ਪੰਜਾਬ ਪੁਲਿਸ ਨੇ ਫਰੀਦਾਬਾਦ ਨਿਵਾਸੀ ਇੱਕ ਸਿੱਖ ਇੰਜੀਨੀਅਰ ਗ੍ਰਿਫਤਾਰ

Sharing is caring!

ਪੰਜਾਬ ਪੁਲਿਸ ਨੇ ਫਰੀਦਾਬਾਦ ਨਿਵਾਸੀ ਇੱਕ ਸਿੱਖ ਇੰਜੀਨੀਅਰ ਅਤੇ ਐਮ. ਬੀ.ਏ. ਗਰੈਜੂਏਟ ਇੰਦਰਜੀਤ ਸਿੰਘ ਰਿੰਕੂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਗ੍ਰਿਫਤਾਰ ਕਰਕੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਬਹੁਤ ਵੱਡੀ ਸਾਜ਼ਿਸ਼ ਨਾਕਾਮ ਕਰ ਦਿੱਤੀ ਹੈ ਅਤੇ ਉਸਦੀ ਕਾਰ ‘ਚੋਂ ਬੰਬ ਬਣਾਉਣ ਵਾਸਤੇ ਵਰਤਿਆ ਜਾਣ ਵਾਲਾ ਸਮਾਨ ਵੀ ਬਰਾਮਦ ਹੋਇਆ ਹੈ।ਪੁਲਿਸ ਨੇਦਾਅਵਾ ਕੀਤਾ ਹੈ ਕਿ ਇੰਦਰਜੀਤ ਸਿੰਘ ਰਿੰਕੂ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐਸ. ਆਈ. ਨਾਲ ਦੋ ਸਾਲ ਤੋਂ ਫੇਸਬੁੱਕ ਜ਼ਰੀਏ ਸੰਪਰਕ ‘ਚ ਸੀ ਅਤੇ ਪਿਛਲੇ ਸਾਲ ਫੜੇ ਗਏ ਉਸਦੇ ਸਾਥੀ ਹਰਬਰਿੰਦਰ ਸਿੰਘ ਮੁਹਾਲੀ ਤੋਂ ਬਾਅਦ ਇਕੱਲਾ ਬੰਬ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।ਪੁਲਿਸ ਮੁਤਾਬਿਕ ਇੰਦਰਜੀਤ ਸਿੰਘ ਰਿੰਕੂ ਫ਼ਰੀਦਾਬਾਦ ਦੀ ਇਕ ਕੰਪਨੀ ‘ਚ ਕੰਮ ਕਰਦਾ ਹੈਰਿੰਕੂ ਕੋਲੋਂ ਕੈਮੀਕਲ, ਫੋਰਡ ਫਿਗੋ ਕਾਰ, ਇਲੈਕਟ੍ਰੋਨਿਕ ਰਿਮੋਟ ਕੰਟਰੋਲ, ਲੈਪਟਾਪ ਸਮੇਤ 27 ਸ਼ੱਕੀ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਹਨ | ਪੁਲਿਸ ਮੁਤਾਬਿਕ ਰਿੰਕੂ ਪੰਜਾਬ ‘ਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ‘ਚ ਸੀ ਪੁਲਿਸ ਅਨੁਸਾਰ ਰਿੰਕੂ ਨੇ ਇੰਜੀਨੀਰਿੰਗ ਅਤੇ ਐੱਮ. ਬੀ. ਏ. ਕੀਤੀ ਹੋਈ ਹੈ | ਉਹ ਪਿਛਲੇ ਦੋ ਸਾਲਾਂ ਤੋਂ ਫੇਸਬੁੱਕ ਦੇ ਜ਼ਰੀਏ ਆਈ. ਐੱਸ. ਆਈ. ਦੇ ਸੰਪਰਕ ‘ਚ ਸੀ ਪੁਲਿਸ ਦਾ ਕਹਿਣਾ ਹੈਕਿ ਰਿੰਕੂ ਕੋਲੋਂ ਬਰਾਮਦ ਸਮੱਗਰੀ ਬੰਬ ਬਣਾਉਣ ਲਈ ਵਰਤੀ ਜਾਂਦੀ ਹੈ | ਰਿੰਕੂ ਆਈ. ਐੱਸ. ਆਈ ਸਮੇਤ ਵਿਦੇਸ਼ ‘ਚ ਬੈਠੇ ਦੇਸ਼ ਵਿਰੋਧੀ ਸੰਗਠਨਾਂ ਦੇ ਸਿੱਧੇ ਸੰਪਰਕ ‘ਚ ਸੀ ਅਤੇ ਉਸ ਬੱਬਰ ਖ਼ਾਲਸਾ ਨਾਲ ਸਬੰਧ ਰੱਖਦਾ ਹੈ | ਦੇਸ਼ ਵਿਰੋਧੀ ਸੰਗਠਨਾਂ ਅਤੇ ਆਈ. ਐੱਸ. ਆਈ. ਦੇ ਸੰਪਰਕ ‘ਚ ਆਉਣ ਤੋਂ ਬਾਅਦ ਰਿੰਕੂ ਉਨ੍ਹਾਂ ਦੇ ਹੁਕਮਾਂ ਦੀ ਉਡੀਕ ‘ਚ ਸੀ ਕਿ ਉਸ ਦਾ ਅਗਲਾ ਮਿਸ਼ਨ ਕੀ ਹੈ |

Leave a Reply

Your email address will not be published. Required fields are marked *