Uncategorized

ਦੇਖੋ ਕਿਵੇਂ ਹੁੰਦਾ ਹੈ ਪਿੰਡਾਂ ਚ ਚਿੱਟੇ ਦਾ ਕਾਰੋਬਾਰ(ਵੀਡੀਓ ਵਾਇਰਲ )

Sharing is caring!

ਅਕਸਰ ਕਿਹਾ ਜਾਂਦਾ ਹੈ ਕਿ ਕਿਸੀ ਮੁਲਕ ਦੀ ਰੀੜ ਦੀ ਹੱਡੀ ਉਥੇ ਦੇ ਕਿਸਾਨ ਅਤੇ ਉਥੇ ਦੇ ਨੌਜਵਾਨ ਹੁੰਦੇ ਹਨ ਪਰ ਲੱਗਦਾ ਹੈ ਕਿ ਪੰਜਾਬ ਦੀ ਰੀੜ ਦੀ ਹੱਡੀ ਸ਼ਾਇਦ ਹੁਣ ਟੁੱਟ ਚੁੱਕ ਹੈ। ਕਿਉਂਕਿ ਪੰਜਾਬ ਦੀ ਕਿਸਾਨੀ ਨੂੰ ਤਾਂ ਕਰਜਾ ਖਤਮ ਕਰ ਰਿਹਾ ਹੈ ਜਿਸਦੇ ਕਰਕੇ ਕਿਸਾਨ ਕਰਜੇ ਦੀ ਮਾਰ ਤੋਂ ਤੰਗ ਆਕੇ ਖੁਦਕੁਸ਼ੀਆਂ ਕਰਨ ਲੱਗ ਪਏ ਹਨ। ਜਿਥੇ ਗੱਲ ਕਿਸਾਨਾਂ ਦੀ ਹੈ ਤਾਂ ਉਹਨਾਂ ਦੇ ਪੁੱਤਰਾਂ ਨੌਜਵਾਨਾਂ ਨੂੰ ਨਸ਼ੇ ਦੀ ਮਾਰ ਮਾਰ ਰਹੀ ਹੈ।ਪੜ੍ਹ ਲਿਖ ਕੇ ਵੀ ਨੌਕਰੀ ਨਹੀਂ ਮਿਲਦੀ, ਜਿੰਨੀ ਮਰਜੀ ਮੇਹਨਤ ਕਰ ਲਵੋ ਕੋਈ ਕਮਾਈ ਪੱਲੇ ਨਹੀਂ ਪੈਂਦੀ। ਸਰਕਾਰਾਂ ਨਾ ਤਾਂ ਪੰਜਾਬ ਦੀ ਜਵਾਨੀ ਨੂੰ ਬਚਾ ਰਹੀਆਂ ਹਨ ਅਤੇ ਨਾ ਹੀ ਕਿਸਾਨੀ ਨੂੰ। ਅੱਜ ਦੇ ਹਾਲਤ ਦੇਖ ਲਵੋ ਦੋਨੋ ਹੀ ਖ਼ਤਰੇ ਵਿਚ ਹਨ। ਪੰਜਾਬ ਦੀ ਜਵਾਨੀ ਨੂੰ ਜਿਹੜਾ ਨਸ਼ੇ ਦਾ ਦੈਂਤ ਖਾ ਰਿਹਾ ਹੈ ਉਸਦਾ ਵੱਡਾ ਨਾਮ ਚਿੱਟਾ ਹੈ। ਚਿੱਟੇ ਦੀ ਵਰਤੋਂ ਕਰਨ ਵਾਲੇ ਕਿੰਨੇ ਹੀ ਨੌਜਵਾਨ ਰੋਜ ਪੰਜਾਬ ਵਿਚ ਮੌਤ ਨੂੰ ਗੱਲ ਨਾਲ ਲਗਾ ਲੈਂਦੇ ਹਨ। ਚਿੱਟਾ ਹੈ ਕੀ ?? ਇਹ ਆਉਂਦਾ ਕਿਥੋਂ ਹੈ ?? ਇਹ ਸਵਾਲ ਅਕਸਰ ਸਾਡੇ ਦਿਮਾਗ ਵਿਚ ਘੁੰਮਦੇ ਰਹਿੰਦੇ ਹਨ । ਚਿੱਟਾ ਇੱਕ ਸਿੰਥੈਟਿਕ ਡਰੱਗ ਹੈ ਜੋ ਕੈਮੀਕਲਾਂ ਦੀ ਵਰਤੋਂ ਕਰਕੇ ਬਣਾਇਆ ਜਾਂਦਾ ਹੈ। ਇਹ ਕੋਈ ਦਰੱਖਤਾਂ ਨੂੰ ਨਹੀਂ ਲੱਗਦਾ। ਇਸ ਨੂੰ ਸੁੰਘ ਕੇ ਨੱਕ ਰਾਹੀਂ ਪਿਤਾ ਜਾਂਦਾ ਹੈ। ਅਕਸਰ ਕਿਹਾ ਜਾਂਦਾ ਹੈ ਕਿ ਚਿੱਟਾ ਬਾਡਰ ਪਾਰ ਤੋਂ ਗੁਆਂਢੀ ਮੁਲਕ ਦੁਆਰਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਲਈ ਭੇਜਿਆ ਜਾਂਦਾ ਹੈ। ਪਰ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਬਾਹਰੋਂ ਨਹੀਂ ਬਲਕਿ ਪੰਜਾਬ ਵਿੱਚੋ ਹੀ ਨਸ਼ੇ ਦੇ ਕਾਰੋਬਾਰੀਆਂ ਦੁਆਰਾ ਬਣਾਇਆ ਜਾਂਦਾ ਹੈ । ਚਿੱਟੇ ਦੇ ਕਾਰੋਬਾਰੀਆਂ ਨੇ ਪੰਜਾਬ ਵਿਚ ਆਪਣੇ ਪੈਰ ਪੂਰੀ ਤਰ੍ਹਾਂ ਨਾਲ ਜਮਾ ਰੱਖੇ ਹਨ। ਹੁਣ ਤਾਂ ਪੰਥਕ ਪਾਰਟੀਆਂ ਦੇ ਲੀਡਰਾਂ ਤੇ ਵੀ ਚਿੱਟਾ ਕਾਰੋਬਾਰੀ ਹੋਣ ਦੇ ਇਲਜਾਮ ਲੱਗਦੇ ਹਨ। ਰੋਜਾਨਾ ਕਿੰਨੇ ਹੀ ਨੌਜਵਾਨ ਇਸ ਨਸ਼ੇ ਦੀ ਭੇਂਟ ਚੜ ਜਾਂਦੇ ਹਨ। ਸਰਕਾਰ ਨੂੰ ਵੀ ਸ਼ਾਇਦ ਹੁਣ ਪੰਜਾਬ ਦੇ ਲੋਕਾਂ ਦੀ ਪ੍ਰਵਾਹ ਨਹੀਂ ਤਾਂ ਕਰਕੇ ਨਸ਼ਾ ਬੰਦ ਨਹੀਂ ਕਰ ਸਕੀ।ਕੈਪਟਨ ਅਮਰਿੰਦਰ ਸਿੰਘ ਨੇ ਵੋਟਾਂ ਲੈਣ ਲਈ ਨਸ਼ੇ ਨੂੰ 4 ਮਹੀਨੇ ਅੰਦਰ ਬੰਦ ਕਰਨ ਦੀ ਸੋਂਹ ਹੱਥ ਵਿਚ ਗੁਟਕਾ ਸਾਹਿਬ ਚੁੱਕ ਕੇ ਖਾਧੀ ਸੀ।

ਪਰ ਜਿੱਤਣ ਤੋਂ ਬਾਅਦ ਕਿਹੜਾ ਲੀਡਰ ਆਪਣੇ ਵਾਅਦੇ ਯਾਦ ਰੱਖਦਾ ਹੈ ਜੋ ਕੈਪਟਨ ਸਾਹਿਬ ਯਾਦ ਰੱਖਣ। ਇੰਨਾ ਡਰ ਤਾਂ ਪੰਜਾਬ ਵਿਚ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਪੁਲਿਸ ਦਾ ਨਹੀਂ , ਜਿੰਨਾ ਉਹਨਾਂ ਨੂੰ ਪੰਜਾਬ ਦੇ ਲੋਕਾਂ ਦਾ ਹੈ। ਰੋਜ ਮਰ ਰਹੇ ਆਪਣੇ ਵੀਰਾਂ-ਬੱਚਿਆਂ ਦੀਆਂ ਜਿੰਦਗੀਆਂ ਬਚਾਉਣ ਲਈ ਹੁਣ ਪੰਜਾਬ ਦੇ ਲੋਕ ਹੀ ਨਸ਼ੇ ਦੇ ਖਾਤਮੇ ਲਈ ਅੱਗੇ ਆਏ ਹਨ ।ਪੁਲਿਸ ਚਾਹੇ ਤਾਂ ਸਭ ਕੁਝ ਕਰ ਸਕਦੀ ਹੈ ਪਰ ਪੁਲਿਸ ਨੂੰ ਵੀ ਆਡਰ ਕਰਨੇ ਪੈਂਦੇ ਹਨ ਤਾਂ ਹੀ ਪੁਲਿਸ ਆਪਣੀ ਡਿਊਟੀ ਕਰਦੀ ਹੈ। ਇੱਕ ਵੀਡੀਓ ਕਲ ਤੋਂ ਸ਼ੋਸਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਸ਼ਕਸ ਆਪਣੇ ਸਕੂਟਰ ਤੇ ਕਿਸੀ ਚੀਜ ਦੀ ਸਮਗਲਿੰਗ ਕਰ ਰਿਹਾ ਸਾਫ ਨਜਰ ਆ ਰਿਹਾ ਹੈ। ਸਕੂਟਰ ਵਾਲੇ ਤੋਂ ਪੈਦਲ ਆਉਣ ਵਾਲਾ ਬੰਦਾ ਇਕ ਪੁੜੀ ਲੈਂਦਾ ਹੈ। ਜਿਸ ਹਿਸਾਬ ਨਾਲ ਉਹ ਡਰ ਡਰਕੇ ਅਤੇ ਓਹਲੇ-ਚੋਰੀ ਪੁੜੀ ਫੜਦਾ ਹੈ। ਉਸਦੇ ਕਰਕੇ ਇਹ ਤਾਂ ਨਸ਼ੇ ਦੀ ਸਮਗਲਿੰਗ ਹੀ ਲੱਗਦੀ ਹੈ। ਤੁਸੀਂ ਵੀ ਦੇਖੋ ਕੀ ਹੋਇਆ ਵੀਡੀਓ ਵਿਚ…

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>