ਜੇਲ ‘ਚ ਆਸਾਰਾਮ ਦੇ ਆਖਣ ‘ਤੇ ਸਲਮਾਨ ਖਾਨ ਨੇ ਲਿਆ ਇਹ ਵੱਡਾ ਫੈਸਲਾ

Sharing is caring!

ਬਾਲੀਵੁੱਡ ਦੇ ‘ਟਾਈਗਰ’ 48 ਘੰਟੇ ਬਾਅਦ ਬੇਲ ‘ਤੇ ਬਾਹਰ ਆ ਗਿਆ ਹੈ। ਘਰ ਪੁੱਜਦੇ ਹੀ ਮਾਤਾ-ਪਿਤਾ ਨੂੰ ਮਿਲਣ ਤੋਂ ਬਾਅਦ ਹਮੇਸ਼ਾ ਵਾਂਗ ਫੈਨਜ਼ ਨੂੰ ਮਿਲਣ ਘਰ ਦੀ ਬਾਲਕਨੀ ‘ਚ ਆਏ ਤੇ ਹਥ ਜੋੜ ਕੇ ਧੰਨਵਾਦ ਕਿਹਾ। ਸਲਮਾਨ ਖਾਨ ਦੇ ਬੇਲ ‘ਤੇ ਰਿਹਾਅ ਹੋਣ ਦਾ ਜਸ਼ਨ ਫੈਨਜ਼ ਨੇ ਜੋਧਪੁਰ ਤੋਂ ਮੁੰਬਈ ਤੱਕ ਮਨਾਇਆ। ਇਸੇ ਦੌਰਾਨ ਅਜਿਹੀਆਂ ਖਬਰਾਂ ਆ ਰਹੀਆਂ ਹਨਕਿ ਜ਼ੇਲ ‘ਚ ਆਸਾਰਾਮ ਨਾਲ ਬਿਤਾਏਕੁਝ ਪਲਾਂ ਤੋਂ ਬਾਅਦ ਸਲਮਾਨ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਅਹਿਮ/ਮਹੱਤਵਪੂਰਨ ਫੈਸਲਾ ਲਿਆ। ਸਲਮਾਨ ਜੋਧਪੁਰ ਦੀ ਸੈਂਟਰਲ ਜ਼ੇਲ ‘ਚ ਆਸਾਰਾਮ ਨਾਲ ਬੈਰਕ ਨੰਬਰ 2 ‘ਚ ਸਨ। ਇਸ ਦੌਰਾਨ ਆਸਾਰਾਮ ਤੇ ਸਲਮਾਨ ਖਾਨ ਦੀ ਗੱਲਬਾਤ ਵੀ ਹੋਈਖਬਰਾਂ ਦੀ ਮੰਨੀਏ ਤਾਂ ਆਸਾਰਾਮ ਨੇ ਸਲਮਾਨ ਖਾਨ ਨੂੰ ਇਕ ਸਲਾਹ ਦਿੱਤੀ, ਜਿਸ ਨੂੰ ਦਬੰਗ ਖਾਨ ਨੇ ਮੰਨ ਲਿਆ। ਜਾਣਕਾਰੀ ਮੁਤਾਬਕ ਆਸਾਰਾਮ ਨੇ ਸਲਮਾਨ ਖਾਨ ਨੂੰ ਕਿਹਾਤੁਹਾਨੂੰ ਸਿਗਰਟ ਛੱਡ ਦੇਣੀ ਚਾਹੀਦੀ ਹੈ।” ਇਸ ‘ਤੇ ਸਲਮਾਨ ਖਾਨ ਨੇ ਜਵਾਬ ਦਿੰਦੇ ਹੋਏ ਕਿਹਾ, ਹੁਣ ਮੈਂ ਕਦੇ ਵੀ ਸਿਗਰਟ ਨੂੰ ਹਥ ਨਹੀਂ ਲਵਾਂਗਾ। ਇੰਨਾਂ ਦਾ ਤਹਿ ਹੈ ਕਿ ਸਲਮਾਨ ਨੇ ਜੇਕਰ ਇਹ ਫੈਸਲਾ ਲਿਆ ਹੈ ਤਾਂ ਉਹ ਨਾ ਸਿਰਫ ਉਨ੍ਹਾਂ ਦੀ ਸਿਹਤ ਲਈ ਚੰਗਾ ਸਗੋਂ ਉਨ੍ਹਾਂ ਦਾ ਪਰਿਵਾਰ ਵੀ ਇਸ ਫੈਸਲੇ ਤੋਂ ਖੁਸ਼ ਹੋਵੇਗਾ। ਦੱਸਣਯੋਗ ਹੈ ਕਿ ਸਲਮਾਨ ਖਾਨ ਫੈਨਜ਼ ਨੂੰ ਮਿਲਦੇ ਸਮੇਂ ਕਾਫੀ ਭਾਵੁਕ ਹੋ ਗਏ ਸਨ ਤੇ ਉਨ੍ਹਾਂ ਨੂੰ ਘਰ ਜਾ ਸਾਉਣ/ਸੌਣ ਦਾ ਇਸ਼ਾਰਾ ਕੀਤਾ ਸੀ। ਸਲਮਾਨ ਦੇ ਇਸ ਨਰਮ ਸੁਭਾਅਨੇ ਇਕ ਵਾਰ ਫਿਰ ਫੈਨਜ਼ ਦੇ ਦਿਲਾਂ ‘ਚ ਆਪਣੀ ਜਗ੍ਹਾ ਹੋਰ ਮਜ਼ਬੂਤ ਕਰ ਦਿੱਤੀ ਹੈ। ਦੱਸ ਦੇਈਏ ਕਿ ਸਲਮਾਨ ਖਾਨ ਨੂੰ ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ 5 ਸਾਲ ਦੀ ਜ਼ੇਲ ਹੋਈ ਸੀ, ਜਿਸ ਤੋਂ ਬਾਅਦ ਸੈਸ਼ਨ ਕੋਰਟ ਨੇ 50 ਹਜ਼ਾਰ ਦੇ ਮੁਚਲਕੇ ਤੇ ਦੋ ਸ਼ਰਤਾਂ ‘ਤੇ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਹੈ। ਸਲਮਾਨ ਖਾਨ ਨੂੰ 7 ਮਈ ਨੂੰ ਕੋਰਟ ‘ਚ ਪੇਸ਼ ਹੋਣਾ ਪਵੇਗਾ ਤੇ ਦੇਸ਼ ਛੱਡਣ ਤੋਂ ਪਹਿਲਾਂ ਕੋਰਟ ਤੋਂ ਅਗਿਆ ਲੈਣੀ ਹੋਵੇਗੀ। ਫਿਲਹਾਲ ਕੋਰਟ ਨੇ ਸਲਮਾਨ ਖਾਨ ਦੀ ਸਜ਼ਾ ਸਸਪੈਂਡ ਕਰ ਦਿੱਤੀ ਹੈ। ਦੂਜੇ ਪਾਸੇ ਲੰਬੇ ਸਮੇਂ ਤੋਂ ਜੇਲ ‘ਚ ਬੰਦ ਆਸਾਰਾਮ ਦੀ ਕਿਸਮਤ ਦਾ ਫੈਸਲਾ 25 ਅਪ੍ਰੈਲ ਨੂੰ ਹੋਵੇਗਾ। ਆਸਾਰਾਮ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲੱਗਾ ਹੈ।

Leave a Reply

Your email address will not be published. Required fields are marked *