Post

ਪੰਜਾਬੀਆਂ ਦੇ ਨਾਮ ਦੀ ਆਹ ਦੇਖੋ ਆਪਣੇ Students ਜਾ ਕੇ ਕੀ ਇੱਜਤ ਬਣਾ ਰਹੇ ..

Sharing is caring!

ਪੰਜਾਬੀਆਂ ਵਿੱਚ ਵਿਦੇਸ਼ ਜਾ ਕੇ ਵੱਸਣ ਦੀ ਬੜੀ ਤੀਬਰ ਇੱਛਾ ਪਾਈ ਜਾਂਦੀ ਹੈ।ਵਿਦੇਸ਼ ਜਾਣ ਲਈ ਆਪਣੀ ਜਾਨ ‘ਤੇ ਖੇਡ ਜਾਂਦੇ ਹਨ।ਕਈ ਸਾਲ ਹੋਏ ਦੋ ਸਕੇ ਭਰਾ ਹਵਾਈ ਜਹਾਜ ਦੇ ਟਾਇਰਾਂ ਵਾਲੀ ਜਗ੍ਹਾ ਵਿੱਚ ਛਿਪ ਕੇ ਇੰਗਲੈਂਡ ਪਹੁੰਚ ਗਏ ਸਨ।ਇੱਕ ਭਰਾ ਤਾਂ ਬੇਹੱਦ ਸਰਦੀ ਅਤੇ ਹਵਾ ਦੀ ਅਣਹੋਂਦ ਕਾਰਨ ਮਰ ਗਿਆ ਪਰ ਦੂਸਰਾ ਬਚ ਕੇ ਲੰਡਨ ਪਹੁੰਚ ਗਿਆ।ਇਹ ਗੱਲ ਅਲੱਗ ਹੈ ਕਿ ਦੂਸਰੇ ਨੂੰ ਵੀ ਬ੍ਰਿਟਿਸ਼ ਪੁਲਿਸ ਨੇ ਪਕੜ ਕੇ ਵਾਪਸ

#ਦੇਖ_ਲਓ_ਟੋਟਰੂਆ_ਦੇ_ਕਾਰਨਾਮੇ 👉#ਚਵਲ 👇 ਏਹ post ਸਾਂਝੀ ਕਰਨ ਵਿੱਚ ਬੜੀ ਸ਼ਰਮ ਮਹਿਸੂਸ ਹੋ ਰਹੀ ਹੈ ਕੇ ਕੀ ਅਸੀਂ #ਇੱਜ਼ਤ ਦੇ ਹੱਕਦਾਰ ਹਾਂ ਵੀ ਨਹੀਂ…. ਸਾਡੀਆਂ ਨਸਲਾਂ ਸਾਡੇ ਹੱਥੋਂ ਬਾਹਰ ਹੋ ਰਹੀਆਂ ਹਨ…. ਉਹੀ ਗੱਲ ਦੁਬਾਰਾ ਕਹਾਂਗਾ ਕੇ ਅਸੀਂ ਕਿਸੇ ਵੱਖਰੇ ਮੁਲਕ ਚ ਰਹਿਣ ਦੇ ਯੋਗ ਹਾਂ ਵੀ ਨਹੀਂ…? #ਬਾਂਦਰਾ_ਨੂੰ____ਬਨਾਰਸ_ਦੀਆਂ_ਟੋਪੀਆਂ

Posted by Canada ਵਾਲੇ Jatt on Sunday, July 15, 2018

ਇੰਡੀਆ ਤੋਰ ਦਿੱਤਾ।ਬਾਹਰ ਜਾਣ ਖਾਤਰ ਭਾਬੀਆਂ, ਸਾਲੀਆਂ, ਮਾਮੇ ਭੂਆ ਦੀਆਂ ਕੁੜੀਆਂ, ਭਤੀਜੀਆਂ ਆਦਿ ਨਾਲ ਵਿਆਹ ਕਰਾਉਣ ਵਿੱਚ ਕੋਈ ਸ਼ਰਮ ਨਹੀਂ ਸਮਝੀ ਜਾਂਦੀ।ਕਈ ਬੰਦੇ ਬੜੀ ਬੇਸ਼ਰਮੀ ਨਾਲ ਫੜ੍ਹ ਮਾਰਦੇ ਹਨ ਕਿ ਅਸੀਂ ਟੱਬਰ ਦੇ 25 ਬੰਦੇ ਬਾਹਰ ਲਿਆਂਦੇ ਹਨ, ਕੋਈ ਲਿਆ ਕੇ ਵਿਖਾਏ।ਅਖਬਾਰਾਂ ਵਿੱਚ ਇਸ਼ਤਿਹਾਰ ਪੜ੍ਹਕੇ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ।ਸ਼ਰੇਆਮ ਬਾਹਰ ਜਾਣ ਲਈ ਸੌਦੇ ਕੀਤੇ ਜਾਂਦੇ ਹਨ ਕਿ 6 ਬੈਂਡ ਲੜਕੀ ਦੀ ਜਰੂਰਤ ਹੈ, ਖਰਚਾ ਲੜਕੇ ਵੱਲੋਂ ਤੇ ਵਿਆਹ ਕੱਚਾ।ਜੇ ਕਿਸੇ ਪੰਜਾਬੀ ਕੁੜੀ ਨੂੰ ਪਿਉ ਸਾਹਮਣੇ ਕੋਈ ਕਹੇ ਕਿ ਚੱਲ ਸ਼ਿਮਲੇ ਚੱਲੀਏ ਖਰਚਾ ਮੇਰੇ ਵੱਲੋਂ ਤਾਂ ਉਸ ਦੀ ਕੁਟਾਈ ਹੋਣੀ ਲਾਜ਼ਮੀ ਹੈ।ਪਰ ਜੇ ਉਹ ਛੇ ਬੈਂਡ ਵਾਲੀ ਲੜਕੀ ਨੂੰ ਇਹ ਕਹੇ ਕਿ ਚੱਲਆਸਟਰੇਲੀਆ ਚੱਲੀਏ ਖਰਚਾ ਮੇਰਾ ਤਾਂ ਫਿਰ ਮਾਂ ਬਾਪ ਆਪ ਏਅਰਪੋਰਟ ਛੱਡ ਕੇ ਆਉਣਗੇ ਨਾਲੇ ਆਂਢ ਗੁਆਂਢ ਨੂੰ ਸਾੜਨਗੇ।ਅੱਜਕਲ੍ਹ ਸੋਸ਼ਲ ਮੀਡੀਏ ਤੇ ਇੱਕ ਪਰਵਾਸੀ ਪੰਜਾਬੀ ਬੁੱਢੇ ਤੇ ਇੱਕ ਜਵਾਨ ਲੜਕੀ ਦੇ ਵਿਆਹ ਦੀਆਂ ਫੋਟੋਆਂ ਬੜੀ ਵਾਇਰਲ ਹੋਈਆਂ ਪਈਆਂ ਹਨ।ਇਹ ਸ਼ਾਇਦ ਵੈਨਕੂਵਰ ਦਾ ਕੇਸ ਹੈ।ਲਾੜੀ ਬੁੱਢੇ ਦੇ ਮੁੰਡੇ ਦੀ ਸਾਲੀ ਹੈ।ਬੁੱਢੇ ਦੀ ਘਰਵਾਲੀ ਮਰ ਚੁੱਕੀ ਸੀ ਤੇ ਨੂੰਹ ਦੀ ਭੈਣ ਤਲਾਕ ਸ਼ੁਦਾ ਸੀ।ਨੂੰਹ ਦਾ ਪੇਕਾ ਪਰਿਵਾਰ ਲੜਕੀ ਨੂੰ ਬਾਹਰ ਭੇਜਣ ਤੇ ਬਜ਼ਿੱਦ ਸੀ।ਜਦੋਂ ਆਸੇ ਪਾਸੇ ਨਿਗਾਹ ਘੁੰਮਾਈ ਤਾਂ ਕੋਈ ਪੱਕਾ ਕਨੈਡੀਅਨਰਿਸ਼ਤਾ ਨਾ ਲੱਭਾ।ਨੂੰਹ ਪੁੱਤ ਨੇ ਵੇਖਿਆ ਕੁੱਛੜ ਕੁੜੀ ਤੇ ਸ਼ਹਿਰ ਢੰਡੋਰਾ! ਆਪਣਾ ਬਾਪੂ ਹੀ ਸ਼ਰਤਾਂ ਪੂਰੀਆਂ ਕਰਦਾ ਹੈ।ਬਾਪੂ ਸ਼ਰਮ ਵਾਲਾ ਬੰਦਾ ਸੀ, ਉਹ ਨਾ ਮੰਨਿਆਂ।ਪਰ ਜਦੋਂ ਨੂੰਹ ਪੁੱਤ ਨੇ ਹੁੱਕਾ ਪਾਣੀ ਬੰਦ ਕੀਤਾ ਤਾਂ ਮੰਨਣਾ ਪਿਆ।ਵਿਆਹ ਹੋ ਗਿਆ, ਪਿਉ ਪੁੱਤਰ ਸਾਂਢੂ ਬਣ ਗਏ ਤੇ ਬਾਪੂ ਆਪਣੇ ਪੋਤਰਿਆਂ ਪੋਤਰੀਆਂ ਦਾ ਮਾਸੜ ਬਣ ਗਿਆ।ਹੁਣ ਤਲਾਕ ਜਲਦੀ ਨਹੀਂ ਸੀ ਹੋ ਸਕਦਾ, ਇਕੱਠੇ ਰਹਿੰਦਿਆਂ ਦੋਵਾਂ ਵਿੱਚ ਸੱਚੀਂ ਪਿਆਰ ਪੈ ਗਿਆ।ਨੂੰਹ ਪੁੱਤਰ ਵੇਖਦੇ ਰਹਿ ਗਏ, ਦੋਹਵੇਂ ਖੁਸ਼ੀ ਖੁਸ਼ੀ ਜ਼ਿੰਦਗੀ ਬਤੀਤ ਕਰ ਰਹੇ ਹਨ।ਇਸ ਤਰਾਂ ਦੇ ਅਨੇਕਾਂ ਕਿੱਸੇ ਹਨ।ਕਈ ਲੋਕ ਤਾਂ ਬਾਹਰ ਜਾਣ ਦੀ ਖਾਤਰ ਅਜਿਹੀਆਂ ਘਿਣਾਉਣੀਆਂ ਹਰਕਤਾਂ ਕਰਦੇ ਹਨ ਕਿ ਸ਼ੈਤਾਨ ਵੀ ਸ਼ਰਮਾ ਜਾਵੇ।ਪਿੱਛੇ ਜਿਹੇ ਇੱਕ ਅਖਬਾਰ ਵਿੱਚ ਇਸ਼ਤਿਹਾਰ ਆਇਆ ਸੀ “ਅਮਰੀਕਾ ਵਿੱਚ ਪੱਕੀ ਸਿਟੀਜ਼ਨ ਖੂਬਸੂਰਤ 65 ਸਾਲਾ “ਸਿਹਤਮੰਦ” ਵਿਧਵਾ ਵਾਸਤੇ ਵਰ ਦੀ ਜ਼ਰੂਰਤ ਹੈ।ਸਿਰਫ ਉਹੀ ਸੰਪਰਕ ਕਰਨ ਜੋ ਉਸ ਦੀ ਪੰਜਾਬ ਰਹਿੰਦੀ 23 ਸਾਲਾਖੂਬਸੂਰਤ ਪੋਤਰੀ ਨੂੰ ਅਮਰੀਕਾ ਦਾ ਪੱਕਾ ਰਿਸ਼ਤਾ ਕਰਵਾ ਸਕਣ।” ਹੁਣ ਬੇਸ਼ਰਮੀ ਦੀ ਹੱਦ ਇਹ ਹੈ ਕਿ ਲੜਕੀ ਨੂੰ ਬਾਹਰ ਭੇਜਣ ਦੀ ਲਾਲਸਾ ਵਿੱਚ ਬੰਦੇ ਨੇ ਆਪਣੀ ਬਜ਼ੁਰਗ ਮਾਤਾ ਦੀ ਵੀ ਬਲੀ ਦੇ ਦਿੱਤੀ।ਪੱਕਾ ਹੈ ਕਿ ਇਸ਼ਤਿਹਾਰ ਪੜ੍ਹਕੇ ਲਾੜ੍ਹਿਆਂ ਦੀਆਂ ਲਾਈਨਾ ਲੱਗ ਗਈਆਂ ਹੋਣਗੀਆਂ, ਜੋ ਉਮਰ ਵਿੱਚ ਮਤਰੇਏ ਪੁੱਤਰ ਤੋਂ ਅੱਧੀ ਉਮਰ ਦੇ ਵੀ ਨਹੀਂ ਹੋਣਗੇ।ਇਹਨਾਂ ਲੋਕਾਂ ਦੀਆਂ ਹਰਕਤਾਂ ਕਾਰਨ ਕੈਨੇਡਾ, ਅਮਰੀਕਾ, ਆਸਟਰੇਲੀਆ ਤੇ ਯੂਰਪੀਨ ਆਦਿ ਦੇਸ਼ਾਂ ਵਿੱਚ ਇੰਮੀਗਰੇਸ਼ਨ ਕਾਨੂੰਨ ਲਗਾਤਾਰ ਸਖਤ ਹੋ ਰਹੇ ਹਨ।ਬਦਮਾਸ਼ਾਂ ਦੇ ਨਾਲ ਸ਼ਰੀਫ ਲੋਕਾਂ ਨੂੰ ਵੀ ਇੱਕੇ ਰੱਸੇ ਬੰਨ੍ਹਿਆ ਜਾ ਰਿਹਾ ਹੈ।ਜਦੋਂ ਅਖਬਾਰਾਂ ਵਿੱਚ ਬੇਸ਼ਰਮੀ ਭਰੇ ਇਸ਼ਤਿਹਾਰ ਲੱਗਦੇ ਹਨ ਕਿ ਵਿਆਹ ਕੱਚਾ ਹੋਵੇਗਾ, ਖਰਚਾ ਲੜਕੇ ਵੱਲੋਂ ਕੀਤਾ ਜਾਵੇਗਾ, ਵੱਟੇ ਦਾ ਵਿਆਹ ਕਿ ਉਹੀ ਅਪਲਾਈ ਕਰਨ ਜੋ ਲੜਕੇ/ਲੜਕੀ ਦੇ ਭੈਣ/ਭਰਾ ਨੂੰ ਫਲਾਣੇ ਦੇਸ਼ ਦਾ ਪੱਕਾ ਰਿਸ਼ਤਾ ਕਰਵਾ ਸਕਣ, ਤਾਂ ਕੀ ਇਹ ਕਾਰੇ ਵਿਦੇਸ਼ੀ ਇੰਮੀਗਰੇਸ਼ਨ ਏਜੰਸੀਆਂ ਦੀਆਂ ਨਜ਼ਰਾਂ ਵਿੱਚੋਂ ਨਹੀਂ ਗੁਜ਼ਰਦੇ? ਇਹਨਾਂ ਲੋਕਾਂ ਕਾਰਨ ਕਈ ਜਾਇਜ ਤੇ ਕਾਨੂੰਨੀ ਕੇਸਾਂ ਉੱਤੇ ਵੀ ਇਤਰਾਜ਼ ਲੱਗ ਜਾਂਦੇ ਹਨ।ਜਦੋਂ ਵਿਦੇਸ਼ੀ ਸਰਕਾਰਾਂ ਇੰਮੀਗਰੇਸ਼ਨ ਕਾਨੂੰਨ ਸਖਤ ਕਰਦੀਆਂ ਹਨ ਤਾਂ ਅਸੀਂ ਬੜਾ ਰੌਲਾ ਪਾਉਂਦੇ ਹਾਂ, ਪਰ ਜਦੋਂ ਸਾਡੇ ਭਾਈਬੰਦ ਅਜਿਹੀਆਂ ਕਰਤੂਤਾਂ ਕਰਦੇ ਹਨ ਤਾਂ ਅਸੀਂ ਚੁੱਪ ਵੱਟ ਜਾਂਦੇ ਹਾਂ।ਵਿਦੇਸ਼ਾਂ ਵਿੱਚ ਵੱਸਣ ਨੂੰ ਹਰ ਬੰਦੇ ਦਾ ਦਿਲ ਕਰਦਾ ਹੈ, ਪਰ ਉਸ ਲਈ ਅਜਿਹੀਆਂ ਜੱਗ ਹਸਾਈ ਵਾਲੀਆਂ ਹਰਕਤਾਂ ਕਰਨੀਆਂ ਕਿਸੇ ਤਰਾਂ ਵੀ ਜ਼ਾਇਜ਼ ਨਹੀਂ ਠਹਿਰਾਈਆਂ ਜਾ ਸਕਦੀਆਂ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>