Uncategorized

ਦੇਖੋ ਇਸ ਕਿਰਤੀ ਸਿੱਖ ਦੀ ਕਹਾਣੀ .. ਰੋਟੀ ਹੱਕ ਦੀ ਖਾਈਏ ਜੀ… ਇਹ ਗੱਲ ਸੱਚ ਕਰ ਦਿਖਾੲੀ ਇਸ ਬਾਬੇ ਨੇ

Sharing is caring!

ਕਿਰਤ – ਕਮਾਈ : ਸਿੱਖ ਧਰਮ ਵਿਚ ਗ੍ਰਿਹਸਥ ਧਰਮ ਦੀ ਪਾਲਨਾ ਉਤੇ ਬਲ ਦਿੱਤਾ ਗਿਆ ਹੈ । ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਗ੍ਰਿਹਸਥੀ ਸਨ । ਗ੍ਰਿਹਸਥ ਧਰਮ ਨੂੰ ਠੀਕ ਢੰਗ ਨਾਲ ਚਲਾਉਣ ਲਈ ਉਦਮ ਕਰਨਾ ਬਹੁਤ ਜ਼ਰੂਰੀ ਹੈ । ਗੁਰਮਤਿ-ਭਗਤੀ ਦਾ ਉਦੇਸ਼ ਕਿਸੇ ਪ੍ਰਕਾਰ ਦੇ ਕਰਮਹੀਨ ਅਨੁਯਾਈਆਂ ਦਾ ਦਲ ਖੜਾ ਕਰਨਾ ਨਹੀਂ ਸੀ ।

ਰੋਟੀ ਹੱਕ ਦੀ ਖਾਈਏ ਜੀ… ਇੱਕ ਸਿੱਖ ਬਜ਼ੁਰਗ ਦੀ ਖ਼ੁੱਦਾਰੀ ਦੀ ਕਹਾਣੀ

ਰੋਟੀ ਹੱਕ ਦੀ ਖਾਈਏ ਜੀ… ਇੱਕ ਸਿੱਖ ਬਜ਼ੁਰਗ ਦੀ ਖ਼ੁੱਦਾਰੀ ਦੀ ਕਹਾਣੀDaily Post Punjabi #punjab

Posted by Daily Post Punjabi on Monday, July 23, 2018

ਇਹ -ਭਗਤੀ ਸੰਸਾਰਿਕਤਾ ਤੋਂ ਭਜਣ ਵਾਲੀ ਨਹੀਂ , ਸਗੋਂ ਸੰਸਾਰਿਕ ਪ੍ਰਪੰਚ ਵਿਚ ਰਹਿ ਕੇ ਨਿਰਲਿਪਤ ਜਾਂ ਮਾਇਆ ਦੇ ਪ੍ਰਭਾਵ ਤੋਂ ਮੁਕਤ ਰਹਿਣ ਵਾਲੀ ਭਗਤੀ ਸੀ । ਇਸ ਭਗਤੀ ਦੇ ਅਨੁਯਾਈ ਸਮਾਜ ਉਤੇ ਕਿਸੇ ਪ੍ਰਕਾਰ ਦਾ ਬੋਝ ਬਣਨਾ ਨਹੀਂ ਚਾਹੁੰਦੇ ਸਨ । ਗੁਰਮਤਿ-ਭਗਤੀ ਸਮਾਜ ਪ੍ਰਤਿ ਆਪਣੀ ਜ਼ਿੰਮੇਵਾਰੀ ਸਮਝਦੀ ਸੀ । ਇਸ ਲਈ ਗੁਰੂ ਸਾਹਿਬਾਨ ਨੇ ਸਮਾਜ ਤੋਂ ਪਲਾਇਣ ਕਰਨ ਦੀ ਬਿਰਤੀ ਨੂੰ ਖ਼ਤਮ ਕਰਕੇ ਕਿਰਤ ਕਰਨ ਦੇ ਸਿੱਧਾਂਤ ਦੀ ਸਥਾਪਨਾ ਕੀਤੀ ।ਗੁਰਮਤਿ-ਭਗਤੀ , ਅਸਲ ਵਿਚ , ਜੀਵਨ-ਵਿਹੂਣੀ ਨ ਹੋ ਕੇ ਜੀਵਨਮਈ ਹੈ । ਇਸ ਭਗਤੀ ਦੀ ਅਧਿਆਤਮਿਕ ਪਹੁੰਚ ਕਿਰਤ ਕਰਨ , ਵੰਡ ਛਕਣ ਅਤੇ ਨਾਮ ਜਪਣ ਦੁਆਰਾ ਕਾਰਜਸ਼ੀਲ ਹੁੰਦੀ ਹੈ । ਗੁਰੂ ਨਾਨਕ ਦੇਵ ਜੀ ਦੀ ਸਥਾਪਨਾ ਹੈ— ਘਾਲਿ ਖਾਇ ਕਿਛੁ ਹਥਹੁ ਦੇਇ । ਨਾਨਕ ਰਾਹੁ ਪਛਾਣਹਿ ਸੇਇ । ( ਗੁ.ਗ੍ਰੰ. 1245 ) । ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ— ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ । ( ਗੁ.ਗ੍ਰੰ. 522 ) । ਸੰਤ ਕਬੀਰ ਜੀ ਨੇ ਵੀ ਭਗਤ ਨਾਮਦੇਵ ਅਤੇ ਤ੍ਰਿਲੋਚਨ ਦੇ ਸੰਵਾਦ ਦੁਆਰਾ ਸਪੱਸ਼ਟ ਕੀਤਾ ਹੈ— ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮ ਸੰਮ੍ਹਾਲਿ । ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ । ( ਗੁ.ਗ੍ਰੰ. 1376 ) । ਉਪਰੋਕਤ ਸੰਦਰਭਾਂ ਤੋਂ ਸਾਫ਼ ਹੈ ਕਿ ਕਿਰਤ- ਕਮਾਈ ਅਤੇ ਨਾਮ-ਸਾਧਨਾ ਇਕ ਦੂਜੇ ਦੀਆਂ ਪੂਰਕ ਹਨ , ਪਰਸਪਰ ਸੰਬੰਧਿਤ ਹਨ । ਘਾਲਣਾ ਕਰਨ ਦੇ ਨਾਲ ਇਹ ਵੀ ਸ਼ਰਤ ਹੈ ਕਿ ਧਨ ,

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>