Uncategorized

ਦੇਖੋ ਕਿਸ ਜਾਨਵਰ ਦੀ ਪੂਛ ਤੋਂ ਬਣਦਾ ਹੈ ਗੁਰਦੁਵਾਰਾ ਸਾਹਿਬ ‘ਚ ਵਰਤਿਆ ਜਾਂਦਾ ਚੌਰ ਸਾਹਿਬ

Sharing is caring!

ਪਿਛਲੇ ਕੁੱਝ ਦਿਨਾਂ ਤੋਂ ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਕਿ ਗੁਰੂ ਘਰਾਂ ਵਿੱਚ ਮੋਜੂਦ ਚੌਰ ਸਾਹਿਬ ਕਿਸੇ ਜਾਨਵਰ ਦੇ ਵਾਲਾਂ ਤੋਂ ਬਣਦੇ ਹਨ । ਬਹੁਤ ਲੋਕਾਂ ਨੇ ਇਸਦਾ ਵਿਰੋਧ ਵੀ ਕੀਤਾ ਹੈ ਪਰ ਆਓ ਤਹਾਨੂੰ ਅੱਜ ਦੱਸਦੇ ਹਾਂ ਕਿ ਇਹ ਚੌਰ ਸਾਹਿਬ ਕਿਸ ਜਾਨਵਰ ਤੋਂ ਅਤੇ ਕਿੰਝ ਬਣਦੇ ਹਨ। ਬਰਫੀਲੇ ਖੇਤਰਾਂ ਵਿੱਚ ਖਾਸ ਕਰਕੇ ਲੇਹ ਲੱਦਾਖ ਅਤੇ ਤਿੱਬਤ ਇਲਾਕੀਆਂ ਵਿੱਚ ਯਾਕ ਨਾ ਦਾ ਇੱਕ ਜਾਨਵਰ ਪਾਇਆ ਜਾਂਦਾ ਹੈਜਿਸਦੇ ਸਰੀਰ ਤੇ ਬਹੁਤ ਨਰਮ ਵਾਲ ਹੁੰਦੇ ਹਨ…ਓਸਦੀ ਪੂਛ ਨੂੰ ਕੱਟਕੇ ਚੌਰ ਸਹਾਿਬ ਨੂੰ ਬਣਾਇਆ ਜਾਂਦਾ ਹੈ ਜਿਸਦੀ ਕੀਮਤ ਪਲਾਸਟਿਕ ਦੇ ਵਾਲਾਂ ਵਾਲੇ ਚੌਰ ਸਾਹਿਬ ਤੋਂ ਕਿਤੇ ਜਿਆਦਾ ਵੱਧ ਹੁੰਦੀ ਹੈ ?ਇਸ ਜਾਨਵਰ ਦੀ ਖਾਸਈਤ ਇਹ ਹੈ ਕਿ ਇਸਦੀ ਪੂਛ ਕੱਟਣ ਤੋਂ ਬਾਅਦ ਫਿਰ ਆ ਜਾਂਦੀ ਹੈ । ਅਤੇ ਇਸ ਤਰਾਂ ਕਈ ਵਾਰ ਇਸਦੀ ਪੂਛ ਨੂੰ ਕੱਟਕੇ ਧਾਰਮਿਕ ਮੰਤਵਾਂ ਲੲੀ ਚੌਰ ਸਾਹਿਬ ਬਣਾੲੇ ਜਾਂਦੇ ਹਨ ।ਗੁਰੂ ਗ੍ਰੰਥ ਸਾਹਿਬ ਸਾਡੇ ਲਈ ਕੇਵਲ ਧਾਰਮਕਿ ਗ੍ਰੰਥ ਦਾ ਹੀ ਦਰਜਾ ਨਹੀਂ ਰੱਖਦੇ ਬਲਕਿ ਗੁਰੂ ਦਾ ਦਰਜਾ ਰੱਖਦੇ ਹਨ। ਇਸ ਲਈ ਅਸੀਂ ਸਤਿਕਾਰ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਮੰਜੀ/ਤਖ਼ਤ ਪੋਸ਼ `ਤੇ, ਉਪਰ ਚਾਣਨੀ ਲਗਾ ਕੇ, ਪ੍ਰਕਾਸ਼ ਕਰਦੇ ਹਾਂ। ਚੌਰ – ਬਰਦਾਰ ਸੇਵਾ ਵਿੱਚ ਹਾਜ਼ਰ ਰਹਿੰਦਾ ਹੈ। ਇਹ ਪਾਤਸ਼ਾਹੀ ਚਿੰਨ੍ਹ ਕੇਵਲ ਗੁਰੂ ਗ੍ਰੰਥ ਸਾਹਿਬ ਲਈ ਹੀ ਹਨ। ਇਹ ਸਤਿਕਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਭੌਤਕ ਆਕਾਰ ਕਰਕੇ ਨਹੀਂ, ਇਨ੍ਹਾਂ ਵਿਚਲੀ ਬਾਣੀ/ਗਿਆਨ ਕਰਕੇ ਹੈ। ਇਹਨਾਂ ਦੇ ਸਤਿਕਾਰ ਦੇ ਦੋ ਪੱਖ ਹਨ: ਇੱਕ ਹੈ ਇਹਨਾਂ ਵਿੱਚ ਦਰਸਾਈ ਜੀਵਨ – ਜਾਚ ਨੂੰ ਪੜ੍ਹ, ਬੁੱਝ, ਸਮਝ ਕੇ ਅਪਣਾਉਣਾ ਅਤੇ ਦੂਜਾ ਹੈ ਬਾਹਰਲਾ, ਇਸ ਬਾਹਰਲੇ ਸਤਿਕਾਰ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਸਤਿਕਾਰ ਨਾਲ ਰੁਮਾਲੇ ਵਿੱਚ ਲਪੇਟ ਕੇ ਰੱਖਣਾ, ਉਪਰ ਚਾਣਨੀ/ਚੰਦੋਆ ਲਗਾਉਣਾ, ਸਤਿਕਾਰ ਸਹਿਤ ਮੰਜੀ ਜਾਂ ਤੱਖਤ ਪੋਸ਼ ਉੱਤੇ ਪ੍ਰਕਾਸ਼ ਕਰਨਾ, ਅਦਬ ਨਾਲ ਮੱਥਾ ਟੇਕਣਾ, ਸੰਤੋਖਣਾ ਆਦਿ ਆਉਂਦੇ ਹਨ। ਗੁਰੂ ਸਾਹਿਬ ਦਾ ਜਿਤਨਾ ਵੀ ਅਸੀਂ ਸਤਿਕਾਰ ਕਰ ਸਕੀਏ ਥੋਹੜਾ ਹੈ।ਪਰ ਅਸੀਂ ਜਾਣੇ – ਅਣਜਾਣੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਹਰਲੇ ਸਤਿਕਾਰ ਦੇ ਕੁੱਝ ਅਜਿਹੇ ਰੂਪ ਕਾਇਮ ਕਰ ਲਏ ਹੋਏ ਹਨ ਜਿਨ੍ਹਾਂ ਦਾ ਸਤਿਕਾਰ ਨਾਲ ਕੋਈ ਸਬੰਧ ਨਹੀਂ ਹੈ। ਸਾਡੇ ਅਜਿਹੇ ਸਤਿਕਾਰ ਦੇ ਮਾਪਦੰਡ ਜੇਕਰ ਕੋਈ ਹੋਰ ਵਿਅਕਤੀ ਨਹੀਂ ਅਪਣਾਉਂਦਾ ਤਾਂ ਉਸ ਬਾਰੇ ਇਹ ਸਮਝਿਆ ਜਾਂਦਾ ਹੈਕਿ ਅਜਿਹਾ ਪ੍ਰਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰ ਰਿਹਾ ਹੈ। ਕਈ ਵਾਰ ਤਾਂ ਅਜਿਹੇ ਕਥਿੱਤ ਸਤਿਕਾਰ ਨਾ ਕਰਨ ਵਾਲੇ ਨੂੰ ਬਹੁਤ ਬੁਰਾ -ਭਲਾ ਵੀ ਕਿਹਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਇਹੋ ਜੇਹੇ ਮਾਪਦੰਡਾਂ ਵਿਚੋਂ ਕੁੱਝ ਕੁ ਦੀ ਇੱਥੇ ਚਰਚਾ ਕਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇੱਕ ਥਾਂ ਤੋਂ ਦੂਜੇ ਥਾਂ ਲਿਜਾਣ ਸਮੇਂ ਤੁਪਕਾ ਤੁਪਕਾ ਪਾਣੀ ਦਾ ਤਰੋਂਕਦੇ ਜਾਣ ਸਬੰਧੀ: ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਣ ਸਮੇਂ, ਸਵਾਰੀ ਦੇ ਅੱਗੇ ਇੱਕ ਪ੍ਰਾਣੀ ਪਾਣੀ ਦਾ ਛਿੱਟਾ ਦੇਂਦਾ ਜਾਂਦਾ ਹੈ। ਇਸ ਕ੍ਰਿਆ ਨੂੰ ਸਤਿਗੁਰੂ ਜੀ ਦੇ ਸਤਿਕਾਰ ਦਾ ਚਿੰਨ੍ਹ ਮੰਨਿਆ ਹੋਇਆ ਹੈ। ਕਈ ਵਾਰੀ ਤਾਂ ਅਜਿਹਾ ਵੀ ਦੇਖਣ ਨੂੰ ਮਿਲਦਾ ਹੈ ਕਿ ਮੀਂਹ ਪੈ ਰਿਹਾ ਹੁੰਦਾ ਹੈ ਪਰ ਫਿਰ ਵੀ ਤੁਪਕਾ ਤੁਪਕਾ ਪਾਣੀ ਦਾ ਤਰੌਂਕਿਆ ਜਾ ਰਿਹਾ ਹੁੰਦਾ ਹੈ। ਪਿੱਛਲੇ ਕੁੱਝ ਸਮੇਂ ਤੋਂ ਕਈ ਥਾਂਈਂ ਨਗਰ ਕੀਰਤਨ ਸਮੇਂ ਵੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅੱਗੇ ਪਾਣੀ ਦਾ ਛਿੜਕਾਓ ਕਰਨ ਦਾ ਰਿਵਾਜ ਪ੍ਰਚਲਤ ਹੋ ਗਿਆ ਹੈ। ਜੇਕਰ ਰਸਤਾ ਕੱਚਾ ਹੋਣ ਕਾਰਨ ਮਿੱਟੀ ਘੱਟਾ ਉੱਡਣ ਦੀ ਸੰਭਾਵਨਾ ਹੈ ਤਾਂ ਯੋਗ ਹੈ,ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਲਿਜਾਣ ਤੋਂ ਪਹਿਲਾਂ ਹੀ ਚੰਗੀ ਤਰ੍ਹਾਂ ਪਾਣੀ ਦਾ ਛਿੜਕਾਓ ਕੀਤਾ ਜਾਵੇ ਤਾਂ ਕਿ ਲੰਘਣ ਲਗਿਆਂ ਮਿੱਟੀ ਘੱਟਾ ਨਾ ਉੱਡੇ। ਤੁਪਕਾ ਤੁਪਕਾ ਪਾਣੀ ਨਾਲ ਮਿੱਟੀ – ਘੱਟੇ ਨੂੰ ਉੱਡਣੋਂ ਨਹੀਂ ਰੋਕਿਆ ਜਾ ਸਕਦਾ। ਪਰੰਤੂ ਜਦ ਅਸੀਂ ਪੱਕੀ ਸੜਕ/ਰਸਤੇ `ਤੇ ਵੀ ਪਾਣੀ ਤਰੋਂਕਦੇ ਜਾਂਦੇ ਹਾਂ ਤਾਂ ਉਸ ਸਮੇਂ ਸਾਡਾ ਇਹ ਕਰਮ ਕਰਮਕਾਂਡ ਤੋਂ ਵੱਧ ਹੋਰ ਕੁੱਝ ਨਹੀਂ ਕਿਹਾ ਜਾ ਸਕਦਾ। ਹੈਰਾਨਗੀ ਇਸ ਗੱਲ ਦੀ ਹੈ ਕਿ ਕਈ ਗੁਰਦੁਆਰਿਆਂ ਵਿਖੇ ਉਚੇਚੇ ਤੌਰ `ਤੇ ਅਜਿਹਾ ਪ੍ਰਬੰਧ ਕੀਤਾ ਹੋਇਆ ਹੈ ਕਿ ਜਿਸ ਵੈਨ ਆਦਿ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਲਿਜਾਣਾ ਹੁੰਦਾ ਹੈ ਉਸ ਦੇ ਅੱਗੇ ਪੱਕੇ ਤੌਰ `ਤੇ ਕੁੱਪੀ ਆਦਿ ਬਨ੍ਹੀ ਹੋਈ ਹੈ, ਜਿਸ ਵਿਚੋਂ ਤੁਪਕਾ ਤੁਪਕਾ ਪਾਣੀ ਚੋਂਦਾ ਰਹਿੰਦਾ ਹੈ। ਕਈ ਥਾਂਈਂ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਨੂੰ ਕਾਰ ਆਦਿ ਵਿੱਚ ਲੈ ਕੇ ਜਾ ਰਿਹਾ ਹੁੰਦਾ ਹੈ ਤਾਂ ਇੱਕ ਸ਼ਰਧਾਲੂ ਮੋਟਰ ਸਾਈਕਲ `ਤੇ ਸਵਾਰ ਹੋ ਕੇ ਉਸ ਕਾਰ ਦੇ ਅੱਗੇ ਅੱਗੇ ਪਾਣੀ ਤ੍ਰੋਂਕਦਾ ਜਾਂਦਾ ਹੈ।ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਦੇ ਅੱਗੇ ਇਸ ਤਰ੍ਹਾਂ ਤੁਪਕਾ ਤੁਪਕਾ ਪਾਣੀ ਛਿੜਕਣ ਦੀ ਸਾਡੇ ਵਿੱਚ ਕੋਈ ਰਵਾਇਤ ਨਹੀਂ ਹੈ। (ਕਈ ਥਾਂਈਂ ਤਾਂ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਲਿਆਉਣ ਸਮੇਂ ਵੀ ਪਾਣੀ ਛਿੜਕਿਆ ਜਾਂਦਾ ਹੈ ਅਤੇ ਕੁੱਝ ਕੁ ਗੁਰਦੁਆਰਿਆਂ ਵਿਖੇ ਤਾਂ ਪੰਜ ਪਿਆਰਿਆਂ ਦੇ ਅੱਗੇ ਵੀ ਪਾਣੀ ਦਾ ਛਿੜਕਾਓ ਕੀਤਾ ਜਾਂਦਾ ਹੈ।) ਭਾਵੇਂ ਇਤਿਹਾਸ ਦੇ ਲਗਭਗ ਹਰੇਕ ਪੰਨੇ `ਤੇ ਹੀ ਗੁਰਮਤਿ ਦੇ ਵਿਰੁੱਧ ਕੁੱਝ ਨਾ ਕੁੱਝ ਲਿਖਿਆ ਜ਼ਰੂਰ ਮਿਲ ਜਾਂਦਾ ਹੈ ਪਰ ਇਸ ਬਾਰੇ ਪੁਰਾਤਨ ਲਿਖਤਾਂ ਵਿੱਚ ਵੀ ਕਿਧਰੇ ਵਰਣਨ ਨਹੀਂ ਮਿਲਦਾ। ਜੇਕਰ ਸਾਡਾ ਇਹੀ ਹਾਲ ਰਿਹਾ ਤਾਂ ਸ਼ਾਇਦ ਕੋਈ ਸੱਜਣ ਇਹ ਵੀ ਉੱਦਮ ਕਰ ਦੇਵੇ ਕਿ ਵਿਦੇਸ਼ਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਆਉਣ ਲਈ ਹਵਾਈ ਜਹਾਜ `ਤੇ ਵੀ ਕੋਈ ਅਜਿਹਾ ਪ੍ਰਬੰਧ ਕਰ ਲਵੇ ਕਿ ਜਹਾਜ ਦੇ ਅਗਲੇ ਹਿੱਸੇ ਵਿੱਚ ਕੋਈ ਅਜਿਹੀ ਚੀਜ਼ ਫਿਟ ਕਰ ਦੇਵੇ, ਜਿਸ ਵਿੱਚ ਪਾਣੀ ਦੀ ਇਨ੍ਹੀ ਕੁ ਮਾਤਰਾ ਮੌਜੂਦ ਹੋਵੇ ਕਿ ਉਸ ਵਿੱਚ ਆਪਣੇ ਆਪ ਹੀ ਤੁਪਕਾ ਤੁਪਕਾ ਪਾਣੀ ਦਾ ਛਿੜਕਾਓ ਹੁੰਦਾ ਰਹੇ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>