ਦਰਸ਼ਨ ਕਰੋ ਜੀ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਛੌਹ ਪ੍ਰਾਪਤ ਪੁਰਾਤਨ ਵੱਟੇ ਜਿਹਨਾਂ ਨਾਲ ਤੇਰਾ-ਤੇਰਾ ਤੋਲਿਆ ਸੀ

Sharing is caring!

ਪੁਰਾਣੀ ਗੜ੍ਹੀ ਦੇ ਦੱਖਣ ਵੱਲ ਸਰਾਂ ਵਰਗੀ ਲਗਦੀ ਜਗ੍ਹਾ ਉਸ ਅਸਥਾਨ ਦੀ ਨਿਸ਼ਾਨਦੇਹੀ ਕਰਦੀ ਹੈ video- ਜਿਥੇ ਗੁਰੂ ਨਾਨਕ ਜੀ ਨੇ ਨਵਾਬ ਦੌਲਤ ਖ਼ਾਨ ਦੇ ਮੋਦੀਖਾਨੇ ਦੇ ਨਿਗਰਾਨ ਵਜੋਂ ਨੌਕਰੀ ਕੀਤੀ ਸੀ । ਇਸ ਇਮਾਰਤ ਵਿਚ ਇਕ ਹਾਲ ਹੈ ਅਤੇ ਵਿਚਾਲੇ ਚੌਰਸ ਪਵਿੱਤਰ ਪ੍ਰਕਾਸ਼ ਅਸਥਾਨ ਹੈ । ਪ੍ਰਕਾਸ਼ ਅਸਥਾਨ ਦੇ ਉਪਰ ਚੌਰਸ ਕਮਰਾ ਹੈ

ਜਿਸ ਤੇ ਡਾਟਦਾਰ ਵਾਧਰਾ ਬਣਿਆ ਹੋਇਆ ਹੈ ਅਤੇ ਸਿਖਰ ਤੇ ਸੋਨੇ ਦੀ ਝਾਲ ਵਾਲਾ ਕਮਲ ਦੇ ਫੁੱਲ ਦੇ ਆਕਾਰ ਦਾ ਗੁੰਬਦ ਬਣਿਆ ਹੋਇਆ ਹੈ । ਵੱਖ-ਵੱਖ ਤੋਲ ਦੇ ਤੇਰ੍ਹਾਂ ( 13 ) ਚਮਕਦਾਰ ਪੱਥਰਾਂ ਨੂੰ ਜਿਨ੍ਹਾਂ ਬਾਰੇ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ ਗੁਰੂ ਨਾਨਕ ਜੀ ਦੁਆਰਾ ਤੋਲਣ ਵੇਲੇ ਇਸਤੇਮਾਲ ਕੀਤੇ ਜਾਂਦੇ ਸਨ , ਸ਼ੀਸ਼ੇ ਦੀ ਬਣੀ ਛੋਟੀ ਅਲਮਾਰੀ ਵਿਚ ਸੰਗਤਾਂ ਦੇ ਦਰਸ਼ਨਾਂ ਲਈ ਰੱਖਿਆ ਗਿਆ ਹੈ ।ਗੁਰੂ ਨਾਨਕ ਆਪਣੇ ਸੰਦੇਸ਼ ਨੂੰ ਲੋਕਾਂ ਤਕ ਪਹੁੰਚਾਉਣ ਲਈ ਆਪਣੀਆਂ ਉਦਾਸੀਆਂ ਤੇ ਜਾਣ ਤੋਂ ਪਹਿਲਾਂ ਕਈ ਸਾਲਾਂ ਤਕ ਰਹੇ ਸਨ । ਇਸ ਸ਼ਹਿਰ ਵਿਚ ਉਹਨਾਂ ਦੀ ਭੈਣ ਬੀਬੀ ਨਾਨਕੀ ਅਤੇ ਉਹਨਾਂ ਦੇ ਪਤੀ ਜੈ ਰਾਮ ਰਹਿੰਦੇ ਸਨ । ਉਹ ਸੋਲ੍ਹਵੀਂ ਸਦੀ ਦੇ ਪਹਿਲੇ ਅੱਧ ਦੌਰਾਨ ਲਾਹੌਰ ਰਾਜ ਦੇ ਗਵਰਨਰ ਬਣੇ ਜਗੀਰਦਾਰ ਨਵਾਬ ਦੌਲਤ ਖ਼ਾਨ ਲੋਧੀ ਦੇ ਮੁਲਾਜ਼ਮ ਸਨ ।ਜੈ ਰਾਮ ਦੇ ਸੁਝਾਅ ਤੇ ਗੁਰੂ ਨਾਨਕ ਜੀ ਨੇ ਨਵਾਬ ਦੇ ਅੰਨ-ਭੰਡਾਰ/ਮੋਦੀਖਾਨੇ ਵਿਚ ਨੌਕਰੀ ਕਰ ਲਈ ਸੀ । ਉਸ ਸਮੇਂ ਦੌਰਾਨ ਉਥੇ ਇੰਨੀ ਸੰਗਤ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ ਕਿ ਭਾਈ ਗੁਰਦਾਸ ਆਪਣੀ ਵਾਰ ( XI-21 ) ਵਿਚ ਸੁਲਾਤਾਨਪੁਰ ਲੋਧੀ ਬਾਰੇ ਲਿਖਦੇ ਹਨ ਕਿ – “ ਸੁਲਤਾਨ ਪੁਰਿ ਭਗਤਿ ਭੰਡਾਰਾ“ ਅਰਥਾਤ ਸੁਲਤਾਨਪੁਰ ਭਗਤੀ ਦਾ ਭੰਡਾਰ ਬਣ ਗਿਆ । ਸੁਲਤਾਨਪੁਰ ਲੋਧੀ ਵਿਚ ਕਈ ਗੁਰਦੁਆਰੇ ਹਨ ।

Leave a Reply

Your email address will not be published. Required fields are marked *