Uncategorized

ਦੇਖੋ ਫੌਜੀ ਵੀਰਾਂ ਦਾ ਕੀਰਤਨ ..

Sharing is caring!

‘‘ਕਲਜੁਗ ਮਹਿ ਕੀਰਤਨ ਪ੍ਰਧਾਨਾ।। ਗੁਰਮੁਖ ਜਪੀਐ ਲਾਇ ਧਿਆਨਾ।।’’ ਜਿਸ ਅਸਥਾਨ ਉੱਤੇ ਰੱਬੀ ਬਾਣੀ ਦਾ ਕੀਰਤਨ ਹੁੰਦਾ ਹੈ ਜਾਂ ਪਰਮਾਤਮਾ ਦੀ ਉਸਤਤ, ਗਾਇਨ ਕੀਤਾ ਜਾਂਦਾ ਹੈ, ਉਹ ਅਸਥਾਨ ਬੈਕੁੰਠ ਬਣ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਜਦੋਂ ਵਿਸ਼ੇ-ਵਿਕਾਰਾਂ ਵਿੱਚ ਸੜਦੇ ਸੰਸਾਰ ਨੂੰ ਰੂਹਾਨੀ ਸ਼ੀਤਲਤਾ ਪ੍ਰਦਾਨ ਕਰਨ ਹਿੱਤ ਚਾਰ ਉਦਾਸੀਆਂ ਲਈ ਰਵਾਨਾ ਹੋਏ ਤਾਂ ਉਨ੍ਹਾਂ ਦੇ ਨਾਲ ਦੋ ਸਾਥੀ, ਭਾਈ ਬਾਲਾ ਤੇ ਭਾਈ ਮਰਦਾਨਾ ਸਨ।

ਦੇਖੋ ਫੌਜੀ ਵੀਰਾਂ ਸਰਹੱਦ ਤੇ ਕੀਰਤਨ ਕਰ ਰਹੇ ਨੇ ਵਾਹਿਗੁਰੂ ਲਿਖਕੇ ਸ਼ੇਅਰ ਕਰੀ ਜਾਉ ਜੀ ੲਿੱਕਲੇ ਸਰਹੱਦਾਂ ੳੁੱਤੇ ਲੜਨਾ ਨਹੀ ਜਾਣਦੇ ਵਾਹਿਗੁਰੂ ਬੋਲ ਕੇ ਸ਼ੇਅਰ ਕਰ ਦਿਓ

Posted by ਪੰਜਾਬੀ ਮਾਂ ਬੋਲੀ ਦਾ ਰਾਖਾ ਲੱਖਾ ਸਿਧਾਣਾ on Monday, September 24, 2018

ਭਾਈ ਮਰਦਾਨਾ ਰਬਾਬ ਛੇੜਦੇ ਤੇ ਗੁਰੂ ਸਾਹਿਬ ਕੀਰਤਨ ਗਾਇਨ ਕਰਦੇ। ਸਤਿਗੁਰਾਂ ਦੀ ਰਸ ਗੁੱਝੀ ਆਵਾਜ਼ ਤੇ ਭਾਈ ਮਰਦਾਨੇ ਦੀ ‘‘ਤੂੰ ਤੂੰ’’ ਕਰਦੀ ਰਬਾਬ ਦੀ ਟੁਣਕਾਰ ਨਾਲ ਅਜਿਹਾ ਅਲੌਕਿਕ ਸਮਾਂ ਬੱਝਦਾ ਕਿ ਸਰੋਤੇ ਵਿਸਮਾਦ ਵਿੱਚ ਆ ਕੇ ਪ੍ਰਭੂ ਧਿਆਨ ਵਿੱਚ ਲੀਨ ਹੋ ਜਾਂਦੇ। ਇਹ ਕੀਰਤਨ ਦਾ ਅਸਰ ਹੀ ਸੀ ਕਿ ਸੱਜਣ ਵਰਗੇ ਠੱਗ, ਨੂਰਸ਼ਾਹ ਵਰਗੀਆਂ ਜਾਦੂਗਰਨੀਆਂ ਤੇ ਵਲੀ ਕੰਧਾਰੀ ਵਰਗੇ ਹੰਕਾਰੀ ਵੀ ਨੇਕ ਤੇ ਕਾਮਿਲ ਇਨਸਾਨ ਬਣ ਗਏ। ਗੁਰੂ ਜੀ ਨੇ ਲੋਕਾਈ ਨੂੰ ਪ੍ਰਭੂ ਚਰਨਾਂ ਨਾਲ ਜੋੜਨ ਲਈ ਕੀਰਤਨ ਨੂੰ ਮਾਧਿਅਮ ਬਣਾਇਆ। ਗੁਰੂ ਸਾਹਿਬ ਦੀ ਸ਼ਾਹਕਾਰ ਰਚਨਾ (ਜਪੁਜੀ) ਨੂੰ ਛੱਡ ਕੇ ਬਾਕੀ ਸਾਰੀ ਬਾਣੀ ਰਾਗਾਂ ਵਿੱਚ ਹੈ। ਬਾਕੀ ਪੰਜ ਗੁਰੂ ਸਾਹਿਬਾਨ ਤੇ ਭਗਤਾਂ ਦੀ ਬਾਣੀ ਵੀ ਰਾਗਾਂ ਵਿੱਚ ਦਰਜ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ 31 ਰਾਗ ਦਰਜ ਹਨ। ਇਸ ਪਰੰਪਰਾ ਨੂੰ ਅੱਗੇ ਤੋਰਦਿਆਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਖ਼ੁਦ ਸਾਰੰਦੇ ਸਾਜ਼ ਨਾਲ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੀਰਤਨ ਦੀ ਸੇਵਾ ਨਿਭਾਈ। ਗੁਰੂ ਹਰਗੋਬਿੰਦ ਸਾਹਿਬ ਨੇ ਢਾਡੀ ਰਾਗ ਦੀ ਸ਼ੁਰੂਆਤ ਕੀਤੀ, ਜੋ ਸਮੇਂ ਦੀ ਮੁੱਖ ਲੋੜ ਸੀ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਰਾਗ ਸੰਗੀਤ ਦੇ ਵੱਡੇ ਗਿਆਤਾ ਤੇ ਖ਼ੁਦ ਮਹਾਨ ਕੀਰਤਨਕਾਰ ਸਨ। ਉਨ੍ਹਾਂ ਨੇ (ਤਾਊਸ) ਸਾਜ਼ ਈਜਾਦ ਕੀਤਾ। ਉਨ੍ਹਾਂ ਨੇ ਸੰਗੀਤਕ ਵੰਨਗੀਆਂ ‘ਹੋਰੀ’ ਤੇ ‘ਤਰਾਨਾ’ ਦੀਆਂ ਬੰਦਿਸ਼ਾਂ ਬਣਾਈਆਂ। ਉਨ੍ਹਾਂ ਦੀ ਮਹਾਨ ਰਚਨਾ (ਮਿੱਤਰ ਪਿਆਰੇ ਨੂੰ) ਖ਼ਿਆਲ ਅੰਗ ਵਿੱਚ ਰਚੀ ਗਈ ਹੈ।ਗੁਰੂ ਕਾਲ ਤੋਂ ਲੈ ਕੇ ਦੇਸ਼ ਦੀ ਵੰਡ ਤਕ ਪੰਥ ਵਿੱਚ ਰਬਾਬੀਆਂ ਦਾ ਬੜਾ ਸਤਿਕਾਰ ਸੀ। ਭਾਈ ਸੱਤਾ ਬਲਵੰਡ, ਭਾਈ ਚਾਂਦ, ਭਾਈ ਅਰੂੜਾ, ਭਾਈ ਮਹਿਤਾਬ, ਭਾਈ ਦੇਸਾ ਤੇ ਭਾਈ ਲਾਲ ਜੀ (ਵੱਡੇ), ਨਾਮਵਰ ਰਾਗੀ ਹੋਏ ਹਨ, ਜਿਨ੍ਹਾਂ ਨੇ ਲੰਮਾ ਸਮਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੀਰਤਨ ਦੀ ਸੇਵਾ ਕੀਤੀ।ਗਰੂ ਗ੍ਰੰਥ ਸਾਹਿਬ, ਵਿਸ਼ਵ ਦਾ ਇੱਕੋ-ਇੱਕ ਗ੍ਰੰਥ ਹੈ, ਜਿਹੜਾ ਸਮੁੱਚੇ ਤੌਰ ’ਤੇ ਰਾਗ-ਆਧਾਰਿਤ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ 31 ਰਾਗ ਹਨ। ਗਉੜੀ ਰਾਗ ਦੇ ਅੱਠ ਪ੍ਰਕਾਰ ਹਨ। ਮਾਝ ਰਾਗ ਸਿਰਫ਼ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਇਸ ਦੀ ਈਜਾਦ ਗੁਰੂ ਅਰਜਨ ਦੇਵ ਜੀ ਨੇ ਕੀਤੀ। ਰਾਗ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਗੁਰਬਾਣੀ ਦਾ ਫੁਰਮਾਨ ਹੈ:‘‘ਰਾਗ ਰਤਨ ਪਰਵਾਰ ਪਰੀਆ। ਸਬਦ ਗਾਵਣ ਆਈਆ।।’’ਦੇਸ਼, ਖ਼ਾਸਕਰ ਪੰਜਾਬ ਵਿੱਚ ਕੀਰਤਨ ਦਰਬਾਰਾਂ ਦੀ ਪਰੰਪਰਾ 60ਵਿਆਂ ਦੇ ਦਹਾਕੇ ਵਿੱਚ ਸ਼ੁਰੂ ਹੋਈ। ਸ੍ਰੀ ਦਰਬਾਰ ਸਾਹਿਬ ਦੇ ਦੀਵਾਨ ਹਾਲ ਮੰਜੀ ਸਾਹਿਬ ਵਿੱਚ ਉੱਚ ਕੋਟੀ ਦਾ ਕੀਰਤਨ ਦਰਬਾਰ ਹੁੰਦਾ ਆ ਰਿਹਾ ਹੈ ਪਰ ਜਿੱਥੇ ਸੰਗੀਤ ਦੇ ਹੋਰਨਾਂ ਖੇਤਰਾਂ ਵਿੱਚ ਤਬਦੀਲੀਆਂ ਆਈਆਂ ਹਨ, ਉੱਥੇ ਗੁਰਬਾਣੀ ਕੀਰਤਨ ਦੇ ਖੇਤਰ ਵਿੱਚ ਵੀ ਵੀਡੀਓ ਐਲਬਮ ਸੱਭਿਆਚਾਰ ਤੇ ਕੁਝ ਹੋਰਨਾਂ ਕਾਰਨਾਂ ਕਰਕੇ ਮੋੜਾ ਆਇਆ ਹੈ। ਪ੍ਰਸਿੱਧ ਤਰਜ਼ਾਂ ਅਤੇ ਇੱਕੋ ਹੀ ਤਾਲ (ਕਹਿਰਵਾ) ਉੱਤੇ ਸਮੁੱਚਾ ਕੀਰਤਨ ਹੋਣ ਲੱਗ ਪਿਆ ਹੈ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>