Uncategorized

ਪੱਗ ਨੂੰ ਟੋਪੀ ਵਾਂਗ ਉਤਾਰਨ ਤੇ ਭਗਵੰਤ ਮਾਨ ਨੇ ਮੋਦੀ ਦੀ ਚੰਗੀ ਸੇਵਾ ਲਾਈ…

Sharing is caring!

ਭਗਵੰਤ ਮਾਨ ਨੂੰ ਸਾਰੇ ਸ਼ਰਾਬੀ ਕਿਹਦੇ ਸੀ।ਇਹ ਇਕੱਲੇ ਬੰਦੇ ਨੇ ਮੋਦੀ ਦੀ ਮੰਜੀ ਠੋਕਤੀ।।ਹੋਰ ਵੀ ਪੱਗਾ ਵਾਲੇ ਸੰਸਦ ਵਿਚ ਬੈਠੇ ਸੀ ਪਰ ਕੋਈ ਵੀ ਨਾ ਇਸ ਮਸਲੇ ਤੇ ਬੋਲ ਸਕਿਆ ਪਰ ਪੱਗ ਦੇ ਬਾਰੇ ਜੋ ਮੋਦੀ ਨੇ ਕਰਤੂਤ ਕੀਤੀ ਸੀ ਉਹਦੇ ਸਾਹਮਣੇ ਬੈਠੇ ਦੇ ਉਹਦੀ ਕੀਤੀ ਗਲਤੀ ਦਾ ਅਹਿਸਾਸ ਕਰਵਾਇਆ ..ਫਿਰ ਇਹ ਸਾਬਤ ਹੋ ਗਿਆ ਹੈ ਕਿ ਆਰਐਸਐਸ ਲਈ ਪੰਜਾਬੀਆਂ ਦੀ ਦਸਤਾਰ ਪ੍ਰਤੀ ਕੋਈ ਮਾਣ ਸਨਮਾਨ ਨਹੀਂ?

ਅੱਜ ਗੂਜ ਮੋਦੀ ਦੇ ਮਿਹਲ ਤੱਕ ਪੲੀ ਜਦੋ ਲੋਕ ਸਭਾ ਵਿਚ ਭਗਵੰਤ ਮਾਨ ਨੇ ਮੋਦੀ ਨੂੰ ਕਿਹਾ ਕੇ ਸਾਡੀ ਪੱਗ ਦੀ ਕੋੲੀ ਕੀਮਤ ਨਹੀ ਅਾ ਤੂੰ ਕੌਣ ਹੁਣਾ ਬੇਅਦਬੀ ਕਰਨ ਵਾਲਾ 😡… ੲਿਕ ਕਵੀਤਾ ਰਾਹੀ ਮੋਦੀ ਸਰਕਾਰ ਨੂੰ ਸੁਣਾੲੀਅਾ ਖਰੀਅਾ ਖਰੀਅਾ …. ਕਰੋ ਸੇਅਾਰ

Posted by Bhagwant Mann Fan Club on Friday, July 20, 2018

ਜਦੋਂ ਕਿ ਮਾੜੇ ਦੌਰ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਮਹੀਨੇ ਗੁਰਦੁਆਰਾ ਸਾਹਿਬ ਵਿੱਚ ਸ਼ਰਨ ਲੈਂਦੇ ਹੌਏ ਇਸੇ ਦਸਤਾਰ ਨਾਲ ਭੇਸ਼ ਬਦਲਿਆ ਅਤੇ ਗੁਰੂ ਦਾ ਲੰਗਰ ਛਕਿਆ? ਪਰ ਅੱਜ ਮੋਦੀ ਸਾਹਿਬ ਨੇ ਉਸੇ ਦਸਤਾਰ ਨੂੰ ਪੰਜ ਸਕਿੰਟਾਂ ਵਿੱਚ ਹੀ ਆਪਣੇ ਸਿਰ ਤੋਂ ਲਾਹ ਦਿੱਤਾ? ਜਦੋਂ ਕਿ ਭਾਜਪਾ ਪ੍ਰਧਾਨ ਸਵੇਤ ਮਲਿਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੜੇ ਚਾਅ ਨਾਲ ਕੇਸਰੀ ਰੰਗ ਦੀ ਦਸਤਾਰ ਮੋਦੀ ਸਾਬ੍ਹ ਦੇ ਸਿਰ ਤੇ ਸਜਾਈ ਸੀ?ਮਾਮਲਾ ਸੀਐਨਡੀਏ ਸਰਕਾਰ ਵੱਲੋਂ 14 ਫਸਲਾਂ ਦੇ ਸਮਰੱਥਨ ਮੁੱਲ ਵਿੱਚ ਲਾਗਤ ਨਾਲੋਂ 50 ਫੀਸਦੀ ਵਾਧੇ ਤਹਿਤ ਵਧਾਏ ਗਏ ਭਾਅ ਲਈ ਅਕਾਲੀ ਭਾਜਪਾ ਗਠਬੰਧਨ ਵੱਲੋਂ ਮਲੋਟ ਵਿਖੇ ਕੀਤੀ ਗਈ ਕਿਸਾਨ ਕਲਿਆਣ ਰੈਲੀ ਵਿੱਚ ਭਾਜਪਾ ਪ੍ਰਧਾਨ ਸਵੇਤ ਮਲਿਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪ੍ਰਧਾਨ ਮੰਤਰੀ ਨੂੰ ਸਨਮਾਨਿਤ ਕੀਤਾ ਗਿਆ ਤਾਂ ਸੁਖਬੀਰ ਬਾਦਲ ਨੇ ਨੰਗੇ ਸਿਰ ਪ੍ਰਧਾਨ ਮੰਤਰੀ ਨੂੰ ਸ਼੍ਰੀ ਸਾਹਿਬ ਦਿੱਤਾ ਤਾਂ ਇਸ ਉਪਰੰਤ ਭਾਜਪਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕੇਸਰੀ ਰੰਗ ਦੀ ਦਸਤਾਰ ਮੋਦੀ ਸਾਹਿਬ ਦੇ ਸਜਾਈ ਗਈ,ਫੋਟੋ ਸੈਸ਼ਨ ਹੋਣ ਉਪਰੰਤ ਪੰਜ ਸਕਿੰਟਾਂ ਬਾਅਦ ਹੀ ਮੋਦੀ ਸਾਹਿਬ ਨੇ ਦਸਤਾਰ ਬੜੇ ਹੈਰਾਨਗੀ ਭਰੇ ਅੰਦਾਜ ਵਿੱਚ ਲਾਹ ਕੇ ਆਪਣੇ ਸੁਰੱਖਿਆ ਗਾਰਡ ਨੂੰ ਫੜ੍ਹਾ ਦਿੱਤੀ।ਮੋਦੀ ਸਾਹਿਬ ਦੀ ਇਸ ਕਾਰਵਾਈ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਸਟੇਜ ਤੇ ਵਿਰਾਜਮਾਨ ਸਮੂਹ ਲੀਡਰਸ਼ਿਪ ਦੇਖਕੇ ਹੱਕੀ ਬਕੀ ਰਹਿ ਗਈ।ਪ੍ਰਧਾਨ ਮੰਤਰੀ ਵੱਲੋਂ ਪੰਜ ਸਕਿੰਟਾਂ ਵਿੱਚ ਹੀ ਤੋਹਫੇ ਵਜੋਂ ਦਿੱਤੀ ਦਸਤਾਰ ਨੂੰ ਲਾਹੁਣ ਦੇ ਮਾਮਲੇ ਸਬੰਧੀ

ਜਦੋਂ ਸਰਬੱਤ ਖਾਲਸਾ ਦੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨਾਲ ਗੱਲ ਕੀਤੀ,ਤਾਂ ਉਹਨਾਂ ਕਿਹਾ ਕਿ ਆਰਐਸਐਸ, ਭਾਜਪਾ ਅਤੇ ਬਾਦਲ ਦਲੀਆਂ ਤੋਂ ਸਿੱਖ ਕੌਮ ਨੂੰ ਹੋਰ ਉਮੀਦ ਵੀ ਕੀ ਹੋ ਸਕਦੀ ਹੈ? ਜਿਨਾ ਨੁਕਸਾਨ ਇਹਨਾ ਵੱਲੋਂ ਸਿੱਖ ਕੌਮ ਦਾ ਕੀਤਾ ਗਿਆ ਹੈ ਹੋਰ ਕਿਸੇ ਨੇ ਨਹੀਂ ਕੀਤਾ। ਉਹਨਾਂ ਕਿਹਾ ਕਿ ਜਿਸ ਵਿਅਕਤੀ ਨੂੰ ਦਸਤਾਰ ਦਾ ਸਨਮਾਨ ਹੀ ਨਹੀਂ ਉਸਨੂੰ ਦਸਤਾਰ ਦੇਣੀ ਜਾਂ ਸਜਾਉਣ ਵਾਲੇ ਹੀ ਜਿਆਦਾ ਦੋਸ਼ੀ ਹਨ ਕਿਉਂਕਿ ਇਹ ਦਸਤਾਰ ਦੀ ਬੇਅਦਬੀ ਹੈ ਜੋ ਬਰਦਾਸ਼ਤਯੋਗ ਨਹੀਂ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>