ਨਜਾਇਜ਼ ਸਬੰਧਾਂ ਨੇ ਲਈ ਕਿਸਾਨ ਦੀ ਜਾਨ, ਪੁਲਿਸ ਥਾਣੇ ਅੱਗੇ ਪਾਇਆ ਮ੍ਰਿਤਕ ਕਿਸਾਨ ਦਾ ਭੋਗ…

Sharing is caring!

ਨਜਾਇਜ਼ ਸਬੰਧਾਂ ਨੇ ਲਈ ਕਿਸਾਨ ਦੀ ਜਾਨ,ਪੁਲਿਸ ਥਾਣੇ ਅੱਗੇ ਪਾਇਆ ਮ੍ਰਿਤਕ ਕਿਸਾਨ ਦਾ ਭੋਗ,ਅੱਜ ਥਾਣਾ ਜ਼ਿਲ੍ਹਾ ਮਾਨਸਾ ਦੇ ਅਧੀਨ ਆਉਂਦੇ ਪਿੰਡ ਭੀਖੀ ਦੇ ਅੱਗੇ ਕਿਸਾਨਾਂ ਵੱਲੋਂ ਇੱਕ ਮ੍ਰਿਤਕ ਕਿਸਾਨ ਬਿੰਦਰ ਸਿੰਘ ਦਾ ਭੋਗ ਪਾਇਆ ਗਿਆ, ਜੋ ਕਿ ਪਹਰ ਪਾਸੇ ਚਰਚਾ ਦਾ ਵਿਸ਼ਾ ਬਣ ਗਿਆ। ਭੀਖੀ ਠਾਣੇ ਅੱਗੇ ਪਾਏ ਗਏ ਮ੍ਰਿਤਕ ਕਿਸਾਨ ਦੇ ਭੋਗ ਸਬੰਧੀ ਖਬਰਹਰ ਪਾਸੇ ਇਓਂ ਫੈਲੀ ਜਿਵੇਂ ਕਿ ਜੰਗਲ ਨੂੰ ਅੱਗ ਫੈਲਦੀ ਹੈ।ਕਿਸਾਨਾਂ ਵੱਲੋਂ ਠਾਣੇ ਮੂਹਰੇ ਇੰਝ ਮ੍ਰਿਤਕ ਕਿਸਾਨ ਬਿੰਦਰ ਸਿੰਘ ਦੇ ਭੋਗ ਪਾਏ ਜਾਣ ਦਾ ਅਹਿਮ ਕਾਰਣ ਇਹ ਨਹੀਂ ਸੀ ਕਿ ਇਨ੍ਹਾਂ ਕੋਲ ਭੋਗ ਪਾਉਣ ਲਈ ਕਿਤੇ ਹੋਰ ਥਾਂ ਨਹੀਂ ਮਿਲੀ, ਕਾਰਨ ਇਹ ਸੀ ਕਿ ਪੀੜਤ ਪਰਿਵਾਰ ਨੂੰ ਮ੍ਰਿਤਕ ਕਿਸਾਨ ਬਿੰਦਰ ਸਿੰਘ ਦੀ ਮੌਤ ਸਬੰਧੀ ਹਾਲੇ ਤੱਕ ਇਨਸਾਫ ਨਹੀਂ ਸੀ ਮਿਲਿਆ। ਦਰਅਸਲ ਪਿੰਡ ਫੱਫੜੇ ਭਾਈ ਦਾ ਨੌਜਵਾਨ ਕਿਸਾਨ ਆਪਣੀ ਪਤਨੀ ਦੇ ਨਜਾਇਜ਼ ਸਬੰਧਾਂ ਤੋਂ ਐਨਾ ਅੱਕ ਚੁੱਕਿਆਸੀ ਕਿਜਿਸ ਕਾਰਨ ਨੌਜਵਾਨ ਕਿਸਾਨ ਬਿੰਦਰ ਨੇ ਖੁਦਕੁਸ਼ੀ ਕਰ ਲਈ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਪੁਲਿਸ ਨੇ ਮੁਲਜ਼ਮਾਂ ਖਿਲਾਫ਼ ਮਾਮਲਾ ਤਾਂ ਦਰਜ ਕਰ ਲਿਆ, ਪਰ ਹਾਲੇ ਤੱਕ ਇਸ ਸਬੰਧੀ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।ਜਿਸ ਕਾਰਨ ਪੀੜਤ ਪਰਿਵਾਰ ਨੇ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਅੱਜ ਇਹ ਕਦਮ ਚੁੱਕਿਆ। ਓਧਰ ਕਿਸਾਨ ਆਗੂਆਂ ਨੇ ਕਿਹਾ ਕਿ ਮੁਲਜ਼ਮਾਂ ਵੱਲੋਂ ਮ੍ਰਿਤਕ ਕਿਸਾਨ ਦੀ ਘਰਵਾਲੀ ਦਾ ਅਸ਼ਲੀਲ ਵੀਡੀਓ ਵੀ ਬਣਾਇਆ ਗਿਆ ਸੀਅਤੇ ਉਹ ਪਿੰਡ ਦੀ ਸੱਥ ਵਿੱਚ ਉਕਤ ਅਸ਼ਲੀਲ ਵੀਡੀਓ ਵਿਖਾਉਂਦੇ ਫਿਰਦੇ ਸਨ, ਜਿਸ ਕਾਰਨ ਹਤਾਸ਼ ਹੋਏ ਕਿਸਾਨ ਬਿੰਦਰ ਸਿੰਘ ਨੇ ਇਹ ਕਦਮ ਚੁੱਕਿਆ। ਉਨ੍ਹਾਂ ਕਿਹਾ ਕਿ ਜੇਕਰ ਮੁਲਜ਼ਮਾਂ ਦੀ ਜਲਦ ਗ੍ਰਿਫਤਾਰੀ ਨਾ ਹੋਈ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰ ਦੇਣਗੇ।ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਵੱਖ-ਵੱਖ ਥਾਵਾਂ ਉਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਸਾਨ ਆਗੂਆਂ ਅਤੇ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਹੈਕਿ 2 ਅਪ੍ਰੈਲ ਤੱਕ ਸਾਰੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ, ਜਦਕਿ ਪੁਲਿਸ ਉਤੇ ਲੱਗ ਰਹੇ ਇਲਜਾਮਾਂ ਨੂੰ ਉਨ੍ਹਾਂ ਨੇ ਸਿਰੇ ਤੋਂ ਨਕਾਰ ਦਿੱਤਾ। ਹੁਣ ਦੇਖਣਾ ਹੋਵੇਗਾ ਕਿ ਆਖਿਰ ਮ੍ਰਿਤਕ ਕਿਸਾਨ ਅਤੇ ਉਸਦੇ ਪੀੜਤ ਪਰਿਵਾਰ ਨੂੰ ਪੁਲਿਸ ਵਿਭਾਗ ਕਿੰਨਾ ਜਲਦੀ ਇਨਸਾਫ ਦਿਲਾਉਣਦਾ ਹੈ। ਨਜਾਇਜ਼ ਰਿਸ਼ਤਿਆਂ ਨਾਲ ਖ਼ਤਮ ਹੋ ਰਹੀਆਂ ਅੱਜ ਇੱਕ ਗੰਭੀਰ ਮੁੱਦਾ ਬਣ ਗਿਆ ਹੈ। ਕਈ ਨੌਜਵਾਨ ਸਿਰਫ ਆਪਣੇ ਮੰਨ ਪ੍ਰਚਾਵੇ ਅਤੇ ਜਿਸਮਾਨੀ ਭੁੱਖ ਨੂੰ ਮਿਟਾਉਣ ਲਈ ਕਿਸੇ ਸਿੱਧੇ ਸਾਧੇ ਇਨਸਾਨ ਦੀ ਜ਼ਿੰਦਗੀ ‘ਚ ਭੁਚਾਲ ਲਿਆ ਦਿੰਦੀ ਹੈ ਅਤੇ ਪੁਲਿਸ ਵਿਭਾਗ ਨੂੰ ਇਹਨਾਂ ਨੂੰ ਜਲਦ ਹੱਥ ਪਾਉਣਾ ਚਾਹੀਦਾ ਹੈ।

Leave a Reply

Your email address will not be published. Required fields are marked *