Uncategorized

ਦੇਖੋ ਸਾਰਾ Viral ਸੱਚ -ਡਾਕਟਰ ਕਹਿੰਦੇ ਮਰ ਗਿਆ ਬੰਦਾ, ਪਰ ਰਾਹ ਵਿਚ ਚੱਲ ਪਏ ਸਾਹ !!

Sharing is caring!

ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਤਸਵੀਰ ਨਾਲ ਇੱਕ ਕੈਪਸ਼ਨ ਲਿਖਿਆ ਹੋਇਆ ਹੈ ਕਿ ਇਹ ਵਿਅਕਤੀ ਡਾਕਟਰਾਂ ਨੇ ਮ੍ਰਿਤਿਕ ਘੋਸ਼ਿਤ ਕਰਤਾ ਸੀ ਪਰ ਇਹ ਮਰਿਆ ਵਿਅਕਤੀ ਜਿਊਂਦਾ ਹੋ ਗਿਆ ਹੈ। ਇਹ ਕੈਪਸ਼ਨ ਕੁਝ ਇਸ ਤਰਾਂ ਹੈ-ਵੀਰ ਜੀ ਸਾਡੇ ਪਿੰਡ ਬੁਟਾਹਰੀ ਅੱਜ ਕਰਾਮਾਤ ਹੋੲੀ ਹੈ , ਸਾਡੇ ਪਿੰਡ ਦਾ ਵੀਰ ਹਰਜੀਤ ਸਿੰਘ ਮੰਗੂ ਵੀਰ ਅੱਜ ਦੁਪਿੱਹਰ 1 ਵਜੇ ਅਕਾਲ ਚਲਾਣਾ ਕਰ ਗਏ ਸੀਸੰਸਕਾਰ ਦੀ ਤਿਅਰੀ ਹੋ ਗੲੀ ਸੀ ਗੁਰਦੁਅਾਰੇ ਅਨਾੳੁੂਸਮੈੰਟ ਹੋ ਗੲੀ ਸੀ , ਤੱਪੜ ਵਿਸ ਗਏ ਸਨ , ਵੀਰ ਵੱਲੋਂ ਅੱਖਾਂ ਦਾਨ ਕੀਤੀਅਾਂ ਗੲੀਅਾਂ ਸਨ ਜੋ ਡਾਕਟਰਾਂ ਨੇ ਕੱਢ ਲੲੀਅਾਂ ਸਨ,ਜਦੋਂ ਬਾਡੀ ਡੇਜਲੋਂ ਕੋਲ ਅਾੲੀ ਤਾਂ ਵੀਰ ਦੇ ਸਾਹ ਚੱਲ ਪਏ , ਧੜਕਨ ਵੀ ਚੱਲ ਪੲੀ , ਤੇ ਵੀਰ ਨੂੰ ਵਾਪਿਸ ਲੈ ਗਏ ਹੁਣ ਲੁਧਿਅਾਣੇ , ਤੇ ਵੀਰ ਦਾ ੲਿਲਾਜ ਸੁਰੂ ਹੋ ਚੁੱਕਿਅਾ ਹੈ….ਵਾਹਿਗੁਰੂ ਮਿੱਹਰ ਕਰੇ,ਵੀਰ ਬਹੁਤ ਜਿਅਾਦਾ ਸਮਾਜ ਸੇਵਾ ਦੇ ਕਾਰਜ ਕਰਦਾ ਹੈ,ਸਾੲਿਦ ਰੱਬ ਨੇ ਹੋਰ ਸੇਵਾ ਲੈਣੀ ਹੈ ਵੀਰ ਤੋਂ..ਇਹ ਪੋਸਟ ਬਿਨਾਂ ਸੋਚੇ ਸਮਝੇ ਲੋਕ Share ਕਰੀ ਜਾ ਰਹੇ ਹਨ। ਕੀ ਹੈ ਇਸ ਪੋਸਟ ਦੀ ਸਚਾਈ ਉਹ ਜਰੂਰ ਸੁਣੋ ??? ਮਿਰਤਕ ਕਉ ਜੀਵਾਲਨਹਾਰ।। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਉਚਾਰੀ ਹੋਈ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀਆਂ ਇਹ ਸਤਰਾਂ ਹੂਬਹੂ ਕੱਲ ਜਾਣੀ 26 ਜੁਲਾਈ ਨੂੰ ਸੱਚ ਹੋਈਆਂ ਹਨ। ਪਿੰਡ ਬੁਟਾਹਰੀ ਜਿਲਾ ਲੁਧਿਆਣਾ ਦੇ ਪੂਰਨ ਗੁਰਸਿੱਖ ਨੌਜਵਾਨ ਭਾਈ ਹਰਜੀਤ ਸਿੰਘ ਜੀ ਰੋਜ਼ਾਨਾ ਦੀ ਤਰਾਂ ਆਪਣੀ ਪੇਂਟ ਅਤੇ ਸਪੇਅਰ ਪਾਰਟਸ ਦੀ ਦੁਕਾਨ ਤੇ ਬੈਠਿਆਂ ਨੂੰ ਬਲੱਡ ਪ੍ਰੈਸ਼ਰ ਵਧਣ ਨਾਲ ਬਰੇਨ ਦਾ ਅਟੈਕ ਆ ਗਿਆ ਤੇ ਦਿਮਾਗ ਦੀ ਨਾੜੀ ਫਟ ਗਈ। ਇਲਾਜ ਲਈ ਦਿਆਨੰਦ ਹਸਪਤਾਲ ਲੁਧਿਆਣਾ ਵਿਖੇ ਲਿਜਾਇਆ ਗਿਆ। ਡਾਕਟਰਾਂ ਦੀ ਟੀਮ ਨੇ ਰਾਤ ਦੇ 10 ਵਜੇ ਤੋਂ ਲੈ ਕੇ ਡੇਢ ਵਜੇ ਤੱਕ operation ਕੀਤਾ ਤੇ ਕਿਹਾ ਕਿ ਬਚਣ ਦੇ ਚਾਂਸ ਬਿਲਕੁਲ ਘੱਟ ਨੇ ਤੇ ਦੁਪਹਿਰ ਬਾਅਦ ਕਿਹਾ ਕੇ ਇਹਨਾਂ ਦਾ ਬਰੇਨ ਬਿਲਕੁਲ ਡੈੱਡ ਹੋ ਗਿਆ ਹੈ ਤੇ 26 ਤਰੀਕ ਦੁਪਿਹਰ ਬਾਅਦ 3 ਵਜੇ ਇਹਨਾਂ ਨੂੰ ਡੈੱਡ ਘੋਸ਼ਿਤ ਕਰ ਦਿੱਤਾ ਪਰਿਵਾਰ ਤੇ ਦੋਸਤਾਂ ਮਿਤਰਾਂ ਵਿੱਚ ਚੀਕ ਚਿਹਾੜਾ ਮੱਚ ਗਿਆ ਇਹਨਾਂ ਦੇ ਸਰੀਰ ਨੂੰ ਅੰਤਿਮ ਸੰਸਕਾਰ ਲਈ ਲੁਧਿਆਣਾ ਤੋਂ ਇਨਾਂ ਦੇ ਪਿੰਡ ਬੁਟਾਹਰੀ ਲਈ ਲਿਜਾ ਰਹੇ ਸਨਦਿਆਨੰਦ ਹਸਪਤਾਲ ਦੇ ਡਾਕਟਰਾਂ ਦੇ ਕਹਿਣ ਮੁਤਾਬਕ ਪਿੰਡ ਡੇਹਲੋਂ ਦੇ ਸਿਵਲ ਹਸਪਤਾਲ ਵਿੱਚੋਂ ਜੋ ਇਨਾਂ ਦੇ ਸਰੀਰ ਤੋਂ ਪਾਈਪਾਂ ਹਟਾਉਣ ਲਈ ਜਦੋਂ ਰੁਕੇ ਤੇ ਪਾਈਪਾਂ ਹਟਾਈਆਂ ਗਈਆਂ ਤਾਂ ਇੰਨਾ ਦੀ ਰੁਕੀ ਹੋਈ ਧੜਕਨ ਇੱਕ ਦਮ ਚੱਲ ਪਈ।ਇੰਨਾ ਨੂੰ ਦੁਬਾਰਾ ਐਂਬੂਲੈਂਸ ਵਿੱਚ ਪਾ ਕੇ ਅਪੋਲੋ ਹਸਪਤਾਲ ਲੁਧਿਆਣਾ ਵਿਖੇ ਲਿਜਾਇਆ ਗਿਆ। ਜਿਥੇ ਰਾਤ ਨੂੰ 12 ਵਜੇ ਤੋਂ ਲੈ ਕੇ 5 ਵਜੇ ਤੱਕ ਉਪਰੇਸਨ ਚੱਲਿਆ ਤੇ ਜਿਥੇ ਹੁਣ ਇੰਨਾ ਦੀ ਹਾਲਤ ਵਿਚ ਬਹੁਤ ਸੁਧਾਰ ਹੋ ਰਿਹਾ ਹੈ ਵੀਰੋ ਮੈਂ ਇਹ ਜਾਣਕਾਰੀ ਆਪ ਸਭ ਨਾਲ ਤਾਂ ਸਾਂਝੀ ਕਰ ਰਿਹਾ ਹਾਂ ਕਿਉਂਕਿ ਭਾਈ ਹਰਜੀਤ ਸਿੰਘ ਵਰਗੇ ਵੀਰਾਂ ਦੀ ਸਮਾਜ ਨੂੰ ਬਹੁਤ ਲੋੜ ਹੈ ਇਹ ਗੁਰਸਿੱਖ ਪਿਆਰੇ ਆਪਣੇ ਸਾਥੀ ਵੀਰਾਂ ਨਾਲ ਰਲ ਕੇ ਆਪਣੀ ਦਸਾਂ ਨੌਹਾਂ ਦੀ ਕਿਰਤ ਕਮਾਈ ਵਿੱਚੋਂ ਗਰੀਬ ਲੜਕੀਆਂ ਦੀ ਸਾਦੀ, ਫਰੀ ਖੂਨਦਾਨ ਕੈਂਪ, ਅੱਖਾਂ ਦੇ ਫਰੀ ਲੈਂਜ ਪਾਉਣ ਦੇ ਕੈਂਪ ਹਰ ਸਾਲ ਲਗਵਾਉਂਦੇ ਹਨ। ਉਹ ਵੀ ਬਗੈਰ ਕਿਸੇ ਸਿਆਸੀ ਮੁਫਾਦ ਦੇ। ਵੀਰੋ ਇੰਨਾ ਤਿੰਨਾ ਦਿਨਾ ਵਿੱਚ ਨਗਰ ਬੁਟਾਹਰੀ ਦੀਆਂ ਸੰਗਤਾਂ ਤੇ ਇੰਨਾ ਦੇ ਚਾਹਣ ਵਾਲਿਆਂ ਵੱਲੋ ਕੀਤੀ ਅਰਦਾਸ ਦਾ ਹੀ ਨਤੀਜਾ ਹੈ ਕਿ ਕਲਗੀਧਰ ਪਾਤਸਾਹ ਉਹਨਾਂ ਨੂੰ ਤੰਦਰੁਸਤ ਕਰ ਰਹੇ ਹਨ। ਅਪ ਵਰਗੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਭਾਈ ਹਰਜੀਤ ਸਿੰਘ ਵਰਗੇ ਵੀਰ ਦੀ ਜਲਦੀ ਸਿਹਤਯਾਬੀ ਲਈ ਇਕ ਵਾਰ ਜਰੂਰ ਉਸ ਪਰਮ ਪਿਤਾ ਪ੍ਰਮਾਤਮਾ ਦੇ ਚਰਨਾ ਵਿਚ ਅਰਦਾਸ ਕਰਿਓ ਜੀ ਪਤਾ ਨਹੀਂ ਕਿਸ ਵੀਰ ਦੀ ਅਰਦਾਸ ਵਾਹਿਗੁਰੂ ਨੇੜਿਓਂ ਹੋ ਕੇ ਸੁਣ ਲਵੇ। ਬਹੁਤ ਧੰਨਵਾਦ 🙏🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>