ਤਾਜ਼ਾ ਖ਼ਬਰ: ਇਸ ਮਸ਼ਹੂਰ ਕ੍ਰਿਕਟਰ ਦੀ ਹੋਈ ਮੌਤ, ਚਾਰੇ ਪਾਸੇ ਛਾ ਗਈ ਸੋਗ ਦੀ ਲਹਿਰ…

Sharing is caring!

ਪੰਜਾਬ ਦੇ ਸ਼ਾਨਦਾਰ ਕ੍ਰਿਕਟਰ ਅਤੇ ਆਈਪੀਐਲ ‘ਚ ਜਲਵਾ ਦਿਖਾ ਚੁੱਕੇ ਸੁਮਿਤ ਕਾਲੀਆ ਦੀ ਇੱਕ ਹਾਦਸੇ ‘ਚ ਮੌਤ ਹੋ ਗਈ। ਆਈਸੀਐਲ ਅਤੇ ਅੰਡਰ 19 ਟੀਮ ‘ਚ ਆਪਣੀ ਆਲ ਰਾਉਂਡਰ ਖੇਲ ਦਾ ਜਲਵਾ ਦਿਖਾ ਚੁੱਕੇ ਸੁਮਿਤ ਊਨਾ ਦੇ ਕੋਲ ਗੋਬਿੰਦ ਸਾਗਰ ਝੀਲ ‘ਚ ਡੁੱਬ ਗਏ। ਹਾਦਸਾ ਕੋਲਕਾ ਰਾਏਪੁਰ ਦੇ ਗਰੀਬ ਨਾਥ ਮੰਦਿਰ ਦੇ ਕੋਲ ਹੋਇਆ। ਮਿਲੀ ਜਾਣਕਾਰੀ ਅਨੁਸਾਰ ਸੁਮਿਤ ਕਾਲੀਆ ਦੀ ਲਾਸ਼ ਬਰਾਮਦ ਕਰ ਲਈ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ ਜਲੰਧਰ ਕਮਲ ਵਿਹਾਰ ਬਸ਼ੀਰਪੁਰਾ ਨਿਵਾ ਸੁਮਿਤ ਕਾਲੀਆ ਸ਼ਨੀਵਾਰ ਨੂੰ ਆਪਣੇ ਦੋਸਤਾ ਨਾਲ ਹਿਮਾਚਲ ਘੁੰਮਣ ਗਏ ਸਨ। ਉੱਥੇ ਬਾਬਾ ਬਾਲਕ ਨਾਥ ਮੱਥਾ ਟੇਕਣ ਤੋਂ ਬਾਅਦ ਉਹ ਪੀਰ ਨਿਗਾਹੇ ਚਲੇ ਗਏ। ਐਤਵਾਰ ਨੂੰ ਸੁਮਿਤ ਅਤੇ ਉਸ ਦੇ ਦੋਸਤ ਉੱਥੋਂ ਕਰੀਬ 15 ਕਿਲੋ ਮੀਟਰ ਦੂਰ ਗੋਬਿੰਦ ਸਾਗਰ ਝੀਲ ਗੁੰੰਮਣ ਗਏ ਸਨ। ਇਸ ਦੌਰਾਨ ਉਨ ਗੋਬਿੰਦ ਸਾਗਰ ਝੀਲ ‘ਚ ਨਹਾਉਣ ਲੱਗ ਗਏ। ਜਿਸ ਤੋਂ ਬਾਅਦ ਉਹ ਪਾਣੀ ਦੇ ਬਹਾਅ ਕਾਰਨ ਡੂੰਘੇ ਪਾਣੀ ‘ਚ ਚਲੇ ਗਏ ਅਤੇ ਜਿਸ ਕਾਰਨ ਉਹ ਪਾਣੀ ਦੇ ਤੇਜ਼ ਬਹਾਅ ‘ਚ ਰੁੜ ਗਏ ਅਤੇ ਆਪਣੇ ਆਪ ਨੂੰ ਸੰਭਾਲ ਨਾ ਸਕੇ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ।

ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਲੋਕ ਅਤੇ ਗੋਤਾਖੋਰ ਮੌਕੇ ‘ਤੇ ਪਹੁੰਚੇ। ਜਿਸ ਤੋਂ ਬਾਅਦ ਦੇਰ ਸ਼ਾਮ ਤੱਕ ਸੁਮਿਤ ਦੀ ਲਾਸ਼ ਬਰਾਮਦ ਕਰ ਲਈ ਗਈ। ਸੁਮਿਤ ਅਜੇ ਕੁਆਰਾ ਹੀ ਸੀ ਉਸ ਦਾ ਵਿਆਹ ਵੀ ਨਹੀਂ ਹੋਇਆ ਸੀ। ਪਰਿਵਾਰ ਦਾ ਦੁੱਖ ਵੰਡਾਉਣ ਲਈ ਰਿਸ਼ਤੇਦਾਰਾਂ ਤੋਂ ਬਿਨਾਂ ਕਈ ਰਾਜਨੀਤਿਕ ਹਸਤੀਆਂ ਵੀ ਪਹੁੰਚੀਆਂ। ਉਸ ਦੀ ਮੌਤ ਦੀ ਖ਼ਬਰ ਸੁਣ ਕੇ ਕ੍ਰਿਕਟ ਜਗਤ ‘ਚ ਸ਼ੋਕ ਦੀ ਲਹਿਰ ਛਾ ਗਈ। ਸੁਮਿਤ ਦੇ ਜਲੰਧਰ ਰਹਿੰਦੇ ਕ੍ਰਿਕਟਰ ਦੋਸਤ ਤਾਂ ਪਹੁੰਚੇ ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਕੋਈ ਵੀ ਵੱਡਾ ਕ੍ਰਿਕਟਰ ਇਸ ਦੁਖ ਦੀ ਘੜੀ ਵਿਚ ਪਰਿਵਾਰ ਨਾਲ ਦੁਖ ਵੰਡਾਉਣ ਨਹੀਂ ਪਹੁੰਚਿਆ।


ਪੁਲਿਸ ਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਸੁਮਿਤ ਕਾਲੀਆ ਦਾ ਪੋਸਟਮਾਰਟਮ ਹੋਇਆ ਅਤੇ ਬਾਅਦ ‘ਚ ਲਾਸ਼ ਪਰਿਵਾਰ ਨੂੰ ਦੇ ਦਿੱਤੀ ਗਈ। ਸੁਮਿਤ ਕਾਲੀਆ ਦਾ ਅੰਤਿਮ ਸੰਸਕਾਰ ਸ਼ਿਵਪੁਰੀ ਬਸ਼ੀਰਪੁਰਾ ਵਿਕੇ ਕੀਤਾ ਗਿਆ। ਸਾਲ 2006-07 ‘ਚ ਹੈਦਰਾਬਾਦ ‘ਚ ਹੋਏ ਆਈਸੀਐਲ ‘ਚ ਪੰਜਬ ਵੱਲੋਂ ਖੇਡਦੇ ਹੋਏ ਸੁਮਿਤ ਨੇ ਪਾਕਿਸਤਾਨ ਦੀ ਟੀਮ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।

Leave a Reply

Your email address will not be published. Required fields are marked *