Uncategorized

ਨਾਨਕ ਸ਼ਾਹ ਫਕੀਰ ਫਿਲਮ ਵਿੱਚ ਦੇਖੋ ਗੁਰੂ ਨਾਨਕ ਸਾਹਿਬ ਵੱਲੋਂ ਪੱਥਰ ਰੋਕਣ ਨੂੰ ਕਿਵੇਂ ਪੇਸ਼ ਕੀਤਾ

Sharing is caring!

ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਨਾਲ ਵੀ ਬਹੁਤ ਸਾਰੀਆਂ ਗੈਰ ਕੁਦਰਤੀ ਸਾਖੀਆਂ ਜੋੜੀਆਂ ਹੋਈਆਂ ਹਨ। ਇਹਨਾਂ ਸਾਰੀਆਂ ਸਾਖੀਆਂ ਵਿਚਲੇ ਸਿਧਾਂਤ ਨੂੰ ਸਮਝਣ ਦੀ ਜ਼ਰੂਰਤ ਹੈ। ਵਿਦਿਆ ਦੀ ਘਾਟ ਕਰਕੇ ਪਹਿਲਾਂ ਉਸ ਮਨੁੱਖ ਨੂੰ ਮਹਾਨ ਗਿਣਿਆ ਜਾਂਦਾ ਸੀ ਜਿਹੜਾ ਕੋਈ ਕਰਾਮਾਤ ਕਰਕੇ ਦਿਖਾਉਂਦਾ ਸੀ। ਅਸਲ ਵਿਚ ਕਰਾਮਾਤ ਦੇਖੀ ਕਿਸੇ ਨਹੀਂ ਹੈ ਕੇਵਲ ਸੁਣੀ ਸੁਣਾਈਆਂ ਗੱਲਾਂ ਨੂੰ ਮੰਨਿਆ ਗਿਆ ਹੈ। ਭਾਵ ਜਾਦੂਗਰ ਵਰਗੀਆਂ ਘਟਨਾਵਾਂ ਨੂੰ ਲੋਕ ਕਰਾਮਾਤ ਸਮਝਦੇ ਸਨ। ਆਮ ਲੋਕ ਮਦਾਰੀਪੁਣੇ ਵਿਚ ਯਕੀਨ ਰੱਖਦੇ ਸਨ। ਅੱਜ ਵੀ ਅਜੇਹੀ ਬਿਮਾਰੀ ਦੇਖਣ ਸੁਣਨ ਨੂੰ ਮਿਲ ਜਾਂਦੀ ਹੈ। ਜਿਹੜੀਆਂ ਜਿਹੜੀਆਂ ਕਰਾਮਾਤਾਂ ਅਸੀਂ ਦੂਸਰੇ ਧਰਮਾਂ ਦੇ ਰਹਿਬਰਾਂ ਨਾਲ ਜੁੜੀਆਂ ਹੋਈਆਂ ਸੁਣਦੇ ਸੀ ਉਹ ਸਾਰੀਆਂ ਕਰਾਮਾਤਾਂ ਅਸੀਂ ਗੁਰੂ ਨਾਨਕ ਸਾਹਿਬ ਜੀ ਨਾਲ ਜੋੜ ਲਈਆਂ। ਅਸੀਂ ਵੀ ਇਹੀ ਸਾਬਤ ਕਰਨਾ ਚਹੁੰਦੇ ਸੀ ਕਿ ਗੁਰੂ ਨਾਨਕ ਸਾਹਿਬ ਜੀ ਕੋਈ ਘੱਟ ਕਰਾਮਾਤੀ ਨਹੀਂ ਹਨ। ਪੰਜਾ ਸਾਹਿਬ ਦੀ ਸਾਖੀ ਵੀ ਏਸੇ ਸੰਦਰਭ ਵਿਚ ਆਉਂਦੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਹੱਥ ਨਾਲ ਪਹਾੜ ਰੋਕ ਲਿਆ। ਗੁਰੂ ਨਾਨਕ ਸਾਹਿਬ ਜੀ ਨੇ ਗਿਆਨ ਦੀ ਕਰਾਮਾਤ ਨਾਲ ਧਰਤੀ ਨੂੰ ਸੋਧਣ ਚੜ੍ਹੇ ਸਨ। ਜੇ ਸਰੀਰਕ ਤਲ਼ ‘ਤੇ ਕੋਈ ਕਰਾਮਾਤ ਵਰਤਣੀ ਹੁੰਦੀ ਤਾਂ ਗੁਰੂ ਸਾਹਿਬ ਜੀ ਨੇ ਘਰੇ ਬੈਠ ਕੇ ਹੀ ਸਾਰਿਆਂ ਦਾ ਸੁਧਾਰ ਕਰ ਦੇਣਾ ਸੀ।ਜ਼ਿਲ੍ਹਾ ਅਟਕ ਦਾ ਇਕ ਨਗਰ ਜਿਸ ਦਾ ਨਾਂ ਹਸਨ ਅਬਦਾਲ ਹੈ, ਏੱਥੇ ਹੀ ਗੁਰਦੁਆਰਾ ਪੰਜਾ ਸਾਹਿਬ ਹੈ। ਡਾ, ਹਰਜਿੰਦਰ ਸਿੰਘ ਜੀ ਦਿਲਗੀਰ ਦੇ ਕਥਨ ਅਨੁਸਾਰ ਹਸਨ ਅਬਦਾਲ ਕਿਸੇ ਸਮੇਂ ਬੋਧੀਆਂ ਦਾ ਮਸ਼ਹੂਰ ਪ੍ਰਚਾਰ ਕੇਂਦਰ ਹੋਇਆ ਕਰਦਾ ਸੀ।ਅੱਜ ਵੀ ਉਸ ਇਲਾਕੇ ਵਿਚ ਬੋਧੀਆਂ ਦੇ ਸਤੂਪਾਂ ਦੇ ਖੰਡਰ ਨਜ਼ਰ ਆਉਂਦੇ ਹਨ। ਹਸਨ ਇਕ ਗੁੱਜਰ ਜਾਤੀ ਨਾਲ ਸਬੰਧ ਰੱਖਦਾ ਸੀ। ਮਹਾਨ ਕੋਸ਼ ਵਿਚ ਲਿਖਿਆ ਹੈ ਕਿ ਮੁਸਲਮਾਨ ਫ਼ਕੀਰਾਂ ਦੇ ਗੌਸ਼, ਕੁਤਬ, ਵਲੀ, ਅਬਦਾਲ ਤੇ ਕਲੰਦਰ ਪੰਜ ਦਰਜੇ ਮੰਨੇ ਗਏ ਹਨ। ਆਤਮ ਵਿਦਿਆ ਦੁਆਰ ਸੰਕਲਪਾਂ ਵਿਕਲਪਾਂ ਨੂੰ ਮਾਰਨ ਵਾਲਾ ਅਬਦਾਲ ਅਖਵਾਉਂਦਾ ਹੈ। ਇਸ ਨਗਰ ਦਾ ਨਾਂ ਹਸਨ ਤੋਂ ਹਸਨ ਅਬਦਾਲ ਹੀ ਪ੍ਰਸਿੱਧ ਹੋ ਹਿਆ। ਦਿਲਗੀਰ ਜੀ ਦੇ ਕਥਨ ਅਨੁਸਾਰ ਜਦੋਂ ਗੁਰੂ ਨਾਨਕ ਸਾਹਿਬ ਜੀ ਏੱਥੇ ਆਏ ਸਨ ਤਾਂ ਹਸਨ ਓਦੋਂ ਜਿਉਂਦਾ ਸੀ। ਇਹ ਨਗਰ ਇਕ ਪਹਾੜੀ ਦੇ ਪੈਰਾਂ ਵਿਚ ਵੱਸਿਆ ਹੋਇਆ ਹੈ। ਇਸ ਪਹਾੜੀ ਦੀ ਟੀਸੀ ‘ਤੇ ਵਲੀ ਕੰਧਾਰੀ ਨਾਂ ਦਾ ਇਕ ਫ਼ਕੀਰ ਰਹਿੰਦਾ ਹੈ ਜੋ ਬਹੁਤ ਹੰਕਾਰੀ ਸੀ। ਜ਼ਮੀਨੀ ਤਲ਼ ਤੋਂ ਕੋਈ ਢਾਈ ਕੁ ਕਿਲੋਮੀਟਰ ਦੇ ਫਾਸਲੇ ਤੇ ਇਹ ਥਾਂ ਪੈਂਦੀ ਹੈ।ਹਸਨ ਅਬਦਾਲ ਵਿਖੇ ਹਸਨ ਨੇ ਇਕ ਸਰਾਂ ਬਣਾਈ ਹੋਈ ਸੀ। ਯਾਤਰੂ ਇਸ ਵਿਚ ਹੀ ਠਹਿਰਦੇ ਸਨ। ਹੁਣ ਤੱਕ ਦੀਆਂ ਜਿਹੜੀਆਂ ਸਾਖੀਆਂ ਸੁਣਦੇ ਆਏ ਹਾਂ ਉਸ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਤੇ ਭਾਈ ਮਰਦਾਨਾ ਜੀ ਜਦੋਂ ਹਸਨ ਅਬਦਾਲ ਆਏ ਤਾਂ ਏਸੇ ਸਰਾਂ ਵਿਚ ਹੀ ਠਹਿਰੇ ਸਨ। ਗੁਰੂ ਨਾਨਕ ਸਾਹਿਬ ਜੀ ਨੂੰ ਦੱਸਿਆ ਗਿਆਂ ਕਿ ਇਸ ਪਿੰਡ ਦੀ ਪਹਾੜੀ ‘ਤੇ ਵਲੀ ਕੰਧਾਰੀ ਨਾਂ ਦਾ ਫਕੀਰ ਰਹਿੰਦਾ ਹੈ। ਪਾਣੀ ਉੱਤੇ ਆਪਣੀ ਮਾਲਕੀ ਰੱਖਦਾ ਹੈ। ਪਿੰਡ ਵਾਲਿਆਂ ਨੂੰ ਉਹ ਖੰਘਣ ਵੀ ਨਹੀਂ ਦੇਂਦਾ ਹੈ। ਨਗਰ ਨਿਵਾਸੀਆਂਆਂ ਨੇ ਦੱਸਿਆ ਕਿ ਸਾਨੂੰ ਪਾਣੀ ਦੇਣ ਤੋਂ ਬਹੁਤ ਤੰਗ ਕਰਦਾ ਹੈ, ਇਸ ਲਈ ਸਾਨੂੰ ਪਾਣੀ ਦੀ ਬਹੁਤ ਦਿੱਕਤ ਰਹਿੰਦੀ ਹੈ। ਭਾਈ ਮਰਦਾਨਾ ਜੀ ਨੂੰ ਪਿਆਸ ਲੱਗੀ ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ”ਮਰਦਾਨਿਆਂ ਜਾ ਵਲੀ ਕੰਧਾਰੀ ਕੋਲੋਂ ਪਾਣੀ ਪੀ ਆ”। ਕੰਧਾਰੀ ਨੂੰ ਪਤਾ ਲੱਗਾ ਕਿ ਮਰਦਾਨੇ ਦੇ ਨਾਲ ਗੁਰੂ ਨਾਨਕ ਸਾਹਿਬ ਵੀ ਆਏ ਹਨ ਤਾਂ ਵਲੀ ਕੰਧਾਰੀ ਬਹੁਤ ਕ੍ਰੋਧ ਵਿਚ ਆਇਆ ਤੇ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ। ਸਾਖੀ ਨੂੰ ਭਾਵਕ ਬਣਾਉਂਦਿਆਂ ਫਿਰ ਲਿਖਿਆ ਮਿਲਦਾ ਹੈ ਕਿ ਭਾਈ ਮਰਦਾਨੇ ਨੂੰ ਦੂਜੀ ਵਾਰੀ ਫਿਰ ਗੁਰੂ ਸਾਹਿਬ ਜੀ ਨੇ ਭੇਜਿਆ। ਵਲੀ ਕੰਧਾਰੀ ਨੇ ਪਾਣੀ ਦੇਣ ਤੋਂ ਫਿਰ ਸਾਫ਼ ਇਨਕਾਰ ਕਰ ਦਿੱਤਾ ਤੇ ਭਾਈ ਮਰਦਾਨਾ ਬਿਨਾ ਪਾਣੀ ਪੀਤਿਆਂ ਵਾਪਸ ਆ ਗਿਆ। ਗੁਰੂ ਸਾਹਿਬ ਜੀ ਨੂੰ ਭਾਈ ਮਰਦਾਨਾ ਜੀ ਨੇ ਇਹ ਸਾਰੀ ਵਿਥਿਆ ਸੁਣਾਈ। ਸਾਰੀ ਗੱਲਬਾਤ ਸੁਣ ਕੇ ਗੁਰੂ ਸਾਹਿਬ ਜੀ ਨੇ ਮਰਦਾਨੇ ਨੂੰ ਕਿਹਾ ਕਿ ਮਰਦਾਨਿਆਂ ਇਸ ਥਾਂ ਤੋਂ ਇਕ ਪੱਥਰ ਪੁੱਟ ਪਾਣੀ ਆਪਣੇ ਆਪ ਨਿਕਲ ਆਏਗਾ। ਮਰਦਾਨੇ ਨੇ ਹੁਕਮ ਮੰਨ ਕੇ ਪੱਥਰ ਪੁੱਟਿਆ ਤਾਂ ਠੰਡੇ ਪਾਣੀ ਦਾ ਚਸ਼ਮਾ ਫੁੱਟ ਪਿਆ। ਲੋਕ ਧੰਨ ਨਿੰਰਕਾਰ ਕਹਿੰਦੇ ਹੋਏ ਜਲ ਛੱਕ ਰਹੇ ਸਨ। ਸਾਰਾ ਨਗਰ ਇਕੱਠਾ ਹੋਇਆ ਸੀ ਤੇ ਲੋਕ ਬਹੁਤ ਖੁਸ਼ ਸਨ। ਕਹਿੰਦੇ ਨੇ ਵਲੀ ਕੰਧਾਰੀ ਦੇ ਚਸ਼ਮੇ ਦਾ ਸਾਰਾ ਪਾਣੀ ਥੱਲੇ ਵਲ ਨੂੰ ਖਿੱਚਿਆ ਗਿਆ। ਪਾਣੀ ਵਾਲਾ ਚਸ਼ਮਾ ਸੁੱਕਾ ਤੇ ਏੰਨਾ ਇਕੱਠ ਦੇਖ ਕੇ ਵਲੀ ਕੋਲੋਂ ਬਰਦਾਸ਼ਤ ਨਾ ਹੋ ਸਕਿਆ ਤੇ ਉਹ ਬਹੁਤ ਕ੍ਰੋਧ ਵਿਚ ਆ ਗਿਆ। ਉਸ ਨੇ ਕ੍ਰੋਧ ਵਿਚ ਆ ਕੇ ਪਹਾੜੀ ਤੋਂ ਇਕ ਭਾਰਾ ਜੇਹਾ ਪੱਥਰ ਜ਼ਮੀਨ ਵਲ ਪੂਰੇ ਜ਼ੋਰ ਨਾਲ ਰੇੜ ਦਿੱਤਾ। ਪੱਥਰ ਰਿੜਦਾ ਰਿੜਦਾ ਥੱਲੇ ਨੂੰ ਆ ਰਿਹਾ ਸੀ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਪੰਜਾ ਲਗਾ ਕਿ ਇਸ ਪੱਥਰ ਨੂੰ ਰੋਕ ਲਿਆ। ਦੰਦ ਕਥਾ ਹੈ ਕਿ ਇਹ ਪੰਜਾ ਓਦੋਂ ਦਾ ਹੀ ਲੱਗਿਆ ਹੋਇਆ ਹੈ। ਆਮ ਸਾਡਾ ਭਾਈਚਾਰਾ ਇਸ ਗੱਲ ਨੂੰ ਮੰਨ ਕੇ ਚਲਦਾ ਹੈ ਇਹ ਪੰਜੇ ਦਾ ਨਿਸ਼ਾਨ ਪੱਥਰ ਵਿਚ ਪੰਜਾ ਖੁੱਭਣ ਕਰਕੇ ਹੀ ਲੱਗਿਆ ਹੋਇਆ ਹੈ। ਫਿਰ ਇਹ ਵੀ ਧਾਰਨਾ ਬਣਾਈ ਹੋਈ ਹੈ ਕਿ ਇਸ ਪੰਜੇ ਵਾਲੇ ਨਿਸ਼ਾਨ ‘ਤੇ ਜਿਹੜਾ ਹੀ ਪੰਜਾ ਲਗਾਏਗਾ ਓਸੇ ਦਾ ਹੀ ਪੰਜਾ ਫਿੱਟ ਹੋ ਜਾਂਦਾ ਹੈ। ਇਹ ਵੀ ਕਿਹਾ ਸੁਣਿਆਂ ਹੈ ਗਿਆ ਹੈ ਕਿ ਪੱਥਰ ‘ਤੇ ਪੰਜਾ ਲਗਾ ਕੇ ਜੋ ਮੰਗੋਗੇ ਉਹ ਮਿਲ ਜਾਂਦਾ ਹੈ। ਏਦਾਂ ਦੀਆਂ ਕਈ ਗੈਰ ਕੁਦਰਤੀ ਕਾਲਪਨਿਕ ਗੱਲਾਂ ਜੋੜੀਆਂ ਹੋਈਆਂ ਹਨ।ਅਸਲ ਸਾਖੀ ਵਲ ਨੂੰ ਮੁੜਦੇ ਹਾਂ, ਤਾਂ ਪ੍ਰਤੀਤ ਹੁੰਦਾ ਹੈ ਕਿ ਗੁਰੂ ਸਾਹਿਬ ਜੀ ਨੇ ਵਿਚਾਰਾਂ ਕਰਕੇ ਵਲੀ ਕੰਧਾਰੀ ਕੋਲੋਂ ਪਾਣੀ ਦੇ ਮਸਲਾ ਦਾ ਹੱਲ ਕਰਾਇਆ, ਲੋਕਾਂ ਦੀਆਂ ਲੋੜਾਂ ਸਮਝਾਈਆਂ ਤੇ ਉਸ ਨੂੰ ਖ਼ਲਕਤ ਦੀ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ। ਵਲੀ ਕੰਧਾਰੀ ਹੰਕਾਰ ਦੀ ਟੀਸੀ ਤੋਂ ਥੱਲੇ ਉਤਰਿਆ, ਸਿੱਖੀ ਸਮਝੀ ਤੇ ਦੁਨੀਆਂ ਦੀ ਸੇਵਾ ਵਿਚ ਲੱਗ ਗਿਆ। ਪੰਜੇ ਨਾਲ ਪਹਾੜ ਰੋਕਣ ਵਾਲੀ ਘਟਨਾ ਦਾ ਕਿਸੇ ਵੀ ਜਨਮ ਸਾਖੀ ਵਿਚ ਜ਼ਿਕਰ ਨਹੀਂ ਆਉਂਦਾ। ਇਸ ਸਾਖੀ ਦੀ ਵਿਚਾਰ ਚਰਚਾ ਕਰੀਏ ਤਾਂ ਪਤਾ ਲਗਦਾ ਹੈ ਕਿ ਦੁਨੀਆਂ ਦੀ ਸਭਿਅਤਾਵਾਂ ਦਾ ਵਿਕਾਸ ਪਾਣੀਆਂ ਦਿਆਂ ਕਿਨਾਰਿਆਂ ਤੇ ਹੋਇਆ ਹੈ।ਏਹੀ ਕਾਰਨ ਹੈ ਕਿ ਦੁਨੀਆਂ ਦੀਆਂ ਜ਼ਿਆਦਾਤਰ ਪੁਰਾਣੀਆਂ ਸਭਿਅਤਾਵਾਂ ਦਰਿਆਵਾਂ ਦਿਆਂ ਕਿਨਾਰਿਆਂ ਤੇ ਮਿਲਦੀਆਂ ਹਨ। ਜਿਹੜੇ ਸ਼ਹਿਰ ਮੈਦਾਨੀ ਇਲਾਕਿਆਂ ਵਿਚ ਵੱਸੇ ਹੋਏ ਹਨ ਓੱਥੇ ਪਹਿਲਾਂ ਪਾਣੀ ਦਾ ਪਹਿਲਾਂ ਪ੍ਰਬੰਧ ਕੀਤਾ ਗਿਆ ਹੈ ਤਾਂ ਜਾ ਕੇ ਸ਼ਹਿਰਾਂ ਦਾ ਨਿਰਮਾਣ ਹੋਇਆ। ਜੇ ਮਹਾਤਮਾ ਬੁੱਧ ਦੇ ਪ੍ਰਚਾਰ ਨੂੰ ਦੇਖਦੇ ਹਾਂ ਤਾਂ ਏੱਥੇ ਬੋਧੀ ਪਰਚਾਰਕ ਆਏ ਹਨ। ਕੁਦਰਤੀ ਗੱਲ ਹੈ ਕਿ ਏੱਥੇ ਆਮ ਵਸੋਂ ਹੋਏਗੀ ਤੇ ਉਹ ਪਾਣੀ ਦੁਆਰਾ ਆਪਣੀਆਂ ਲੋੜਾਂ ਵੀ ਪੂਰੀਆਂ ਕਰਦੇ ਹੋਣਗੇ। ਇਹ ਤੇ ਹੋ ਨਹੀਂ ਸਕਦਾ ਕਿ ਪਾਣੀ ਤੋਂ ਬਿਨਾ ਲੋਕ ਰਹਿੰਦੇ ਹੋਣਗੇ। ਦੂਸਰਾ ਪਾਣੀ ਦੇ ਕਬਜ਼ੇ ਦੀਆਂ ਆਮ ਗੱਲਾਂ ਹਨ। ਧਾਕੜ ਲੋਕ ਪਾਣੀਆਂ ਤੇ ਆਪਣਾ ਕਬਜ਼ਾ ਜਮਾ ਕੇ ਰੱਖਦੇ ਹਨ। ਪੰਜਾਬ ਵਿਚ ਅੱਜ ਵੀ ਪਾਣੀ ਦੀ ਬਹੁਤ ਵੱਡੀ ਸਮੱਸਿਆ ਹੈ। ਪੰਜਾਬ ਦਾ ਪਾਣੀ ਬਿਨਾ ਮੁਆਮਲਾ (ਟੈਕਸ) ਦਿੱਤਿਆਂ ਅੱਜ ਵੀ ਰਾਜਿਸਤਾਨ ਤੇ ਹਰਿਆਣੇ ਨੂੰ ਬਿਨਾ ਰੋਕ ਟੋਕ ਦੇ ਜਾ ਰਿਹਾ ਹੈ।ਸਿਆਣੇ ਕਹਿੰਦੇ ਹਨ ਤੀਜੇ ਸੰਸਾਰ ਯੁੱਧ ਦੀ ਸ਼ੁਰੂਆਤ ਪਾਣੀਆਂ ਦੇ ਕਬਜ਼ੇ ਲਈ ਹੋਏਗੀ। ਪਹਾੜਾਂ ਵਿਚ ਵੀ ਨਗਰ ਓੱਥੇ ਹੀ ਵੱਸੇ ਹਨ ਜਿੱਥੇ ਪਾਣੀਆਂ ਦੇ ਚਸ਼ਮੇ ਹਨ। ਇਸ ਪਹਾੜੀ ਦੇ ਪੈਰਾਂ ਥੱਲੇ ਜਿਹੜਾ ਚਸ਼ਮਾ ਚਲਦਾ ਹੋਏਗਾ ਵਲੀ ਕੰਧਾਰੀ ਨੇ ਇਸ ਕੁਦਰਤੀ ਸੋਮੇ ‘ਤੇ ਆਪਣਾ ਕਬਜ਼ਾ ਕੀਤਾ ਹੋਵੇਗਾ ਜਾਂ ਉਸ ਦੀ ਪੱਕੀ ਮਾਲਕੀ ਹੋਵੇਗੀ। ਉਹ ਲੋਕਾਂ ਨੂੰ ਪਾਣੀ ਨਾ ਲੈਣ ਦੇਂਦਾ ਹੋਵੇਗਾ। ਵਲੀ ਕੰਧਾਰੀ ਨੂੰ ਜਦੋਂ ਪਤਾ ਲੱਗਾ ਕਿ ਲੋਕਾਂ ਨੇ ਪਾਣੀ ਮਸਲਾ ਹੱਲ ਕਰ ਲਿਆ ਹੈ ਤਾਂ ਕੁਦਰਤੀ ਗੱਲ ਹੈ ਕਿ ਵਲੀ ਕੰਧਾਰੀ ਨੂੰ ਬਹੁਤ ਗੁੱਸਾ ਆਇਆ ਹੋਏਗਾ। ਗੁੱਸੇ ਵਿਚ ਆ ਕੇ ਉਸ ਨੇ ਪੱਥਰ ਰੇੜਿਆ ਤੇ ਉਸ ਪੱਥਰ ਨੂੰ ਗੁਰੂ ਸਾਹਿਬ ਜੀ ਨੇ ਸਹਿਜੇ ਹੀ ਰੋਕ ਲਿਆ। ਗੱਲ ਤੁਰੀ ਗੁਰੂ ਸਾਹਿਬ ਜੀ ਨੇ ਪੰਜੇ ਨਾਲ ਪੱਥਰ ਰੋਕ ਲਿਆ ਤੇ ਇਸ ਪੱਥਰ ਵਿਚ ਗੁਰੂ ਸਾਹਿਬ ਜੀ ਦਾ ਪੰਜਾ ਲੱਗ ਗਿਆ ਹੈ।ਪਾਣੀ ਮਨੁੱਖ ਦੀ ਮੁੱਢਲੀ ਲੋੜ ਹੈ ਜ਼ਰਾ ਇਤਿਹਾਸ ਵਲ ਦੇਖੀਏ ਤਾਂ ਗੁਰੂ ਸਾਹਿਬ ਜੀ ਨੇ ਕਿਰਸਾਨੀ ਦੀ ਸੰਭਾਲ ਲਈ ਛੇਹਰਟੇ ਭਾਵ ਛੇ ਮਾਲ੍ਹਾਂ ਵਾਲੇ ਖੂਹ ਲਗਾ ਦਿੱਤੇ ਸਨ। ਪਾਣੀ ਸਬੰਧੀ ਪੂਰਾ ਵਿਚਾਰ ਵਟਾਂਦਰਾ ਕੀਤਾ ਤਾਂ ਵਲੀ ਕੰਧਾਰੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਆਪਣੇ ਹੰਕਾਰ ਦਾ ਤਿਆਗ ਕੀਤਾ। ਡਾ. ਦਿਲਗੀਰ ਦੇ ਕਥਨ ਅਨੁਸਾਰ ਸੰਨ ੧੮੩੫ ਨੂੰ ਜਰਮਨੀ ਦਾ ਇਕ ਯਾਤਰੀ ਬੈਰਨ ਚਾਰਲਸ ਹਿਊਗਲ ਇਸ ਜਗ੍ਹਾ ਤੋਂ ਲੰਘਿਆ ਸੀ। ੨੭ ਦਿੰਸਬਰ ੧੮੩੫ ਨੂੰ ਪੰਜੇ ਵਾਲਾ ਪੱਥਰ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਪਿਆ ਹੋਇਆ ਸੀ।ਇਸ ਘਟਨਾ ਨੂੰ ਯਾਦਗਰੀ ਬਣਾਉਣ ਲਈ ਮਹਾਂਰਾਜਾ ਰਣਜੀਤ ਸਿੰਘ ਜੀ ਨੇ ਇਕ ਪੱਥਰ ‘ਤੇ ਪੰਜਾ ਉਕਰਾ ਕੇ ਚਸ਼ਮੇ ਦੇ ਨੇੜੇ ਰੱਖ ਦਿੱਤਾ ਸੀ ਤੇ ਗੁਰਦੁਆਰੇ ਦੀ ਸੇਵਾ ਕਰਾਈ। ਇਕਬਾਲ ਕੈਸਰ ਜੀ ਨੇ ਏੱਥੋਂ ਦੇ ਇਤਿਹਾਸ ਸਬੰਧੀ ਲਿਖਿਆ ਹੈ ਕਿ ਬਹੁਤ ਚਿਰ ਇਹ ਅਸਥਾਨ ਇੰਜ ਹੀ ਪਿਆ ਰਿਹਾ। ਹੌਲ਼ੀ ਹੌਲ਼ੀ ਸੰਗਤ ਜੁੜਨ ਲੱਗੀ ਤੇ ਕੱਚਾ ਦਰਬਾਰ ਸਾਹਿਬ ਉਸਾਰਿਆ ਗਿਆ। ਖਾਲਸਾ ਰਾਜ ਸਮੇਂ ਜਦੋਂ ਪਿਸ਼ਾਵਰ ਫਤਹ ਹੋਇਆ ਤਾਂ ਸ੍ਰ. ਹਰੀ ਸਿੰਘ ਜੀ ਨਲ੍ਹਵਾ ਨੇ ਇਕ ਸੁੰਦਰ ਇਮਾਰਤ ਤੇ ਸਰੋਵਰ ਦੀ ਸੇਵਾ ਕਰਾਈ। ਪਿਸ਼ਾਵਰ ਦੀ ਵਾਪਸੀ ਤੋਂ ਸ਼ੇਰੇ ਪੰਜਾਬ ਮਹਾਂਰਾਜਾ ਰਣਜੀਤ ਸਿੰਘ ਗੁਰਦੁਆਰਾ ਪੰਜਾ ਸਾਹਿਬ ਦੇ ਦਰਸ਼ਨਾ ਲਈ ਆਏ ਸਨ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>