਮ ਮੁੰਡੇ ਨੂੰ ਬਚਾਉਂਦਿਆਂ ਦੀ ਤਸਵੀਰ ਵੀ ਕਾਫ਼ੀ ਵਾਇਰਲ ਹੋਈ ਸੀ।

ਬੀਜੇਪੀ ਵਿਧਾਇਕ ਨੇ ਪੁਲਿਸ ਅਧਿਕਾਰੀ ’ਤੇ ਚੁੱਕੇ ਸਵਾਲ
ਉੱਧਰ ਬੀਜੇਪੀ ਵਿਧਾਇਕ ਰਾਜਕੁਮਾਰ ਠੁਕਰਾਲ ਨੇ ਪੁਲਿਸ ਅਧਿਕਾਰੀ ਗਗਨਦੀਪ ਸਿੰਘ ’ਤੇ ਉਲਟਾ ਸਵਾਲ ਖੜੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜਦ ਉਨ੍ਹਾਂ ਨੂੰ ਮਸਜਿਦਾਂ ਤੇ ਮਦਰੱਸਿਆਂ ਵਿੱਚ ਜਾਣ ਦੀ ਅਗਿਆ ਨਹੀਂ ਤਾਂ ਉਹ ਮੁਸਲਿਮ ਮੁੰਡੇ ਹਿੰਦੂਆਂ ਦਾ ਸੱਭਿਅਤਾ ਨੂੰ ਬਰਬਾਦ ਕਰਨ ਲਈ ਮੰਦਰ ਕਿਉਂ ਗਏ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਾਨੂੰਨ ਨਾ ਹੋਣ ਕਾਰਨ ਇਹ ਗੱਲ ਪੁੱਛਣ ਵਾਲਾ ਕੋਈ ਨਹੀਂ ਹੈ।

ਉਨ੍ਹਾਂ ਕਿਹਾ ਕਿ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਲਈ ਇਹ ਲੋਕ ਹਿੰਦੂਆਂ ਦੀ ਕੁੜੀ ਨੂੰ ਲੈ ਕੇ ਮੰਦਰ ਵਿੱਚ ਪੁੱਜੇ ਸਨ।

Leave a Reply

Your email address will not be published. Required fields are marked *