Uncategorized

ਨਾਦੇੜ ਵਿੱਚ ਸਿੱਖਾਂ ਦੀ ਸ਼੍ਰੋਮਣੀ ਕਮੇਟੀ ਦੇ ਵਿੱਚ ਸਰਕਾਰ ਕਿੳੁਂ ਆਪਣੇ ਬੰਦੇ ਸ਼ਾਮਿਲ ਕਰ ਰਹੀ ਹੈ???

Sharing is caring!

ਨਾਦੇੜ ਵਿੱਚ ਸਿੱਖਾਂ ਦੀ ਸ਼੍ਰੋਮਣੀ ਕਮੇਟੀ ਦੇ ਵਿੱਚ ਸਰਕਾਰ ਆਪਣੇ ਬੰਦੇ ਸ਼ਾਮਿਲ ਕਰ ਰਹੀ ਹੈ, ਅਤੇ ਨਾਦੇੜ ਦੇ ਸਿੱਖ ਇਸਦਾ ਵਿਰੋਧ ਕਰ ਰਹੇ ਹਨ|

TANZIM INSAF SUPPORT NADED GURDWARA BOARD

ਨਾਦੇੜ ਵਿੱਚ ਸਿੱਖਾਂ ਦੀ ਸ਼੍ਰੋਮਣੀ ਕਮੇਟੀ ਦੇ ਵਿੱਚ ਸਰਕਾਰ ਆਪਣੇ ਬੰਦੇ ਸ਼ਾਮਿਲ ਕਰ ਰਹੀ ਹੈ, ਅਤੇ ਨਾਦੇੜ ਦੇ ਸਿੱਖ ਇਸਦਾ ਵਿਰੋਧ ਕਰ ਰਹੇ ਹਨ ………

Posted by Daas Harjit Singh on Monday, July 9, 2018

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਆਖਰੀ ਚੋਜ਼ਾਂ ਦੀ ਯਾਦ ਵਿਚ ਸੁਭਾਇਮਾਨ ਹੈ। ਪੰਥ ਪ੍ਰਕਾਸ਼ ਕਰਨ ਲਈ ਹਜ਼ੂਰ ਨੇ ਜਿਹੜਾ ਜੀਵਨ ਸਫ਼ਰ ਪੂਰਬ ਵਿੱਚ ਪਟਨੇ ਦੀ ਪਾਵਨ ਧਰਤ ਤੋਂ ਆਰੰਭ ਕੀਤਾ, ਫਿਰ ਪੰਜਾਬ ਜਿਸ ਦੀ ਕਰਮ ਭੂਮੀ ਰਿਹਾ, ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ ਉਸਦੀ ਹੀ ਸੰਪੂਰਨਤਾ ਸੀ। ਜਿਥੇ ‘ਸੂਰਜ ਕਿਰਣਿ ਮਿਲੇ- ਜਲ ਕਾ ਜਲੁ ਹੂਆ ਰਾਮ’ ਦੇ ਮਹਾਂਵਾਕ ਅਨੁਸਾਰ ਗੁਰੂ ਜੀ ਜੋਤੀ ਜੋਤਿ ਸਮਾ ਗਏ। ਇਥੇ ਹੀ ਹਰ ਮਨੁੱਖ ਨੂੰ ਹਰ ਸਮੇਂ ਸਤਿਗੁਰੂ ਦੀ ਅਗਵਾਈ ਦੀ ਲੋੜ ਤੇ ਜਾਚਨਾ ਦੀ ਪੂਰਤੀ ਲਈ ਜਾਗਤ ਜੋਤਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ-ਗੱਦੀ ‘ਤੇ ਬਿਰਾਜ਼ਮਾਨ ਕਰ ‘ਸ਼ਬਦ-ਗੁਰੂ’ ਦਾ ਪ੍ਰਕਾਸ਼ ਹਮੇਸ਼ਾ ਹਮੇਸ਼ਾ ਲਈ ਕਰ ਦਿੱਤਾ। ਜਿਸ ਦੀ ਰੋਸ਼ਨੀ ਵਿੱਚ ਸਰੀਰਾਂ, ਬੁੱਤਾਂ ਤੇ ਮੂਰਤੀਆਂ ਦੀ ਭਟਕਣਾ ਖ਼ਤਮ ਹੋਈ। ਅਜ਼ਾਦੀ ਦੀ ਜਦੋ ਜਹਿਦ ਨੂੰ ਨਿਰੰਤਰ ਜਾਰੀ ਰੱਖਣ ਲਈ ਵਿਰੱਕਤ ਤੇ ਵੈਰਾਗੀ ਮਾਧੋ ਦਾਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਬਣਾ ਜਬਰ/ਜ਼ੁਲਮ ਦੇ ਖਾਤਮੇ ਤੇ ਜ਼ਾਲਮਾਂ ਨੂੰ ਸੋਧਣ ਲਈ ਇਥੋਂ ਹੀ ਪੰਜਾਬ ਨੂੰ ਤੋਰਿਆ। ਗੁ: ਨਗੀਨਾ ਘਾਟ, ਗੁ: ਹੀਰਾ ਘਾਟ, ਗੁ: ਬੰਦਾ ਘਾਟ, ਗੁ: ਸ਼ਿਕਾਰ ਘਾਟ, ਗੁ: ਮਾਲ ਟੇਕਰੀ, ਗੁ: ਸੰਗਤ ਸਾਹਿਬ, ਗੁ: ਮਾਤਾ ਸਾਹਿਬ ਕੌਰ ਆਦਿ ਪਾਵਨ ਅਸਥਾਨ ਸਤਿਗੁਰੂ ਦੇ ਪਾਵਨ ਕਰਤਵਾਂ ਦੀ ਯਾਦ ਵਿੱਚ ਸੁਭਾਇਮਾਨ ਹਨ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>