Uncategorized

ਪੁਲਿਸ ‘ਚ ਭਰਤੀ ਕਰਵਾਉਣ ਦੇ ਨਾਂਅ ਦੇ ਠੱਗੀ ਮਾਰਨ ਵਾਲੀ ਅਖੌਤੀ ਪੱਤਰਕਾਰ ਔਰਤ ਕਾਬੂ,

Sharing is caring!

ਧੋਖਾਧੜੀ ਤੇ ਠੱਗੀਆਂ ਮਾਰਨ ਦੇ ਮਾਮਲੇ ਆਏ ਦਿਨ ਅਖ਼ਬਾਰਾਂ ਤੇ ਟੀਵੀ ਚੈਨਲਾਂ ਦੀਆਂ ਸੁਰਖੀਆਂ ਬਣਦੇ ਹਨ। ਹੁਣ ਇਹ ਧੋਖਾਧੜੀ ਦੇ ਮਾਮਲੇ ‘ਚ ਔਰਤਾਂ ਵੀ ਕਿਸੇ ਗਲੋਂ ਘਟ ਨਜ਼ਰ ਨਹੀਂ ਆਉਂਦੀਆਂ। ਅਜਿਹਾ ਹੀ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ, ਜਿਥੇ ਪੁਲਿਸ ਨੇ ਅੱਜ ਇੱਕ ਅਖੌਤੀ ਪੱਤਰਕਾਰ ਅਨੂ ਸ਼ਰਮਾ ਨੂੰ ਥੋਖਾਧੜੀ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਹੈ।ਦੱਸਿਆ ਜਾਂਦਾ ਹੈ ਕਿ ਇਕ ਨਾਮੀ ਠੱਗ ਮਨਦੀਪ ਗਰੇਵਾਲ ਉਰਫ ਰਾਵੀ ਅਤੇ ਚਮਕਦੇ ਤਾਰੇ ਅਖਬਾਰ ਦੇ ਐਡੀਟਰ ਤਾਵਨਿੰਦਰ ਪਨੇਸਰ ਨਾਲ ਮਿਲ ਕੇ ਕਈ ਨੌਜਵਾਨਾਂ ਨੂੰ ਪੁਲਿਸ ‘ਚ ਭਰਤੀ ਕਰਵਾਉਣ ਦੇ ਨਾਮ ‘ਤੇ 46 ਲੱਖ ਰੁਪਏ ਲੈਣ ਦਾ ਇਲਜ਼ਾਮ ਸੀ। ਇਨ੍ਹਾਂ ਤਿੰਨਾਂ ਵਿਰੁੱਧ 9 ਨਵੰਬਰ ਨੂੰ ਥਾਣਾ ਸਿਵਲ ਲਾਈਨ ਪਟਿਆਲਾ ‘ਚ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਸੀ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦਸਿਆ ਹੈ ਕਿ ਇੱਕ ਅਖੋਤੀ ਪੱਤਰਕਾਰ ਅਨੂ ਸ਼ਰਮਾ ਨੂੰ ਥੋਖਾਧੜੀ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਹੈ, ਜਦਕਿ ਮਨਦੀਪ ਗਰੇਵਾਲ ਉਰਫ ਰਾਵੀ ਅਤੇ ਤਾਵਨਿੰਦਰ ਪਨੇਸਰ ਅਜੇ ਤੱਕ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ ਜਿਸ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਇਨ੍ਹਾਂ ਦੀ ਠੱਗੀ ਦਾ ਸ਼ਿਕਾਰ ਹੋਏ ਨੌਜਵਾਨਾਂ ਦੀ ਗਿਣਤੀ 42 ਦੇ ਕਰੀਬ ਹੈ, ਜਿਨ੍ਹਾਂ ‘ਚੋਂ ਕੁੱਝ ਨੌਜਵਾਨ ਹਿੰਮਤ ਕਰ ਕੇ ਅੱਗੇ ਆਏ ਹਨ ਪਰ ਬਾਕੀ ਮਨਦੀਪ ਗਰੇਵਾਲ ਉਰਫ ਰਾਵੀ ਦੇ ਡਰ ਕਾਰਨ ਸਾਹਮਣੇ ਆਉਣ ਲਈ ਤਿਆਰ ਨਹੀਂ ਹਨ।ਦਸਿਆ ਜਾਂਦਾ ਹੈ ਕਿ ਮਨਦੀਪ ਗਰੇਵਾਲ ਉਰਫ ਰਾਵੀ ਨੌਜਵਾਨਾਂ ਨੂੰ ਇਹ ਕਹਿ ਕੇ ਗੁੰਮਰਾਹ ਕਰਦੇ ਸਨ ਕਿ ਉਸਦੇ ਕੈਬਿਨਟ ਮੰਤਰੀ ਮਨਪ੍ਰੀਤ ਬਾਦਲ, ਨਵਜੋਤ ਸਿੱਧੂ, ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਮੁੱਖ ਮੰਤਰੀ ਦੇ ਓ.ਐੱਸ.ਡੀ.ਸੁੰਨੀ ਬਰਾੜ ਦੇ ਨਾਲ ਨੇੜਲੇ ਸਬੰਧ ਹਨ।ਪੁਲਿਸ ਵਲੋਂ ਅਨੂ ਸ਼ਰਮਾ ਨੂੰ ਹਿਰਾਸਤ ‘ਚ ਲੈ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਤਾਂ ਜੋ ਇਸ ਮਾਮਲੇ ਨਾਲ ਜੁੜੇ ਹੋਰ ਲੋਕਾਂ ਦਾ ਵੀ ਖੁਲਾਸਾ ਹੋ ਸਕੇ। ਸੂਬੇ ‘ਚ ਧੋਖਾਧੜੀ ਵਰਗੇ ਅਜਿਹੇ ਮਾਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ, ਸੋ ਲੋੜ ਹੈ ਪ੍ਰਸਾਸ਼ਨ ਤੇ ਸਰਕਾਰ ਨੂੰ ਇਹਨਾਂ ਖਿਲਾਫ਼ ਠੋਸ ਤੋਂ ਠੋਸ ਕਦਮ ਚੁੱਕਣ ਦੀ ਤਾਂ ਜੋ ਹੋ ਲੋਕ ਇਹਨਾਂ ਧੋਖਾਧੜੀ ਮਾਮਲਿਆਂ ਦਾ ਸ਼ਿਕਾਰ ਨਾ ਹੋ ਸਕਣ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>