Uncategorized

ਪੁਰਾਤਨ ਸਮੇਂ ‘ਚ ਸਿੰਘ ਲੋਕ ਧੀਆਂ ਦੀਆਂ ਇਜ਼ਤਾਂ ਬਚਾਓਂਦੇ ਸੀ ਅਜਕਲ ਵੀਡਿਓ ਬਣਾ ਕੇ ਇੱਜ਼ਤਾਂ ਰੋਲਦੇ ਨੇ

Sharing is caring!

ਸਿੱਖੀ ਦਾ ਸਬੰਧ ਆਚਰਣ ਨਾਲ ਹੈ… ਜੇ ਤੁਸੀਂ ਸਿੱਖ ਸਿਧਾਂਤਾਂ ਨੂੰ ਆਪਣੇ ਜੀਵਨ ‘ਚ ਲਾਗੂ ਨਹੀਂ ਕਰ ਸਕੇ, ਤਾਂ ਤੁਸੀਂ ਸਿੱਖ ਨਹੀਂ ਅਖਵਾ ਸਕਦੇ…ਪੁਰਾਤਨ ਸਮੇਂ ‘ਚ ਸਿੱਖਾਂ ਦਾ ਆਚਾਰ ਵਿਹਾਰ ਇੱਕ ਸੀ, ਤਾਂ ਕਰਕੇ ਭਖਦੀ ਭੱਠੀ ਚੋ ਕੰਚਨ ਵਾਂਗ ਲਾਲ ਸੁਰਖ ਹੋ ਨਿਤਰੇ ਤੇ ਇਤਿਹਾਸ ਦਾ ਇੱਕ ਸ਼ਾਨਾਮੱਤਾ ਵਰਕਾ ਲਿਖਿਆ… ਪਰ !…ਅੱਜ ਸਿੱਖੀ ਆਚਾਰ ਨਹੀਂ, ਸਿਰਫ ਵਿਹਾਰ ਦੀ ਹੈ, ਤਾਂ ਹੀ ਅੱਜ ਸਾਡੀ ਹਾਲਤ ਬਹੁਤ ਹਾਸੋਹੀਣੀ ਬਣਦੀ ਜਾ ਰਹੀਬਾਣੀ ਸਮਝਣ ਦੀ ਬਜਾਇ

ਪੁਰਾਤਨ ਸਮੇਂ ‘ਚ ਸਿੰਘ ਲੋਕ ਧੀਆਂ ਦੀਆਂ ਇਜ਼ਤਾਂ ਬਚਾਓਂਦੇ ਸੀ ਅਜਕਲ ਵੀਡਿਓ ਬਣਾ ਕੇ ਇੱਜ਼ਤਾਂ ਰੋਲਦੇ ਨੇ

ਪੁਰਾਤਨ ਸਮੇਂ ‘ਚ ਸਿੰਘ ਲੋਕ ਧੀਆਂ ਦੀਆਂ ਇਜ਼ਤਾਂ ਬਚਾਓਂਦੇ ਸੀ ਅਜਕਲ ਵੀਡਿਓ ਬਣਾ ਕੇ ਇੱਜ਼ਤਾਂ ਰੋਲਦੇ ਨੇ

Posted by Punjabi Junction on Thursday, August 9, 2018

ਵੇਚਣ ‘ਤੇ, ਪੂਜਾ ਦਾ ਕਾਰਜ ਬਣ ਕੇ ਰਹਿ ਗਈ ਹੈ……ਸਤਿਕਾਰ ਦੇ ਨਾਮ ‘ਤੇ ਅਗਿਆਨਤਾ, ਮਨਮਤਿ ਭਾਰੂ ਹੋ ਰਹੀ ਹੈ… ਜਿਸ ਕਾਰਨ ਸ਼ਖਸ਼ੀ ਪੂਜਾ ਵੀ ਸਿਖਰ ‘ਤੇ ਹੈ… ਅਸ਼ਲੀਲ ਗ੍ਰੰਥ ਵੀ ਗੁਰੂ ਦੇ ਨਾਮ ‘ਤੇ ਮੜ੍ਹੇ ਜਾ ਰਹੇ ਨੇ… ਸਿੱਖ ਚੋਲਿਆਂ, ਖੜਾਵਾਂ, ਸ਼ਸ਼ਤਰਾਂ, ਘੋੜਿਆਂ, ਤਸਵੀਰਾਂ ਦਾ ਪੁਜਾਰੀ ਬਣਦਾ ਰਿਹਾ ਹੈ… ਮਟੀਆਂ, ਕਬਰਾਂ, ਪੀਰਾਂ ਫਕੀਰਾਂ, ਦੇਵੀ ਦੇਵਤਿਆਂ, ਸਾਧਾਂ, ਦੇ ਖੁਰੜਿਆਂ ‘ਚ ਡਿਗਣ ਆਲਾ ਵੀ ਆਪਣੇ ਆਪ ਨੂੰ ਸਿੱਖ ਅਖਵਾ ਰਿਹਾ ਹੈ… ਧੀਆਂ ਭੈਣਾਂ ਦੀਆਂ ਇੱਜ਼ਤਾਂ ਨੂੰ ਗੀਤਾਂ ‘ਚ ਨੰਗਾ ਕਰਨ ਵਾਲਾ ਤੇ ਉਹਨਾਂ ਕੰਜਰਾਂ ਦੇ ਗੀਤਾਂ ‘ਤੇ ਨਚਣ ਵਾਲਾ ਲਾਣਾ ਵੀ “ਸਿੱਖ” ਅਖਵਾ ਰਿਹਾ ਹੈ… ਹਰਾਮ ਦੀ ਕਮਾਈ ਕਰਨ ਵਾਲਾ, ਧਰਮ ਦੇ ਨਾਮ ‘ਤੇ ਠਗੀਆਂ ਮਾਰਣ ਵਾਲਾ ਵੀ “ਸਿੱਖ” ਅਖਵਾ ਰਿਹਾ ਹੈ… ਹੁਣ ਦੱਸੋ ਆਉਣ ਵਾਲਾ ਸਮਾਂ ਤੁਹਾਡੇ ਬਜ਼ੁਰਗਾਂ ਦੀਆਂ ਕਹਾਣੀਆਂ ਕਿਵੇਂ ਸੱਚ ਮੰਨੂੰ… ਸੁਧਰ ਜਾਉ… ਨਹੀਂ ਤਾਂ ਯਾਦ ਰੱਖਣ ਪਿਛਲੇ ਦਿਨੀਂ ਇੰਟਰਨੈੱਟ ‘ਤੇ ਫੋਲਾ-ਫਾਲੀ ਕਰਦਿਆਂ ਇੱਕ ਅਜਿਹੀ ਵੀਡੀਓ ਹੱਥ ਲੱਗੀਜਿਸ ਨੂੰ ਵੇਖ ਹਰ ਉਹ ਸ਼ਖ਼ਸ ਜੋ ਸਾਡੀ ਸੱਭਿਅਤਾ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਹੋਵੇ, ਤਰੇਲੀਓ. ਤਰੇਲੀ ਹੋ ਜਾਂਦੈ। ਸ਼ਰਮ ਹਯਾ ਦੀਆਂ ਸਾਰੀਆਂ ਸੀਮਾਵਾਂ ਨੂੰ ਪਾਰ ਕਰਦਿਆਂ ਉਹ ਸ਼ਖ਼ਸ ਜਿਸ ਨੂੰ ਸਿੱਖਾਂ ਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਜੱਥੇਦਾਰ ਦਾ ਟੈਗ ਪ੍ਰਾਪਤ ਹੋਵੇ, ਕਿਸੇ ਵਿਆਹ ਅੰਦਰ ਆਰਕੈਸਟਰਾ ਵਾਲੀ ਲੜਕੀ ਨਾਲ ਕਲੋਲਾਂ ਕਰਦੇ ਨੂੰ ਪੂਰੀ ਦੁਨੀਆਂ ਨੇ ਵੇਖਿਐ। ਜੇਕਰ ਪੂਰਾ ਦ੍ਰਿਸ਼ ਪੇਸ਼ ਕਰਾਂ ਤਾਂ ਸ਼ਾਇਦ ਜ਼ਮੀਰ ਇਜਾਜ਼ਤ ਨਹੀਂ ਦਿੰਦੀ। ਤੁਸੀਂ ਅੰਦਾਜ਼ਾ ਲਾਓ, ਜਿਸ ਨੂੰ ਜਨਤਾ ਸਾਹਮਣੇ ਪੇਸ਼ ਕਰਦਿਆਂ ਮੈਨੂੰ ਦੁੱਖ ਹੁੰਦੈਉਹ ਦ੍ਰਿਸ਼ ਕਿਹੋ ਜਿਹੇ ਹੋਣਗੇ ?ਕੀ ਹੋ ਗਿਐ ਸਾਡੀਆਂ ਸੋਚਾਂ ਨੂੰ, ਜੰਗ ਲੱਗ ਗਿਐ ਸਾਡੀ ਜ਼ਮੀਰ ਨੂੰ, ਅਸੀਂ ਕਿਸ ਰਾਹ ਦੇ ਪਾਂਧੀ ਬਣ ਕੇ ਬੈਠ ਗਏ। ਕੌਮ ਲਈ ਆਪਣੇ ਸਰੀਰ ਤੱਕ ਦੀ ਆਹੂਤੀ ਦੇਣ ਵਾਲੇ ਰਹਿਬਰਾਂ ਦੇ ਵਾਰਸ ਅੱਜ ਚਿੱਟੇ ਮਾਸ ਦੇ ਵਪਾਰੀ ਬਣ ਕੇ ਰਹਿ ਗਏ ਨੇ। ਸਾਡੇ ਵੱਡਿਆਂ ਨੇ ਸਰੀਰ ਦੀ ਮੌਤ ਤਾਂ ਕਬੂਲ ਕੀਤੀ ਪਰ ਜ਼ਮੀਰ ਦੀ ਮੌਤ ਮਰਨਾ ਕਦੇ ਵੀ ਪ੍ਰਵਾਨ ਨਾ ਕੀਤਾ ਤੇ ਅੱਜ ਹਾਲਾਤ ਇੱਥੋਂ ਤੱਕ ਨਿੱਘਰ ਗਏ ਕਿ ਅਸੀਂ ਦੂਜਿਆਂ ਦੀਆਂ ਧੀਆਂ-ਭੈਣਾਂ ਨੂੰ ਛੁਡਾਉਣ ਵਾਲੇ ਲੋਕ ਆਪਣੀ ਹੀ ਪੋਤੀ ਦੇ ਬਰਾਬਰ ਦੀ ਰੱਬ ਰੱਖੀ ਨੂੰ ਨੋਚ ਨੋਚ ਕੇ ਨਿਰ-ਵਸਤਰ ਕਰਨ ਦੀ ਕਵਾਇਦ ਪੂਰੇ ਜੱਗ ਸਾਹਮਣੇ ਬਾਰ-ਬਾਰ ਦੁਹਰਾਈ ਜਾ ਰਹੇ ਹਾਂ।ਸਿਰ ਝੁਕ ਜਾਂਦੈ ਇਨ੍ਹਾਂ ਨੂੰ ਨਲੂਏ ਦੇ ਵਾਰਸ ਆਖਦਿਆਂ। ਅੱਖਾਂ ਦੇ ਕੋਏ ਗਿੱਲੇ ਹੋ ਜਾਂਦੇ ਨੇ ਭਾਈ ਤਾਰੂ ਸਿੰਘ ਦੇ ਅਖੌਤੀ ਪੁੱਤਰਾਂ ਨੂੰ ਸੋਹਣੀ ਤੇ ਸੱਸੀ ਦੀਆਂ ਬਾਤਾ ਪਾਉਂਦਿਆਂ ਦੇਖ। ਮਨ ਸ਼ਰਮ ਨਾਲ ਪਾਣੀ-ਪਾਣੀ ਹੋ ਜਾਂਦੈ ਜਦ ਅਕਾਲੀ ਫੂਲਾ ਸਿੰਘ ਤੇ ਭਾਈ ਸ਼ਾਮ ਸਿੰਘ ਅਟਾਰੀ ਦੀ ਸੋਚ ਦੇ ਪਾਂਧੀ ਅਖਵਾਉਣ ਵਾਲਿਆਂ ਨੂੰ ਹੀਰ ਦੀਆਂ ਸਿਫ਼ਤਾਂ ਅਤੇ ਆਪੇ ਤੋਂ ਬਾਹਰ ਹੁੰਦਿਆਂ ਕੌੜਾ ਪਾਣੀ ਚਾੜ੍ਹ, ਮਾ ਬੋਲੀ ਦੀਆਂ ਕੋਮਲ ਸਿਨਫ਼ਾਂ ਨੂੰ ਤਾਰ ਤਾਰ ਕਰਦਿਆਂ ਦੇਖੀਦਾ ਹੈ।ਅਸੀਂ ਉਸ ਸਰਬੰਸ ਦਾਨੀ ਪਿਤਾ ਦੀ ਔਲਾਦ ਤਾਂ ਜ਼ਰੂਰ ਅਖਲਾਉਂਦੇ ਹਾਂ ਪਰ ਹਰਕਤਾਂ ਸਾਡੀਆਂ ਮੱਸੇ ਰੰਗੜ ਤੋਂ ਘੱਟ ਨਹੀਂ ਹਨ। ਪਤਾ ਨੀ ਕੀ ਹਾਸਲ ਕਰਦੇ ਹਾਂ ਜਨਤਾ ਸਾਹਮਣੇ ਪੂਰੀ ਕੌਮ ਦੀ ਜੱਗ ਹਸਾਈ ਕਰਵਾ ਕੇ, ਮਨ ਦੁਖੀ ਹੁੰਦੈ ਜਿਹੜਿਆਂ ਨੂੰ ਸਾਡੀ ਸੰਸਕ੍ਰਿਤੀ ਦਾ ਭੋਰਾ ਭਰ ਵੀ ਗਿਆਨ ਨਹੀਂ ਤੇ ਸਿੱਖ ਇਤਿਹਾਸ ਤੋਂ ਕੋਰੇ ਲੋਕਾਂ ਵੱਲੋਂ ਮੇਰੀ ਜਨਮ ਭੂਮੀ ਤੇ ਜਨਮ ਲੈਣ ਵਾਲਿਆਂ ਦੇ ਮਾਨਸਿਕ ਤੇ ਸਰੀਰਿਕ ਸੋਸ਼ਣ ਕਰਨ ਦੀਆਂ ਖਬਰਾਂ ਪੜ੍ਹਣ ਸੁਣਨ ਨੂੰ ਮਿਲਦੀਆਂ ਨੇ। ਪਰ ਆਖਰ ਘਾਟ ਤਾਂ ਸਾਡੇ ਆਗੂਆਂ ਵਿੱਚ ਹੀ ਹੈ।ਕਿਉਂ ਇੱਥੋਂ ਦੇ ਅਵਾਮ ਨੂੰ ਬੇਗਾਨਿਆਂ ਦੇ ਵੱਸ ਪੈਣਾ ਪੈ ਗਿਆ। ਜੇਕਰ ਆਪਣੇ ਚੰਗੇ ਹੁੰਦੇ ਤਾਂ ਇੱਥੋਂ ਦੀਆਂ ਜਾਈਆਂ ਨੂੰ ਅਹੁਦਿਆਂ ਦੇ ਲਾਲਚ ਦੇ ਕੇ ਬੇਗਾਨੇ ਲੋਕ ਉਨ੍ਹਾ ਦੀਆਂ ਇੱਜ਼ਤਾਂ ਨਾਲ ਨਾ ਖੇਡਦੇ। ਬਾਹਰੀ ਲੋਕਾਂ ਸ਼ਾਇਦ ਪੰਜਾਬ ਨੂੰ ਜਿਸਮ ਦੀ ਮੰਡੀ ਵਜੋਂ ਵੇਖਿਐ ਕਿ ਇੱਥੋਂ ਦੇ ਭਵਿੱਖ ਨੂੰ ਚੌਧਰ ਦੀ ਕੁਰਸੀ ਵਿਖਾ ਕਿਸੇ ਵੀ ਰਸਤੇ ਤੋਰ ਲਓ, ਜ਼ਮੀਰ ਤੋਂ ਪਰੇ ਦੇ ਕੰਮ ਅੱਜ ਸਿਆਸੀ ਲੋਕਾ ਵੱਲੋਂ ਮੇਰੇ ਪੰਜਾਬ ਦੀ ਨੌਜਵਾਨੀ ਤੋਂ ਕਰਵਾਉਣ ਦੀ ਆਸ ਕੀਤੀ ਜਾ ਰਹੀ ਹੈ। ਜਿਸ ਸਿਆਸੀ ਧਿਰ ‘ਤੇ ਇਲਜ਼ਾਮਾਂ ਦੀ ਪੰਡ ਸਰੀਰਿਕ ਸੋਸ਼ਣ ਤੱਕ ਜਾ ਪਹੁੰਚੀ ਹਵੇ, ਅਸੀਂ ਉਸ ਸਰਬੰਸ ਦਾਨੀਪਿਤਾ ਦੀ ਔਲਾਦ ਤਾਂ ਜ਼ਰੂਰ ਅਖਲਾਉਂਦੇ ਹਾਂ ਪਰ ਹਰਕਤਾਂ ਸਾਡੀਆਂ ਮੱਸੇ ਰੰਗੜ ਤੋਂ ਘੱਟ ਨਹੀਂ ਹਨ। ਪਤਾ ਨੀ ਕੀ ਹਾਸਲ ਕਰਦੇ ਹਾਂ ਜਨਤਾ ਸਾਹਮਣੇ ਪੂਰੀ ਕੌਮ ਦੀ ਜੱਗ ਹਸਾਈ ਕਰਵਾ ਕੇ, ਮਨ ਦੁਖੀ ਹੁੰਦੈ ਜਿਹੜਿਆਂ ਨੂੰ ਸਾਡੀ ਸੰਸਕ੍ਰਿਤੀ ਦਾ ਭੋਰਾ ਭਰ ਵੀ ਗਿਆਨ ਨਹੀਂ ਤੇ ਸਿੱਖ ਇਤਿਹਾਸ ਤੋਂ ਕੋਰੇ ਲੋਕਾਂ ਵੱਲੋਂ ਮੇਰੀ ਜਨਮ ਭੂਮੀ ਤੇ ਜਨਮ ਲੈਣ ਵਾਲਿਆਂ ਦੇ ਮਾਨਸਿਕ ਤੇ ਸਰੀਰਿਕ ਸੋਸ਼ਣ ਕਰਨ ਦੀਆਂ ਖਬਰਾਂ ਪੜ੍ਹਣ ਸੁਣਨ ਨੂੰ ਮਿਲਦੀਆਂ ਨੇ। ਪਰ ਆਖਰ ਘਾਟ ਤਾਂ ਸਾਡੇ ਆਗੂਆਂ ਵਿੱਚ ਹੀ ਹੈ।ਕਿਉਂ ਇੱਥੋਂ ਦੇ ਅਵਾਮ ਨੂੰ ਬੇਗਾਨਿਆਂ ਦੇ ਵੱਸ ਪੈਣਾ ਪੈ ਗਿਆ। ਜੇਕਰ ਆਪਣੇ ਚੰਗੇ ਹੁੰਦੇ ਤਾਂ ਇੱਥੋਂ ਦੀਆਂ ਜਾਈਆਂ ਨੂੰ ਅਹੁਦਿਆਂ ਦੇ ਲਾਲਚ ਦੇ ਕੇ ਬੇਗਾਨੇ ਲੋਕ ਉਨ੍ਹਾ ਦੀਆਂ ਇੱਜ਼ਤਾਂ ਨਾਲ ਨਾ ਖੇਡਦੇ। ਬਾਹਰੀ ਲੋਕਾਂ ਸ਼ਾਇਦ ਪੰਜਾਬ ਨੂੰ ਜਿਸਮ ਦੀ ਮੰਡੀ ਵਜੋਂ ਵੇਖਿਐ ਕਿ ਇੱਥੋਂ ਦੇ ਭਵਿੱਖ ਨੂੰ ਚੌਧਰ ਦੀ ਕੁਰਸੀ ਵਿਖਾ ਕਿਸੇ ਵੀ ਰਸਤੇ ਤੋਰ ਲਓ, ਜ਼ਮੀਰ ਤੋਂ ਪਰੇ ਦੇ ਕੰਮ ਅੱਜ ਸਿਆਸੀ ਲੋਕਾ ਵੱਲੋਂ ਮੇਰੇ ਪੰਜਾਬ ਦੀ ਨੌਜਵਾਨੀ ਤੋਂ ਕਰਵਾਉਣ ਦੀ ਆਸ ਕੀਤੀ ਜਾ ਰਹੀ ਹੈ। ਜਿਸ ਸਿਆਸੀ ਧਿਰ ‘ਤੇ ਇਲਜ਼ਾਮਾਂ ਦੀ ਪੰਡ ਸਰੀਰਿਕ ਸੋਸ਼ਣ ਤੱਕ ਜਾ ਪਹੁੰਚੀ ਹਵੇਸੂਬੇ ਤੋਂ ਬਾਹਰਲੇ 52 ਲੋਕਾਂ ਦੇ ਇੱਕ ਝੁੰਡ ਨੂੰ ਪੂਰੇ ਪੰਜਾਬ ਅੰਦਰ ਖਰੂਦ ਪਾਉਣ ਦੀ ਆਗਿਆ ਦੇ ਕੇ ਉਨ੍ਹਾਂ ਦੇ ਸਿਆਸੀ ਆਕਿਆਂ ਨੇ ਆਪਣੇ ਸਾਰੇ ਮਨਸੂਬੇ ਜਾਹਰ ਕਰ ਦਿੱਤੇ ਨੇ। ਹੁਣ ਸਮਝਣਾ ਅਸੀਂ ਹੈ, ਪਰ ਸਾਡਾ ਕਸੂਰ ਵੀ ਕੋਈ ਨਹੀਂ ਕਿਉਂਕਿ ਸਾਡੇ ਕੋਲ ਕੋਈ ਹੋਰ ਚਾਰਾ ਵੀ ਨਜ਼ਰ ਨਹੀਂ ਆਉਂਦਾ।`ਪੰਜਾਬ ਨੇ ਲੰਬੇ ਸਮੇਂ ਤੋਂ ਸੰਤਾਪ ਭੌਗਿਐ ਤੇ ਅੱਜ ਇੱਕ ਵੱਡੇ ਸੰਤਾਪ ਨੂੰ ਅਸੀਂ ਝੱਲ ਰਹੇ ਹਾਂ।ਮਾੜੇ ਕਲਾਕਾਰਾਂ ਵੱਲੋਂ ਨੌਜਵਾਨੀ ਦੇ ਰਾਹੀਂ ਸੱਭਿਆਚਾਰ ਤੇ ਮਾਂ ਬੋਲੀ ਦੀ ਨਸਲਕੁਸ਼ੀ ਦਾ ਸੰਤਾਪ ਸਾਡੇ ਸਿਰ ‘ਤੇ ਅੱਜ ਵੀ ਜਾਰੀ ਹੈ। ਲਗਦੇ ਹੱਥ ਅਸੀਂ ਬੇਗਾਨੇ ਧਾੜਵੀਆਂ ਦੇ ਧੱਕੇ ਚੜ੍ਹ ਗਏ ਗਲਤੀਆਂ ਸਾਡੇ ਆਗੂਆਂ ਕੀਤੀਆਂ ਤੇ ਭੁਗਤਨੀਆਂ ਵਿਚਾਰੇ ਅਵਾਮ ਨੂੰ ਪੈ ਗਈਆਂ। ਅੱਜ ਪੰਜਾਂ ਪਾਣੀਆਂ ਦੀ ਧਰਤੀ ‘ਤੇ ਅਰਾਜਕਤਾ ਦੇ ਬਦਲਵੇਂ ਰੂਪ ਆਪਾ-ਧਾਪੀ ਦੇ ਉਲਝੇ ਮਾਹੌਲ ਵਿੱਚ ਸਾਡੇ ਲੋਕ ਬਦਲ ਤਲਾਸ਼ ਰਹੇ ਹਨ। ਪਰ ਉਹ ਇੱਕ ਸਿਆਸੀ ਘੁੰਮਣ ਘੇਰੀਆਂ ਵਿੱਚੋਂ ਨਿਕਲ ਕੇ ਦੂਜੇ ਚੱਕਰਵਿਯੂਹ ਵਿੱਚ ਉਲਝ ਕੇ ਰਹਿ ਜਾਂਦੇ ਨੇ। ਵਾਪਸ ਪਰਤੀਏ ਓਸੇ ਥਾਂ ਜਿੱਥੋਂ ਤੁਰੇ ਸੀ।ਕਿਉਂ ਅਸੀਂ ਮਰੀਆਂ ਜ਼ਮੀਰਾਂ ਦੇ ਹੱਕਦਾਰ ਬਣਦੇ ਜਾ ਰਹੇ ਹਾਂ। ਸੰਭਲੋ, ਬੇਹਿਆਈ ਨੂੰ ਵਿਸਾਰ ਸ਼ਰਮ ਦੇ ਸੂਰਜ ਦਾ ਹਿੱਸਾ ਬਣੋ। ਸਮਝੋ ਜ਼ਰਾ, ਅਸੀਂ ਵਾਰਸ ਕਿਸ ਦੇ ਅਖਵਾਉਂਦੇ ਹਾਂ ਤੇ ਗੱਲਾਂ ਕਿਹੋ ਜਿਹੀਆਂ ਕਰਦੇ ਹਾਂ। ਕਿਉਂ ਵਕਤ ਦੀਆਂ ਮਾਰੀਆਂ ਰੱਬ ਰੱਖੀਆਂ ਦੀਆਂ ਇੱਜ਼ਤਾਂ ਨੂੰ ਮਧੋਲ ਆਪਣੀ ਅਕਲ ਦਾ ਜਨਾਜਾ ਕੱਢਦੇ ਹਾਂ। ਇਸ ਤੋਂ ਸਾਡੀ ਜ਼ਮੀਰ ਦੇ ਮਰੇ ਹੋਣ ਦਾ ਸਬੂਤ ਸਰੇਆਮ ਮਿਲਦੈ।ਇੱਕ ਗੀਤ ਜਿਸ ਦੇ ਬੋਲ ”ਬਾਰ-ਬਾਰ ਮਹਿੰਗੇ ਮੁੱਲ ਮਿਲੀਆਂ ਸਰਦਾਰੀਆਂ” ਦੀ ਗੱਲ ਕੂਕ-ਕੂਕ ਕੇ ਕਰਦੇ ਨੇ, ਪਰ ਅਸੀਂ ਸਰਦਾਰੀਆਂ ਦਾ ਕੀ ਮੁੱਲ ਪਾਉਂਦੇ ਹਾਂ।ਝਾਕੋ ਜ਼ਰਾ ਆਪਣੇ ਅੰਦਰ, ਅਸੀਂ ਉਨ੍ਹਾਂ ਹੀ ਬੋਲਾਂ ‘ਤੇ ਬੇਹਿਯਾਈਆਂ ਖਿੰਡਾ ਰਹੇ ਹਾਂ। ਕੀ ਇਹ ਸਾਡਾ ਕਸੂਰ ਨਹੀਂ। ਸਾਡੇ ‘ਤੇ ਪਹਿਲਾਂ ਹੀ ਬਥੇਰੇ ਦਾਗ ਲੱਗ ਚੁੱਕੇ ਨੇ। ਸਮਾਜ ਅੰਦਰ ਸਾਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹੈ।ਆਓ ਸਵੇਰ ਦੇ ਸੂਰਜ ਚੜ੍ਹਣ ਤੋਂ ਪਹਿਲਾਂ ਆਪਣੀਆਂ ਜ਼ਮੀਰਾਂ ਨੂੰ ਜਗਾਓ, ਦੇਖੋ ਅਸੀਂ ਕਿੱਥੇ ਕੁ ਖੜ੍ਹੇ ਹਾਂ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>