Uncategorized

ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲੲੀ ਦੇਖੋ Air India ਦੇ ਸਟਾਫ ਦੀ ਸੇਵਾ… ਵੀਡੀਓ ਦੇਖੋ ਤੇ ਸ਼ੇਅਰ ਕਰੋ…

Sharing is caring!

ਰਮਕਾਂਡਾਂ ਤੇ ਵਹਿਮਾਂ-ਭਰਮਾਂ ਦੀ ਪਸਰੀ ਸੰਘਣੀ ਧੁੰਦ ਨੂੰ ਮਿਟਾਉਣ ਵਾਲਾ, ਸੱਚ ਅਤੇ ਗਿਆਨ ਦਾ ਸੂਰਜ, ਯੁੱਗ-ਪੁਰਸ਼, ਮਹਾਂ-ਯੋਧਾ, ਮਹਾਂ-ਧਰਮੀ, ਮਹਾਂ-ਵਿਦਵਾਨ, ਮਹਾਂ-ਵਿਗਿਆਨੀ, ਮਹਾਂ-ਕੁਦਰਤ ਪ੍ਰੇਮੀ, ਮਹਾਂ-ਪੈਦਲ ਯਾਤਰੀ ਅਤੇ ਮਹਾਂ-ਕਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਜਿਹੜਾ ਗਿਆਨ ਅਕਾਲਪੁਰਖ ਤੋਂ ਪ੍ਰਾਪਤ ਹੋਇਆ ਸੀ, ਆਪ ਜੀ ਨੇ ਉਸ ਨੂੰ ਬਾਣੀ ਦੇ ਰੂਪ ਵਿੱਚ ਇਕ ਪੋਥੀ ਵਿੱਚ ਦਰਜ਼ ਕਰ ਲਿਆ ਸੀ। ‘ਜੈਸੀ ਮੈ ਆਵੈ

ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲੲੀ ਦੇਖੋ Air India ਦੇ ਸਟਾਫ ਦੀ ਸੇਵਾ

ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲੲੀ ਦੇਖੋ Air India ਦੇ ਸਟਾਫ ਦੀ ਸੇਵਾ… ਵੀਡੀਓ ਦੇਖੋ ਤੇ ਸ਼ੇਅਰ ਕਰੋ…

Posted by Punjabi Junction on Saturday, July 14, 2018

ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ…॥’ਪੰਨਾ 722 ਉਹਨਾ ਆਪਣੀਆਂ ਪ੍ਰਚਾਰ ਯਾਤਰਾਵਾਂ (ਉਦਾਸੀਆਂ) ਦੌਰਾਨ ਭਗਤਾਂ ਸਾਹਿਬਾਨਾਂ ਦੀ ਬਾਣੀ ਵੀ ਪ੍ਰਾਪਤ ਕਰਕੇ, ਉਸੇ ਪੋਥੀ ਵਿੱਚ ਦਰਜ਼ ਕਰ ਲਈ ਸੀ। ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਦੇਣ ਸਮੇਂ ਆਪ ਜੀ ਨੇ ਇਹ ਬਾਣੀ ਦੀ ਪੋਥੀ ਵੀ ਉਹਨਾਂ ਨੂੰ ਦੇ ਦਿਤੀ ਸੀ। ਗੁਰੂ ਅੰਗਦ ਦੇਵ ਜੀ ਨੇ ਵੀ ਆਪਣੀ ਬਾਣੀ ਰਚੀ ਤੇ ਸਾਰੀਬਾਣੀ ਗੁਰੂ ਅਮਰਦਾਸ ਜੀ ਨੂੰ ਸੌਂਪ ਦਿਤੀ।ਗੁਰੂ ਅਮਰਦਾਸ ਜੀ ਨੇ ਆਪਣੀ ਰਚੀ ਹੋਈ ਬਾਣੀ ਸਮੇਤ, ਪਹਿਲੇ ਗੁਰੂ ਸਾਹਿਬਾਨਾਂ ਦਾ ਬਾਣੀ ਦਾ ਸਾਰਾ ਖਜ਼ਾਨਾ ਗੁਰੂ ਰਾਮਦਾਸ ਜੀ ਨੂੰ ਸੌਂਪ ਦਿਤਾ। ਗੁਰੂ ਰਾਮ ਦਾਸ ਜੀ ਨੇ ਵੀ ਬਾਣੀ ਰਚੀ ਤੇ ਪਹਿਲੇ ਗੁਰੂ ਸਾਹਿਬਾਂ ਦੀਆਂ ਬਾਣੀਆਂ ਸਮੇਤ ਸਾਰੀਬਾਣੀ ਅੱਗੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸੌਂਪ ਦਿਤੀ। ਇਸ ਤਰ੍ਹਾਂ ਪਹਿਲੇ ਚਾਰ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨਾਂ ਦੀ ਬਾਣੀ ਗੁਰੂ ਅਰਜਨ ਦੇਵ ਜੀ ਕੋਲ ਆ ਗਈ ਸੀ। ਪੰਚਮ ਪਾਤਿਸ਼ਾਹ ਨੇ ਆਪ ਵੀ ਵੱਡੀ ਮਾਤਰਾ ਵਿੱਚ ਬਾਣੀ ਰਚੀ ਸੀ।ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਪਾਸੋਂ ਰਾਮਸਰ ਸਾਹਿਬ ਦੇ ਅਸਥਾਨ ‘ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਲਿਖਵਾਇਆ ਅਤੇ ਸੰਪਾਦਨ ਕੀਤਾ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ-ਨਾਲ ਬਿਨ੍ਹਾਂ ਕਿਸੇ ਵਿਤਕਰੇ ਤੋਂ ਹੋਰ ਧਰਮਾਂ, ਜਾਤਾਂ, ਮਜ਼ਹਬਾਂ, ਕੌਮਾਂਅਤੇ ਇਲਾਕਿਆਂ ਦੇ ਭਗਤਾਂ ਅਤੇ ਗੁਰਸਿੱਖਾਂ ਦੀ ਬਾਣੀ, ਜੋ ਗੁਰੂ ਸਾਹਿਬਾਨ ਦੀ ਰਚੀ ਬਾਣੀ ਦੇ ਸਿਧਾਂਤ ਨਾਲ ਮੇਲ ਖਾਂਦੀ ਸੀ; ਇਕੱਠੀ ਕਰਨ ਉਪਰੰਤ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ‘ਆਦਿ ਗ੍ਰੰਥ’ ਵਿੱਚ ਦਰਜ਼ ਕਰਵਾਈ ਸੀ ਅਤੇ ਸੰਪੂਰਨ ਹੋਣ ਤੋਂ ਬਾਅਦ ਇਸ ਨੂੰ “ਪੋਥੀ ਪਰਮੇਸ਼ਰ ਕਾ ਥਾਨੁ॥ਸਾਧ ਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ॥”-ਪੰਨਾ 1226 ਦਾ ਦਰਜ਼ਾ ਦਿਤਾ।ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਹੋਣ ਤੋਂ ਬਾਅਦ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪ੍ਰਕਾਸ਼ ਕੀਤਾ ਅਤੇ ਬਾਬਾ ਬੁਢਾ ਜੀ ਪਹਿਲੇ ਗ੍ਰੰਥੀ ਥਾਪੇ ਗਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਕਰਨ ਦੀ ਕਿਹੜੀ ਤਰੀਕ ਸੀ? ਇਸ ਬਾਰੇ ਸਾਰੀ ਕੌਮ ਨੂੰ, ਧਾਰਮਿਕ ਤੇ ਸਿਆਸੀ ਆਗੂਆਂ ਨੇ ਉਲਝਣ ਵਿੱਚ ਫਸਾ ਦਿਤਾ ਹੈ। ਹਰੇਕਗੁਰਪੁਰਬ ਦੀ ਤਾਰੀਕ ਵਾਂਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦੀ ਤਰੀਕ ਵੀ ਕੋਈ ਇਕ ਨਹੀਂ ਹੈ। ਕਈ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਪਹਿਲੇ ਪ੍ਰਕਾਸ਼ ਦੀ ਮਿਤੀ 16 ਅਗਸਤ 1604 ਈਸਵੀ ਸੀ। ਜਦੋਂ ਸੰਨ 2003 ਈਸਵੀ ਵਿੱਚ ਅਕਾਲ ਤਖ਼ਤ ਤੋਂ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ ਤਾਂ ਵਿਦਵਾਨਾਂ ਨੇ ਸੋਚ-ਵਿਚਾਰ ਕੇ ਇਕ ਸਿਤੰਬਰ ਤਹਿ ਕੀਤੀ ਸੀ।ਕਈ ਸਾਲ ਏਸੇ ਤਰੀਕ ਨੂੰ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਮਨਾਇਆ ਜਾਂਦਾ ਰਿਹਾ ਹੈ। ਪਰ 2015 ਵਿੱਚ ਪਹਿਲੇ ਪ੍ਰਕਾਸ਼ ਦਿਵਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 14 ਸਿਤੰਬਰ ਨੂੰ ਮਨਾਇਆ ਹੈ। ਇਸ ਸਾਲ ਕਈ ਥਾਂਈ ਇਕ ਸਿਤੰਬਰ ਨੂੰ ਅਤੇ ਕਈ ਥਾਂਈ 14 ਸਿਤੰਬਰ ਨੂੰ ਪ੍ਰਕਾਸ਼ ਦਿਵਸ ਮਨਾਇਆ ਗਿਆ। ਇਸ ਸਬੰਧ ਵਿੱਚ ਸਿੱਖ ਕੌਮ ਵਿੱਚ ਕੋਈ ਉਤਸ਼ਾਹ ਵੇਖਣ ਨੂੰ ਨਹੀਂ ਮਿਲਿਆ। ਵੈਸੇ ਪ੍ਰਕਾਸ਼ ਦਿਵਸ ਵਿਰਲੇ-ਵਿਰਲੇ ਗੁਰਦੁਆਰਿਆਂ ਵਿੱਚ ਰਸਮੀ ਤੌਰ ‘ਤੇ ਹੀ ਮਨਾਇਆ ਗਿਆ ਹੈ। ਚਾਹੀਦਾਤਾਂ ਇਹ ਸੀ ਕਿ ਇਸ ਨੂੰ ਛੋਟੇ-ਵੱਡੇ ਦੁਨੀਆਂ ਦੇ ਸਭ ਗੁਰਦੁਆਰਿਆਂ ਵਿੱਚ ਮਨਾਇਆ ਜਾਂਦਾ।ਕਈ ਸਾਲ ਏਸੇ ਤਰੀਕ ਨੂੰ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਮਨਾਇਆ ਜਾਂਦਾ ਰਿਹਾ ਹੈ। ਪਰ 2015 ਵਿੱਚ ਪਹਿਲੇ ਪ੍ਰਕਾਸ਼ ਦਿਵਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 14 ਸਿਤੰਬਰ ਨੂੰ ਮਨਾਇਆ ਹੈ। ਇਸ ਸਾਲ ਕਈ ਥਾਂਈ ਇਕ ਸਿਤੰਬਰ ਨੂੰ ਅਤੇ ਕਈ ਥਾਂਈ 14 ਸਿਤੰਬਰ ਨੂੰ ਪ੍ਰਕਾਸ਼ ਦਿਵਸ ਮਨਾਇਆ ਗਿਆ। ਇਸ ਸਬੰਧ ਵਿੱਚ ਸਿੱਖ ਕੌਮ ਵਿੱਚ ਕੋਈ ਉਤਸ਼ਾਹ ਵੇਖਣ ਨੂੰ ਨਹੀਂ ਮਿਲਿਆ। ਵੈਸੇ ਪ੍ਰਕਾਸ਼ ਦਿਵਸ ਵਿਰਲੇ-ਵਿਰਲੇ ਗੁਰਦੁਆਰਿਆਂ ਵਿੱਚ ਰਸਮੀ ਤੌਰ ‘ਤੇ ਹੀ ਮਨਾਇਆ ਗਿਆ ਹੈ। ਚਾਹੀਦਾ ਤਾਂ ਇਹ ਸੀ ਕਿ ਇਸ ਨੂੰ ਛੋਟੇ-ਵੱਡੇ ਦੁਨੀਆਂ ਦੇ ਸਭ ਗੁਰਦੁਆਰਿਆਂ ਵਿੱਚ ਮਨਾਇਆ ਜਾਂਦਾ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>