Uncategorized

ਦੇਖੋ ਕਿਵੇਂ .. ਇੱਕ ਹੋਰ ਨੌਜਵਾਨ ਦਾ ਪੁਲਿਸ ਨੇ ਬਣਾਇਆ Fake Encounter !!

Sharing is caring!

ਖਾੜਕੂਵਾਦ ਵੇਲੇ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਕੇ ਮਾਰਨ ਵਾਲੀ ਪੰਜਾਬ ਪੁਲਿਸ ਦੀ ਉਹ ਭੁੱਖ ਸ਼ਾਇਦ ਅਜੇ ਵੀ ਖਤਮ ਨਹੀਂ ਹੋਈ। ਤਾਜਾ ਮਾਮਲਾ ਹੈ ਪੁਲਿਸ ਵਲੋਂ ਝੂਠਾ ਮੁਕਾਬਲਾ ਬਣਾਕੇ ਮਾਰੇ ਗਏ ਸੰਨੀ ਮਸੀਹ ਦਾ ਹੈ ਜਿਸਦਾ ਨੈਨਾਦੇਵੀ ਕੋਲ ਪੁਲਿਸ ਨੇ ਮੁਕਾਬਲਾ ਬਣਾ ਕੇ ਮੌਤ ਦੇ ਘਾਟ ਉਤਾਰ ਦਿੱਤਾ। ਵੱਡੇ ਵੱਡੇ ਟੀਵੀ ਚੈਨਲਾਂ ਨੇ ਖਬਰ ਦਿੱਤੀ ਕਿ ਇੱਕ ਖੂੰਖਾਰ ਗੈਂਗਸਟਰ ਪੁਲਿਸ ਨੇ ਮਾਰ ਗਿਰਾਇਆ ਹੈ।ਪਰ ਜਦੋਂ ਅਸਲੀਗੱਲ ਸਾਹਮਣੇ ਆਈ ਤਾਂ ਸਭ ਦੀਆਂ ਉਂਗਲਾਂ ਦੰਦਾਂ ਥੱਲੇ ਦੱਬੀਆਂ ਗਈਆਂ !! ਦਰਅਸਲ ਪੁਲਸ ਮੁਕਾਬਲੇ ‘ਚ ਮਾਰਿਆ ਨੋਜਵਾਨ ਗੁਰਦਾਸਪੁਰ ਦੇ ਧੀਦੋਵਾਲ ਦਾ ਰਹਿਣ ਵਾਲਾ ਹੈ। ਪਰਿਵਾਰ ਅਨੁਸਾਰ ਮੁੰਡਾ 11 ਤਰੀਕ ਨੂੰ ਘਰੋਂ ਏਹ ਆਖ਼ ਗਿਆ ਸੀ ਕਿ ਓਹਨੂੰ ਟੋਲ ਪਲਾਜ਼ੇ ਤੇ ਨੌਕਰੀ ਮਿਲ ਗਈ ਹੈ। ਪਰ ਜਦੋਂ ਪਰਿਵਾਰਨੂੰ ਪਤਾ ਲੱਗਾ ਕਿ ਉਸਦਾ ਮੁਕਾਬਲਾ ਬਣਾ ਕੇ ਮਾਰ ਦਿੱਤਾ ਗਿਆ ਹੈ ਤਾਂ ਪਰਿਵਾਰ ਦੇ ਪੈਰਾਂ ਹੇਠੋਂ ਜਮੀਨ ਨਿਕਲ ਗਈ। ਪੁਲਿਸ ਵੱਲੋਂ ਮ੍ਰਿਤਕ ਸੰਨੀ ਮਸੀਹ ਦੇ ਸੰਬੰਧ ਗੈਂਗਸਟਰਾਂ ਨਾਲ ਦੱਸਣ ‘ਤੇ ਇਹ ਗੱਲ ਪੂਰੇ ਇਲਾਕੇ ‘ਚ ਚਰਚਾ ਦਾ ਵਿਸ਼ਾਬਣੀ ਹੋਈ ਹੈ।ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੁਲਿਸ ਥਾਣਾ ਕਲਾਨੌਰ ਦੇ ਇੰਚਾਰਜ ਇੰਸਪੈਕਟਰ ਨਿਰਮਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੰਨੀ ਮਸੀਹ ਵਾਸੀ ਧੀਦੋਵਾਲ ਖ਼ਿਲਾਫ਼ ਪੁਲਿਸ ਥਾਣੇ ‘ਚ ਅੱਜ ਤੱਕ ਕੋਈ ਵੀ ਮੁਕੱਦਮਾ ਦਰਜ ਨਹੀਂ ਹੈ। ਹੈਰਾਨਗੀ ਹੈ ਕਿ ਜਿਸਤੇ ਕੋਈ ਵੀ ਪਰਚਾ ਦਰਜ ਨਹੀਂ ਸੀ ਫਿਰ ਉਸਦਾ Encounter ਕਿਸ ਅਧਾਰ ਤੇ ਕੀਤਾ ਗਿਆ ??

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>