ਦੇਖੋ ਵੀਡੀਓ ਭਾਈ ਬੁੱਧ ਸਿੰਘ ਨੇ ਭਿੰਡਰਾਂਵਾਲਿਆਂ ਦੇ ਸੰਸਕਾਰ ਦੀ ਸਾਰੀ ਦਾਸਤਾਨਦੱਸੀ ..

Sharing is caring!

ਭਾਈ ਬੁੱਧ ਸਿੰਘ ਜੀ ਜਿਹਨਾਂ ਨੇ ਭਿੰਡਰਾਂਵਾਲਿਆਂ ਦੇ ਸੰਸਕਾਰ ਦੀ ਸਾਰੀ ਦਾਸਤਾਨ ਦੱਸੀ,ਇਹ ਹਨ ਭਾਈ ਬੁੱਧ ਸਿੰਘ ਜੀ ਜਿਹਨਾਂ ਨੇ ਸੰਤ ਸਿਪਾਹੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜੀ ਦਾ ਦੇਹ ਸੰਸਕਾਰ ਹੁੰਦਾ ਦੇਖਿਆ । ਸੰਤ ਜੀ ਨੂੰ ਤਾਂ 20ਵੀਂ ਸਦੀ ਦਾ ਮਹਾਨ ਸਿੱਖ ਹੋਣ ਦਾ ਖਿਤਾਬ ਮਿਲਿਆ ਹੈ । ਸੰਤ ਜੀ ਦਾ ਨਾਮ ਸਾਰੀ ਕੌਮ ਵਿੱਚ ਬੜੇਪਿਆਰ ਅਤੇ ਸਤਿਕਾਰ ਨਾਲ ਲਿਆ

ਜਾਂਦਾ ਹੈ,ਅੱਜ ਵੀ ਬਹੁਤ ਨੌਜਵਾਨ ਉਹਨਾਂ ਦੇ ਭਾਸ਼ਣ ਸੁਣ ਕੇ ਸਿੱਖੀ ਵੱਲ ਪ੍ਰੇਰਿਤ ਹੁੰਦੇ ਹਨ ਅਤੇ ਉਹਨਾਂ ਦੇ ਨਕਸ਼ੇ ਕਦਮਾਂ ਤੇ ਚਲਦੇ ਹਨ ।ਹੋਰ ਕੋਈ ਨਹੀਂ ਹੋਇਆ 20ਵੀ ਸਦੀ ਵਿੱਚ ਜਿਸਨੇ ਸਾਰੀ ਕੌਮ ਨੂੰ ਆਪਣੇ ਵੱਲ ਖਿੱਚ ਲਿਆ ਹੋਵੇ । ਉਹਨਾਂ ਨੂੰ ਸ਼ਹੀਦ ਮੰਨਿਆ ਜਾਣਾ ਹੀ ਇਹ ਸਾਬਤ ਕਰਦਾ ਹੈ ਕਿ ਸਿੱਖਾਂ ਵਿੱਚ ਉਹਨਾਂ ਦਾ ਕੀ ਸਥਾਨ ਹੈ । ਪੰਥ ਦੋਖੀ ਭਾਂਵੇਂ ਕੁਝ ਵੀ ਕਹਿਣ । ਅੱਜ ਦਾ ਅੱਤਵਾਦੀ ਕੱਲ੍ਹ ਦਾ ਦੇਸ਼ ਭਗਤ ਹੁੰਦਾ ਹੈ,ਅੱਜ ਕਰਤਾਰ ਸਿੰਘ ਸਰਾਭਾਭਗਤ ਸਿੰਘ ਅਤੇ ਊਧਮ ਸਿੰਘ ਨੂੰ ਦੇਸ਼ ਭਗਤ ਗਿਣਿਆ ਜਾਂਦਾ ਹੈ ਪਰ ਇਹ ਵੀ ਇੱਕ ਦਿਨ ਅੱਤਵਾਦੀ ਸਨ । ਗੁਰੂ ਗੋਬਿੰਦ ਸਿੰਘ ਜੀ ਨੂੰ ਅਤੇ ਹੋਰ ਬਹੁਤ ਸਿੱਖਾਂ ਨੂੰ ਮੁਗਲ ਸਰਕਾਰ ਅੱਤਵਾਦੀ ਗਿਣਦੀ ਸੀ ਪਰ ਸਚਾਈ ਸਭ ਦੇ ਸਾਹਮਣੇ ਹੈ । ਜਿਸ ਤਰ੍ਹਾਂ ਸੱਚੇ ਮਰਜੀਵੜਿਆਂ ਨੂੰ ਅੱਤਵਾਦੀ ਕਹਿਣ ਵਾਲੀਆਂ ਮੁਗਲ ਅਤੇ ਬਰਤਾਨਵੀ ਸਰਕਾਰਾਂ ਨਹੀਂ ਰਹੀਆਂ ਉਸੇ ਤਰ੍ਹਾਂ ਹਿੰਦੂ ਸਰਕਾਰ ਵੀ ਨਹੀਂ ਰਹਿਣੀ । ਇੱਕ ਦਿਨ ਆਵੇਗਾ ਜਦੋਂ ਖਾਲਸੇ ਦੇ ਆਪਣੇ ਨਿਸ਼ਾਨ ਝੂਲਣਗੇ ਅਤੇ ਖਾਲਸੇ ਦਾ ਆਪਣਾ ਰਾਜ ਭਾਗ ਹੋਵੇਗਾ ਉਦੋਂ ਸੰਤ ਜੀ ਨੂੰ ਚੋਟੀ ਦੇ ਸ਼ਹੀਦਾਂ ਵਿੱਚ ਗਿਣਿਆ ਜਾਵੇਗਾ ਅਤੇ ਉਸੇ ਤਰ੍ਹਾਂ ਉਹਨਾਂ ਦੀ ਯਾਦ ਦਰਬਾਰ ਸਾਹਿਬ ਵਿੱਚ ਸਥਾਪਿਤ ਕੀਤੀਜਾਵੇਗੀ ਜਿਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਦੀ ਹੈ । ਡਾਕਟਰ ਏ. ਆਰ. ਦਰਸ਼ੀ ਦੀ ਲਿਖਤ ਨਾਲ ਇਸ ਲੇਖ ਦੀ ਸਮਾਪਤੀ ਕਰਦੇ ਹਾਂ ।ਸੰਤ ਜਰਨੈਲ ਸਿੰਘ ਇਕ ਨਿਪੁੰਨ ਅਤੇ ਜਮਾਂਦਰੂ ਨੇਤਾ ਸੀ । ਉਸ ਕੋਲ ਮਹਾਨ ਦੂਰ ਦ੍ਰਿਸ਼ਟੀ ਅਤੇ ਅਗੰਮੀ ਸੂਝ ਸੀ । ਉਹ ਅਜਿੱਤ ਹੌਂਸਲੇ, ਸੂਰਮਗਤੀ ਅਤੇ ਰੂਹਾਨੀ ਦਾ ਪ੍ਰਤੀਕ ਸੀ । ਉਸ ਨੂੰ ਕਿਸੇ ਪੈਗੰਬਰ ਜਾਂ ਮਸੀਹੇ ਤੋਂ ਥੋੜ੍ਹੇ ਹੀ ਫਰਕ ਨਾਲ ਦੇਖਿਆ ਜਾ ਸਕਦਾ ਹੈ । ਇਹ ਉਸ ਦੀ ਆਕਰਸ਼ਕ ਸ਼ਖਸੀਅਤ ਦਾ ਹੀ ਕਮਾਲ ਸੀ ਕਿ ਉਹ ਸੂਰਜ ਵਾਂਗ ਚੜ੍ਹਿਆ ਅਤੇ ਕੁਝ ਹੀਸਾਲਾਂ ਅੰਦਰ ਉਸਨੇ ਬਾਕੀ ਸਾਰੇ ਅਕਾਲੀ ਨੇਤਾਵਾਂ ਨੂੰ ਗ੍ਰਹਿਣ ਲਾ ਦਿੱਤਾ । ਅਜਹਿਾ ਨੇਤਾ ਕਦੀ ਕਿਤੇ ਪੈਦਾ ਹੁੰਦਾ ਹੈ । ਸੰਤ ਜਰਨੈਲ ਸਿੰਘ ਸਿੱਖ ਇਤਿਹਾਸ ਦੇ ਪੰਨਿਆਂਵਿਚ ਸੂਰਜ ਵਾਂਗ ਚਮਕਦਾ ਰਹੇਗਾ । (ਜਾਂਬਾਜ ਰਾਖਾ, ਪੰਨਾ 38)ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

Leave a Reply

Your email address will not be published. Required fields are marked *