ਪੰਡਿਤ ਰਾਓ ਦੀ ਪੰਜਾਬ ਸੱਭਿਆਚਾਰ ਕਮਿਸ਼ਨ’ ਤੇ ਟਿੱਪਣੀ II ਦੇਖੋ ਵੀਡੀਓ ਅਤੇ ਸ਼ੇਅਰ ਕਰੋ

Sharing is caring!

ਪੰਡਿਤ ਰਾਓ ਦੀ ਪੰਜਾਬ ਸੱਭਿਆਚਾਰ ਕਮਿਸ਼ਨ’ ਤੇ ਟਿੱਪਣੀ II ਦੇਖੋ ਵੀਡੀਓ ਅਤੇ ਸ਼ੇਅਰ ਕਰੋ— ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇੱਥੇ ਪੰਜਾਬ ਭਵਨ ‘ਚ ਪ੍ਰੈੱਸ ਕਾਨਫਰੰਸ ਕਰਦਿਆਂ ‘ਪੰਜਾਬ ਸੱਭਿਆਚਾਰ ਕਮਿਸ਼ਨ’ ਦਾ ਗਠਨ ਕੀਤਾ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਅੱਜ ਦੀ ਪੰਜਾਬੀ ਗਾਇਕੀ ‘ਚ ਅਸ਼ਲੀਲਤਾ ਤੇ ਲੱਚਰਤਾ ‘ਤੇ ਨੱਥ ਪਾਉਣ ਲਈ ਇਹ

ਕਮਿਸ਼ਨ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਅਸ਼ਲੀਲ ਤੇ ਲੱਚਰ ਗਾਇਕੀ ‘ਤੇ ਨੱਥ ਪਾਉਣ ਲਈ ਇਹ ਕਮਿਸ਼ਨ ਬਣਾਉਣਾ ਜ਼ਰੂਰੀ ਸੀ। ਸਿਧੂ ਦੇ ਇਸ ਬਿਆਨ ਦਾ ਪੰਡਿਤ ਰਾਓ ਨੇ ਸਮਰ੍ਥਨ ਕਰਦਿਆ ਕਿਹਾ ਕੀ ਕੀ ਮੋਢੇ ਨਾਲ ਮੋਢਾ ਜੋੜ ਸਿਧੂ ਦੇ ਇਸ ਫੈਸਲੇ ਨਾ ਤੁਰਨਗੇ ਓਹਨਾ ਨੇ ਇੱਕ ਵੀਡੀਓ ਰਹੀ ਸੀ ਮਸਲੇ ਆਪਣੀ ਰਾਏ ਦਿੱਤੀ ਨਵਜੋਤ ਸਿੱਧੂ ਨੇ ਦੱਸਿਆ ਕਿ ਸੁਰਜੀਤ ਪਾਤਰ ਦੀ ਸੋਚ ਸਦਕਾ ਹੀ ਇਹ ਕਮਿਸ਼ਨ ਬਣਾਇਆ ਗਿਆ ਹੈਉਨ੍ਹਾਂ ਕਿਹਾ ਕਿ ਅਜਿਹਾ ਕਮਿਸ਼ਨ ਕਿਸੇ ਸੂਬੇ ਵਲੋਂ ਨਹੀਂ ਬਣਾਇਆ ਗਿਆ। ਇਸ ਕਮਿਸ਼ਨ ਦੇ ਉਪ ਪ੍ਰਧਾਨ ਨਵੋਜਤ ਸਿੰਘ ਸਿੱਧੂ ਖੁਦ ਹਨ। ਨਵਜੋਤ ਸਿੱਧੂ ਨੇ ਦੱਸਿਆ ਕਿ ਸੱਭਿਆਚਾਰ ਦੇ ਡਿਗਦੇ ਪੱਧਰ ਅਤੇ ਅਸ਼ਲੀਲ ਤੇ ਲੱਚਰ ਗਾਇਕੀ ਖਿਲਾਫ ਐੱਫ. ਆਈ. ਆਰ. ਕਰਾਉਣ ਦਾ ਇਸ ਕਮਿਸ਼ਨ ਕੋਲ ਪੂਰਾ ਅਧਿਕਾਰ ਹੈ। ਸਿੱਧੂ ਨੇ ਦੱਸਿਆ ਕਿ 14 ਦਿਨਾਂ ਬਾਅਦ ਇਹ ਕਮਿਸ਼ਨ ਆਪਣੀ ਰਿਪੋਰਟ ਦੇਵੇਗਾ ਅਤੇ ਉਸ ਸਮੇਂ ਤੱਕ ਇਸ ਬਾਰੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਾਰੀ ਗੱਲਕਰ ਲੈਣਗੇ।ਹੀ ਇੱਕ ਹੋਰ ਨਿਊਜ ਪਤਰਿਕਾ ਨੇ ਲਿਖਿਆ ਹੈ ਕੀ —ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਪੰਜਾਬ ਸੱਭਿਆਚਾਰ ਕਮਿਸ਼ਨ ਗਠਨ ਕੀਤਾ ਗਿਆ ਹੈ। ਮੰਤਰੀ ਨੇ ਕਮਿਸ਼ਨ ਦਾ ਮੰਤਵ ਪੰਜਾਬੀ ਗੀਤਾਂ ਵਿੱਚ ਅਸ਼ਲੀਲਤਾ ਤੇ ਲੱਚਰਤਾ ਨੂੰ ਖ਼ਤਮ ਕਰਨਾ ਦੱਸਿਆ।ਸਿੱਧੂ ਨੇ ਦੱਸਿਆ ਕਿ ਪੰਜਾਬ ਸੱਭਿਆਚਾਰ ਕਮਿਸ਼ਨ ਦੇ ਚੇਅਰਮੈਨ ਮੁੱਖ ਮੰਤਰੀ ਹੋਣਗੇ ਜਦਕਿ ਉਹ ਉਪ-ਚੇਅਰਮੈਨ ਦਾ ਅਹੁਦਾ ਸੰਭਾਲਣਗੇ। ਮੰਤਰੀ ਨੇ ਸਪੱਸ਼ਟ ਕੀਤਾ ਕਿਜਿਹੜਾ ਲਚਰ ਤੇ ਅਸ਼ਲੀਲ ਗੀਤ ਗਾਵੇਗਾ ਉਸ ‘ਤੇ ਕਮਿਸ਼ਨ FIR ਦਰਜ਼ ਕਰਾਵੇਗਾ।ਨਵਜੋਤ ਸਿੱਧੂ ਨੇ ਕਿਹਾ ਕਿ ਅਸੀਂ ਅਗਲੀ ਪੀੜ੍ਹੀ ਦੀ ਚਿੰਤਾ ਕਰ ਕੇ ਹੀ ਇਹ ਕਦਮ ਚੁੱਕ ਰਹੇ ਹਾਂ, ਮਾੜੇ ਕੰਮਾਂ ਵਾਲਿਆਂ ਨੂੰ ਸਜ਼ਾ ਦੇਣਾ ਸਾਡਾ ਫਰਜ਼ ਹੈ।ਫ਼ਿਲਹਾਲ ਇਹ ਤੈਅ ਨਹੀਂ ਹੋਇਆ ਕਿ ਕਮਿਸ਼ਨ ਦੇ ਮੈਂਬਰ ਕਿੰਨੇ ਹੋਣਗੇ ਅਤੇ ਕੈਪਟਨ ਤੇ ਸਿੱਧੂ ਤੋਂ ਬਿਨਾ ਹੋਰ ਕੌਣ-ਕੌਣ ਇਸ ਦੇ ਮੈਂਬਰ ਹੋਣਗੇ। ਕਮਿਸ਼ਨ ਦੇ ਗਠਨ ਦਾ ਐਲਾਨ ਕਰਨ ਮੌਕੇ ਪੰਜਾਬ ਕਲਾ ਪ੍ਰੀਸ਼ਦ ਦੇ ਮੁਖੀ ਡਾ. ਸੁਰਜੀਤ ਪਾਤਰ, ਕਲਾਕਾਰ ਗੁਰਪ੍ਰੀਤ ਘੁੱਗੀ ਤੇ ਪੰਮੀ ਬਾਈ ਵੀ ਮੌਜੂਦ ਸਨ।

Leave a Reply

Your email address will not be published. Required fields are marked *