Uncategorized

ਪ੍ਰਸਿਧ ਅਖਬਾਰ ਮੁਤਾਬਿਕ ਡੇਰਾ ਪ੍ਰੇਮੀ ਦੇ ਘਰੋਂ ਸਰੂਪ ਫ਼ਰਸ਼ ਪੁੱਟ ਕੇ ਕੀਤਾ ਬਰਾਮਦ…???? ਜਾਣੋ ਪੂਰੀ ਖ਼ਬਰ

Sharing is caring!

ਕੋਟਕਪੂਰਾ ੧੧ ਜੂਨ (ਗੁਰਪ੍ਰੀਤ ਸਿੰਘ ਔਲਖ ਅਤੇ ਜਗਦੀਸ਼ ਬਾਬਾ ) ਫਰੀਦਕੋਟ ਦੇ ਨੇੜਲੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਵਿਚੋਂ  ਇੱਕ ਜੂਨ ੨੦੧੫ ਨੂੰ ਚੋਰੀ ਹੋਏ ਗੁਰੂ ਸਾਹਿਬ ਦੇ ਸਰੂਪ ਅਤੇ ਬਾਰਾਂ ਜੂਨ ਨੂੰ ਬਰਗਾੜੀ ਵਿਖੇ ਗੁਰੂ ਸਾਹਬ ਦੇ ਪੱਤਰੇ ਪਾੜ ਕੇ ਗਲੀਆਂ ਚ ਖਿਲਾਰੇ ਜਾਨ ਤੋਂ ਬਾਦ ਡੇਰਾ ਸਰਸਾ ਨਾਮ ਹੇਠਾਂ ਧਮਕੀ ਭਰੇ ਪੋਸਟਰ ਕੰਧਾਂ ਤੇ ਲੱਗਣ ਤੋਂ ਬਾਦ ਇੱਕ ਪ੍ਰਮੁਖ ਅਖਬਾਰ ਵੱਲੋਂ ਸੰਪਾਦਕੀ ਅਤੇ ਖਬਰਾਂ ਚ  ਦੱਸਿਆ ਗਿਆ ਸੀ ਇਕ ਇਹ ਕਰ ਪ੍ਰੇਮੀਆਂ ਨੇ ਕੀਤਾ ਹੈ ,ਪ੍ਰੰਤੂ ਉਸ ਵੇਲੇ ਸੂਬਾ ਸਰਕਾਰ ਨੇ ਇਸ ਪਾਸੇ ਧਿਆਨ ਦੇਣ ਦੀ ਜਰੂਰਤ ਨਹੀ ਸਮਝੀ ] ਹੁਣ ਜਦੋਂ ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸ਼ਨ ਹੇਠ ਪੁਲਿਸ ਪ੍ਰਸ਼ਾਸ਼ਨ ਵੱਲੋਂ ਗਿਆਰਾਂ ਤੋਂ ਵਧ ਪ੍ਰੇਮੀ ਗਿਰਫਤਾਰ ਕਰ ਪੁਛ ਗਿਛ ਕਰ ਰਹੀ ਹੈ ਤਾਂ ਇਹ ਭਵਿਖਵਾਣੀ ਸਚ ਹੁੰਦੀ ਜਾਪ ਰਹੀ ਹੈ .ਅੱਜ ਫਰੀਦਕੋਟ ਦੇ ਪਿੰਫ਼ ਡੱਬੋ ਰਮਾਣਾ ਦੇ ਵਾਸੀਆਂ ਚ ਇਸ ਗੱਲ ਦੀ ਬਾਹਰੀ ਚਰਚਾ ਸੀ ਕੀ ਬੀਤੀ ਅੱਧੀ ਰਾਤ ਪੁਲਿਸ ਪਿੰਡ ਦੇ ਇੱਕ ਪ੍ਰੇਮੀ ਸ਼ਕਤੀ ਸਿੰਘ ਦੇ ਘਰ ਛਾਪਾ ਮਾਰ ਉਸ ਦੇ ਘਰੋਂ ਗੁਰੂ ਗ੍ਰੰਥ ਸਾਹਿਬ ਦੀ ਦੀ ਖੰਡਿਤ ਬੀੜ ਨੂੰ ਧਰਤੀ ਹੇਠੋਂ ਬਰਾਮਦ ਕਰ ਕੇ ਲੈ ਗੀ ਹੈ ..ਭਾਵੇਂ ਕੀ ਇਸ ਸੰਬੰਧੀ ਪਰਿਵਾਰ ਵਾਲਿਆਂ ਵੱਲੋਂ ਕੋਈ ਘਟਨਾ ਨਾ ਵਾਪਰਨ ਦਾ ਦਾਵਾ ਕੀਤਾ ਗਿਆ ਹੈ ਪ੍ਰੰਤੂ ਪਿੰਡ ਦੇ ਗੁਰੂ ਘਰ ਦੇ ਮੁਖ ਗ੍ਰੰਥੀ ਅਤੇ ਪਿੰਡ ਵਾਸੀਆਂ ਨੇ ਇਸ ਗਾਲ੍ਲ੍ਲ ਦੀ ਪੁਸ਼ਟੀ ਕੀਤੀ ਹੈ ਕੀ ਰਾਤ ਨੌ ਵਜੇ DIG ਰਣਵੀਰ ਸਿੰਘ ਖਟੜਾ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਸ਼ਕਤੀ ਸਿੰਘ ਪੁੱਤਰ  ਬਸੰਤ ਸਿੰਘ ਦੇ ਘਰ ਛਾਪਾ ਮਾਰਿਆ ਸੀ ਤੇ ਕਾਬੂ ਕਰ ਕੇ ਲੈ ਗਈ ਸੀ ,,,ਉਸ ਤੋਂ ਬਾਦ ਅਧਿ ਰਾਤ ਪੁਲਿਸ ਪਾਰਟੀ ਨੇ ਫਿਰ ਛਾਪਾ ਮਾਰਿਆ ਅਤੇ ਵੇਹੜਾ ਅਤੇ ਬਾਥਰੂਮ ਦੇ ਫਰਸ਼ ਨੂੰ ਪੱਟਿਆ ਗਿਆ ..ਪਿੰਡ ਵਾਸੀਆਂ ਨੂੰ ਸ਼ੰਕਾ ਹੈ ਕੀ ਪੁਲਿਸ ਨੇ ਬੀੜ ਸਾਹਿਬ ਬਰਾਮਦ ਕਰ ਲਈ ਹੈ ਪ੍ਰੰਤੂ ਕੋਈ ਵੀ ਪੁਲਿਸ ਅਧਿਕਾਰੀ ਇਸ ਮੁੱਦੇ ਤੇ ਮੂੰਹ ਖੋਲਣ ਨੂੰ ਤਿਆਰ ਨਹੀ ….

ਇਸ ਖਬਰ ਦੀ ਪੁਸ਼ਟੀ ਅਤੇ ਅਧਾਰ ਪਹਿਰੇਦਾਰ ਅਖਬਾਰ ਹੈ ਜਿਸ ਤੋਂ ਧੰਨਵਾਦ ਸਹਿਤ ਸਾਰੀ ਜਾਣਕਾਰੀ ਇਕਠੀ ਕੀਤੀ ਗਈ ਹੈ ,ਕੋਈ ਵੀ ਸ਼ਬਦ ਜਾ ਜਾਣਕਾਰੀ ਸਾਡੀ ਆਪਣੀ ਨਹੀ ਹੈ

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>