ਡੀਐਸਪੀ ਦੇ ਇਕਲੌਤੇ ਪੁੱਤਰ ਦਾ ਜਨਮਦਿਨ, ਘਰ ‘ਚ ਸੋਗ

Sharing is caring!

ਡੀਐਸਪੀ ਦੇ ਇਕਲੌਤੇ ਪੁੱਤਰ ਦਾ ਜਨਮਦਿਨ, ਘਰ ‘ਚ ਸੋਗਡੀ.ਐਸ.ਪੀ ਬਲਜਿੰਦਰ ਸਿੰਘ ਦੀ ਮੌਤ ਨਾਲ ਉਨ੍ਹਾਂ ਦਾ ਪੂਰਾ ਪਰਿਵਾਰ ਅਤੇ ਪੁਲਿਸ ਪ੍ਰਸ਼ਾਸਨ ਸਦਮੇ ਵਿਚ ਹੈ। ਡੀ.ਐਸ.ਪੀ ਬਲਜਿੰਦਰ ਦੀ ਮੌਤ ਹੋਣ ਮਗਰੋਂ ਬੀਤੇ ਦਿਨ ਉਨ੍ਹਾਂ ਦੇ ਗੰਨਮੈਨ ਦੀ ਵੀ ਮੌਤ ਹੋ ਗਈ। ਇਸ ਸਬ ਤੋਂ ਅਲਗ 29 ਜਨਵਰੀ ਨੂੰ ਜਿਥੇ ਡੀ.ਐਸ.ਪੀ ਬਲਜਿੰਦਰ ਸਿੰਘ ਸੰਧੂ ਦਾ ਇਕਲੌਤਾ ਬੇਟਾ ਜਦ ਆਪਣਾ ਜਨਮ ਦਿਨ ਮਨਾਉਣ ਦੀਆਂ ਤਿਆਰੀਆਂ ਕਰ ਹੀ ਰਿਹਾ ਸੀ ਕਿ ਉਸ ਨੂੰ ਆਪਣੇ ਪਿਤਾ ਡੀ.ਐਸ.ਪੀ ਬਲਜਿੰਦਰ ਸਿੰਘ ਸੰਧੂ ਦੀ ਮੌਤ ਹੋਣ ਦੀ ਖ਼ਬਰ ਮਿਲ ਗਈ।ਇਸ ਖਬਰ ਨਾਲ ਜਿਵੇਂ ਕਿ ਉਨ੍ਹਾਂ ਦੀ ਪੂਰੀ ਦੁਨੀਆਂ ਹੀ ਹਿੱਲ ਗਈ। ਡੀ.ਐਸ.ਪੀ ਦੇ ਇਕਲੋਤੇ ਬੇਟੇ ਦੀ ਖੁਸ਼ੀ ਪਲਾਂ ਵਿੱਚ ਹੀ ਸਾਰੀ ਉਮਰ ਦੇ ਗਮ ਵਿੱਚ ਬਦਲ ਗਈ। ਜਦੋਂ ਡੀ.ਐਸ.ਪੀ ਸੰਧੂ ਨੇ 29 ਜਨਵਰੀ ਨੂੰ ਪੰਜਾਬ ਯੂਨੀਵਰਸਿਟੀ ਦੇ ਰੀਜਨਲ ਕੈਂਪਸ ਜੈਤੋ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ ਜਾਂ ਇਸ ਪਿੱਛੇ ਹੋਰ ਕੋਈ ਘਟਨਾ ਹੋਣ ਦਾ ਸ਼ੱਕ ਹੈ ਇਸ ਗੱਲ ਦਾ ਹਾਲੇ ਤਕ ਪੂਰੀ ਤਰ੍ਹਾਂ ਨਹੀਂ ਪਤਾ ਚਲ ਪਾਇਆ ਹੈ। ਦੀ.ਐਸ.ਪੀ ਦੀ ਮੌਤ ਵਾਲੇ ਅਗਲੇ ਦਿਨ ਤੋਂ ਅਗਲੇ ਹੀ ਦਿਨ 30 ਜਨਵਰੀ ਨੂੰ ਉਨ੍ਹਾਂ ਦੇ ਇਕਲੌਤੇ ਪੁੱਤਰ ਦਾ ਜਨਮ ਦਿਨ ਸੀ। ਅੱਜ ਪਟਿਆਲਾ ਵਿਖੇ ਸੰਧੂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਪੰਜਾਬ ਪੁਲਿਸ ਦੇ ਡੀ.ਜੀ.ਪੀ ਸੁਰੇਸ਼ ਅਰੋੜਾ ਨੇ ਬਲਜਿੰਦਰ ਸਿੰਘ ਨੂੰ ਆਖਰੀ ਸਲਾਮੀ ਦਿੱਤੀ। ਉਹ ਦੀ.ਐਸ.ਪੀ ਸੰਧੂ ਦੀ ਅੰਤਿਮ ਵਿਦਾਇਗੀ ਦੀ ਰਸਮ ਵਿੱਚ ਪੁੱਜੇ ਪਟਿਆਲਾ ਪੁਜੇ ਸਨ। ਉਨ੍ਹਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ। ਇਸ ਮਗਰੋਂ ਉਹ ਫਰੀਦਕੋਟ ਲਈ ਰਵਾਨਾ ਹੋ ਗਏ ਜਿਥੇ ਉਹ ਮਾਰੇ ਗਏ ਗੰਨਮੈਨ ਦੇ ਪਰਿਵਾਰ ਨੂੰ ਮਿਲਣਗੇ।ਡੀ.ਜੀ.ਪੀ ਨੇ ਕਿਹਾ ਕਿ ਸੰਧੂ ਦਾ ਪਰਿਵਾਰ ਉਨ੍ਹਾਂ ਦਾ ਆਪਣਾ ਪਰਿਵਾਰ ਹੈ। ਉਹ ਖੁਦ ਇਸ ਪਰਿਵਾਰ ਦਾ ਖਿਆਲ ਰੱਖਣਗੇ। ਸੁਰੇਸ਼ ਅਰੋੜਾ ਵੱਲੋਂ ਹੋਰ ਕਿਸੇ ਮਾਮਲੇ ‘ਤੇ ਗੱਲ ਕਰਨ ਤੋਂ ਸਾਫ ਮਨਾ ਕਰ ਦਿੱਤਾ। ਕਾਲਜ ਵਿੱਚ ਵਿਦਿਆਰਥੀਆਂ ਦੇ ਧਰਨੇ ਮੌਕੇ ਇੱਕ ਧਿਰ ਨੇ ਡੀ.ਐਸ.ਪੀ. ਬਲਜਿੰਦਰ ਸਿੰਘ ਸੰਧੂ ‘ਤੇ ਦੂਜੀ ਧਿਰ ਦਾ ਪੱਖ ਲੈਣ ਦੇ ਇਲਜ਼ਾਮ ਲਾਏ ਗਏ ਸਨ। ਪਹਿਲੀ ਖਬਰਾਂ ਅਨੁਸਾਰ ਉਹ ਇਸ ਗੱਲ ਨੂੰ ਦਿਲ ‘ਤੇ ਲਾ ਗਏ ਅਤੇ ਖ਼ੁਦ ਨੂੰ ਗੋਲ਼ੀ ਮਾਰ ਲਈ ਸੀ।

Leave a Reply

Your email address will not be published. Required fields are marked *