Uncategorized

ਪਵਿੱਤਰ ਅਸਥਾਨ-ਜਿੱਥੇ ਬੀਬੀ ਗੁਜਰੀ ਕੌਰ ਜੀ ਤੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਆਨੰਦ ਕਾਰਜ ਹੋਏ…

Sharing is caring!

ਮਾਤਾ ਗੁਜਰ ਕੌਰ ਜੀ ਦੇ ਜੀਵਨ ਯਾਤਰਾ ਦੀ ਇਕ ਨਿੱਕੀ ਜੇਹੀ ਝਾਤ “ਤਿਆਗ ਦੀ ਮੂਰਤ,ਰਜਾ ਵਿਚ ਚਲਨਾ,ਸਖਸੀਅਤਾ ਦਾ ਨਿਰਮਾਣ ਕਰਨਾ,ਪਤੀ ਲਈ ਸਮਰਪਣ,ਵਧੀਆ ਆਗੂ ਹੋਣਾ ਵਰਗੇ ਗੁਣਾ ਦੇ ਮਾਲਿਕ ਸਨ ਮਾਤਾ ਗੁਜਰ ਕੌਰ ਜੀ॥ਮਾਤਾ ਜੀ ਬਾਰੇ ਕੁਝ ਜਾਣਕਾਰੀ॥ ੧.ਜਨਮ-1624 ਈ: ਪਿਤਾ-ਭਾਈ ਲਾਲ ਚੰਦ ਮਾਤਾ-ਬੀਬੀ ਬਿਸ਼ਨ ਕੌਰ ਜੀ ਜਨਮ ਅਸਥਾਨ-ਕਰਤਾਰਪੁਰ(ਕਪੂਰਥਲਾ)

ਉਹ ਅਸਥਾਨ, ਜਿੱਥੇ ਬੀਬੀ ਗੁਜਰੀ ਕੌਰ ਜੀ ਅਤੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਆਨੰਦ ਕਾਰਜ ਹੋਏ

ਉਹ ਅਸਥਾਨ, ਜਿੱਥੇ ਬੀਬੀ ਗੁਜਰੀ ਕੌਰ ਜੀ ਅਤੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਆਨੰਦ ਕਾਰਜ ਹੋਏ#MataGujriJi #GuruTegBahadurJi

Posted by JagBani on Friday, August 31, 2018

੨.ਵਿਆਹ -:4 -ਫਰਵਰੀ-1633 .ਭਾਈ ਤੇਗ ਮੱਲ ਜੀ ਨਾਲ (ਗੁਰੂ ਤੇਗ ਬਹਾਦਰ ਜੀ)
ਸੁਹਰਾ- ਗੁਰੂ ਹਰਗੋਬਿੰਦ ਸਾਹਿਬ ਜੀ ਸਸ- ਮਾਤਾ ਨਾਨਕੀ ਜੀ …੨ ਸਾਲ ਬਾਅਦ ੧੧ ਸਾਲ ਦੀ ਉਮਰ ਵਿਚ ਮਕਲਾਵਾ ਤੋਰਿਆ ਗਿਆ ਜਦ ਭਾਈ ਤੇਗ ਮੱਲ ਜੀ 14 ਸਾਲ ਦੀ ਉਮਰ ਸਨ॥ਅੰਮ੍ਰਿਤਸਰ ਜਾ ਕੇ ਵਸੇ॥ ੩.ਅੰਮ੍ਰਿਤਸਰ ਅਜੇਹੇ ਮਾਤਾ ਜੀ ਪਹੁਚੇ ਹੀ ਸਨ ਕੇ ਪੈਂਦੇ ਖਾਨ ਅੰਮ੍ਰਿਤਸਰ ਤੇ ਹਮਲਾ ਕਰ ਦਿਤਾ ॥ਭਾਈ ਤੇਗ ਮੱਲ ਜੀ ਗੁਰੂ ਹਰਗੋਬਿੰਦ ਸਾਹਿਬ ਦੀ ਅਗਵਾਹੀ ਵਿਚ ਜੰਗ ਦੇ ਮੈਦਾਨ ਵਿਚ ਉਤਰੇ ਤਦ ਭਾਈ ਤੇਗ ਮੱਲ ਜੀ ੧੪ ਸਾਲ ਦੀ ਉਮਰ ਦੇ ਸਨ॥ਭਾਈ ਤੇਗ ਮੱਲ ਜੀ ਆਪਣੀ ਤੇਗ ਦੇ ਖੂਬ ਜੋਹਰ ਵਿਖਾਏ ਤੇ ਅੰਤ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਿੱਤ ਹੋਈ॥ਗੁਰੂ ਹਰਗੋਬਿੰਦ ਜੀ ਨੇ ਭਾਈ ਤੇਗ ਮੱਲ ਜੀ ਦੀ ਬਹਾਦਰੀ ਵੇਖ ਭਾਈ ਤੇਗ ਮੱਲ ਤੋ ਨਾਹ ਬਦਲ ਭਾਈ ਤੇਗ ਬਹਾਦਰ ਰਖ ਦਿਤਾ,ਗੁਰੂ ਜੀ ਨੇ ਭਾਈ ਤੇਗ ਬਹਾਦਰ ਜੀ ਨੂ ਨਾਲ ਹੀ ਇਕ ਦਸਤੀ ਰੁਮਾਲ ਦਿਤਾ ਤੇ ਇਕ ਛੋਟੀ ਕਿਟਾਰ॥ਮਾਨੋ ਇਹ ਦਸਤੀ ਰੁਮਾਲ ਹੀ ਬਾਅਦ ਵਿਚ ਇਨਸਾਨੀਅਤ ਦੀ ਚਾਦਰ ਬਣਿਆ ਹੋਵੇ ਤੇ ਕਿਟਾਰ ਅਗੇ ਵਿਰਾਸਤ ਵਿਚ ੧੦ ਵੇ ਗੁਰੂ ਕੋਲ ਗਈ ਹੋਵੇ,ਇਹ ਸਭ ਕੁਝ ਮਾਤਾ ਗੁਜਰੀ ਜੀ ਦੇ ਅਖਾ ਸਾਹਮਣੇ ਬੀਤਿਆ॥ ੪.ਛੇਵੇ ਗੁਰੂ ਹਰਗੋਬਿੰਦ ਸਾਹਿਬ ਜੀ 1644 ਈ ਨੂ ਜੋਤੀ ਜੋਤ ਸਮਾ ਗਏ॥ ਮਾਤਾ ਜੀ,ਭਾਈ ਤੇਗ ਬਹਾਦਰ ਜੀ ਤੇ ਮਾਤਾ ਗੁਜਰੀ ਜੀ ਦੀ ਸਸ ਮਾਤਾ ਨਾਨਕੀ ਜੀ ਬਾਬਾ ਬਕਾਲੇ ਆ ਠਹਰ ਗਏ॥ਇਥੇ ਭਾਈ ਤੇਗ ਬਹਾਦਰ ਜੀ ਨੇ ਗੁਰਮਤ ਦਾ ਡੂੰਗਾ ਅਭਿਆਸ ਕੀਤਾ ਤੇ ਦੂਰ ਨੇੜੇ ਪਰਚਾਰ ਲਈ ਵੀ ਜਾਂਦੇ ਰਹੇ॥ਮਾਤਾ ਗੁਜਰੀ ਜੀ ਇਹ ਲੰਬੇ ਸਮੇ ਇਕ ਸੁਚਜੀ ਪਤਨੀ ਦੇ ਰੂਪ ਵਿਚ ਸਾਹਮਣੇ ਆਏ॥ਇਥੇ ਬਕਾਲੇ ਹੀ 8 ਵੇ ਗੁਰੂ ਹਰਿ ਕਿਰਸ਼ਨ ਜੀ ਦੇ ਜੋਤੀ ਜੋਤ ਸਮਾ ਜਾਨ ਤੂ ਬਾਅਦ ੨੨ ਮੰਜੀਆ ਲਗੀਆ ਜੋ 9 ਗੁਰੂ ਹੋਣ ਦਾ ਦਾਵਾ ਕਰਦੇ ਸਨ ਇਥੋ ਤੱਕ ਕੇ ਧੀਰਮੱਲ ਨੇ ਤਾ ਗੁਰੂ ਤੇਗ ਬਹਾਦਰ ਜੀ ਉਤੇ ਗੋਲੀ ਤੱਕ ਚਲਾਈ॥ਇਹ ਸਭ ਮਾਤਾ ਜੀ ਗੁਰੂ ਤੇਗ ਬਹਾਦਰ ਜੀ ਨਾਲ ਪੈਰ ਪੈਰ ਤੇ ਖੜ ਨਿਭਾ ਰਹੇ ਸਨ॥ ੫.1664 ਈ ਵਿਚ ਗੁਰੂ ਗੱਦੀ ਦੀ ਜਮੇਵਾਰੀ ਮਿਲਣ ਉਤੇ ਗੁਰੂ ਤੇਗ ਬਾਹਦਰ ਜੀ ਪਰਚਾਰ ਲਈ ਨਿਕਲੇ ਪਏ॥ਮਾਤਾ ਗੁਜਰੀ ਜੀ ਤੇ ਮਾਤਾ ਨਾਨਕੀ ਜੀ ਵੀ ਨਾਲ ਗਏ॥ਆਸਾਮ ਤੇ ਢਾਕਾ ਵੱਲ ਜਾਂਦਿਆ ਗੁਰੂ ਜੀ ਮਾਤਾ ਜੀ ਨੂ ਪਟਨਾ ਵਿਖੇ ਰੋਕ ਅਗੇ ਖੁਦ ਇਕਲੇ ਚਲ ਗਏ॥ਮਾਤਾ ਗੁਜਰੀ ਕੋਲ ਉਤੇ ਹੁਣ ਪਰਵਾਰ ਨਾਲ ਨਾਲ ਸੰਗਤਾ ਦੀ ਜਮੇਵਾਰੀ ਵੀ ਆ ਗਈ॥੬.42 ਸਾਲ ਦੀ ਉਮਰ ਵਿਚ ਮਾਤਾ ਗੁਜਰੀ ਜੀ ਦੀ ਕੁਖੋ ਗੋਬਿੰਦ ਰਾਏ ਨੇ ਜਨਮ ਲਿਆ॥ਗੁਰੂ ਤੇਗ ਬਹਾਦਰ ਜੀ ਨੂ ਸੁਨੇਹਾ ਭੇਜਿਆ ਗਿਆ,ਵਾਪਿਸ ਜਵਾਬ ਵਿਚ ਗੁਰੂ ਤੇਗ ਬਦਾਹਰ ਜੀ ਦੇ ਦਸੇ ਨਾਮ ਉਤੇ ਹੀ ੧੦ ਗੁਰੂ ਦਾ ਨਾਮ ਗੋਬਿੰਦ ਰਾਏ ਰਖਿਆ ਗਿਆ॥ਹੁਣ ਮਾਤਾ ਜੀ ਦਾ ਓਹ ਕਿਰਦਾਰ ਸਾਹਮਣੇ ਆਉਂਦਾ ਹੈ ਜਿਸ ਨੇ ਬਾਲ ਗੋਬਿੰਦ ਨੂ ਜੀਵਨ ਦੇ ਮੁਢਲੇ ਗੁਣ ਸਿਖਾਉਣੇ ਸੁਰੂ ਕੀਤੇ ਕਿਓਕੇ ਗੁਰੂ ਤੇਗ ਬਹਾਦਰ ਜੀ ਪਰਚਾਰ ਦੋਰਿਆ ਉਤੇ ਸਨ॥ਸਿਖੀ ਦੀ ਕਦਰਾ ਕੀਮਤਾ ਤੂ ਬਾਲ ਗੋਬਿੰਦ ਨੂ ਜਾਨੂ ਕਰਵਾਇਆ॥ਜਦ ਪਟਨੇ ਦੇ ਨਵਾਬ ਨੂ ਬਾਲ ਗੋਬਿੰਦ ਨੇ ਤੇ ਉਹਨਾ ਦੇ ਸਾਥਿਆ ਝੁਕੇ ਸਲਾਮ ਨਾਹ ਕੀਤਾ ਤਾ ਨਵਾਬ ਬਹੁਤ ਅਓਖਾ ਹੋਇਆ॥ਭਾਈ ਕਿਰਪਾਲ ਚੰਦ ਨੂ ਸਿਕਾਇਤ ਕੀਤੀ॥ਭਾਈ ਕਿਰਪਾਲ ਚੰਦ ਜੀ ਨੇ ਗੁਰੂ ਤੇਗ ਬਹਾਦਰ ਖਤ ਲਿਖਿਆ ਕੇ ਇਹ ਵਰਤਾਂਤ ਹੋਇਆ॥ਸਗੋ ਅਗੇਓ ਗੁਰੂ ਤੇਗ ਬਹਾਦਰ ਜੀ ਖੁਸ ਹੋਏ ਤੇ ਵਾਪਸੀ ਜਵਾਬ ਵਿਚ ਲਿਖਿਆ ਕੇ ਵੇਖਿਓ ਕੀਤੇ ਇਹ ਨਵਾਬ ਆਕੇ ਬਾਲ ਗੋਬਿੰਦ ਦੇ ਸਿਰ ਵੱਲ ਹੀ ਨਾਹ ਖੜ ਜਾਵੇ,ਇਹ ਧਿਆਨ ਰਖਣਾ ਕੇ ਨਵਾਬ ਹਮੇਸਾ ਬਾਲ ਦੇ ਪੈਰਾ ਵੱਲ ਖੜੇ ਕਿਓਕੇ ਗੁਰੂ ਜੀ ਜਾਣੀ ਜਾਨ ਸਨ ਕੇ ਇਸ ਬਾਲ ਨੇ ਗੁਰ ਗੱਦੀ ਦੀ ਜੁਮੇਵਾਰੀ ਸਾਹਮਣੀ ਹੈ॥੭.ਲਗਭਗ ਵਿਆਹ ਦੇ ੩੦ ਸਾਲ ਬਾਅਦ ਗੁਰੂ ਤੇਗ ਬਹਾਦਰ ਜੀ ਦੇ ਘਰ ਗੋਬਿੰਦ ਰਾਏ ਪੈਦਾ ਹੋਏ ਪਰ ਪਰਚਾਰ ਵਿਚ ਲਗੇ ਹੋਣ ਕਰਕੇ ਗੁਰੂ ਜੀ ਬਾਲ ਨੂ ਪਹਲੀ ਵਾਰ ਪੰਜ ਸਾਲ ਦੀ ਉਮਰ ਦੇ ਨੂ ਮਿਲੇ ॥ਮਾਤਾ ਗੁਜਰੀ ਜੀ ਦਾ ਪਾਲਣ ਪੋਸ਼ਣ ਇੰਨਾ ਸੁਚਜਾ ਵੇਖ ਗੁਰੂ ਜੀ ਬਹੁਤ ਪਰਸਨ ਹੋਏ॥ਪਟਨੇ ਤੂ ਅਨੰਦੁ ਪੁਰ ਆ ਵਸੇ ਜਿਥੇ ਕਸ਼ਮੀਰੀ ਪੰਡਤ ਆਪਣੇ ਫਰੀ ਆਦ ਲੈ ਕੇ ਆਏ ਤੇ ਬਾਲ ਗੋਬਿੰਦ ਨੂ ਗੁਰ ਗੱਦੀ ਸੋਪ ਗੁਰੂ ਤੇਗ ਬਹਾਦਰ ਜੀ ਨੇ ੧੧ ਨਵੰਬਰ 1675 ਨੂ ਦਿੱਲੀ ਵਿਚ ਸ਼ਹੀਦੀ ਪ੍ਰਾਪਤ ਕਰ ਲਈ॥ਮਾਤਾ ਜੀ ਉਸ ਵੇਲੇ 51 ਸਾਲ ਦੇ ਸਨ॥ਗੁਰੂ ਗੋਬਿੰਦ ਰਾਏ ਜੀ ਓਸ ਵੇਲੇ ਕੇਵਲ ੯ ਸਾਲ ਦੇ ਸਨ ਹੁਣ ਮਾਤਾ ਗੁਜਰੀ ਜੀ ਦੇ ਫਰਜ ਹੋਰ ਵੀ ਵਧ ਗਏ॥ਸੰਗਤਾ ਦੇ ਦੇਖ ਰੇਖ ..ਪਰਚਾਰ ਦੀ ਨਿਰੰਤਰਤਾ ਜਾਰੀ ਰਖਨੀ..ਆਦਿਕ ੮.ਗੁਰੂ ਗੋਬਿੰਦ ਰਾਏ ਜੀ ਦਾ ਵਿਆਹ ਕੀਤਾ ਗਿਆ ਘਰ ਬਾਲਾ ਜਨਮ ਲਿਆ॥ਮਾਤਾ ਗੁਜਰ ਜੀ ਨੇ ਖੂਬ ਦੋਲਾਰ ਤੇ ਪਿਆਰ ਨਾਲ ਪਰਵਿਰਸ਼ ਕੀਤੀ ਗੁਰਮਤ ਤੂ ਜਾਣੂ ਕਰਵਾਇਆ॥ਦਾਦੇ ਪੜਦਾਦੇ ਦੇ ਖਜਾਨੇ ਗੁਰਬਾਣੀ ਨਾਲ ਸਾਝ ਪਾਵਹੀ॥ਹੁਣ ਮਾਤਾ ਗੁਜਰੀ ਇਕ ਸੁਚਜੀ ਦਾਦੀ ਹੋ ਨਿਬੜੇ॥ ੧੦.1699 ਨੂ ਖਾਲਸਾ ਦੀ ਸਾਜਨਾ ਉਤੇ ਮਾਤਾ ਗੁਜਰੀ ਜੀ ਮਾਤਾ ਗੁਜਰ ਕੌਰ ਬਣਗੇ੧੧.ਦਸ੍ਬਰ 1705 ਨੂ ਅਨੰਦੁ ਪੁਰ ਛਡਣਾ ਪਾਇਆ ਉਸ ਵੇਲੇ ਮਾਤਾ ਜੀ 81 ਸਾਲ ਦੇ ਸਨ॥ਸਰਸਾ ਨਦੀ ਪਾਰ ਕਰਦੇ ਪਰਵਾਰ ਨਾਲ ਵਿਛੋੜਾ ਪੈ ਗਿਆ॥ਛੋਟੇ ਸਾਹਿਬਜਾਦੇ ਮਾਤਾ ਜੀ ਨਾਲ ਸਨ॥ਗੰਗੂ ਨੇ ਮਾਤਾ ਜੀ ਤੇ ਸਾਹਿਬਜਾਦਿਆ ਨੂ ਹਕੂਮਤ ਕੋਲੋ ਫੜਾਵਾ ਦਿਤਾ ॥ਹੁਣ ਇਕ ਵਾਰ ਫਿਰ ਮਾਤਾ ਜੀ ਉਤੇ ਜੁਮੇਵਾਰੀ ਆ ਪਈ ਕੇ ਕੀਤੇ ਨਿੱਕਿਆ ਜਿੰਦਾ ਡੋਲ ਨਾ ਜਾਣ॥ਪਰ ਮਾਤਾ ਜੀ ਦੀਆ ਦਿਤੀਆ ਬਚਪਨ ਦੀਆ ਸਿਖਿਆਵਾ ਰੰਗ ਵਿਖਿਆ ਦੋਵੇ ਸਾਹਿਬਜਾਦੇ ਨੀਹਾ ਵਿਚ ਚਿਨ ਸਹੀਦ ਹੋ ਗਏ ਪਰ ਸਿਖੀ ਨਹੀ ਹਾਰੀ ਮਾਤਾ ਗੁਜਰ ਕੌਰ ਦੀ ਫਿਰ ਜਿਤ ਹੋਈ ॥ਅੰਤ ਜਾਲਮਾ ਮਾਤਾ ਗੁਜਰ ਕੌਰ ਨੂ ਠੰਡੇ ਬੁਰਜ ਤੂ ਥਕਾ ਦੇ ਸਹੀਦ ਕਰ ਦਿਤਾ॥ ਮਾਤਾ ਗੁਜਰ ਕੌਰ ਦਾ ਸਾਰਾ ਜੀਵਨ ਸਿਖੀ ਨੂ ਸਮਰਪਿਤ ਰਿਹਾ॥ਜਿਸਦੀ ਕੋਈ ਦੂਜੀ ਮਿਸਾਲ ਨਹੀ ਹੈ॥ਧੰਨ ਤੇਰੀ ਸਿੱਖੀ ਦਾਤਿਆ ਧੰਨ ਨੇ ਉਹ ਮਾਤਾ ਗੁਜਰੀ ਜੀ। ਪਰਮਾਤਮਾ ਹਮੇਸਾ ਇਸ ਸਿੱਖੀ ਨੂੰ ਚੜਦੀ ਕਲਾ ਰੱਖਣਾ। ਆਪਣੇ ਸਿੱਖਾ ਨੂੰ ਸਮਿਤ ਬਖ਼ਸ਼ਣਾ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>