ਪਿੰਡ ‘ਚ ਮਸੀਤ ਬਣਾਉਣ ਲਈ ਹਿੰਦੂਆਂ ਨੇ ਦਿੱਤੀ ਜ਼ਮੀਨ, ਸਿੱਖਾਂ ਨੇ ਦਿੱਤਾ ਫੰਡ

Sharing is caring!

ਏਕਤਾ ਦੀ ਮਿਸਾਲ, ਪਿੰਡ ‘ਚ ਮਸੀਤ ਬਣਾਉਣ ਲਈ ਹਿੰਦੂਆਂ ਨੇ ਦਿੱਤੀ ਜ਼ਮੀਨ, ਸਿੱਖਾਂ ਨੇ ਦਿੱਤਾ ਫੰਡ ਏਕਤਾ ਦਾ ਸੰਦੇਸ਼ ਦਿੰਦੇ ਹੋਏ ਬਰਨਾਲਾ ਜ਼ਿਲ੍ਹੇ ਦੇ ਪਿੰਡ ਮੂਮ ਵਾਸੀਆਂ ਨੇ ਧਰਮ ਤੋਂ ਉਪਰ ਉੱਠ ਕੇ ਇੱਕ ਮਿਸਾਲ ਕਾਇਮ ਕੀਤੀ ਹੈ। ਮੂਮ ਵਾਸੀਆਂ ਵੱਲੋਂ ਸਥਾਪਤ ਮਸੀਤ ਨੇ ਬਾਬਰੀ ਮਸਜਿਦ ਵਰਗੇ ਰੌਲਿਆਂ ਨੂੰ ਇੱਕ ਹੱਲ ਦਾ ਰਾਹ ਦਿਖਾਇਆ ਹੈ।ਇਹ ਮਸਜਿਦ ਹਰ ਉਸ ਤਾਕਤ ਨੂੰ ਜਵਾਬ ਹੈ,

ਜੋ ਭਾਰਤ ਨੂੰ ਹਿੰਦੂ, ਮੁਸਲਿਮ ਤੇ ਸਿੱਖ ‘ਚ ਵੰਡ ਕੇ ਰਾਜ ਕਰਦੇ ਆਏ ਹਨ। ਇੱਥੇ ਹਿੰਦੂ ਦੀ ਜ਼ਮੀਨ ਤੇ ਸਿੱਖ ਵੱਲੋਂ ਲਗਾਈ ਗਈ ਇੱਟ ਨਾਲ ਮੁਸਲਮਾਨ ਦਾ ਪੂਜਾ ਸਥਾਨ ਬਣਾਇਆ ਗਿਆ ਹੈ।ਬਰਨਾਲੇ ਦੇ ਪਿੰਡ ਮੂਮ ‘ਚ ਮੁਸਲਮਾਨਾਂ ਦੇ ਪਾਠ ਪੂਜਾ ਕਰਨ ਲਈ ਕੋਈ ਮਸਜਿਦ ਨਹੀਂ ਸੀ। ਜਦੋਂ ਇਸ ਮੁੱਦੇ ਨੂੰ ਪਿੰਡ ਵਿੱਚ ਵਿਚਾਰਿਆ ਗਿਆ, ਤਾਂ ਪਿੰਡ ਦੇ ਮੁਸਲਮਾਨਾਂ ਨੇ ਕਿਹਾ ਕਿ ਉਨ੍ਹਾਂ ਕੋਲ ਮਸਜਿਦ ਲਈ ਜਗ੍ਹਾ ਨਹੀਂ ਹੈ।ਪਿੰਡ ਵਾਸੀ ਪ੍ਰਸ਼ੋਤਮ ਸ਼ਰਮਾ ਨੇ ਦੱਸਿਆ ਕਿ ਵਿਚਾਰ ਕਰਨ ਮਗਰੋਂ ਪਿੰਡ ਦੇ ਹਿੰਦੂਆਂ ਨੇ ਮਾਤਾ ਰਾਣੀ ਦੇ ਮੰਦਰ ਵਿੱਚੋਂ ਦੋ ਮਰਲੇ ਜ਼ਮੀਨ ਮੁਸਲਮਾਨਾਂ ਨੂੰ ਮਸਜਿਦ ਵਾਸਤੇ ਦੇ ਦਿੱਤੀ। ਕਹਾਣੀ ਇੱਥੇ ਹੀ ਨਹੀਂ ਖਤਮ ਹੋਈ, ਪਿੰਡ ‘ਚ ਸਿੱਖਾਂ ਨੇ ਮੁਸਲਮਾਨਾਂ ਨੂੰ ਮਸਜਿਦ ਵਾਸਤੇ ਸਿੱਖ ਭਾਈਚਾਰੇ ਤੋਂ ਫੰਡ ਜੋੜ ਕੇ ਦਿੱਤਾ।ਗੁਰਦੁਆਰਾ ਦੇ ਪ੍ਰਧਾਨ ਬੂਟਾ ਸਿੰਘ ਨੇ ਕਿਹਾ, “ਅਸੀਂ ਇਹ ਮਿਸਾਲ ਕਾਇਮ ਕਰਨਾ ਚਾਹੁੰਦੇ ਹਾਂ, ਤਾਂ ਕਿ ਇਹ ਸਮਾਜ ‘ਚ ਇਨਸਾਨੀਅਤ ਦਾ ਮੁੱਲ ਸਭ ਨੂੰ ਪਤਾ ਲੱਗੇਅੱਜ ਕੱਲ੍ਹ ਸਭ ਤੋਂ ਵੱਧ ਲੜਾਈ ਝਗੜੇ ਧਰਮ ਦੇ ਨਾਮ ‘ਤੇ ਹੁੰਦੇ ਹਨ, ਇਨਸਾਨੀਅਤ ਧਰਮ ਤੋਂ ਪਹਿਲਾਂ ਆਉਂਦੀ ਹੈ।” ਪ੍ਰਸ਼ੋਤਮ ਸ਼ਰਮਾ ਨੇ ਕਿਹਾ ਕਿ ਜੇਕਰ ਪਿੰਡ ਮੂਮ ‘ਚ ਸਾਰੇ ਧਰਮ ਦੇ ਲੋਕ ਇਕੱਠੇ ਹੋ ਕੇ ਰਹਿ ਸਕਦੇ ਹਨ, ਫਿਰ ਬਾਕੀ ਦੇਸ਼ ਵਿੱਚ ਕਿਉਂ ਨਹੀਂ।ਏਕਤਾ ਦੀ ਮਿਸਾਲ, ਪਿੰਡ ‘ਚ ਮਸੀਤ ਬਣਾਉਣ ਲਈ ਹਿੰਦੂਆਂ ਨੇ ਦਿੱਤੀ ਜ਼ਮੀਨ, ਸਿੱਖਾਂ ਨੇ ਦਿੱਤਾ ਫੰਡ

Leave a Reply

Your email address will not be published. Required fields are marked *