Uncategorized

ਪੰਜਾਬੀ ਬਿਜਨਸਮੈਨ ਤੋਂ ਕੀਤੀ ਸੀ 100 ਕਰੋੜ ਦੀ ਮੰਗ ਭਗਵੰਤ ਮਾਨ ਨੇ

Sharing is caring!

ਸੁਖਪਾਲ ਖਹਿਰਾ ਦੀ ਬਠਿੰਡਾ ਵਿਖੇ ਰੈਲੀ ਤੋਂ ਬਾਅਦ ਆਪ ਪਾਰਟੀ ਵਿੱਚ ਕਾਫੀ ਹਿਲ ਜੁੱਲ ਹੋਣੀ ਸ਼ੁਰੂ ਹੋ ਗੲੀ ਹੈ ਤੇ ਹਰ ਰੋਜ ਕੁਝ ਨਾ ਕੁਝ ਨਵਾਂ ਹੀ ਸਾਹਮਣੇ ਆ ਰਿਹਾ ਹੈ । ਹੁਣ ਭਗਵੰਤ ਮਾਨ ਆਪਣੇ ਰੁੱਸੇ ਹੋੲੇ ਲੀਡਰਾਂ ਨੂੰ ਮਨਾ ਕੇ ਲਿਆਉਣ ਦੀ ਗੱਲ ਕਰਦਾ ਹੈ ਤੇ ਕਦੇ ਇਹ ਗੱਲਾਂ ਉੱਠ ਰਹੀਆਂ ਹਨ ਕਿ ਸੁਖਪਾਲ ਖਹਿਰਾ ਨਵੀਂ ਪਾਰਟੀ ਬਣਾਉਣ ਜਾ ਰਿਹਾ ਹੈ । ਪਾਰਟੀ ਤੋਂ ਬਾਗੀ ਹੋੲੇ ਬੰਦੇ ਪਾਰਟੀ ਦੇ ਵੱਡੇ ਭੇਦ ਖੋਲ ਰਹੇ ਹਨ ।ਅਜਿਹੀ ਹੀ ਇਹ ਇਕ ਆਡਿਉ ਕੁਝ ਦਿਨਸਾਹਮਣੇ ਆੲੀ ਹੈ ਜਿਸ ਵਿੱਚ ਭਗਵੰਤ ਮਾਨ ਆਪਣੇ ਕਿਸੇ ਵਲੰਟੀਅਰ ਨਾਲ ਕੁਝ ਗੱਲਾਂ ਕਰ ਰਿਹਾ ਹੈ ਤੇ ਇਹ ਆਡੀਉ ਸੁਣ ਕੇ ਅਜਿਹਾ ਲੱਗਦਾ ਹੈ ਕਿ ਜਿਵੇਂ ਫੁਲਕੇ ਦੀ ਖਿਲਾਫ ਕੋੲੀ ਸਾਜਿਸ਼ ਰਚੀ ਜਾ ਰਹੀ ਹੋਵੇ ਪਰ ਹੁਣ ਇੱਕ ਵੱਡੀ ਆਡੀਉ ਇਹ ਵੀ ਸਾਹਮਣੇ ਆੲੀ ਹੈ ਜਿਸ ਵਿੱਚ ਕਿਸੇ ਬਿਜਨੈਸ ਮੈਨ ਤੋਂ ਭਗਵੰਤ ਮਾਨ ਦੁਆਰਾ 100 ਕਰੋੜ ਲੈਣ ਦੀ ਗੱਲਬਾਤ ਹੀ ਹੋ ਰਹੀ ਹੈ । ਵਧੇਰੇ ਜਾਣਕਾਰੀ ਲੲੀ ਤੁਸੀਂ ਇਹ ਹੇਠਾ ਦਿੱਤੀ ਹੋੲੀ ਵੀਡੀਓ ਦੇਖ ਸਕੲੇ ਹੋ ।ਇਹ ਵੀ ਗੱਲ ਬਾਤ ਹੋ ਰਹੀ ਹੈ ਕਿ ਪਾਰਟੀ ਨੇ 35 ਟਿਕਟਾਂ ਪੈਸੀ ਲੈ ਕੇ ਵੇਚੀਆਂ ਸਨ ਜਿੰਨਾ ਵਿੱਚ ਉਹ ਕਹਿ ਰਹੇ ਹਨ ਕਿ ਸੱਟ ਟਿਕਟਾਂ ਦੇ ਸਬੂਤ ਵੀ ਹਨ ਤੇ ਪੱਚੀ ਲੱਖ ਰੁਪੲੇ ਭਗਵੰਤ ਮਾਨ ਕਿਸੇ ਬੰਦੇ ਤੋਂ ਲੈਦੇਂ ਦੀ ਵੀਡੀਓ ਦੀ ਵੀ ਗੱਲ ਹੋ ਰਹੀ ਹੈ ਇਹ ਵੀ ਹੋ ਸਕਦਾ ਹੈ ਕਿ ਇਹ ਵੀਡੀਓ ਨੂੰ ਅਕਾਲੀ ਸਰਕਾਰ ਮਾਨ ਦੇ ਖਿਲਾਫ ਵਰਤ ਵੀ ਸਕਦੀ ਹੈ ਕਿਉਕਿ ਪੈਸਾ ਦੇਣ ਵਾਲਾ ਬੰਦਾ ਬਾਦਲਾਂ ਦਾ ਖਾਸ ਹੈ ।ਇਸ ਵਿੱਚ ਮਾਨ ਨੇ ਹੱਕ ਚ ਤੇ ਫੂਲਕਾ ਦੇ ਉਲਟ ਨਾਹਰੇ ਲਾਉਣ ਦੀ ਵੀ ਗੱਲ ਹੋ ਰਹੀ ਹੈ । ਇਹ ਸਾਰੇ ਸਨਸਨਖੇਜ ਖੁਲਾਸੇ ਭਗਵੰਤ ਸਿੰਘ ਤੂਰ ਦੁਆਰਾਂ ਕੀਤੇ ਗੲੇ ਹਨ ਤੂਰ ਸਾਬ ਕਹਿ ਰਹੇ ਹਨ ਕਿ ਪੈਸਿਆਂ ਵਾਲੀ ਵੀਡੀਓ ਉਹਨਾਂ ਨੇ ਖੁਦ ਦੇਖੀ ਹੈ ਇਸ ਵੀਡੀਓ ਵਿੱਚ ਪੱਚੀ ਲੱਖ ਨਗਦ ਲਿਆ ਜਾ ਰਿਹਾ ਹੈ ਤੇ ਇੱਕ ਕਰੋੜ ਦੀ ਮੰਗ ਕੀਤੀ ਜਾ ਰਹੀ ਹੈ ।ਇਹ ਵੀ ਹੋ ਸਕਦਾ ਹੈ ਕਿ ਕੁਝ ਦਿਨਾ ਤੱਕ ਇਸ ਹੋਰ ਕੁਝ ਵੀ ਨਿਕਲ ਕੇ ਸਾਹਮਣੇ ਆ ਜਾਵੇ ।ਮਾਨ ਦੀ ਫੂਲਕਾ ਖਿਲਾਫ ਵਅਾਡੀਉ ਵਿੱਚ ਵੱਡੇ ਵੱਡੇ ਗੁੱਝੇ ਭੇਦ ਖੁੱਲ ਜੇ ਸਾਹਮਣੇ ਆ ਰਹੇ ਹਨ ਜਿਸਨੂੰ ਤੁਸੀ ਵੀਡੀਓ ਵਿੱਚ ਸੁਣ ਸਕਦੇ ਹੋ। ਅਕਾਲੀ ਦਲ ਦੇ ਲੀਡਰ ਸੁਖਬੀਰ ਬਾਲਦ ਖਿਲਾਫ ਜਲਾਲਾਬਾਦ ਤੋਂ ਸੀਟ ਲੜਨ ਤੇ ਸੀਟ ਨੂੰ ਕਿਵੇ ਜਿੱਤਣਾ ਹੈ ਉਸ ਬਾਰੇ ਵੀ ਗੱਲਾਂ ਹੋ ਰਹੀਆਂ ਹਨ ।ਇਹ ਵੀ ਗੱਲ ਕੀਤਿ ਜਾ ਰਹੇ ਕਿ ਜੇਕਰ ਪਾਰਟੀ ਜਿੱਤਦੀ ਹੈ ਤਾਂ ਮੁੱਖ ਮੰਤਰੀ ਤੁਸੀਂ ਹੀ ਬਣ ਹੈ ਪਰ ਜੇ ਜਲਾਲਾਬਾਦ ਸੀਟ ਤੋਂ ਹਾਰ ਹੁੰਦੀ ਹੈ ਤਾਂ ਫਿਰ ਤਾਂ ਮੁੱਖ ਮੰਤਰੀ ਦੇ ਅਹੁਦੇ ਫੁਲਕਾ ਸਾਬ ਹਨ । ਇੰਜ ਲੱਗ ਰਿਹਾ ਹੈ ਕਿ ਰਿਕਾਰਡਿਗ ਕੲੀ ਵੱਡੇ ਭੇਦ ਖੋਲ ਰਹੀ ਹੈ ਕਿਉਕਿ ਇਸ ਵਿੱਚ ਫੁਲਕਾ ਸਾਬ ਤੇ ਕੇਜਰੀਵਾਲ ਵਿੱਚਕਾਰ ਆਪਸੀ ਫੁੱਟ ਦਾ ਵੀ ਪਤਾ ਚੱਲ ਰਿਹਾ ਹੈ ।ਹੁਣ ਦੇਖਣ ਵਾਲੀ ਗੱਲ ਹੈ ਇਹ ਹੈ ਕਿ ਹੋਰ ਕੀ ਕੁਝ ਸਾਹਮਣੇ ਨਿਕਲ ਕੇ ਆਉਦਾ ਹੈ ਤੇ ਕੀ ਇਹ ਪਾਰਟੀ ਦੋਬਾਰਾ ਲੋਕਾਂ ਦਾ ਵਿਸ਼ਵਾਸ ਜਿੱਤ ਸਕੇਗੀ ਕੇ ਨਹੀ ਜਾਂ ਫਿਰ ਸੁਖਪਾਸ ਖਹਿਰਾ ਤੇ ਉਸਦੇ ਨਾਲ ਵਾਲੇ ਲੀਡਰ ਪਾਰਟੀ ਵਿੱਚ ਵਾਪਿਸ ਆਉਦੇ ਹਨ ਕਿ ਉਹ ਸਭ ਰਲ ਕਿ ਆਪਣੀ ਨਵੀਂ ਪਾਰਟੀ ਬਣਾਉਣ ਜਾ ਰਹੇ ਹਨ ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਵਿੱਚ ਇਕ ਨਵਾਂ ਵੱਡਾ ਧੜਾ ਉੱਭਰ ਕੇ ਸਾਹਪਣੇ ਆ ਸਕਦਾ ਹੈ ਤੇ ਇਹ ਵੀ ਹੋ ਸਕਦਾ ਹੈ ਕਿ ਆਪ ਪਾਰਟੀ ਤੀਜੇ ਨੰਬਰ ਤੇ ਵੀ ਆ ਸਕਦੀ ਹੈ।ਭਗਵੰਤ ਮਾਨ ਬਾਰੇ ਪਿਛੋਕੜ ਬਾਰੇ ਕੁਝ ਜਾਣਕਾਰੀ : ਮਾਨ ਦਾ ਜਨਮ 17 ਅਕਤੂਬਰ 1972 ਨੂੰ ਹੋਇਆ ਉਹ ਭਾਰਤੀ ਪੰਜਾਬ ਦਾ ਇੱਕ ਹਾਸਰਸ ਕਲਾਕਾਰ ਅਤੇ ਸਿਆਸਤਦਾਨ ਹੈ। ਉਹ ਪੰਜਾਬੀ ਵਿੱਚ ਆਪਣੀਆਂ ਸਕਿੱਟਾਂ ਤੇ ਸਿੱਧੀਆਂ ਗੱਲ ਕਰ ਕੇ ਵਧੇਰੇ ਮਸ਼ਹੂਰ ਹੈ। ਉਸਨੇ ਬਣਮਣ ਤੋਂ ਹੀ ਕੁਝ ਨਾ ਕੁਝ ਬਣਨ ਦਾ ਸ਼ੌਕ ਸੀ ਤੇ ਆਪਣਾ ਕਮੇਡੀਅਨ ਵਜੋਂ ਕੈਰੀਅਰ ਯੂਨੀਵਰਸਿਟੀ ਦੇ ਯੂਥ ਫੈਸਟੀਵਲਾਂ ਅਤੇ ਅੰਤਰ ਕਾਲਜ ਮਕਾਬਲਿਆਂ ਵਿੱਚ ਭਾਗ ਲੈਣ ਤੋਂ ਕੀਤਾ ਸੀ।ਉਸਨੇ ਪੰਜਾਬੀ ਯੂਨੀਵਰਸਿਟੀ ਤੋਂ ਸੁਨਾਮ ਕਾਲਜ ਲਈ ਦੋ ਗੋਲਡ ਮੈਡਲ ਜਿੱਤੇ ਸਨ। ਪਹਿਲਾਂ ਉਹ ਕੁਝ ਸਮਾਂ ਪੀਪੀਪੀ ਵਿੱਚ ਵੀ ਰਹੇ ਪਰ ਹੁਣ ਉਹ ਆਪ ਵੱਲੇ ਸੰਗਰੂਰ ਤੋਂ 16 ਵੀਂ ਲੋਕ ਸਭਾ ਦਾ ਸਾਸੰਦ ਹੈ। ਇਸਨੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਵਜੋਂ ਚੋਣ ਜਿੱਤੀ ਹੈ ਤੇ ਅੱਜ ਕੱਲ ਆਪ ਦੇ ਵੱਡੇ ਲੀਡਰਾਂ ਵਿੱਚ ਇਹਨਾਂ ਦਾ ਨਾਮ ਲਿਆ ਜਾਂਦਾ ਹੈ

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>