Uncategorized

ਤਹਾਨੂੰ ਵੀ ਬੱਚੀ ਤੇ ਬਹੁਤ ਪਿਆਰ ਆਵੇਗਾ .. ਸ਼ੇਅਰ ਜਰੂਰ ਕਰੋ

Sharing is caring!

ਇਸ ਸਮਾਜ ’ਚ ਨਿੱਤ ਨਵੇਂ ਚੰਨ ਚਾੜੇ ਜਾ ਰਹੇ ਨੇ, ਮੁੰਡੇ ਨਸ਼ਿਆ ਦੇ ਸਮੁੰਦਰ ਚ‘ ਬਰਬਾਦ ਹੋਈ ਜਾ ਰਹੇ ਨੇ,ਧੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਂ ਦੇ ਸਮੁੰਦਰ (ਪੇਟ) ਅੰਦਰ ਖਤਮ ਕਰਾਇਆ ਜਾ ਰਿਹਾ ਹੈ। ਸਮਾਜ ਨੂੰ ਲੋੜ ਹੈ ਆਪਣੀ ਸੋਚ ਨੂੰ ਬਦਲਣ ਦੀ ਨਾ ਕਿ ਧੀ ਨਾਲੋਂ ਪੱੁਤ ਨੂੰ ਪਹਿਲ ਦੇਣ ਦੀ ।ਇਹ ਆਮ ਵੇਖਣ ਵਿੱਚ ਆਉਦਾ ਹੈ ਜਿਸ ਘਰ ਵਿੱਚ ਧੀ ਨਹੀਂ ਹੁੰਦੀ,ਉਹਨਾਂ ਜਿਆਦਾਤਰ ਘਰਾਂ ਦਾ ਮਾਹੌਲ ਸੱਭਿਅਕ ਨਹੀਂ ਰਹਿੰਦਾ।

This is the cutest video on Internet today❤️😂- Omer

Posted by Josh-e-Junoon (Tsunami of Imran Khan) on Tuesday, August 21, 2018

ਧੀਆਂ ਘਰ ਵਿੱਚ ਹੋਣਗੀਆਂ ਤਾਂ ਉਸ ਘਰ ਵਿੱਚ ਬੋਲ ਚਾਲ ਦਾ ਸਲੀਕਾ ਅੱਛਾ ਹੋਵੇਗਾ।ਆਮ ਤੌਰ ਤੇ ਲੋਕੀਂ ਆਪਣੀਆਂ ਕਾਰਾਂ-ਗੱਡੀਆਂ ਉਤੇ ਸ਼ੇਅਰੋ-ਸ਼ਾਅਰੀ ਕਰਦੇ ਰਹਿੰਦੇ ਹਨ।ਸਾਨੂੰ ਆਮ ਤੌਰ ਤੇ ਕਾਰਾਂ-ਗੱਡੀਆਂ ਉੱਤੇ ਠਪੱੁਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇਠ ਦੇਖਣ ਨੂੰ ਮਿਲਦਾ ਹੈ।ਇਹਨਾਂ ਨੂੰ ਕੋਈ ਪੱੁਛੇ ਕਿੳਂੁ ਬਈ ਧੀਆਂ ਲਈ ਕਿਸੇ ਕੋਲ ਕੋਈ ਵਿਚਾਰ ਨੀਂ……?ਸਗੋਂ ਸਾਰਿਆਂ ਨੂੰ ਹੰਬਲਾਂ ਮਾਰ ਕੇ ਇੱਕ ਨਾਅਰਾ ਵਿਕਸਤ ਕਰਨਾ ਚਾਹੀਦਾ ਹੈ ਠਧੀਆਂ ਜੜ੍ਹ ਨੇ ਸਮਾਜ ਦੀਆਂਠ ਕੁਝ ਸਮਾਂ ਪਹਿਲਾਂ ਇੱਕ ਬੀਬੀ ਨੇ ਵਿਸ਼ੇਸ਼ ਉਪਰਾਲਾ ਕਰ ਕੇ ‘ ਨੰਨ੍ਹੀ ਛਾਂ‘ ਅਧੀਨ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕੀਤਾ। ਤਾਂ ਕੁਝ ਲੋਕਾਂ ਇਸ ਨੂੰ ਰਾਜਨੀਤਿਕ ਰੰਗਤ ਦੇਣੀ ਸ਼ੁਰੂ ਕਰ ਦਿੱਤੀ।ਹਾਂ,ਜੇਕਰ ਸਮਾਜ ਅੰਦਰ ਕੋਈ ਚੰਗਾ ਉਪਰਾਲਾ ਸ਼ੁਰੂ ਕਰੇ,ਤਾਂ ਉਸਨੂੰ ਸਹਿਯੋਗ ਦੇਣ ਦੀ ਲੋੜ ਹੁੰਦੀ ਹੈ ਨਾਂ ਉਸ ਦੀ ਨੁਕਤਾਂ ਚੀਨੀਂ ਕਰਨ ਦੀ । ਚੱਲੋਂ! ‘ਨੰਨ੍ਹੀ ਛਾਂ‘ ਦਾ ਕੁੱਝ ਨਾਂ ਕੁੱਝ ਅਸਰ ਆਮ ਲੋਕਾਂ ਚ‘ ਦੇਖਣ ਨੂੰ ਜਰੂਰ ਮਿਲਦਾ ਹੈ। ਸਾਡੇ ਸਮਾਜ ਅੰਦਰ ਇੱਕ ਅਜੋਕਾ ਰੂਝਾਨ ਸਾਹਮਣੇ ਆਇਆ ਹੈ,ਉਹ ਵੀ ਧੀਆਂ ਦੀ ਅਹਿਮਿਅਤ ਨੂੰ ਵਧਾਉਣ ਵਾਲਾ ਹੈ।ਮੁੰਡੇ ਤਾਂ ਬਹੁਤੇ ਪੜ੍ਹਦੇ ਨੀਂ,ਜਦੋਂ ਮੁੰਡੇ ਦਾ ਰਿਸ਼ਤਾ ਕਰਨਾ ਹੋਵੇ, ਉਹ ਵੀ ਵਿਹਲੜ ਦਾ, ਤਾਂ ਸਭ ਤੋਂ ਪਹਿਲਾਂ ਦੇਖਿਆ ਜਾਂਦਾ ਹੈ ਕਿ ਉਹ ਕੁੜੀ ਲੱਭੋ ਜਿਸਨੇ ਆਈਲੈਟਸ ਕੀਤੀ ਹੋਵੇ ਤੇ ਮੁੰਡਾਂ ਉਸਦੀ ਆਈਲੈਟਸ ਦੇ ਸਹਾਰੇ ਵਿਦੇਸ਼ ਸੈਟਲ ਹੋ ਸਕੇ।ਇੱਥੋ ਪਤਾ ਲੱਗਦਾ ਹੈ ਕਿ ਧੀਆਂ ਦੀ ਇਸ ਸਮਾਜ ਅੰਦਰ ਕੀ ਅਹਿਮਿਅਤ ਹੈ………..?ਸਾਡੇ ਸਮਾਜ ਅੰਦਰ ਇੱਕ ਹੋਰ ਹੋੜ ਲੱਗੀ ਆ,ਜਿਸ ਘਰ ਅੰਦਰ ਇੱਕ ਜਾਂ ਇੱਕ ਤੋਂ ਵੱਧ ਕੁੜੀਆਂ ਨੇ ਉਹਨਾਂ ਵਿੱਚੋਂ ਕੁਝ ਪਰਿਵਾਰ ਇੱਕ ਪੱੁਤ ਦੀ ਆਸ ਵਿੱਚ ਇੱਕ ਹੋਰ ਭਰੂਣ ਹੱਤਿਆ ਚ‘ ਲੱਗੇ ਹੋਏ ਨੇ।ਪਤਾ ਨਹੀਂ ਇੱਕ ਪੁੱਤ ਖਾਤਿਰ ਕਿੰਨੀਆਂ ਭਰੂਣ ਹੱਤਿਆਵਾਂ ਹੁੰਦੀਆਂ ਹੋਣਗੀਆਂ । ਸਦਕੇ ਜਾਈਏ ਉਹਨਾਂ ਅਲਟਰਾ ਸਾਊਂਡ ਵਾਲਿਆਂ ਦੇ ਜੋ ਇਸ ਕੰਮ ਨੂੰ ਅੰਜ਼ਾਮ ਦੇ ਰਹੇ ਨੇ।ਇਹ ਕੁਝ ਲੋਕ ਚੰਦ ਕੁ ਪੈਸਿਆਂ ਖਾਤਰ ਆਪਣੇ ਕਿੱਤੇ ਦੇ ਬਾਕੀ ਲੋਕਾਂ ਨੂੰ ਬਦਨਾਮ ਕਰੀ ਜਾ ਰਹੇ ਨੇ।ਧੀਆਂ ਨੂੰ ਕਿਉਂ ਘੱਟ ਸਮਝ ਰਹੇ ਨੇ ਇਹ ਲੋਕ,ਜਰਾ ਸੋਚੋ ਮਦਰ ਟਰੇਸਾ ਕੌਣ ਸੀ,ਜਿਸਨੇ ਆਪਣੀ ਸਾਰੀ ਉਮਰ ਮਨੁੱਖਤਾ ਦੀ ਸੇਵਾ ਚ‘ ਕੱਢ ਦਿੱਤੀ।ਕਲਪਨਾ ਚਾਵਲਾ,ਕਿਰਨ ਬੇਦੀ,ਪ੍ਰਤਿਭਾ ਪਾਟਿਲ ,ਸ਼ੀਲਾ ਦੀਕਸ਼ਤ ਜਿਸ ਨੇ 15 ਸਾਲ ਰਾਜ ਕੀਤਾ ਦਿੱਲੀ ਚ‘,ਮਮਤਾ ਬੈਨਰਜੀ ਇੱਕ ਆਮ ਘਰੋਂ ਉੱਠ ਕੇ ਕਿੱਥੇ ਪਹੁੰਚੀ,ਸ਼ੁਸ਼ਮਾ ਸਵਰਾਜ ਅੱਜ ਕੀ ਹੈ…? ਸਭ ਜਾਣਦੇ ਨੇ।ਇੱਕ ਮਾਂ ਪਿਓ ਦੀ ਧੀ ਹੁੰਦੇ ਹੋਏ ਮੱੁਕੇਬਾਜ਼ ਮੈਰੀਕਾਮ,ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਨੇ ਆਪਣੇ ਮਾਂ ਪਿਓ ਦੇ ਨਾਲ-ਨਾਲ ਆਪਣੇ ਮੁਲਕ ਦਾ ਨਾਂ ਬਾਹਰਲੇ ਮੁਲਕਾਂ ਚ‘ ਰੌਸ਼ਨ ਕੀਤਾ ਹੈ।ਫਿਰ ਕਿਉਂ ਡਰਦੇ ਹੋ ਧੀਆਂ ਤੋਂ……?ਕੱੁਝ ਲੋਕੀਂ ਆਖਦੇ, ਅਖੇ ਧੀਆਂ ਤੋਂ ਡਰ ਨਹੀਂ ਲੱਗਦਾ,ਡਰ ਇਹਨਾਂ ਦੇ ਕਰਮਾਂ ਤੋਂ ਲੱਗਦਾ।ਕਦੇ ਆਪਾਂ ਇਹ ਨਹੀਂ ਸੋਚਦੇ ਕਿ ਜਿਹੜੀ ਸਾਡੇ ਘਰ ਨੂੰਹ ਆਵੇਗੀ ਕੀ ਉਸ ਤੋਂ ਡਰ ਨਹੀਂ ਲੱਗਦਾ।ਅਗਰ ਅਸੀ ਸੋਚਦੇ ਹਾਂ ਕਿ ਧੀਆਂ ਨਾਲ ਹੀ ਘਰ ਦੀ ਇੱਜ਼ਤ ਹੈ ਤਾਂ ਆਪਣੇ ਪੱੁਤ ਦਾ ਘਰ ਵੀ ਨਾਂ ਵਸਣ ਦਿਓੁ,ਕਿਉਂਕਿ ਉਹ ਕਿਸੇ ਦੀ ਧੀ ਜੋ ਤੁਹਾਡੇ ਘਰ ਦੀ ਨੂੰਹ ਬਣੇਗੀ ਘਰ ਦੀ ਇੱਜ਼ਤ ਤਾਂ ਉਹ ਵੀ ਬਰਬਾਦ ਕਰ ਸਕਦੀ ਏ!ਹੁਣ ਇੱਕ ਚੰਗਾ ਉਪਰਾਲਾ ਸਰਕਾਰ ਦੁਆਰਾ ਸ਼ੁਰੂ ਕੀਤਾ ਗਿਆ ਹੈ।ਭਰੂਣ ਹੱਤਿਆ ਰੋਕਣ ਲਈ ਪਿੰਡਾਂ ਅਤੇ ਸਕੂਲਾਂ ਵਿੱਚ ਇੱਕ ਨਾਟਕ ਕਰਵਾਏ ਜਾ ਰਹੇ ਹਨ।ਲੋਕਾਂ ਨੂੰ ਸੇਧ ਦੇਣ ਲਈ ਇਹ ਇੱਕ ਸਾਰਥਕ ਕਦਮ ਹੈ,ਬਸ਼ਰਤੇ ਲੋਕ ਇਸਤੋਂ ਕੁਝ ਸੇਧ ਜਰੂਰ ਲੈਣ ।ਔਲਾਦ ਕੁਦਰਤ ਦੀ ਦੇਣ ਹੈ ਨਾ ਕਿ ਇਨਸਾਨ ਦੀ ਇੱਛਾ ਪ੍ਰਾਪਤੀ ਦਾ ਫਲ।ਕੁਦਰਤ ਨਾਲ ਖਿਲਵਾੜ ਕਰਨਾ ਇਨਸਾਨੀ ਫਿਤਰਤ ਹੈ।ਇਸ ਸਮਾਜ ਅੰਦਰ ਜਿਸ ਕਿਸੇ ਨੂੰ ਵੀ ਧੀ ਰੂਪੀ ਫਲ ਮਿਲੇ,ਉਸਨੂੰ ਇਹ ਪਰਵਾਨ ਕਰਨਾ ਚਾਹੀਦਾ ਹੈ ਨਾ ਕਿ ਭਰੂਣ ਹੱਤਿਆ ਚ‘ ਖਤਮ…! ਪਰ ਕੁੱਝ ਲੋਕਾਂ ਦੀ ਸੋਚ ਅਜੇ ਵੀ ਇੱਥੋ ਤੱਕ ਹੀ ਸੀਮਿਤ ਹੈ ਠਹਮ ਤੋਂ ਖੰਜ਼ਰ ਚਲਾਂਏਗੇ ਅਪਨੇ ਘਰ ਪੇ ਕੋਈ ਫਰਕ ਨੀਂ ਪੜ੍ਹਤਾ,ਹਮਾਰੇ ਘਰ ਤੋ ਕਿਸੀ ਔਰ ਕੀ ਬੇਟੀ ਆਏਗੀਠ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>