ਤਾਲਿਬਾਨ ਅਤੇ ISIS ਵਲੋਂ ਵੱਡਾ ਖੁਲਾਸਾ — Afghan Sikhs ਤੇ ਹਮਲਾ ਅਸੀਂ ਨਹੀਂ ਕੀਤਾ,ਸਾਨੂੰ ਸਿੱਖਾਂ ਨਾਲ ਹਮਦਰਦੀ

Sharing is caring!

ਪਿਛਲੇ ਦਿਨੀ ਅਫ਼ਗ਼ਾਨਿਸਤਾਨ ਵਿਚ ਬੰਬ ਧਮਾਕੇ ਵਿਚ ਜੋ ਸਿੱਖ ਮਾਰੇ ਗਏ ਸਨ ਉਸ ਬਾਰੇ ਖਬਰਾਂ ਸਨ ਕਿ ਇਹ ਧਮਾਕਾ ਇਸਲਾਮਿਕ ਗਰੁੱਪਾਂ ਤਾਲਿਬਾਨ ਜਾਂ ISIS ਵਲੋਂ ਕੀਤਾ ਗਿਆ ਹੈ। ਅੰਤਰਰਾਸ਼ਟਰੀ ਮੀਡੀਏ ਨੇ ਵੀ ਇਹਨਾਂ ਦੋਵਾਂ ਇਸਲਾਮਿਕ ਗਰੁੱਪਾਂ ਨੂੰ ਇਸ ਧਮਾਕੇ ਲਈ ਜਿੰਮੇਵਾਰ ਦੱਸਿਆ ਸੀ। ਪਰ ਹੁਣ ਇਸ ਮਾਮਲੇ ਚ ਨਵਾਂ ਮੋੜ ਆਇਆ ਹੈ। ਇਹਨਾਂ ਦੋਵਾਂ ਇਸਲਾਮਿਕ ਗਰੁੱਪਾਂ ਤਾਲਿਬਾਨ ਅਤੇ ISIS ਵਲੋਂ ਆਪਣੇ ਸੰਪਰਕਾਂ ਰਾਹੀਂ ਇਹ ਖਬਰ ਦਿੱਤੀ ਗਈ ਹੈ ਕਿ ਇਹ ਧਮਾਕਾ ਉਹਨਾਂ ਵਲੋਂ ਨਹੀਂ ਕੀਤਾ ਗਿਆ। ਜੀ ਹਾਂ !! ਤਾਲਿਬਾਨ ਅਤੇ ISIS ਵਲੋਂ ਆਪਣੇ ਸੰਪਰਕਾਂ ਰਾਹੀਂ ਅਫ਼ਗ਼ਾਨੀ ਸਿੱਖਾਂ ਤੱਕ ਇਹ ਖਬਰ ਪੁੱਜਦੀ ਕੀਤੀ ਹੈ ਕਿ ਇਸ ਹਮਲੇ ਪਿੱਛੇ ਉਹਨਾਂ ਦਾ ਕੋਈ ਹੱਥ ਨਹੀਂ। ਨਾਲ ਹੀ ਦੋਵਾਂ ਵਲੋਂ ਸਿੱਖ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਵੀ ਕੀਤਾ ਗਿਆ ਹੈ। ਦਸਦੇ ਜਾਈਏ ਕਿ ਲੰਘੇ ਦਿਨੀ ਅਫਗਾਨਿਸਤਾਨ ਵਿਚ ਰਾਸ਼ਟਰਪਤੀ ਨਾਲ ਮਿਲਣ ਜਾ ਰਹੇ ਸਿੱਖ ਲੀਡਰਾਂ ਦੇ ਕਾਫਿਲੇ ਉੱਤੇ ਹਮਲਾ ਹੋਇਆ ਸੀ। ਇਸ ਵਿੱਚ 19 ਲੋਕਾਂ ਦੀ ਮੌਤ ਹੋਈ ਅਤੇ ਕਈ ਜਖ਼ਮੀ ਹੋ ਗਏ ਸਨ। ਮਰਨ ਵਾਲਿਆਂ ਚ ਸਰਦਾਰ ਅਵਤਾਰ ਸਿੰਘ ਖਾਲਸਾ ਵੀ ਸ਼ਾਮਲ ਸਨ, ਜੋ ਕਿ 20 ਅਕਤੂਬਰ ਨੂੰ ਹੋਣ ਵਾਲੀ ਵਿਧਾਨ ਸਭਾ ਚੋਣਾਂ ‘ਚ ਕਿਸਮਤ ਅਜ਼ਮਾ ਰਹੇ ਇਕੋ-ਇਕ ਸਿੱਖ ਉਮੀਦਵਾਰ ਸਨ। ਦੱਸ ਦਈਏ ਕਿ ਇਸ ਹਮਲੇ ਪਿੱਛੇ ਅਫ਼ਗ਼ਾਨਿਸਤਾਨ ਦੇ ਭੂ-ਮਾਫੀਏ ਦਾ ਹੱਥ ਦੱਸਿਆ ਜਾ ਰਿਹਾ ਹੈ। ਅਸਲ ਚ ਅਫ਼ਗ਼ਾਨਿਸਤਾਨ ਵਿਚ ਜੋ ਗੁਰਦੁਆਰੇ ਹਨ ਉਹਨਾਂ ਦੇ ਨਾਮ ਸੈਂਕੜੇ ਏਕੜ ਜਮੀਨ ਆਉਂਦੀ ਹੈ ਜਿਸਤੇ ਭੂ-ਮਾਫੀਆ ਅੱਖ ਰੱਖੀ ਬੈਠਾ ਹੈ। ਇਹ ਭੂ ਮਾ ਫੀਆ ਪਹਿਲਾਂ ਹੀ ਕਾਬੁਲ,ਗਜ਼ਨੀ ਆਦਿ ਦੇ ਪੇਂਡੂ ਇਲਾਕਿਆਂ ਦੇ ਗੁਰੂਦਵਾਰਿਆਂ ਦੀਆਂ ਜਮੀਨ ਤੇ ਕਬਜ਼ਾ ਕਰੀ ਬੈਠਾ ਹੈ। ਹਾਲ ਹੀ ਵਿਚ ਅਫ਼ਗ਼ਾਨੀ ਪ੍ਰਧਾਨ ਮੰਤਰੀ ਅਸ਼ਰਫ ਗਨੀ ਵਲੋਂ ਜਲਾਲਾਬਾਦ ਦੇ ਇੱਕ ਗੁਰੂਦਵਾਰਾ ਸਾਹਿਬ ਦੇ ਨਾਮ 500 ਮੁਰੱਬਾ ਜਮੀਨ ਦਿੱਤੀ ਗਈ ਹੈ ਤੇ ਖਾਸ ਗੱਲ ਇਹ ਕਿ ਇਸ ਗੁਰੂਦਵਾਰਾ ਸਾਹਿਬ ਦੀ ਦੇਖ ਰੇਖ ਸਰਦਾਰ ਅਵਤਾਰ ਸਿੰਘ ਖਾਲਸਾ ਕਰ ਰਹੇ ਹਨ ਜੋ ਇਸ ਧਮਾਕੇ ਵਿਚ ਮਾਰੇ ਜਾ ਚੁੱਕੇ ਹਨ।

Leave a Reply

Your email address will not be published. Required fields are marked *