Uncategorized

ਦੇਖੋ ਆਹ ਕੀ ਕਹਿ ਦਿੱਤਾ ਬਰਗਾੜੀ ਕਾਂਡ ਮਾਮਲੇ ‘ਤੇ ਸੁਖਪਾਲ ਖਹਿਰਾ ਨੇ ..

Sharing is caring!

ਬਰਗਾੜੀ ‘ਚ ਲੱਗੇ ਪੰਥਕ ਆਗੂਆਂ ਦੇ ਮੋਰਚੇ ਨੂੰ ਅਕਾਲੀ ਦਲ ਵੱਲੋਂ ਕਾਂਗਰਸ ਦੀ ਚਾਲ ਦੱਸਣ ਤੋਂ ਬਾਅਦ ‘ਆਪ’ ਵਿਧਾਇਕ ਸੁਖਪਾਲ ਖਹਿਰਾ ਨੇ ਅਕਾਲੀ ਦਲ ‘ਤੇ ਨਿਸ਼ਾਨਾ ਕੱਸਦੇ ਹੋਏ ਕਿਹਾ ਕਿ ਸੁਖਬੀਰ ਬਾਦਲ ਤੇ ਮਜੀਠੀਆ ਨੂੰ ਆਪਣਾ ਡਰ ਸਤਾ ਰਿਹਾ ਹੈ। ਇਸ ਲਈ ਉਹ ਏ.ਸੀ ਕਮਰਿਆਂ ‘ਚ ਬੈਠ ਕੇ ਬਿਆਨਬਾਜ਼ੀ ਕਰ ਰਹੇ ਹਨ। ਖਹਿਰਾ ਨੇ ਕਿਹਾ ਕਿ ਆਕਲੀ ਦਲ ਪੰਥ ਵਿਰੋਧੀ ਪਾਰਟੀ ਹੈ

ਬਰਗਾੜੀ ਕਾਂਡ ਮਾਮਲੇ 'ਤੇ ਬੋਲੇ ਸੁਖਪਾਲ ਖਹਿਰਾ

ਬਰਗਾੜੀ ਕਾਂਡ ਮਾਮਲੇ 'ਤੇ ਬੋਲੇ ਸੁਖਪਾਲ ਖਹਿਰਾ #Ludhiana #BargarSacrilegeCase Sukhpal Singh Khaira Aam Aadmi Party – Punjab

Posted by JagBani on Thursday, July 26, 2018

ਇਸ ਲਈ ਦੋਸ਼ੀਆਂ ਦੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਆਮ ਆਦਮੀ ਪਾਰਟੀ ਵਲੋਂ ਸੀਨੀਅਰ ਆਗੂ ਸੁਖਪਾਲ ਖਹਿਰਾ ਨੂੰ ਬੀਤੇ ਦਿਨ ਵੱਡਾ ਝਟਕਾ ਦਿੰਦੇ ਹੋਏ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਥਾਂ ਹੁਣ ਦਿੜ੍ਹਬਾ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਪਾਰਟੀ ਵਲੋਂ ਇੰਨਾ ਵੱਡਾ ਫੈਸਲਾ ਲੈਣ ਪਿੱਛੇ ਕਈ ਮੁੱਖ ਕਾਰਨ ਸਨ, ਜਿਨ੍ਹਾਂ ਕਾਰਨ ਖਹਿਰਾ ਨੂੰ ਆਪਣੇ ਅਹੁਦੇ ਤੋਂ ਹੱਥ ਧੋਣਾ ਪਿਆ ਹੈ।ਸੁਖਪਾਲ ਖਹਿਰਾ ਵਲੋਂ ਭਗਵੰਤ ਮਾਨ ਨੂੰ ਪ੍ਰਦੇਸ਼ ਪ੍ਰਧਾਨ ਬਣਾਉਣ ਦੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਫੈਸਲਾ ਦਾ ਵਿਰੋਧ ਕੀਤਾ ਗਿਆ ਸੀ, ਜਿਸ ਕਾਰਨ ਕੇਜਰੀਵਾਲ ਵੀ ਖਹਿਰਾ ਨੂੰ ਨਾਰਾਜ਼ ਚੱਲ ਰਹੇ ਸਨ।ਦੂਜਾ ਸਭ ਤੋਂ ਵੱਡਾ ਕਾਰਨ ਪਾਰਟੀ ਦੇ ਸਹਿ ਪ੍ਰਧਾਨ ਬਲਬੀਰ ਸਿੰਘ ਤੇ ਖਹਿਰਾ ਵਿਚਾਲੇ ਚੱਲ ਰਹੀ ਖਿੱਚੋਤਾਣ ਸੀ। ਸੁਖਪਾਲ ਖਹਿਰਾ ਦੇ ਬਲਬੀਰ ਸਿੰਘ ਨਾਲ ਕਈ ਮੁੱਦਿਆਂ ਨੂੰ ਲੈ ਕੇ ਮਤਭੇਦ ਚੱਲ ਰਹੇ ਸਨ।ਸੁਖਪਾਲ ਖਹਿਰਾ ਦਾ ਨਾਂ ਨਸ਼ਾ ਤਸਕਰਾਂ ਨਾਲ ਵੀ ਜੁੜਿਆ ਹੈ ਅਤੇ ਬਲਬੀਰ ਸਿੰਘ ਵੀ ਸੁਖਪਾਲ ਖਹਿਰਾ ‘ਤੇ ਲੋਕਾਂ ਕੋਲੋਂ ਪੈਸੇ ਲੈਣ ਦੇ ਦੋਸ਼ ਵੀ ਲਾਏ ਸਨ।‘ਰੈਫਰੈਂਡਮ-2020’ ‘ਤੇ ਦਿੱਤੇ ਗਏ ਵਿਵਾਦਿਤ ਬਿਆਨ ਕਾਰਨ ਵੀ ਸੁਖਪਾਲ ਖਹਿਰਾ ਚਰਚਾ ‘ਚ ਸਨ ਅਤੇ ਲਗਾਤਾਰ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ‘ਤੇ ਰਹੇ ਸਨ, ਹਾਲਾਂਕਿ ਖਹਿਰਾ ਵਲੋਂ ਇਹ ਸਫਾਈ ਵੀ ਦਿੱਤੀ ਗਈ ਸੀ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>