Uncategorized

ਤਰਨਤਾਰਨ ਦੀ ਕੁੜੀ ਨੇ ਇਤਿਹਾਸ ਰਚਿਆ, ਬਣੀ ਪਹਿਲੀ ਮਹਿਲਾ ਪ੍ਰਧਾਨ ਪੰਜਾਬ ਯੂਨੀਵਰਸਿਟੀ ਦੀ ….

Sharing is caring!

ਪੰਜਾਬ ਯੂਨੀਵਰਸਿਟੀ (ਪੀ. ਯੂ.) ‘ਚ ਵਿਦਿਆਰਥੀ ਸੰਘ ਚੋਣਾਂ 2018 ਦੇ ਨਤੀਜੇ ਆ ਚੁਕੇ ਹਨ ਅਤੇ ਇਨ੍ਹਾਂ ਚੋਣਾਂ ‘ਚ ਐੱਸ. ਐੱਫ. ਐੱਸ. ਦੀ ਕਨੂੰਪ੍ਰਿਆ ਸਭ ਤੋਂ ਵੱਧ ਵੋਟਾਂ ਹਾਸਲ ਕਰ ਕੇ ਪੰਜਾਬ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਪ੍ਰਧਾਨ ਬਣ ਗਈ ਹੈ। ਕੰਨੂਪ੍ਰਿਆ ਨੇ ਪੰਜਾਬ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਪ੍ਰਧਾਨ ਬਣ ਕੇ ਬੇਮਿਸਾਲ ਇਤਿਹਾਸ ਰਚ ,,,,, ਦਿੱਤਾ ਹੈ।

PU ਚੋਣਾਂ: ਨਤੀਜਿਆਂ ਤੋਂ ਬਾਅਦ ਭਾਵੁਕ ਹੋਈ ਵਿਜੇਤਾ ਕੰਨੂਪ੍ਰੀਆ#SFS #PanjabUniversity #PUElections

Posted by Gurpreet Singh Rinku on Thursday, September 6, 2018

ਉਸ ਨੇ ਸਭ ਤੋਂ ਵੱਧ 2802 ਵੋਟਾਂ ਹਾਸਲ ਕੀਤੀਆਂ ਹਨ।ਉਸ ਤੋਂ ਇਲਾਵਾ ਏ. ਬੀ. ਵੀ. ਪੀ. ਤੋਂ ਅਸ਼ੀਸ਼ ਰਾਣਾ ਨੂੰ 2083, ਐੱਸ. ਓ. ਆਈ. ਤੋਂ ਇਕਬਾਲਪ੍ਰੀਤ ਸਿੰਘ ਨੂੰ 1987, ਐੱਨ. ਐੱਸ. ਯੂ. ਆਈ. ਤੋਂ ਅਨੁਜ ਸਿੰਘ ਨੂੰ 1583 ਅਤੇ ਨੋਟ ਨੂੰ 209 ਵੋਟਾਂ ਹਾਸਲ ਹੋਈਆਂ ਹਨ। ਕਨੂੰਪ੍ਰਿਆ ਨੇ ਕੁੱਲ 719 ਵੋਟਾਂ ਦੇ ਫਰਕ ਨਾਲ ਏ. ਬੀ.ਵੀ. ਪੀ. ਤੇ ਐਸ. ਓ. ਆਈ. ਤੋਂ ਜਿੱਤ ਹਾਸਲ ਕੀਤੀ ਹੈ। ਵਾਈਸ ,,,,, ਪ੍ਰੈਜ਼ੀਡੈਂਟ ਦੇ ਅਹੁਦੇ ਲਈ ਐਸ. ਓ. ਆਈ. ਦੇ ਉਮੀਦਵਾਰ ਦਲੇਰ ਸਿੰਘ 3155 ਵੋਟਾਂ ਨਾਲ ਜਿੱਤੇ ਜਦਕਿ ਇਸ ਅਹੁਦੇ ਲਈ ਪ੍ਰਦੀਪ ਸਿੰਘ ਨੂੰ 2227 ਵੋਟਾਂ ਹਾਸਲ ਹੋਈਆਂ।ਅੱਜ ਐੱਸਐੱਫ਼ਐੱਸ (ਸਟੂਡੈਂਟਸ ਫ਼ਾਰ ਸੁਸਾਇਟੀ) ਦੀ ਉਮੀਦਵਾਰ ਕਨੂਪ੍ਰਿਆ ਨੇ ਅੱਜ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਦੀ ਚੋਣ ਜਿੱਤ ਕੇ ਨਵਾਂ ਇਤਿਹਾਸ ਰਚ ਦਿੱਤਾ ਹੈ। ਯੂਨੀਵਰਸਿਟੀ `ਚ ਪਹਿਲੀ ਵਾਰ ਕੋਈ ਕੁੜੀ ਸਟੂਡੈਂਟਸ ਕੌਂਸਲ ਦੀ ਪ੍ਰਧਾਨ ਬਣੀ ਹੈ।ਪੰਜਾਬ ਦੇ ਤਰਨ ਤਾਰਨ ਜਿ਼ਲ੍ਹੇ ਦੇ ਸ਼ਹਿਰ ਪੱਟੀ ਦੀ ਜੰਮਪਲ਼ ਕਨੂਪ੍ਰਿਆ (22) ਯੂਨੀਵਰਸਿਟੀ ਦੇ ਜ਼ੂਆਲੋਜੀ ਵਿਭਾਗ `ਚ ਐੱਮਐੱਸਸੀ ਦੂਜੇ ਵਰ੍ਹੇ ਦੀ ਵਿਦਿਆਰਥਣ ਹੈ।ਕਨੂਪ੍ਰਿਆ ਦੇ ਪਿਤਾ ਪਵਨ ਕੁਮਾਰ ਇੱਕ ਨਿਜੀ ਵਪਾਰੀ ਹਨ ਤੇ ਉਨ੍ਹਾਂ ਦੀ ਮਾਂ ਚੰਦਰ ਸੁਧਾ ਰਾਣੀ ਇੱਕ ਏਐੱਨਐੱਮ ਹਨ। ਕਨੂਪ੍ਰਿਆ ਦੀ ਮੁਢਲੀ ਸਿੱਖਿਆ ਪੱਟੀ ਦੇ ਸੈਕਰਡ ਹਾਰਟ ਕਾਨਵੈਂਟ ਸਕੂਲ `ਚ ਸੰਪੰਨ ਹੋਈ ਸੀ। ਕਨੂਪ੍ਰਿਆ ਬਹੁਤ ਵਧੀਆ ਫ਼ੋਟੋਗ੍ਰਾਫ਼ਰ ਹੈ। ,,,,, ਚੋਣ ਜਿੱਤਣ ਤੋਂ ਬਾਅਦ ਉਸ ਨੇ ਕਿਹਾ ਕਿ ਉਹ ਜਿੱਥੇ ਕੁੜੀਆਂ ਦੇ ਹੋਸਟਲ ਲਈ ਕੰਮ ਕਰੇਗੀ, ਉੱਥੇ ਉਹ ਨਿਜੀਕਰਨ ਦਾ ਵੀ ਵਿਰੋਧ ਕਰੇਗੀ,ਐੱਸਐੱਫ਼ਐੱਸ (ਸਟੂਡੈਂਟਸ ਫ਼ਾਰ ਸੁਸਾਇਟੀ) ਸਟੂਡੈਂਟਸ ਫ਼ਾਰ ਸੁਸਾਇਟੀ – ਐੱਸਐੱਫ਼ਐੱਸ (ਸਮਾਜ ਲਈ ਵਿਦਿਆਰਥੀ) ਨਾਂਅ ਦੀ,,,,,, ਇਸ ਜੱਥੇਬੰਦੀ ਦੀ ਸਥਾਪਨਾ ਸਤੰਬਰ 2010 `ਚ ਚੰਡੀਗੜ੍ਹ ਵਿਖੇ ਹੋਈ ਸੀ। ਇਸੇ ਗੁੱਟ ਵੱਲੋਂ ਚੋਣ ਲੜਦਿਆਂ ਕਨੂਪ੍ਰਿਆ ਨੇ ਹੁਣ ਇਤਿਹਾਸ ਰਚਿਆ ਹੈ। ਇਸ ਸਮੂਹ ਨੇ ਪ੍ਰਧਾਨਗੀ ਦੇ ਅਹੁਦੇ ਲਈ ਸਦਾ ਮਹਿਲਾ ਉਮੀਦਵਾਰ ਨੂੰ ਹੀ ਪਹਿਲ ਦਿੱਤੀ ਹੈ।ਇਹ ਸਮੂਹ ਵੱਖੋ-ਵੱਖਰੀਆਂ ਕਿਤਾਬਾਂ ਤੇ ਪ੍ਰਮੁੱਖ ਸਮਾਜਕ ਮੁੱਦਿਆਂ `ਤੇ ਵਿਚਾਰ-ਵਟਾਂਦਰਾ ਕਰਨ ਲਈ ਕਾਇਮ ਕੀਤਾ ਗਿਆ ਸੀ। ਇਸ ਨੇ ਯੂਨੀਵਰਸਿਟੀ `ਚ ਮੁੱਖਧਾਰਾ ਦੀਆਂ ਸਿਆਸੀ ਪਾਰਟੀਆਂ ਵੱਲੋਂ ਮਨੁੱਖੀ ਤਾਕਤ ਤੇ ਧਨ ਦੀ ਵਰਤੋਂ ਰਾਹੀਂ ਕੀਤੀ ਜਾ ਰਹੀ ਸਿਆਸਤ ਨੂੰ ਮੁੱਢੋਂ ਰੱਦ ਕੀਤਾ।ਵਿਦਿਆਰਬੀਆਂ ਦੇ ਇਸ,,,,,,,  ਗੁੱਟ ਨੇ ਸਦਾ ਡਫ਼ਲੀਆਂ ਲੈ ਕੇ ਗਾਉਂਦੇ ਤੇ ਨਾਅਰੇ ਲਾਉਂਦਿਆਂ ਆਪਣਾ ਪ੍ਰਚਾਰ ਕਰਨ ਨੂੰ ਪਹਿਲ ਦਿੱਤੀ; ਜਦ ਕਿ ਦੂਜੀਆਂ ਪਾਰਟੀਆਂ ਨੇ ਸਦਾ ਕਾਰਾਂ ਵਿੱਚ ਹੀ ਚੋਣ-ਰੈਲੀਆਂ ਕੀਤੀਆਂ।ਐੱਸਐੱਫ਼ਐੱਸ ਨੇ ਸਦਾ ਆਪਣੇ ਨੁੱਕੜ ਨਾਟਕਾਂ ਰਾਹੀਂ ਹੋਰਨਾਂ ਪਾਰਟੀਆਂ ਵੱਲੋਂ ਚੋਣ ਪ੍ਰਚਾਰ, ਬੈਨਰਾਂ, ਸਟਿੱਕਰਾਂ, ਡਿਸਕੋ ਪਾਰਟੀਆਂ, ਕਾਰ ਰੈਲੀਆਂ, ਪਹਾੜੀ ਸਥਾਨਾਂ ਦੇ ਦੌਰਿਆਂ, ਮੁਫ਼ਤ ਡਿਨਰ ਪਾਰਟੀਆਂ, ਆਨਲਾਈਨ ਮੁਹਿੰਮਾਂ ਆਦਿ `ਤੇ ਲੱਖਾਂ ਰੁਪਏ ਖ਼ਰਚ ਕੀਤੇ ਜਾਣ ਦਾ ਜ਼ੋਰਦਾਰ ਵਿਰੋਧ ਕੀਤਾ ਹੈ ਹੁਣ ਤੱਕ ਇਸ ਵਿਦਿਆਰਥੀ ਗੁੱਟ ਨੇ ਸਦਾ ਪ੍ਰਮੁੱਖ ਭਖਵੇਂ ਮੁੱਦਿਆਂ ਦੇ ਦਮ `ਤੇ ਚੋਣ ਲੜੀ ਹੈ; ਜਿਵੇਂ ਸਾਲ 2012 `ਚ ਇਸ ਨੇ ਕੈਂਪਸ `ਚ ਜਿਨਸੀ ਸ਼ੋਸ਼ਣ ਵਿਰੁੱਧ ਜ਼ੋਰਦਾਰ ਆਵਾਜ਼ ਉਠਾਈ ਸੀ। ਇਸ ਤੋਂ ਇਲਾਵਾ ਹੋਸਟਲਾਂ `ਚ ਸਾਫ਼-ਸੁਥਰਾ ਭੋਜਨ ਨਾ ਮਿਲਣ ਦਾ ਵਿਰੋਧ ਕੀਤਾ ਸੀ,ਕੈਂਪਸ `ਚ ਚਾਰ-ਪਹੀਆ ਵਾਹਨਾਂ ਦੇ ਦਾਖ਼ਲ ਹੋਣ ਦਾ ਵਿਰੋਧ ਕੀਤਾ ਸੀ। ਸਾਲ 2016 ਦੀਆਂ ‘ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ` ਚੋਣਾਂ ਦੌਰਾਨ ਐੱਸਐੱਫ਼ਐੱਸ ਦੀ ਕਾਰਗੁਜ਼ਾਰੀ ਬਹੁਤ ਵਧੀਆ ਰਹੀ ਸੀ। ਉਸ ਦੇ ਪ੍ਰਧਾਨਗੀ ਦੇ ਅਹੁਦੇ ਲਈ ਉਮੀਦਵਾਰ ਅੰਮ੍ਰਿਤਪਾਲ ਸਿੰਘ ਨੂੰ 2494 ਵੋਟਾਂ ਮਿਲੀਆਂ ਸਨ ਤੇ ਉਹ ਤੀਜੇ ਸਥਾਨ `ਤੇ ਰਹੇ ਸਨ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>