Uncategorized

ਪਹਿਲੀ ਨੌਕਰੀ ਤੇ 32 ਕਿ.ਮੀ ਪੈਦਲ ਚੱਲ ਕੇ ਪਹੁੰਚਿਆ ਦਫ਼ਤਰ, ਮਾਲਿਕ ਨੇ ਤੋਹਫ਼ੇ ‘ਚ ਦਿੱਤੀ ਆਪਣੀ ਕਾਰ…

Sharing is caring!

ਕਹਿੰਦੇ ਨੇ ਕਿ ਇਨਸਾਨ ਵਿੱਚ ਜੇਕਰ ਜਜ਼ਬਾ ਹੋਵੇ ਅਤੇ ਕੁਝ ਕਰਨ ਗੁਜ਼ਰਨ ਦੀ ਚਾਹਤ ਹੋਵੇ ਤਾਂ ਉਹ ਕੁਝ ਵੀ ਕਰ ਸਕਦਾ ਹੈ । ਆਲਸੀ ਲੋਕ ਬਹਾਨੇ ਬਣਾਉਂਦੇ ਰਹਿੰਦੇ ਹਨ ਪ੍ਰੰਤੂ ਮਿਹਨਤੀ ਲੋਕ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਕੋਈ ਨਾ ਕੋਈ ਤਰੀਕਾ ਲੱਭ ਹੀ ਲੈਂਦੇ ਹਨ । ਕੁਝ ਅਜਿਹੀ ਹੀ ਇੱਕ ਮਿਸਾਲ ਅਮਰੀਕਾ ਦੇ ਅਲਬਾਮਾ ਵਿੱਚ ਰਹਿਣ ਵਾਲੇ ਇੱਕ ਵੀਹ ਸਾਲ ਦੇ ਲੜਕੇ ਵਾਲਟਰ ਨੇ ਦਿੱਤੀ ਹੈ । ਵਾਲਟਰ ਨੂੰ ਆਪਣੀ ਪਹਿਲੀਨੌਕਰੀ ਮਿਲੀ ਸੀ ਅਤੇ ਉਸ ਨੇ ਅਗਲੇ ਦਿਨ ਪਹਿਲੀ ਵਾਰ ਆਪਣੇ ਕੰਮ ਉੱਤੇ ਜਾਣਾ ਸੀ ।ਪਹਿਲੇ ਦਿਨ ਕੰਮ ਤੇ ਜਾਣ ਤੋਂ ਇੱਕ ਦਿਨ ਪਹਿਲਾਂ ਵਾਲਟਰ ਨੂੰ ਪਤਾ ਲੱਗਾ ਕਿ ਉਸ ਦੀ ਕਾਰ ਖਰਾਬ ਹੈ ਅਤੇ ਉਹ ਕਾਰ ਉੱਪਰ ਆਪਣੇ ਆਫਿਸ ਨਹੀਂ ਜਾ ਸਕਦਾ । ਵਾਲਟਰ ਪਹਿਲੇ ਦਿਨ ਹੀ ਆਪਣੇ ਦਫ਼ਤਰ ਲੇਟ ਨਹੀਂ ਜਾਣਾ ਚਾਹੁੰਦਾ ਸੀ ਇਸ ਲਈ ਉਸ ਨੇ ਫੈਸਲਾ ਕੀਤਾ ਅਤੇ ਉਹ ਰਾਤ ਨੂੰ ਹੀ ਆਪਣੇ ਦਫਤਰ ਵੱਲ ਪੈਦਲ ਚਸੱਲ ਕੇ ਹੀ ਰਵਾਨਾ ਹੋ ਗਿਆ ਦਫਤਰ ਵੱਲ ਨੂੰ ਜਾਂਦਿਆਂ ਰਸਤੇ ਵਿੱਚ ਉਸਨੂੰ ਕੋਈ ਟੈਕਸੀ ਜਾਂ ਮਦਦ ਨਹੀਂ ਮਿਲੀ ਜਿਸ ਦੇ ਕਾਰਨ ਉਹ ਲਗਾਤਾਰ ਹੀ ਆਪਣੇ ਦਫਤਰ ਵੱਲ ਚੱਲਦਾ ਰਿਹਾ । ਅਜਿਹੇ ਵਿੱਚ ਉਸਨੇ ਰਾਤ ਭਰ 32 ਕਿਲੋਮੀਟਰ ਦੀ ਦੂਰੀ ਤੈਅਕੰਮ ਦੇ ਪ੍ਰਤੀ ਉਸਦੀ ਲਗਨ ਨੂੰ ਦੇਖਦੇ ਹੋਏ ਲਾੱਜਿਸਟਿਕ ਕੰਪਨੀ ਬੇਲਹੋਪਸ ਫਰਮ ਦੇ ਚੀਫ਼ ਐਗਜ਼ੀਕਿਊਟਿਵ ਲਿਊਕ ਮਾਰਕਲਿਨ ਨੇ ਉਸਨੂੰ ਆਪਣੀ ਕਾਰ ਤੋਹਫ਼ੇ ਵਿੱਚ ਦੇ ਦਿੱਤੀ। ਪੂਰੀ ਰਾਤ ਚੱਲਣ ਤੋਂ ਬਾਅਦ ਵਾਲਟਰ ਕਰੀਬ ਸਵੇਰੇ ਚਾਰ ਵਜੇ ਪੇਲਹਾਮ ਇਲਾਕੇ ਵਿੱਚ ਪਹੁੰਚਿਆ ਜਿੱਥੇ ਕਿ ਉਸ ਨੂੰ ਇੱਕ ਪੁਲੀਸ ਅਫ਼ਸਰ ਨੇ ਖਾਣਾ ਖਵਾਇਆ । ਉਸ ਤੋਂ ਬਾਅਦ ਉਸ ਪੁਲਿਸ ਵਾਲੇ ਨੇਉਸ ਨੂੰ ਉਸ ਦੇ ਦਫ਼ਤਰ ਵਾਲੀ ਜਗ੍ਹਾ ਤੱਕ ਛੱਡਿਆ ਜਿੱਥੇ ਕਿ ਉਹ ਜਾਣਾ ਚਾਹੁੰਦਾ ਸੀ । ਕੀਤੀ।ਦੱਸਿਆ ਜਾ ਰਿਹਾ ਹੈ ਕਿ ਜਦੋਂ ਵਾਲਟਰ ਕੰਮ ਤੇ ਪਹੁੰਚਿਆ ਤਾਂ ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਥੋੜ੍ਹੀ ਦੇਰ ਆਰਾਮ ਕਰਨ ਲਈ ਵੀ ਕਿਹਾ ਪਰੰਤੂ ਉਸ ਨੇ ਆਰਾਮ ਨਹੀਂ ਕੀਤਾ ਅਤੇ ਆਪਣੇ ਕੰਮ ਵਿਚ ਜੁਟ ਗਿਆ । ਫਿਲਹਾਲ ਸੋਸ਼ਲ ਮੀਡੀਆ ਉੱਪਰ ਵਾਲਟਰ ਦੀ ਖੂਬ ਚਰਚਾ ਹੋ ਰਹੀ ਹੈ ਅਤੇ ਲੋਕ ਉਸ ਦੀ ਤਾਰੀਫ ਕਰ ਰਹੇ ਹਨ ।ਉਸ ਦੇ ਆਪਣੇ ਕੰਮ ਪ੍ਰਤੀ ਜਜ਼ਬੇ ਨੂੰ ਦੇਖ ਕੇ ਉਸ ਦੀ ਖੂਬ ਵਾਹ ਵਾਹ ਹੋ ਰਹੀ ਹੈ ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>