Uncategorized

ਪ੍ਰਧਾਨ ਸਾਬ Manjeet GK ਦਾ 5 ਤਾਰਾ ਹੋਟਲ ਵਿਚ ਮਨਾਇਆ ਅਨੋਖੇ ਤਰੀਕੇ ਨਾਲ ਜਨਮ ਦਿਨ …

Sharing is caring!

ਇਹ ਵੀਡੀਓ ਦੇਖ ਕੇ ਤੁਸੀਂ ਸੋਚੋਗੇ ਇਹ ਕਿਸੇ ਮਹਾਰਾਜੇ ਦਾ ਜਨਮ ਦਿਨ ਮਨਾ ਰਹੇ ਨੇ,ਨਹੀਂ ਜੀ ਇਹ ਦਿੱਲੀ ਸ਼ਿਰੋਮਣੀ ਕਮੇਟੀ ਦੇ ਪ੍ਰਧਾਨ ਮਨਜੀਤ ਜੀ.ਕੇ ਦਾ ਜਨਮ ਦਿਨ ਇਕ ਪੰਜ ਤਾਰਾ ਹੋਟਲ ਵਿਚ ਮਨਾਇਆ ਜਾ ਰਿਹਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਉਨ੍ਹਾਂ ਦੇ ਪਿਤਾ ਜਥੇਦਾਰ ਸੰਤੋਖ ਸਿੰਘ ਵੱਲੋਂ ਮਨੁੱਖਤਾ ਤੇ ਸਿੱਖ ਭਾਈਚਾਰੇ ਲਈ ਕੀਤੇ ਗਏ ਕਾਰਜਾਂ ਲਈ ਅੱਜ ਜੀ.ਕੇ ਦਾ ਸਨਮਾਨ ਕੀਤਾ ਗਿਆ। ਜਥੇਦਾਰ ਸੰਤੋਖ ਸਿੰਘ ਫਾਊਂਡੇਸ਼ਨ ਦੀ ਸਵਾਗਤੀ ਕਮੇਟੀ ਦੇ ਮਨਦੀਪ ਸਿੰਘ ਅਤੇ ਗੁਰਮੀਤ ਸਿੰਘ ਵੱਲੋਂ ਹੋਟਲ ਬੈਲਮੋਂਡ ਵਿਖੇ ਆਯੋਜਿਤ ਕੀਤੇ ਗਏ ਪ੍ਰੋਗਰਾਮ ਦੌਰਾਨ ਦਿੱਲੀ ਦੀ ਸਿੱਖ ਸੰਗਤ ਨੇ ਜੀ.ਕੇ ਨੂੰ ਜੀਵਨ ਕਾਲ ਦੇ 60 ਵਰ੍ਹੇ ਪੂਰਨ ਕਰਨ ’ਤੇ ਫੁੱਲਾਂ ਦੇ ਗੁਲਦਸ਼ਤੇ ਭੇਟ ਕਰਕੇ ਵਧਾਈ ਦਿੱਤੀ।ਰਾਜਸੀ ਅਤੇ ਧਾਰਮਿਕ ਖੇਤਰ ਦੀਆਂ ਉਘੀਆਂ ਹੱਸਤੀਆਂ ਨੇ ਜਥੇਦਾਰ ਸੰਤੋਖ ਸਿੰਘ ਦੀ ਤਰ੍ਹਾਂ ਜੀ.ਕੇ ਦੇ ਕਾਰਜ ਕਰਨ ਦਾ ਦਾਅਵਾ ਕੀਤਾ।ਸਾਬਕਾ ਰਾਜ ਸਭਾ ਮੈਂਬਰ ਤ੍ਰਿਲੋਚਨ ਸਿੰਘ, ਸੀਨੀਅਰ ਪੱਤਰਕਾਰ ਪ੍ਰਭੂ ਚਾਵਲਾ, ਵਿਸ਼ਵ ਪੰਜਾਬੀ ਸੰਸਥਾ ਦੇ ਮੁਖੀ ਵਿਕਰਮਜੀਤ ਸਿੰਘ ਸਾਹਨੀ ਅਤੇ ਕੌਮੀ ਘੱਟਗਿਣਤੀ ਵਿੱਦਿਅਕ ਅਦਾਰਾ ਕਮਿਸ਼ਨ ਦੇ ਮੈਂਬਰ ਡਾ. ਜਸਪਾਲ ਸਿੰਘ ਨੇ ਇਸ ਮੌਕੇ ਆਪਣੇ ਵਿਚਾਰ ਰੱਖੇ।ਰਾਜ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਇੰਚਾਰਜ ਬਲਵਿੰਦਰ ਸਿੰਘ ਭੂੰਦੜ ਨੇ ਸੰਗਤਾਂ ਦਾ ਧੰਨਵਾਦ ਕੀਤਾ।ਦਿੱਲੀ ਕਮੇਟੀ ਦੇ ਮੁੱਖ ਸਲਾਹਕਾਰ ਕੁਲਮੋਹਨ ਸਿੰਘ ਵੱਲੋਂ ਸਟੇਜ ਸਕੱਤਰ ਦੀ ਸੇਵਾ ਨਿਭਾਈ ਗਈ। ਇਸ ਤੋਂ ਪਹਿਲਾਂ ਬਾਬਾ ਬੁੱਢਾ ਦਲ ਗੱਤਕਾ ਅਖਾੜੇ ਦੇ ਮੈਂਬਰਾਂ ਨੇ ਗੱਤਕਾ ਖੇਡਦੇ ਹੋਏ ਕ੍ਰਿਪਾਨਾਂ ਦੀ ਛਾਂਹ ਹੇਠ ਜੀ.ਕੇ ਨੂੰ ਸਮਾਗਮ ਸਥਾਨ ’ਤੇ ਜੀ ਆਇਆ ਕਿਹਾ।PPN2907201805ਤ੍ਰਿਲੋਚਨ ਸਿੰਘ ਨੇ ਕਿਹਾ ਕਿ 1982 ’ਚ ਅਕਾਲੀ ਦਲ ਦੇ ਨਾਲ ਖੜੇ ਹੋਣ ਤੋਂ ਬਾਅਦ ਜੀ.ਕੇ ਨੇ ਲਗਾਤਾਰ ਪੰਥ ਦੀ ਸੇਵਾ ਲਈ ਵੱਡੀਆਂ ਕਾਰਗੁਜਾਰੀਆਂ ਕੀਤੀਆਂ।ਉਨ੍ਹਾਂ ਵੱਖਵਾਦੀ ਨਾਹਰੇ ਲਾਉਣ ਵਾਲਿਆਂ ਤੋਂ ਸੰਗਤਾਂ ਨੂੰ ਸੁਚੇਤ ਹੋਣ ਦੀ ਅਪੀਲ ਕੀਤੀ।ਪ੍ਰਭੂ ਚਾਵਲਾ ਨੇ ਕਿਹਾ ਕਿ ਜਥੇਦਾਰ ਜੀ ਅਤੇ ਜੀ.ਕੇ ਨੂੰ ਮੈਂ ਹਮੇਸ਼ਾ ਪੰਜਾਬੀਅਤ ਅਤੇ ਸਿੱਖੀ ਵਾਸਤੇ ਲੜਦੇ ਵੇਖਿਆ ਹੈ।ਉਨ੍ਹਾਂ ਨੇ ਜੀ.ਕੇ. ਵੱਲੋਂ ਵਿਆਹਾਂ ਦੇ ਖਰਚੇ ਘਟਾਉਣ ਲਈ ਚਲਾਈ ਗਈ ਮੁਹਿੰਮ ਦਾ ਵੀ ਹਵਾਲਾ ਦਿੱਤਾ। ਸਾਹਨੀ ਨੇ ਕਿਹਾ ਕਿ ਜਥੇਦਾਰ ਨੇ ਸਿੱਖਾਂ ਦੀ ਵਿੱਲਖਣ ਪਛਾਣ ਬਣਾਉਂਦੇ ਹੋਏ ਗੁਰਦੁਆਰਿਆਂ ਦੀ ਨੁਹਾਰ ਬਦਲਣ ਦੇ ਨਾਲ ਹੀ ਵਿੱਦਿਅਕ ਅਦਾਰਿਆਂ ਦੀ ਸਥਾਪਨਾ ਕੀਤੀ ਸੀ।ਸਾਹਨੀ ਨੇ ਜਥੇਦਾਰ ਜੀ ਦਾ ਬੁੱਤ ਆਪਣੀ ਸੰਸਥਾ ਵੱਲੋਂ ਭੇਟ ਕਰਕੇ ਗੁਰਦੁਆਰਾ ਰਕਾਬਗੰਜ ਸਾਹਿਬ ਜਾਂ ਕਿਸੇ ਹੋਰ ਥਾਂ ’ਤੇ ਲਗਾਉਣ ਦੀ ਪੇਸ਼ਕਸ਼ ਵੀ ਕੀਤੀ।ਜਸਪਾਲ ਸਿੰਘ ਨੇ ਜਥੇਦਾਰ ਦੇ ਪਰਿਵਾਰ ਨਾਲ ਆਪਣੇ ਪਰਿਵਾਰਿਕ ਰਿਸ਼ਤਿਆਂ ਦਾ ਹਵਾਲਾ ਦਿੰਦੇ ਹੋਏ 1981 ’ਚ ਆਪਣੇ ਮੌਤ ਤੋਂ 3-4 ਮਹੀਨੇ ਪਹਿਲੇ ਜਥੇਦਾਰ ਸੰਤੋਖ ਸਿੰਘ ’ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਹੁਕਮਅਦੂਲੀ ਕਰਨ ਦੇ ਆਏ ਦਬਾਅ ਦੇ ਬਾਵਜੂਦ ਜਥੇਦਾਰ ਸੰਤੋਖ ਸਿੰਘ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਔਕੜਾਂ ਭਰਪੂਰ ਤਰੀਕੇ ਨਾਲ ਪੇਸ਼ ਹੋਣ ਦੀ ਕਹਾਣੀ ਦੀ ਜਾਣਕਾਰੀ ਦਿੱਤੀ। ਭੂੰਦੜ ਨੇ ਕਿਹਾ ਕਿ ਦਿੱਲੀ ਦੇ ਸਿੱਖਾਂ ਨੂੰ ਪਹਿਲੇ ਦੇਸ਼ ਦੀ ਵੰਡ ਨੇ ਮਾਰਿਆਂ ਤੇ ਉਸ ਤੋਂ ਬਾਅਦ 1984 ਮਾਰ ਗਈ।ਇਸ ਲਈ 12 ਮਿਸਲਾਂ ਦੀ ਤਰਜ਼ ’ਤੇ ਮੱਤਭੇਦ ਖਤਮ ਕਰਕੇ ਇੱਕਜੁੱਟ ਹੋਣ ਦਾ ਹੁਣ ਸਮਾਂ ਹੈ।ਜੀ.ਕੇ ਦੇ ਜੀਵਨ ’ਤੇ ਆਧਾਰਿਤ ਜੀਵਨੀ ਦਾ ਵੀ ਇਸ ਮੌਕੇ ਦਸਤਾਵੇਜ਼ੀ ਫਿਲਮ ਦੇ ਤੌਰ ’ਤੇ ਪ੍ਰਦਰਸ਼ਨ ਕੀਤਾ ਗਿਆ।ਜੀ.ਕੇ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੀ ਟੀਮ ਦੇ ਸਿਰ ਬੰਨਦੇ ਹੋਏ ਭਵਿੱਖ ’ਚ ਵਧੇਰੇ ਕਾਰਜ ਪੰਥ ਦੀ ਬਿਹਤਰੀ ਲਈ ਕਰਨ ਦਾ ਭਰੋਸਾ ਦਿੱਤਾ।ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਕੌਮ ਘੱਟਗਿਣਤੀ ਕਮਿਸ਼ਨ ਦੇ ਮੈਂਬਰ ਮਨਜੀਤ ਸਿੰਘ ਰਾਇ ਸਣੇ ਸਮਾਜ ਦੀਆਂ ਉਘੀਆਂ ਹਸਤੀਆਂ ਨੇ ਹਾਜ਼ਰੀ ਭਰੀ।ਸੇਵਾਪੰਥੀ ਸੰਪਰਦਾ ਦੇ ਮਹੰਤ ਕਰਮਜੀਤ ਸਿੰਘ ਯਮੁਨਾਨਗਰ ਵੱਲੋਂ ਜੀ.ਕੇ ਨੂੰ ਸ਼ਾਲ ਅਤੇ ਸਿਰੋਪਾ ਭੇਟ ਕੀਤਾ ਗਿਆ।ਜੀ.ਕੇ ਨੇ ਪ੍ਰੋਗਰਾਮ ਦੇ ਆਯੋਜਕ ਮਨਦੀਪ ਸਿੰਘ ਅਤੇ ਗੁਰਮੀਤ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਧੰਨਵਾਦ ਕੀਤਾ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>