Uncategorized

ਦੇਖੋ ਜਵਾਕਾਂ ਨੇ ਸਿਰੇ ਹੀ ਲਾ ਦਿੱਤਾ.. ਦੇਸੀ ਸਾਜਾਂ ਨਾਲ ਦੇਖੋ ਅਨੋਖਾ ਕੀਰਤਨ..

Sharing is caring!

ਸੱਖੀ ਸਰੂਪ ਬਾਰੇ ਕਈ ਵਾਰ ਹਿੰਦੂ ਵੀਰ ਇਹ ਕਹਿੰਦੇ ਹਨ ਕਿ ਦਸਵੇਂ ਪਾਤਸ਼ਾਹ ਸਹਿਬ ਸੀ੍ਰ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘ ਹਿੰਦੁਆਂ ਤੋਂ ਹੀ ਬਨਾਏ ਸਨ ਇਸ ਲਈ ਅਸੀਂ ਸਾਰੇ ਹਿੰਦੁਆਂ ਦੀ ਅੰਸ ਹਾਂ ਅਤੇ ਸਾਡਾ ਕੰਮ ਹਿੰਦੁਆਂ ਦੀ ਰਖਸ਼ਾ ਕਰਨਾ ਹੈ। ਦਾਸ ਨਾਲ ਇਸ ਬਾਰੇ ਜਦ ਕੋਈ ਸੁਆਲ ਕਰਦਾ ਹੈ ਤਾਂ ਦਾਸ ਉਹਨਾਂ ਦਾ ਭੁਲੇਖਾ ਦੂਰ ਕਰਨ ਲਈ ਇਹ ਦਸਦਾ ਹੈ ਕਿ ਗੁਰੁ ਜੀ ਨੇ ਗੁਮਰਾਹ ਹੋਏ ਲੋਕਾਂ ਨੂੰ ਹੀ ਸਿੰਘ ਬਨਾਇਆ ਸੀ

Posted by Surkhab Tv on Wednesday, August 8, 2018

ਨਾ ਕਿ ਹਿੰਦੁਆਂ ਨੂੰ । ਜੇਕਰ ਇਸਨੂੰ ਗਹਿਰਾਈ ਨਾਲ ਵਿਚਾਰਿਆ ਜਾਵੇ ਤਾਂ ਗੱਲ ਸਮਝ ਵਿਚ ਆ ਸਕਦੀ ਹੈ ਕਿਉਂਕਿ ਇਸ ਦੁਨੀਆਂ ਵਿੱਚ ਜੋ ਵੀ ਇਨਸਾਨ ਪੈਦਾ ਹੁੰਦਾ ਹੈ ਕੁਦਰਤ ਉਸਨੂੰ ਸਿੱਖੀ ਸਰੂਪ ਵਿੱਚ ਹੀ ਪੈਦਾ ਕਰਦੀ ਹੈ।ਅਸੀਂ ਹੀ ਉਸਨੂੰ ਹਿੰਦੂ, ਮੁਸਲਿਮ, ਇਸਾਈ ਜਾਂ ਕਿਸੇ ਹੋਰ ਸ਼ਕਲ ਵਿਚ ਤਬਦੀਲ ਕਰਦੇ ਹਾਂ।ਹਿੰਦੂ ਬੱਚੇ ਦਾ ਮੁੰਡਨ ਕਰਕੇ, ਮੁਸਲਿਮ ਅਤੇ ਇਸਾਈ ਬੱਚੇ ਦੀ ਸੁੰਨਤ ਕਰਕੇ ਉਸਨੂੰ ਆਪਣੇ ਅਪਣੇ ਅਕੀਦੇ ਅਨੁਸਾਰ ਕਰਦੇ ਹਨ ਜੇਕਰ ਉਹ ਅਜਿਹਾ ਨਾ ਕਰਨ ਤਾਂ ਬੱਚਾ ਸਿੱਖੀ ਸਰੂਪ ਅਨੁਸਾਰ ਹੀ ਵੱਡਾ ਹੋਵੇਗਾ।ਇਸਦੇ ਸਬੂਤ ਲਈ ਸਾਡੇ ਰਿਸ਼ੀ ਮੁਨੀਆਂ ਦੇ ਸਰੂਪ ਦੇਖੇ ਜਾ ਸਕਦੇ ਹਨ।ਦਸਮਪਿਤਾ ਜੀ ਨੇ ਵੀ ਇਹ ਜਾਣਕੇ ਕਿ ਪ੍ਰਮਾਤਮਾਂ ਨੇ ਤਾਂ ਇਨਸਾਨ ਨੂੰ ਸਿੱਖੀ ਸਰੂਪ ਦਿੱਤਾ ਹੈ ਤੇ ਇਹ ਸਰੂਪ ਇਨਸਾਨ ਨੇ ਹੀ ਵਿਗਾੜਿਆ ਹੈ ਤੇ ਆਪਸ ਵਿੱਚ ਵੰਡੀਆਂ ਪਾਈਆਂ ਹਨ।ਜੋ ਸਰੂਪ ਸਾਨੂੰ ਪ੍ਰਮਾਤਮਾਂ ਵਲੋਂ ਮਿਲਿਆ ਹੈ ਉਸਨੂੰ ਵਿਗਾੜਨਾ ਸਾਡੀ ਭੁੱਲ ਹੈ ਇਸ ਲਈ ਕੁਦਰਤ ਦੀ ਦਿੱਤੀ ਇਸ ਦਾਤ ਨੂੰ ਸੰਭਾਲਣਾ ਚਾਹੀਦਾ ਹੈ ਅਤੇ ਵਾਹਿਗੁਰੂ ਦਾ ਹੁਕਮ ਮੰਨਣਾ ਚਾਹੀਦਾ ਹੈ।ਇਸ ਸਰੂਪ ਨੂੰ ਹਮੇਸ਼ਾਂ ਲਈ ਸੰਭਾਲਣ ਤੇ ਇਸਦੀ ਦਿੜ੍ਰਤਾ ਨਾਲ ਰਾਖੀ ਕਰਨ ਲਈ ਹੀ ਅੰਮ੍ਰਿਤਪਾਨ ਕਰਾਇਆ ਤੇ ਕਮਜੋਰ ਬਿਰਤੀਆਂ ਵਾਲੇ ਇਨਸਾਨਾਂ ਨੂੰ ਸ਼ੇਰਾਂ ਵਾਲੀ ਸਪਿਰਟ ਦੀ ਬਖਸ਼ਿਸ਼ ਕਰ ਦਿੱਤੀ। ਇਸਤਰਾਂ ਹਰ ਇਨਸਾਨ ਨੂੰ ਸੰਤ-ਸਿਪਾਹੀ ਬਣਨ ਦੀ ਹਿਦਾਇਤ ਕੀਤੀ, ਨਾ ਕਿਸੇ ਤੇ ਜੁਲਮ ਕਰਨਾ ਹੈ ਤੇ ਨਾਂ ਹੀ ਕਿਸੇ ਦਾ ਜੁਲਮ ਸਹਿਣਾ ਹੈ।ਪ੍ਰਮਾਤਮਾਂ ਨੇ ਇਨਸਾਨ ਦਾ ਸਿਰ ਸੱਭ ਤੋਂ ਉਪੱਰ ਬਨਾਇਆ ਹੈ ਇਸ ਵਿੱਚ ਦਿਮਾਗ ਪਾਇਆ ਹੈ ਜਿਸ ਵਿੱਚ ਉਸਨੇ ਆਪਣੀ ਅੰਸ਼ ਜਿਸਨੂੰ ਅਸੀਂ ਆਤਮਾਂ ਕਹਿੰਦੇ ਹਾਂ ਪਾਈ ਹੈ। ਇਸ ਨਾਲ ਹੀ ਸਾਡੀ ਹੋਂਦ ਹੈ, ਇਸ ਲਈ ਇਨਸਾਨ ਦਾ ਦਿਮਾਗ ਹੀ ਸੱਭ ਤੋਂ ਕੀਮਤੀ ਹੈ। ਇਸੇ ਲਈ ਇਸਦੀ ਰਖਸ਼ਾ ਵੀ ਸਭ ਤੋਂ ਅਹਿਮ ਹੈ।ਕੁਦਰਤ ਨੇ ਇਸਦਾ ਪੁਖਤਾ ਇੰਤਜਾਮ ਕੀਤਾ ਹੈ।ਅਮਰੀਕਨ ਡਾਕਟਰ ਜੈਨਿਟ ਲਾਂਟ ਅਨੁਸਾਰ ਇਨਸਾਨ ਦੀ ਖੋਪੜੀ ਜਿਸ ਵਿੱਚ ਇਸ ਦਿਮਾਗ ਨੂੰ ਛੁਪਾਇਆ ਗਿਆ ਹੈ, 52 ਸਖਤ ਹੱਢੀਆਂ ਦੇ ਸੁਮੇਲ ਤੋਂ ਬਣਾਇਆ ਗਿਆ ਹੈ।ਇਸ ਖੋਪੜੀ ਦੀ ਰਾਖੀ ਲਈ ਇਸ ਉਪਰ ਬੇਸ਼ਕੀਮਤੀ ਵਾਲ ਦਿੱਤੇ ਹਨ।ਦਸ਼ਮੇਸ਼ ਪਿਤਾ ਜੀ ਨੇ ਇਹਨਾਂ ਵਾਲਾਂ ਦੀ ਸਾਂਭ ਸੰਭਾਲ ਲਈ ਹੀ ਦਸਤਾਰ ਸਜਾਉਣ ਦੀ ਹਿਦਾਇਤ ਕੀਤੀ ਹੈ।ਹੁਣ ਜੇਕਰ ਅਸੀਂ ਵਾਲ ਹੀ ਕਟਾ ਦੇਂਦੇ ਹਾਂ ਤਾਂ ਫਿਰ ਇਸ ਸਿਰ, ਦਿਮਾਗ ਤੇ ਇਸਵਿਚ ਵਸਦੀ ਆਤਮਾਂ ਦੀ ਰਖਸ਼ਾ ਕਿਵੇਂ ਕਰ ਸਕਦੇ ਹਾਂ? ਇਸਤਰਾਂ ਅਸੀਂ ਪ੍ਰਮਾਤਮਾਂ ਤੇ ਅਪਣੇ ਗੁਰੂ ਜੀ ਦੇ ਹੁਕਮਾਂ ਦੀ ਉਲੰਘਣਾ ਕਰਦੇ ਹਾਂ। ਇਹ ਗੱਲ ਸਾਨੂੰ ਚੰਗੀ ਤਰਾਂ ਵਿਚਾਰਨੀ ਚਾਹੀਦੀ ਹੈ ਤੇ ਆਪਣੇ ਬੱਚਿਆਂ ਨੂੰ ਚੰਗੀ ਤਰਾਂ ਸਮਝਾਉਣੀ ਚਾਹੀਦੀ ਹੈ ਤਾਂ ਹੀ ਉਹ ਵਾਲਾਂ ਦੀ ਮਹਤੱਤਾ ਨੂੰ ਸਮਝ ਸਕਣਗੇ।ਸਾਡੇ 10 ਗੁਰੂ ਸਾਹਿਬਾਨ ਨੇ 200 ਸਾਲ ਦੇ ਲੰਬੇ ਸਮੇਂ ਵਿੱਚ ਇਕ ਸੱਚਾ-ਸੁੱਚਾ ਗ੍ਰਹਿਸਥੀ ਜੀਵਨ ਜਿਉ ਕਿ ਦਸਿਆ ਕਿ ਗ੍ਰਹਿਸਥੀ ਜੀਵਨ ਜਿਉ ਕੇ ਪ੍ਰਮਾਤਮਾਂ ਨੂੰ ਕਿਵੇਂ ਪਾਇਆ ਜਾ ਸਕਦਾ ਹੈ। ਨਾਲ ਹੀ ਸਾਰੇ ਸੰਸਾਰ ਨੂੰ ਸੰਦੇਸ਼ ਦਿੱਤਾ ਹੈ ਕਿ ਉਹ ਵੀ ਇਹ ਸੱਭ ਕਰ ਸਕਦੇ ਹਨ। ਜੋ ਵੀ ਸ੍ਰੀ ਗੁਰੁ ਗਰੰਥ ਸਾਹਿਬ ਜੀ ਨੂੰ ਸਹੀ ਅਰਥ-ਭਾਵ ਨਾਲ ਪੜ੍ਹਕੇ ਸਮਝੇਗਾ ਤੇ ਉਸਤੇ ਅਮਲ ਕਰੇਗਾ ਉਸਨੂੰ ਇਸ ਜੀਵਨ ਦਾ ਅਸਲੀ ਮਕਸਦ ਸਮਝ ਆ ਜਾਵੇਗਾ ਅਤੇ ਉਸਦਾ ਜੀਵਨ ਸਫਲ ਹੋ ਜਾਵੇਗਾ।ਜੇਕਰ ਅਸੀਂ ਬੇਕਾਰ ਦਾ ਦਿਖਾਵਾ ਤੇ ਕਰਮ ਕਾਂਡ ਛੱਡਕੇ ਗੁਰੁ ਮਹਾਂਰਾਜ ਦਾ ਸੰਦੇਸ਼ ਆਪਣੇ ਬੱਚਿਆਂ ਤੇ ਬਾਕੀ ਸੰਸਾਰ ਨੂੰ ਪਹੁੰਚਾਣ ਦਾ ਯਤਨ ਕਰੀਏ ਤਾਂ ਸਾਰੀ ਲੋਕਾਈ ਹੀ ਸਿੱਖੀ ਸਰੂਪ ਨੂੰ ਅਪਣਾ ਸਕਦੀ ਹੈ।
ਗੁਰੁ ਚਰਨਾਂ ਦੀ ਧੂੜ,
ਗਿਆਨ ਸਿੰਘ ਬਮਰਾਹ,

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>