ਪੰਜਾਬੀਆਂ ਲਈ ਚੰਗੀ ਖਬਰ II ਹੁਣ ਰੇਲਵੇ ਦੀ ਇਹ ਅਤਿ ਜਰੂਰੀ ਚੀਜ ਵੀ ਮਿਲੇਗੀ ਪੰਜਾਬੀ ਚ II ਜਾਣੋ ਪੂਰੀ ਖਬਰ

Sharing is caring!

ਰੇਲ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਹੁਣ ਆਪਣੀ ਮਾਂ ਬੋਲੀ ਪੰਜਾਬੀ ‘ਚ ਰੇਲ ਟਿਕਟ ਮਿਲੇਗੀ, ਜਿਸ ਦੀ ਸ਼ੁਰੂਆਤ ਅੰਮ੍ਰਿਤਸਰ ਤੋਂ ਕੀਤੀ ਗਈ ਹੈ। ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਇਸ ਉਪਰਾਲੇ ਸਦਕਾ ਹੁਣ ਹਰ ਸੂਬੇ ‘ਚ ਲੋਕਾਂ ਨੂੰ ਉਨ੍ਹਾਂ ਦੀ ਭਾਸ਼ਾ ‘ਚ ਹੀ ਟਿਕਟ ਮਿਲੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆ ਮੁੱਖ ਅਫਸਰ ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਲਈ ਇਕ ਵਿਸ਼ੇਸ਼ ਸਾਫਟਵੇਅਰ ਦਾ ਨਿਰਮਾਣ ਕੀਤਾ ਗਿਆ ਹੈ ਤੇ ਹੁਣ ਅੰਗਰੇਜ਼ੀ ਤੇ ਹਿੰਦੀ ਦੇ ਨਾਲ-ਨਾਲ ਟਿਕਟ ‘ਤੇ ਪੰਜਾਬੀ ‘ਚ ਵੀ ਛਾਪਿਆ ਜਾਵੇਗਾ। ਇਸ ਸਬੰਧੀ ਆਮ ਲੋਕਾਂ ਨੇ ਸਰਕਾਰ ਦੀ ਸ਼ਲਾਘਾ ਕਰਦਿਆ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਫਾਇਦਾ ਹੋਵੇਗਾ ਜੋ ਅੰਗਰੇਜੀ ਤੇ ਹਿੰਦੀ ਨਹੀਂ ਜਾਣਦੇ।

Leave a Reply

Your email address will not be published. Required fields are marked *