Uncategorized

ਦੇਖੋ ਕਿਵੇਂ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਜ਼ੁਲਮ ਖਿਲਾਫ ਕੀਤੀ ਸੀ ਬਗਾਵਤ ਸ਼ੇਅਰ ਕਰੋ ਸਿੱਖਾਂ ਦੇ ਬੱਚੇ ਬੱਚੇ ਤੱਕ ਪੁੱਜ ਜਾਵੇ

Sharing is caring!

ਸ਼ਹੀਦ ਭਾਈ ਬੋਤਾ ਸਿੰਘ ਜੀ – ਸ਼ਹੀਦ ਭਾਈ ਗਰਜਾ ਸਿੰਘ ਜੀ ਦੀ ਸ਼ਹਾਦਤ ਨੂੰ ਕੋਟਾਨਿ-ਕੋਟਿ ਪ੍ਰਣਾਮ ਅੱਜ ਦੇ ਦਿਨ ਸਿੱਖ ਇਤਿਹਾਸ ਦੇ ਦੋ ਮਹਾਨ ਯੋਧੇ ਜਿਨ੍ਹਾਂ ਨੇ ਸਿੱਖ ਕੌਮ ਦੇ ਕੌਮੀ ਵਜੂਦ, ਪਛਾਣ ਤੇ ਖੁਦਮੁਖਤਿਆਰੀ ਦੇ ਝੰਡੇ ਨੂੰ ਸਦੀਵੀਂ ਅਸਮਾਨ ਦੀਆਂ ਉਚਾਈਆਂ ‘ਤੇ ਝੂਲਦਾ ਰੱਖਣ ਲਈ ਆਪਣੇ ਮਹਾਨ ਕਾਰਨਾਮੇ ਨਾਲ ਅੱਜ ਦੇ ਦਿਨ ਅਨੌਖੀ ਸ਼ਹਾਦਤ ਦਿੱਤੀ। ਅੱਜ ਭਾਈ ਬੋਤਾ ਸਿੰਘ ਜੀ – ਭਾਈ ਗਰਜਾ ਸਿੰਘ ਜੀ ਦਾ ਸ਼ਹੀਦੀ ਦਿਨ ਹੈ।ਸੁਆਰਥ ਤੇ ਪਦਾਰਥ ਦੀ ਅੰਨ੍ਹੀ ਦੌੜ ‘ਚ ਸ਼ਾਮਲ ਕੌਮ ਨੂੰ ਆਪਣੇ ਇਹ ਦੋ ਮਹਾਨ ਕੌਮੀ ਨਾਇਕਾਂ ਦੀ ਸ਼ਹਾਦਤ ਵੀ ਯਾਦ ਨਹੀਂ, ਜਿਨ੍ਹਾਂ ਨੇ ਸਿੱਖ ਇਤਿਹਾਸ ‘ਚ ਇਕ ਅਜਿਹਾ ਅਮਰ ਪੰਨਾ ਜੋੜ੍ਹਿਆ ਸੀ, ਜਿਹੜਾ ਪੰਨਾ ਇਸ ਮਹਾਨ ਤੱਥ ਨਾਲ ਰੁਸ਼ਨਾ ਰਿਹਾ ਹੈ ਕਿ ਦੁਨੀਆਂ ਦੀ ਕੋਈ ਜਾਬਰ ਤੋਂ ਜਾਬਰ, ਜ਼ਾਲਮ ਤੋਂ ਜ਼ਾਲਮ, ਤਾਕਤਵਰ ਤੋਂ ਤਾਕਤਵਰ ਹਕੂਮਤ ਸੂਰਜ ਨੂੰ ਚੜ੍ਹਨ ਤੋਂ ਭਾਵੇਂ ਰੋਕ ਲਵੇ, ਸਿੱਖ ਕੌਮ ਦੀ ਹੋਂਦ ਨੂੰ ਨਹੀਂ ਮਿਟਾ ਸਕਦੀ।1739ਈ: ‘ਚ ਨਾਦਰਸ਼ਾਹ ਨੇ ਪੰਜਾਬ ਅਤੇ ਦਿੱਲੀ ਤੇ ਹਮਲਾ ਕੀਤਾ। ਇਸ ਦੇਸ਼ ਨੂੰ ਖੂਬ ਲੁੱਟਿਆ, ਪ੍ਰੰਤੂ ਵਾਪਸ ਪਰਤਦੇ ਨੂੰ ਸਿੱਖਾਂ ਨੇ ਉਸ ਨੂੰ ਲੁੱਟ ਲਿਆ। ਸਿੱਖਾਂ ਦੀ ਬਹਾਦਰੀ, ਨਿੱਡਰਤਾ, ਬਾਜ਼ ਵਾਗੂੰ ਝਪਟਾ ਮਾਰਨ ਦੀ ਸ਼ੇਰ ਵਰਗੀ ਫੁਰਤੀ ਤੋਂ ਨਾਦਰਸ਼ਾਹ ਦਹਿਲ ਗਿਆ। ਉਸਨੇ ਪੰਜਾਬ ਦੇ ਸੂਬੇਦਾਰ ਜ਼ਕਰੀਆ ਖਾਨ ਨੂੰ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਦੇ ਹੁਕਮ ਦਿੱਤੇ। ਜ਼ਕਰੀਆ ਖਾਨ ਨੇ ਸਿੱਖਾਂ ਤੇ ਜ਼ੋਰ-ਜਬਰ ਤੇ ਜ਼ੁਲਮ ਦਾ ਅੰਨਾ ਦੌਰ ਚਲਾਇਆ। ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਦਿੱਤੇ ਗਏ। ਉਨ੍ਹਾਂ ਦਾ ਸਾਥ ਦੇਣ ਵਾਲੇ, ਸਹਾਇਤਾ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਐਲਾਨ ਦਿੱਤੀ ਗਈ। ਉਸ ਸਮੇਂ ਜ਼ਕਰੀਆ ਖਾਨ ਨੇ ਇਹ ਐਲਾਨ ਕੀਤਾ ਕਿ ਪੰਜਾਬ ‘ਚ ਸਿੱਖ ਖ਼ਤਮ ਕਰ ਦਿੱਤੇ ਗਏ ਹਨ ਅਤੇ ਜਦੋਂ ਇਹ ਆਵਾਜ਼ ਦੋ ਸੂਰਬੀਰ ਸਿੰਘ ਯੋਧਿਆਂ, ਬੋਤਾ ਸਿੰਘ – ਗਰਜਾ ਸਿੰਘ ਦੇ ਕੰਨ੍ਹੀ ਪਈ ਤਾਂ ਉਨ੍ਹਾਂ ਜ਼ਾਲਮ ਮੁਗਲ ਹਕੂਮਤ ਨੂੰ ਇਹ ਦੱਸਣ ਲਈ ਕਿ ਦਸਮੇਸ਼ ਪਿਤਾ ਦੇ ਖਾਲਸੇ ਪੰਥ ਨੂੰ ਦੁਨੀਆਂ ਦੀ ਕੋਈ ਤਾਕਤ ਖ਼ਤਮ ਨਹੀਂ ਕਰ ਸਕਦੀ,ਲਾਹੌਰ ਸਰਕਾਰ ਦੇ ਮੁਕਾਬਲੇ ਲਾਹੌਰ ਨੂੰ ਜਾਂਦੀ ਜਰਨੈਲ ਸੜਕ ਤੇ ਪਿੰਡ ਨੂਰਦੀਨ ਤੋਂ ਮੀਲ ਕੁ ਦੂਰ ਖਾਲਸਾ ਪੰਥ ਦੀ ਸਰਕਾਰ ਕਾਇਮ ਕਰਕੇ, ਟੈਕਸ ਲਈ ਨਾਕਾ ਲਾ ਦਿੱਤਾ ਅਤੇ ਜ਼ਕਰੀਆ ਖਾਨ ਨੂੰ ਚਿੱਠੀ ਲਿਖ ਦਿੱਤੀ, ”ਚਿੱਠੀ ਲਿਖੇ ਸਿੰਘ ਬੋਤਾ। ਹੱਥ ਹੈ ਸੋਟਾ, ਵਿੱਚ ਰਾਹ ਖੜੋਤਾ। ਆਨਾ ਲਾਯਾ ਗੱਡੇ ਨੂੰ, ਪੈਸਾ ਲਾਯਾ ਖੋਤਾ, ਆਖੋ ਭਾਬੀ ਖਾਨੋ ਨੂੰ, ਯੌਂ ਆਖੇ ਸਿੰਘ ਬੋਤਾ।” ਸਿੱਖ ਕੌਮ ਦੀ ਸੂਰਬੀਰਤਾ, ਨਿੱਡਰਤਾ, ਕੌਮੀ ਹੋਂਦ ਪ੍ਰਤੀ ਦ੍ਰਿੜਤਾ ਦੀ ਮਿਸ਼ਾਲ ਇਸ ਤੋਂ ਵੱਧ ਹੋਰ ਕੋਈ ਕੀ ਹੋ ਸਕਦੀ ਹੈ। ਜ਼ਾਲਮ ਹਕੂਮਤ ਜਦੋਂ ਇਹ ਐਲਾਨ ਕਰ ਰਹੀ ਹੋਵੇ ਕਿ ਉਸਨੇ ਸਿੱਖਾਂ ਦੀ ਹੋਂਦ ਹੀ ਖ਼ਤਮ ਕਰ ਦਿੱਤੀ ਹੈ, ਉਸ ਸਮੇਂ ਦੋ ਸਿੰਘ ਸਿਰਫ਼ ਸੋਟੇ ਫੜ੍ਹ ਕੇ ਹਕੂਮਤ ਨੂੰ ਵੰਗਾਰਨ ਅਤੇ ਆਪਣੀ ਬਰਾਬਰੀ ਵਾਲੀ ਹਕੂਮਤ ਦੀ ਸਥਾਪਨਾ ਕਰਨ, ਇਹ ਖਾਲਸਾ ਪੰਥ ਦੇ ਹਿੱਸੇ ਹੀ ਆਇਆ ਹੈ। ਜ਼ਕਰੀਆ ਖਾਨ ਨੇ ਦੋ ਸਿੰਘਾਂ ਦੀ ਸਥਾਪਤ ਹਕੂਮਤ ਦੇ ਟਾਕਰੇ ਆਪਣੀ ਫੌਜ ਭੇਜੀ, ਸਿੰਘ ਡਰੇ ਨਹੀਂ, ਭੱਜੇ ਨਹੀਂ, ਦ੍ਰਿੜ੍ਹਤਾ ਤੇ ਬਹਾਦਰੀ ਨਾਲ ਭਾਰੀ ਫੌਜ ਦਾ ਆਪਣੇ ਸੋਟਿਆਂ ਨਾਲ ਟਾਕਰਾ ਕੀਤਾ, 30 ਮੁਗਲ ਸਿਪਾਹੀਆਂ ਨੂੰ ਮੌਤ ਦੇ ਘਾਟ ਉਤਾਰਿਆ ਤੇ ਫ਼ਿਰ ਸ਼ਹਾਦਤ ਦਾ ਜਾਮ ਪੀਤਾ।ਅੱਜ ਜਦੋਂ ਅਸੀਂ ਇਨ੍ਹਾਂ ਦੋ ਮਹਾਨ ਜਰਨੈਲਾਂ ਦੀ ਸ਼ਹੀਦੀ ਨੂੰ ਪ੍ਰਣਾਮ ਕਰ ਰਹੇ ਹਾਂ, ਤਾਂ ਪੁਰਾਤਨ ਸਿੰਘਾਂ ਦੇ ਕਿਰਦਾਰ ਅਤੇ ਕੌਮ ਦੇ ਵਰਤਮਾਨ ਕਿਰਦਾਰ ‘ਚ ਜ਼ਮੀਨ-ਅਸਮਾਨ ਦੇ ਆ ਚੁੱਕੇ ਫ਼ਰਕ ਨੂੰ ਵੇਖ ਕੇ ਅਚੰਭਾ ਵੀ ਅਤੇ ਦੁੱਖ ਵੀ ਜ਼ਰੂਰ ਹੁੰਦਾ ਹੈ। ਸਿੱਖੀ ਦੇ ਸਵੈਮਾਣ, ਸਿੱਖੀ ਪਛਾਣ, ਸਿੱਖੀ ਹੋਂਦ ਅਤੇ ਸਿੱਖ ਕੌਮ ‘ਚ ਆਪਣੇ ਰਾਜ ਲਈ ਦ੍ਰਿੜ੍ਹਤਾ ਦਾ ਜੋ ਜਜ਼ਬਾ ਪੁਰਾਤਨ ਸਿੰਘਾਂ ‘ਚ ਸੀ ਅਤੇ ਉਸ ਜਜ਼ਬੇ ਨੂੰ ਸਿਦਕ ਦਿਲੀ ਨਾਲ ਪ੍ਰਗਟਾਇਆ ਜਾਂਦਾ ਸੀ, ਉਹ ਜਜ਼ਬਾ, ਉਹ ਭਾਵਨਾ, ਉਹ ਨਿੱਡਰਤਾ, ਉਹ ਕੁਰਬਾਨੀ, ਉਹ ਬਹਾਦਰੀ ਅੱਜ ਕੌਮ ‘ਚੋਂ ਆਲੋਪ ਹੋ ਗਈ ਜਾਪਦੀ ਹੈ। ਅੱਜ ਅਸੀਂ ਉਨ੍ਹਾਂ ਤਾਕਤਾਂ ਦੇ, ਜਿਹੜੀਆਂ ਸਿੱਖੀ ਦੀਆਂ ਜੜ੍ਹਾਂ ਵੱਢਣ ਲੱਗ ਹੋਈਆਂ ਹਨ,ਉਨ੍ਹਾਂ ਨੂੰ ਮੂੰਹ ਤੋੜ੍ਹਵਾ ਜਵਾਬ ਦੇਣ ਦੀ ਥਾਂ, ਉਨ੍ਹਾਂ ਦੇ ਗ਼ੁਲਾਮ ਬਣੇ ਹੋਏ ਹਾਂ। ਸਿੱਖਾਂ ਦੀ ਵੱਖਰੀ ਹੋਂਦ ਤੇ ਪੋਚਾ ਫੇਰ ਕੇ ਸਿੱਖਾਂ ਨੂੰ ਹਿੰਦੂ ਕੌਮ ਦਾ ਅੰਗ ਦੱਸਣ ਵਾਲਿਆਂ ਅੱਗੇ ‘ਸਾਡਾ ਮੂੰਹ ਹੀ ਨਹੀਂ ਖੁੱਲ੍ਹਦਾ। ਸਿੱਖੀ ਸਿਧਾਂਤਾਂ ਅਤੇ ਸਿੱਖੀ ਸਰੂਪ ਤੇ ਨਿਰੰਤਰ ਅੰਦਰੋਂ-ਬਾਹਰੋ ਹਮਲੇ ਹੋ ਰਹੇ ਹਨ ਅਤੇ ਇਹ ਹਮਲੇ ”ਸਿੱਖਾਂ ਕਿੱਥੇ ਆਂ?” ਦਾ ਸੁਆਲ ਪੁਖ਼ਤਾ ਕਰਨ ਲਈ ਕੀਤੇ ਜਾ ਰਹੇ ਹਨ, ਪ੍ਰੰਤੂ ਸਾਡੇ ‘ਚ ਫਿਰ ਵੀ ਬੋਤਾ ਸਿੰਘ – ਗਰਜਾ ਸਿੰਘ ਨਹੀਂ ਜਾਗਦਾ। ਖਾਲਸਾ ‘ਬਾਦਸ਼ਾਹ ਜਾਂ ਬਾਗੀ’ ਦੀ ਕਹਾਵਤ ਹੁਣ ਸਾਡੇ ਤੇ ਨਹੀਂ ਢੁੱਕਦੀ, ਕਿਉਂਕਿ ਅਸੀਂ ਗੁਰੂ ਦੀ ਪ੍ਰਤੀਤ ਆਪਣਾ ਨਿਆਰਾਪਣ ਖ਼ਤਮ ਕਰਵਾ ਕੇ ਗੁਆ ਲਈ ਹੈ, ਜਿਸ ਕਾਰਣ ਖਾਲਸਾਈ ਜਲੋਆ ਵਾਲੀ ਭਾਵਨਾ ਸਾਡੇ ‘ਚੋਂ ਮੁੱਕ ਗਈ ਹੈ। ਅੱਜ ਸਥਿਤੀ ਤੇ ਪ੍ਰਸਥਿਤੀਆਂ ਬਦਲੀਆ ਜ਼ਰੂਰ ਹਨ, ਪ੍ਰੰਤੂ ਜਾਬਰ ਹਾਕਮ ਦੀ ਸੋਚ ‘ਚ ਕੋਈ ਤਬਦੀਲੀ ਨਹੀਂ ਆਈ। ਅੱਜ ਵੀ ਕੰਮਜ਼ੋਰ ਤੇ ਗਰੀਬ ਵਰਗ ਨੂੰ ਲਿਤਾੜਿਆ ਜਾ ਰਿਹਾ ਹੈ, ਅੱਜ ਵੀ ਉਸੇ ਖਾਲਸੇ ਦੀ ਲੋੜ ਹੈ ਜਿਹੜਾ ਨਿਮਾਣਿਆ ਦਾ ਮਾਣ, ਨਿਤਾਣਿਆਂ ਦਾ ਤਾਣ ਅਤੇ ਨਿਧਰਿਆ ਦੀ ਧਿਰ ਬਣਨ ਲਈ ਕਲਗੀਧਰ ਪਿਤਾ ਨੇ ‘ਪ੍ਰਮਾਤਮ ਕੀ ਮੌਜ’ ਪੈਦਾ ਕੀਤਾ ਸੀ। ਪ੍ਰੰਤੂ ਉਸ ਲਈ ਬੋਤਾ ਸਿੰਘ ਗਰਜਾ ਸਿੰਘ ਵਰਗੇ ਸਿੰਘਾਂ ਦੀ ਲੋੜ ਹੈ, ਉਨ੍ਹਾਂ ਵਾਲੀ ਗੁਰੂ ਤੇ ਕੌਮ ਨੂੰ ਸਮਰਪਿਤ ਭਾਵਨਾ ਦੀ ਲੋੜ ਹੈ, ਉਨ੍ਹਾਂ ਵਾਲੀ ਦ੍ਰਿੜ੍ਹਤਾ, ਬਹਾਦਰੀ ਤੇ ਨਿੱਡਰਤਾ ਦੀ ਲੋੜ ਹੈ। ਪ੍ਰੰਤੂ ਅਫ਼ਸੋਸ ਹੈ ਕਿ ਅੱਜ ਕੌਮ ਪਾਸ ਪੈਸਾ ਹੈ, ਸ਼ੋਹਰਤ ਹੈ, ਸਹੂਲਤਾਂ ਹਨ, ਸੱਤਾ ਹੈ, ਪ੍ਰੰਤੂ ਸਿੱਖੀ ਦੂਰ ਚਲੀ ਗਈ ਹੈ। ਜਿਸ ਕਾਰਣ ਗੁਰਦੁਆਰੇ ਪੱਕੇ ਤੇ ਸਿੱਖ ਕੱਚੇ ਹੋ ਗਏ ਹਨ ਦੀ ਕਹਾਵਤ ਚੱਲ ਪਈ ਹੈ। ਲੋੜ ਹੈ ਕਿ ਅਜਿਹੇ ਦਿਨ ਜਿਹੜੇ ਸਾਨੂੰ ਝੰਜੋੜਦੇ ਹਨ, ਵੰਗਾਰਦੇ ਹਨ, ਹਲੂਣਦੇ ਹਨ ਅਤੇ ਅੰਤ ‘ਚ ਲਾਹਨਤ ਵੀ ਪਾਉਂਦੇ ਹਨ, ਉਨ੍ਹਾਂ ਦਾ ਸੁਨੇਹਾ ਸੁਣਨ ਵੱਲ ਵੀ ਮਾੜਾ-ਮੋਟਾ ਕੰਨ੍ਹ ਧਰੀਏ ਤਦ ਹੀ ਜਿਸ ਸਿੱਖੀ ਦੀ ਸ਼ਾਨ ਦੀਆਂ ਭਾਈ ਬੋਤਾ ਸਿੰਘ – ਭਾਈ ਗਰਜਾ ਸਿੰਘ ਨੇ ਚਹੁੰ-ਕੁੰਟੀ ਗੂੰਜਾਂ ਪਵਾਈਆਂ ਸਨ, ਉਸ ਦੀ ਸ਼ਾਨ ਦੀ ਰਾਖ਼ੀ ਕਰ ਸਕਾਂਗੇ…

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>