ਪਾਕਿਸਤਾਨ ਦੇ ਪਹਿਲੇ ਅੰਮ੍ਰਿਤਧਾਰੀ ਪੁਲਿਸ ਅਫਸਰ ਨੂੰ ਪਰਿਵਾਰ ਸਮੇਤ ਜ਼ਬਰੀ ਘਰੋਂ ਕੱਢਿਆ, ਦੇਖੋ ਵੀਡਿਓ

Sharing is caring!


ਪਾਕਿਸਤਾਨ ਦੇ ਪਹਿਲੇ ਅੰਮ੍ਰਿਤਧਾਰੀ ਪੁਲਿਸ ਅਫਸਰ ਨੂੰ ਪਰਿਵਾਰ ਸਮੇਤ ਜ਼ਬਰੀ ਘਰੋਂ ਕੱਢਿਆ ਜਿੱਥੇ ਹੀ ਸਿੱਖਾਂ ਨੇ ਦਨੀਅਾਂ ਦੇ ਹਰ ਥਾਂ ਵਿੱਚ ਅਾਪਣਾ ਨਾਮ ਬਣਾ ਲਿਅਾ ਤੇ ੳੁੱਥੇ ਹੀ ਪਾਕਿਸਤਾਨ ਦਾ ਰਹਿਣ ਵਾਲਾ ਗੁਲਾਬ ਸਿੰਘ ਜੋ ਕਿ ਪਾਕਿਸਤਾਨ ਦਾ ਪਹਿਲਾ ਅੰਮਿ੍ਤਧਾਰੀ ਪੁਲਿਸ ਅਫਸਰ ਸੀ ਪਰ ੳੁਸ ਨੂੰ ਜਬਰੀ ਘਰੋਂ ਕੱਢ ਦਿੱਤਾ ਤੇ ੳੁਸ ਦਾ ਘਰ ਸੀਲ ਕਰ ਦਿੱਤਾ ਪ੍ਰਾਪਤ ਜਾਣਕਾਰੀ ਤੋਂ ਪਤਾ ਲੱਗਦਾ ਗੁਲਾਬ ਸਿੰਘ ਜੋ ਕਿ ਲਹੌਰ ਦੇ ਬੇਦੀਅਾਂ ਰੋਡ ਤੇ ਰਹਿੰਦਾ ਸੀ ਤੇ ੳੁਹ ਪਾਕਿਸਤਾਨ ਦਾ ਪਹਿਲਾ ਸਿੱਖ ਪੁਲਿਸ ਮੁਲਾਜ਼ਮ ਹੈ ਪਰ ੳੁਸ ਨੂੰ ਪਾਕਿਸਤਾਨ ਪੁਲਿਸ ਤੇ ਸਥਾਨਕ ਲੋਕਾਂ ਨੇ ਘਰੋਂ ਕੱਢ ਦਿੱਤਾ ਤੇ ੳੁਸ ਦੇ ਘਰ ਨੂੰ ਜਿੰਦਾ ਲਾ ਦਿੱਤਾ ਜਾਣਕਾਰੀ ਮੁਤਾਬਕ ਗੁਲਾਬ ਸਿੰਘ ਗੁਰਦੁਆਰਾ ਸਾਹਿਬ ਦੀ ਜ਼ਮੀਨ ‘ਚ ਰਹਿ ਰਿਹਾ ਹੈ।ਦੂਜੇ ਪਾਸੇ ਪਾਕਿਸਤਾਨ ‘ਚ ਪਹਿਲੇ ਸਿੱਖ ਪੁਲਿਸ ਅਫਸਰ ਗੁਲਾਬ ਸਿੰਘ ਨੇ ਦਾਅਵਾ ਕੀਤਾ ਕਿ ਉਸ ਕੋਲ ਕੋਰਟ ਦੇ ਸਟੇਅ ਹੋਣ ਦੇ ਬਾਵਜੂਦ ਉਸਨੂੰ ਤੇ ਉਸਦੇ ਪਰਿਵਾਰ ਨੂੰ ਜ਼ਬਰੀ ਘਰੋਂ ਕੱਢਿਆ ਗਿਆ ਹੈ।

ਗੁਲਾਬ ਸਿੰਘ ਨੇ ਸੋਸ਼ਲ ਮੀਡੀਆ ‘ਤੇ ​​​​​​ਵੀਡੀਓ ਰਾਹੀਂ ਦੱਸਿਆ ਕਿ,ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਨੇ ਕੁਝ ਕੁ ਬੰਦਿਆਂ ਨੂੰ ਖੁਸ਼ ਕਰਨ ਦੀ ਖਾਤਰ ਮੇਰੇ ਨਾਲ ਗੁੰਡਿਆਂ ਵਰਗਾ ਸਲੂਕ ਕੀਤਾ ਗਿਆ ਹੈ। ਉਸਨੇ ਦੱਸਿਆ ਕਿ ਉਸ ਦੀ ਪੱਗ ਉਤਾਰ ਕੇ ਵੀ ਉਸਨੂੰ ਬੇਇੱਜ਼ਤ ਕੀਤਾ ਗਿਆ।ਮੇਰੇ ਹਾਈ ਕੋਰਟ ਤੇ ਸਿਵਲ ਕੋਰਟ,ਸੈਸ਼ਨ ਕੋਰਟ ਵਿਚ ਕੇਸ ਵੀ ਚੱਲ ਰਹੇ ਹਨ।ਸਾਰੇ ਪਿੰਡ ਵਿਚੋਂ ਕੇਵਲ ਮੈਨੂੰ ਹੀ ਟਾਰਗੇਟ ਬਣਾਇਆ ਗਿਆ ਹੈ।ਤਾਰਕ ਵਜ਼ੀਰ ਦੋ ਬੰਦਿਆਂ ਨੂੰ ਖੁਸ਼ ਕਰ ਰਿਹਾ ਹੇ।ਜੇਕਰ ਮੇਰਾ ਘਰ ਮੈਨੂੰ ਵਾਪਸ ਨਾ ਦੁਆਇਆ ਗਿਆ ਤਾਂ ਮੈਂ ਉਨ੍ਹਾਂ ਦੋ ਬੰਦਿਆਂ ਦੇ ਨਾਂਅ ਪੂਰੀ ਦੁਨੀਆ ਅੱਗੇ ਜਨਤਕ ਕਰਾਂਗਾ।

ਜ਼ਾਹਿਰ ਤੌਰ ‘ਤੇ ਪਾਕਿਸਤਾਨ ਦੀ ਪੁਲਿਸ ਨੇ ਉਨ੍ਹਾਂ ਦੀ ਨਹੀਂ ਸੁਣੀ ਜਿਸ ਕਾਰਨ ਉਨ੍ਹਾਂ ਨੂੰ ਸੋਸ਼ਲ ਮੀਡੀਆ ਦਾ ਸਹਾਰਾ ਲੈਣਾ ਪਿਆ ਹੈ।ਇਸ ਸਭ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੇ ਸਖ਼ਤ ਐਕਸ਼ਨ ਲੈਂਦਿਆਂ ਇਸ ਮਾਮਲੇ ਦੀ ਨਿਖੇਧੀ ਕੀਤੀ ਹੈ।ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪਾਕਿਸਤਾਨ ਦੇ ਪਹਿਲੇ ਸਿੱਖ ਪੁਲਿਸ ਅਧਿਕਾਰੀ ਨੂੰ ਉਸਦੇ ਪਰਿਵਾਰ ਸਮੇਤ ਜ਼ਲੀਲ ਕਰਕੇ ਘਰ ‘ਚੋਂ ਕੱਢਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਪਾਕਿਸਤਾਨ ਦੇ ਅੋਕਾਫ ਬੋਰਡ ਦੇ ਚੀਫ ਤਾਰਿਕ ਅਜੀਜ਼ ਚਾਹੁੰਦੇ ਸਨ ਕਿ ਉਹ ਗੁਲਾਬ ਸਿੰਘ ਤੋਂ ਪ੍ਰਾਪਰਟੀ ਖਾਲੀ ਕਰਵਾਉਣ।
ਉਨ੍ਹਾਂ ਕਿਹਾ ਕਿ ਉਹ ਪਾਕਿਸਤਾਨ ਹਾਈ ਕਮਿਸ਼ਨਰ ਨਾਲ ਮਿਲ ਕੇ ਇਹ ਘਿਨੌਣੀ ਹਰਕਤ ‘ਤੇ ਸਖ਼ਤ ਐਕਸ਼ਨ ਲੈਣ ਦੀ ਅਪੀਲ ਕਰਾਂਗੇ।​​​​​​​

Leave a Reply

Your email address will not be published. Required fields are marked *