Uncategorized

ਦੁਨੀਆਂ ਦਾ ਇੱਕੋ ਇੱਕ ਦੇਸ਼ ਜਿਥੇ ਰਿਸ਼ਵਤ ਦੀ ਰਸੀਦ ਦਿੱਤੀ ਜਾਂਦੀ ਹੈ।

Sharing is caring!

ਇਕ ਰਿਪੋਰਟ ਮੁਤਾਬਕ ਪੰਜਾਬ ਸਮੇਤ ਦੇਸ਼ ਦੇ 13 ਸੂਬਿਆਂ ‘ਚ ਲੋਕਾਂ ਨੂੰ 10 ਪ੍ਰਮੁੱਖ ਵਿਭਾਗਾਂ ‘ਚ ਕੰਮ ਕਰਾਉਣ ਲਈ ਸਾਲਾਨਾ 25,000 ਕਰੋੜ ਤੋਂ 28,000 ਕਰੋੜ ਰੁਪਏ ਤਕ ਰਿਸ਼ਵਤ ਦੇਣੀ ਪੈ ਰਹੀ ਹੈ। ‘ਸੀ. ਐੱਮ. ਐੱਸ. ਇੰਡੀਆ’ ਦੀ 2018 ਦੀ ਅਧਿਐਨ ਰਿਪੋਰਟ ‘ਚ ਇਹ ਦਾਅਵਾ ਕੀਤਾ ਗਿਆ ਹੈ। ਸੀ. ਐੱਮ. ਐੱਸ. ਇੰਡੀਆ ਨੇ ਇਸ ਸਾਲ 30 ਅਪ੍ਰੈਲ ਤਕ ਦੇ ਅੰਕੜੇ ਜਾਰੀ ਕੀਤੇ ਹਨ।

ਦੁਨੀਆਂ ਦਾ ਇੱਕੋ ਇੱਕ ਦੇਸ਼ ਜਿਥੇ ਰਿਸ਼ਵਤ ਦੀ ਰਸੀਦ ਦਿੱਤੀ ਜਾਂਦੀ ਹੈ।

ਦੁਨੀਆਂ ਦਾ ਇੱਕੋ ਇੱਕ ਦੇਸ਼ ਜਿਥੇ ਰਿਸ਼ਵਤ ਦੀ ਰਸੀਦ ਦਿੱਤੀ ਜਾਂਦੀ ਹੈ।

Posted by Punjabi Junction on Saturday, August 4, 2018

2015 ‘ਚ ਵੀ ਭ੍ਰਿਸ਼ਟਾਚਾਰ ‘ਤੇ ਰਿਪੋਰਟ ਬਣਾਈ ਗਈ ਸੀ। ਉਸ ਵਕਤ ਇਹ ਮੰਨਿਆ ਜਾ ਰਿਹਾ ਸੀ ਕਿ ਲੋਕਾਂ ਨੂੰ ਸਾਲਾਨਾ 25 ਸੌ ਤੋਂ ਤਿੰਨ ਹਜ਼ਾਰ ਕਰੋੜ ਰੁਪਏ ਸਾਲ ਭਰ ‘ਚ ਰਿਸ਼ਵਤ ਦੇਣੀ ਪੈਂਦੀ ਹੈ।ਕੁਝ ਲੋਕ ਰਿਸ਼ਵਤ ਦਾ ਵਿਰੋਧ ਵੀ ਕਰਦੇ ਹਨ। ਚਿੱਠੀ ਲਿਖ ਕੇ 2 ਫੀਸਦੀ, ਫੋਨ ਕਰਕੇ 8 ਫੀਸਦੀ, ਈ-ਮੇਲ ‘ਤੇ 2 ਫੀਸਦੀ ਅਤੇ 8 ਫੀਸਦੀ ਲੋਕ ਖੁਦ ਜਾ ਕੇ ਅਫਸਰ ਕੋਲ ਇਸ ਦੀ ਸ਼ਿਕਾਇਤ ਕਰਦੇ ਹਨ। ਸੀ. ਐੱਮ. ਐੱਸ. ਦੀਆਂ ਟੀਮਾਂ ਨੇ ਉਨ੍ਹਾਂ 10 ਵਿਭਾਗਾਂ ‘ਚ ਰਿਸ਼ਤਵਖੋਰੀ ਬਾਰੇ ਲੋਕਾਂ ਨਾਲ ਗੱਲ ਕੀਤੀ, ਜਿੱਥੇ ਸਭ ਤੋਂ ਵਧ ਆਮ ਜਨਤਾ ਨੂੰ ਕੰਮ ਕਰਾਉਣ ਦੀ ਜ਼ਰੂਰਤ ਪੈਂਦੀ ਹੈ।ਇਨ੍ਹਾਂ ‘ਚ ਪੁਲਸ, ਸਿਹਤ, ਪੀ. ਡੀ. ਐੱਸ., ਟਰਾਂਸਪੋਰਟ, ਹਾਊਸਿੰਗ ਵਰਗੇ ਵਿਭਾਗ ਸ਼ਾਮਲ ਹਨ। ਸਾਰੇ 13 ਸੂਬਿਆਂ ‘ਚ 100 ‘ਚੋਂ 39 ਲੋਕਾਂ ਨੇ ਕਿਹਾ ਕਿ ਪੁਲਸ ਵਿਭਾਗ ‘ਚ ਸਭ ਤੋਂ ਵਧ ਭ੍ਰਿਸ਼ਟਾਚਾਰ ਹੈ। ਇਹ ਸਵਾਲ ਵੀ ਲੋਕਾਂ ਕੋਲੋਂ ਪੁੱਛਿਆ ਗਿਆ ਕਿ ਦੇਸ਼ ‘ਚ ਭ੍ਰਿਸ਼ਟਾਚਾਰ ਵਧਿਆ ਹੈ ਜਾਂ ਫਿਰ ਘੱਟ ਹੋਇਆ ਹੈ। ਇਨ੍ਹਾਂ ‘ਚ ਪੰਜਾਬ ਦੇ 56 ਫੀਸਦੀ ਲੋਕਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਵਧਿਆ ਹੈ।ਆਂਧਰਾ ਪ੍ਰਦੇਸ਼ ‘ਚ ਸਭ ਤੋਂ ਜ਼ਿਆਦਾ 72 ਫੀਸਦੀ ਲੋਕ ਮੰਨਦੇ ਹਨ ਕਿ ਰਿਸ਼ਵਤਖੋਰੀ ਵਧੀ ਹੈ। ਇਹ ਉਹ ਲੋਕ ਹਨ ਜਿਨ੍ਹਾਂ ਨੂੰ ਕਦੇ ਨਾ ਕਦੇ ਰਿਸ਼ਵਤ ਦੇਣੀ ਪਈ ਹੈ। ਰਿਪੋਰਟ ਮੁਤਾਬਕ ਸਭ ਤੋਂ ਵਧ ਰਿਸ਼ਵਤ ਬੈਂਕ ਲੋਨ ਲੈਣ ਲਈ ਦਿੱਤੀ ਗਈ, ਜੋ ਕਿ ਔਸਤ 5220 ਰੁਪਏ ਰਹੀ। ਬਾਕੀ ਵਿਭਾਗਾਂ ‘ਚ ਵੀ ਸੇਵਾ ਅਨੁਸਾਰ ਰਿਸ਼ਵਤ ਦਿੱਤੀ ਜਾਂਦੀ ਹੈ। ਅਧਿਐਨ ‘ਚ ਆਂਧਰਾ ਪ੍ਰਦੇਸ਼, ਗੁਜਰਾਤ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਤਾਮਿਲਨਾਡੂ, ਤੇਲੰਗਾਨਾ ਅਤੇ ਪੱਛਮੀ ਬੰਗਾਲ ਵੀ ਸ਼ਾਮਲ ਸਨ।ਇਸ ਰਿਪੋਰਟ ਨੂੰ ਬਣਾਉਣ ਲਈ ਹਰ ਸੂਬੇ ਦੇ 2 ਜ਼ਿਲ੍ਹਿਆਂ ‘ਚ ਟੀਮਾਂ ਨੇ ਦੌਰਾ ਕੀਤਾ। ਇਨ੍ਹਾਂ ਨੇ 160 ਘਰਾਂ ‘ਚ ਗੱਲ ਕੀਤੀ। 200 ਕਲਸਟਰਾਂ ‘ਚ ਹੋਈ ਗੱਲਬਾਤ ਦੇ ਨਤੀਜਿਆਂ ਦੇ ਆਧਾਰ ‘ਤੇ ਸੀ. ਐੱਮ. ਐੱਸ. ਨੇ ਇਹ ਰਿਪੋਰਟ ਬਣਾਈ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>