ਪੁਲਿਸ ਨੇ ਕਿਹਾ ਗੁਰਦੁਆਰਾ ਸਾਹਿਬ ‘ਚ ਪਰਿਵਾਰ ਨੂੰ ਮਿਲਦਾ ਸੀ ਦਿਲਪ੍ਰੀਤ ਬਾਬਾ ?…

Sharing is caring!

ਪੰਜਾਬ ਪੁਲਿਸ ਵੱਲੋਂ ਨਾਮੀ ਗੈਂਗਸਟਰ ਦਿਲਪ੍ਰੀਤ ਕੋਲੋਂ ਹਥਿਆਰ, ਗੋਲੀ ਸਿੱਕਾ ਅਤੇ ਸੈਕਸ ਵਰਧਕ ਦਵਾਈਆਂ ਬਰਾਮਦ ਕੀਤੀ ਗਈਆਂ ਹਨ। ਪੁਲਿਸ ਮੁਤਾਬਕ ਉਸ ਦੀ ਗੱਡੀ ਅਤੇ ਇਸ ਦੁਆਰਾ ਇਸਤੇਮਾਲ ਕੀਤਾ ਹੋਇਆ ਅਸਲਾ ਜਿਸ ਵਿਚ ਇਕ ਪਿਸਟਲ 30 ਬੋਰ ਲੋਡਿਡ, ਇਕ 30 ਬੋਰ ਰਾਈਫਲ ਅਤੇ 28 ਕਾਰਤੂਸ, 12 ਬੋਰ ਦੇ 59 ਕਾਰਤੂਸ, ਇਕ ਕਾਰਤੂਸਾਂ ਵਾਲੀ ਬੈਲਟ , ਨਕਲੀ ਦਾੜ੍ਹੀ-ਮੁੱਛਾਂ, ਦੋ ਜਾਅਲੀ ਨੰਬਰ ਪਲੇਟਾਂ, ਤਿੰਨ ਹਾਕੀਆਂ ਅਤੇ ਇੱਕ ਰਾਡ ਬਰਾਮਦ ਕੀਤੀ ਗਈ।

ਦਿਲਪ੍ਰੀਤ ਤੋਂ ਬਰਾਮਦ ਹੋਈਆਂ ਦਵਾਈਆਂ ਅਤੇ ਸੈਕਸ ਵਰਧਕ ਸਾਮਾਨ ਵਿਚ ਹਿਮਾਲਿਆ ਲਿਵ-52 ਦੀਆਂ 2 ਵਾਇਲ, 16 ਕੌਂਡਮ, ਸੁਹਾਗਰਾ 50-MG ਦੀਆਂ 24 ਗੋਲੀਆਂ, ਸ਼ਿਲਾਜੀਤ ਦੀ ਇਕ ਵਾਈਲ, ਡੈਕਲੋਵਿਨ ਪਲਾਸ-10 ਗੋਲੀਆਂ, ਓਕਸੋ TZ 10 ਗੋਲੀਆਂ, ਐਕਮੇ ਸੀਟੀ 10 ਗੋਲੀਆਂ, ਕਲੈਵਮ 10 ਗੋਲੀਆਂ, ਖਾਂਸੀ ਦੀ ਦਵਾਈ, ਦਿਵਿਯਾ ਯੁਵਾ ਅੰਮ੍ਰਿਤ ਵੱਟੀ ਇੱਕ ਗੋਲੀ, ਅਰੋਗਿਯਾ ਵਰਧਨੀ ਵੱਟੀ ਇੱਕ

ਵਾਇਲ, ਚੰਦਰ ਪ੍ਰਭਾਵੱਟੀ ਇੱਕ ਵਾਇਲ ਅਤੇ ਲਾਈਟਰ ਸ਼ਾਮਲ ਹੈ। ਦਿਲਪ੍ਰੀਤ ਬਾਬਾ ਦੇ ਫੜੇ ਜਾਣ ਤੋਂ ਬਾਅਦ ਜਿੱਥੇ ਉਸ ਵੱਲੋਂ ਫੇਸਬੁੱਕ ਉਤੇ ਕੀਤੇ ਜਾਂਦੇ ਦਾਅਵਿਆਂ ਦੀ ਪੋਲ ਖੁੱਲ੍ਹੀ ਹੈ ਉਥੇ ਹੀ ਉਸ ਦੇ ਅੱਯਾਸ਼ੀ ਭਰੇ ਕਿਰਦਾਰ ਦਾ ਵੀ ਕੱਚਾ ਚਿੱਠਾ ਸਾਹਮਣੇ ਆ ਗਿਆ ਹੈ। ਦਿਲਪ੍ਰੀਤ ਇੱਕੋ ਸਮੇਂ 2 ਲੜਕੀਆਂ ਦੇ ਸੰਪਰਕ ਵਿਚ ਸੀ ਅਤੇ ਦੋਵੇਂ ਹੀ ਵਿਹੁਅਤਾ ਸਨ।

ਹਰਪ੍ਰੀਤ ਕੌਰ ਆਪਣੇ 2 ਬੇਟਿਆਂ ਦੇ ਨਾਲ ਨਵਾਂ ਸ਼ਹਿਰ ਵਿਚ ਬੁਟੀਕ ਚਲਾਉਂਦੀ ਸੀ ਜਿੱਥੇ ਦਿਲਪ੍ਰੀਤ ਅਕਸਰ ਜਾ ਕੇ ਰੁਕਦਾ ਸੀ ਅਤੇ ਚੰਡੀਗੜ੍ਹ ਵਿਚ ਹਰਪ੍ਰੀਤ ਦੀ ਭੈਣ ਰੁਪਿੰਦਰ ਕੌਰ ਨਾਲ ਉਹ ਲਿਵ-ਇਨ ਰਿਲੇਸ਼ਨ ਵਿਚ ਪੱਕੇ ਤੌਰ ਉਤੇ ਪਿਛਲੇ ਕਈ ਮਹੀਨਿਆਂ ਤੋਂ ਰਹਿ ਰਿਹਾ ਸੀ। ਦਿਲਪ੍ਰੀਤ ਨਾਲ ਆਪਣੇ ਰਿਸ਼ਤਿਆਂ ਦਾ ਖੁਲਾਸਾ ਇਨ੍ਹਾਂ ਲੜਕੀਆਂ ਵੱਲੋਂ ਪੁਲਿਸ ਪੁੱਛ-ਗਿੱਛ ਦੌਰਾਨ ਕੀਤਾ ਗਿਆ ਹੈ

Leave a Reply

Your email address will not be published. Required fields are marked *