Uncategorized

ਪੱਥਰੀ ਤੋਂ ਤੰਗ ਹੋਏ ਭਗਵੰਤ ਮਾਨ ਦਾ ਅੱਜ ਤੱਕ ਦਾ ਸਭ ਤੋਂ ਵਾਡਾ ਬਿਆਨ ਜਰੂਰ ਦੇਖੋ

Sharing is caring!

ਆਮ ਆਦਮੀ ਪਾਰਟੀ ਦੀ ਸਿਆਸੀ ਖ਼ਾਨਾਜੰਗੀ ਦੌਰਾਨ ਹਸਪਤਾਲ ਵਿਚ ਬਿਮਾਰ ਹੋਣ ਕਾਰਨ ਜ਼ੇਰ-ਏ-ਇਲਾਜ ਚੱਲ ਰਹੇ ਭਗਵੰਤ ਮਾਨ ਨੇ ਵੀ ਆਪਣੇ ਪਾਰਟੀ ਦੇ ਅੰਦਰਲੇ ਤੇ ਬਾਹਰਲੇ ਆਲੋਚਕਾਂ ਖ਼ਿਲਾਫ਼ ਧਾਵਾ ਬੋਲਿਆ ਹੈ। ‘ਮੈਂ ਪੰਜਾਬ ਦਾ ਗਦਾਰ ਹਾਂ’ ਕਿਉਂ ਕਿ ਸਿਰਲੇਖ ਵਾਲੀ ਇਸ ਕਵਿਤਾ ਰਾਹੀ ਭਗਵੰਤ ਮਾਨ ਨੇ ਆਪਣੇ ਖ਼ਿਲਾਫ਼ ਹੋ ਰਹੀਆਂ ਟਿੱਪਣੀਆਂ ਦਾ ਜਵਾਬ ਦਿੱਤਾ ਹੈ। ਫੇਸਬੁੱਕ ਉੱਤੇ ਪਾਈ ਇਸ ਕਵਿਤਾ ਉੱਤੇ ਲੋਕਾਂ ਨੇ ਬਹੁਤ ਹੀ ਤੇਜ਼ੀ ਨਾਲ ਰਿਐਕਟ ਕੀਤਾ ਹੈ।ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਏ ਗਏ , ਸੁਖਪਾਲ ਖਹਿਰਾ ਤੇ 7 ਵਿਧਾਇਕਾਂ ਨੇ ਵੀਰਵਾਰ ਨੂੰ ਬਠਿੰਡਾ ਵਿਚ ਰੈਲੀ ਕਰਕੇ ਪਾਰਟੀ ਹਾਈਕਮਾਂਡ ਖਿਲਾਫ਼ ਬਗਾਵਤ ਕਰ ਦਿੱਤੀ । ਇਸ ਦੌਰਾਨ ਰੈਲੀ ਵਿਚ ਨਾ ਆਉਣ ਵਾਲੇ ਭਗਵੰਤ ਮਾਨ ਸਣੇ ਆਗੂਆਂ ਖ਼ਿਲਾਫ਼ ਕਾਫ਼਼ੀ ਤਿੱਖੀਆਂ ਟਿੱਪਣੀਆਂ ਕੀਤੀਆਂ ਗਈਆਂ ਸਨ। ਸਿਰਫ਼ 20 ਮਿੰਟਾਂ ਵਿਚ ਇਸ ਨੂੰ 193 ਲੋਕਾਂ ਨੇ ਸ਼ੇਅਰ ਕੀਤਾ ਸੀ ਅਤੇ 422 ਲੋਕ ਇਸ ਉੱਤੇ ਟਿੱਪਣੀਆਂ ਕਰ ਚੁੱਕੇ ਹਨ । ਲੋਕ ਭਗਵੰਤ ਮਾਨ ਬਾਰੇ ਕੀ ਕਹਿ ਰਹੇ ਹਨ। ਇਸ ਤੋਂ ਪਹਿਲਾਂ ਪੜ੍ਹੋਂ ਭਗਵੰਤ ਮਾਨ ਨੇ ਕਵਿਤਾ ਰਾਹੀ ਕੀ ਕਿਹਾ ਹੈ।ਮੈਂ ਪੰਜਾਬ ਦਾ ਗ਼ਦਾਰ ਹਾਂਮੈਂ ਪੰਜਾਬ ਦਾ ਗ਼ਦਾਰ ਹਾਂ … ਕਿਉਂ ਮੈਂ ਲੋਕਾਂ ਦੇ ਪੈਸੇ ਦਾ ਸਾਰਾ ਹਿਸਾਬ ਕਿਤਾਬ ਦਿੰਦਾ ਹਾਂ ਮੈਂ ਪੰਜਾਬ ਦਾ ਗ਼ਦਾਰ ਹਾਂ ….ਕਿਉਂਕਿ ਮੈਂ ਪੰਜਾਬ ਲਈ ਸਾਰਾ ਕਾਰੋਬਾਰ ਛੱਡ ਬੈਠਾ ਹਾਂਮੈਂ ਪੰਜਾਬ ਦਾ ਗ਼ਦਾਰ ਹਾਂ ….ਕਿਉਂਕਿ ਮੈਂ ਵਿਦੇਸ਼ਾਂ ਚੋ ਧੀਆਂ ਪੁੱਤਾਂ ਦੀਆੰ ਲਾਸ਼ਾਂ ਮੰਗਵਾ ਦਿੰਨਾ ਮੈਂ ਪੰਜਾਬ ਦਾ ਗ਼ਦਾਰ ਹਾਂ …ਕਿਉਂਕਿ ਮੈਂ ਕੈਂਸਰ ਦੇ ਮਰੀਜ਼ਾਂ ਦਾ ਫਰੀ ਇਲਾਜ ਕਰਵਾ ਦਿੰਨਾ ਮੈਂ ਪੰਜਾਬ ਦਾ ਗ਼ਦਾਰ ਹਾਂ ..ਕਿਉਂਕਿ ਮੇਰੇ ‘ਤੇ ਕੋਈ ਬਲਾਤਕਾਰ ਦਾ ਕੇਸ ਨਹੀਂ ਚੱਲਦ ਮੈਂ ਪੰਜਾਬ ਦਾ ਗ਼ਦਾਰ ਹਾਂ … ਕਿਉਂਕਿ ਮੈਂ ਲੋਕਾਂ ਨੂੰ ਲੀਡਰਾਂ ਮੂਹਰੇ ਜੁਰਅਤ ਨਾਲ ਬੋਲਣਾ ਸਿਖਾਇਆ ਮੈਂ ਪੰਜਾਬ ਦਾ ਗ਼ਦਾਰ ਹਾਂ ..ਕਿਉਂਕਿ ਮੈਂ ਦਿਨ ਰਾਤ ਮਿਹਨਤ ਕਰਕੇ ਲੁਟੇਰਿਆਂ ਨੂੰ ਵੋਟਾਂ ‘ਚ ਹਰਾਇਆ ਜੀ ਹਾਂ ਮੈਂ ਪੰਜਾਬ ਦਾ ਗ਼ਦਾਰ ਹਾਂ .. ਕਿਉਂਕਿ ਮੈਂ ਕਿਸੇ ਰੇਤੇ ਦੀ ਖੱਡ ਵਿੱਚ ਹਿੱਸਾ ਨਹੀਂ ਪਾ ਸਕਿਆਮੈਂ ਪੰਜਾਬ ਦਾ ਗ਼ਦਾਰ ਹਾਂ …ਕਿਉਂਕਿ ਮੈਂ ਸਵਿਸ ਬੈਂਕ ਵਿੱਚ ਖਾਤਾ ਨਹੀਂ ਖੁਲਵਾ ਸਕਿਆ।ਮੈਂ ਪੰਜਾਬ ਦਾ ਗ਼ਦਾਰ ਹਾਂ ..ਕਿਉਂਕਿ ਮੇਰੇ ਨਾਮ ਉੱਤੇ ਕੋਈ ਬੱਸ ਦਾ ਪਰਮਿਟ ਨਹੀਂ ਚੱਲਦਾਮੈਂ ਪੰਜਾਬ ਦਾ ਗ਼ਦਾਰ ਹਾਂ… ਕਿਉਕਿ ਮੇਰਾ ਗੁਰੂ ਸਾਹਿਬ ਦੀ ਬੇਅਦਬੀ ਵਿੱਚ ਕੋਈ ਹੱਥ ਨਹੀਂਮੈਂ ਪੰਜਾਬ ਦਾ ਗ਼ਦਾਰ ਹਾਂ ..ਕਿਉਂਕਿ ਮੈਂ ਗੁਟਕਾ ਸਾਹਬ ਦੀ ਸੌਂਹ ਖਾ ਕੇ ਨਹੀਂ ਮੁੱਕਰਿਆ ਮੈਂ ਪੰਜਾਬ ਦਾ ਗ਼ਦਾਰ ਹਾਂ ..ਕਿਉਂਕਿ ਮੈਂ ਚਿੱਟਾ ਵੇਚਕੇ ਪੰਜਾਬ ਦੇ ਲੱਖਾਂ ਘਰ ਉਜਾੜ ਨਹੀਂ ਸਕਿਆ ਇਹਨਾਂ “ਗ਼ਦਾਰੀਆਂ ” ਲਈ ਮੈਂ ਪੰਜਾਬ ਤੋਂ ਦੋਵੇਂ ਹੱਥ ਜੋੜ ਕੇ ਮਾਫ਼ੀ ਮੰਗਦਾ ਹਾਂ ਭਗਵੰਤ ਮਾਨ ਸੋਸ਼ਲ ਮੀਡੀਆ ਉੱਤੇ ਲੋਕਾਂ ਦੇ ਪ੍ਰਤੀਕਰਮ ਭਗਵੰਤ ਮਾਨ ਦੀ ਕਵਿਤਾ ਉੱਤੇ ਟਿੱਪਣੀ ਕਰਦਿਆਂ ਕੰਵਲ ਰੰਧੇ ਲਿਖਦੇ ਨੇ, ‘ਦਿੱਲੀ ਦੀ ਚਾਪਲੁਸੀ, ਪਾਰਟੀ ਦਾ ਡਿੱਗਦਾ ਗਰਾਫ, ਦਿੱਲੀ ਲੀਡਰਸ਼ਿਪ ਦੇ ਗਲਤ ਫੈਂਸਲੇ ਬਾਰੀ ਚੁੱਪੀ, ਮੁੱਖ ਮੰਤਰੀ ਦੀ ਕੁਰਸੀ ਦਾ ਲਾਲਚ… ਤੇ ਪੰਜਾਬੀਆਂ ਦੇ ਹੱਕ ਵਿੱਚ ਜਦ ਖਲੋਣ ਦੀ ਲੋੜ ਸੀ ਤਾਂ ਦਿੱਲੀ ਦੇ ਹੱਕ ਚ ਭੁਗਤਣਾ ਵੀ ਗੱਦਾਰੀ ਹੈ।ਪੰਜਾਬੀਆਂ ਨਾਲ ਉਹਨਾਂ ਦਾ ਜਵਾਬ ਵੀ ਦੇਓ… ਆ ਜੋ ਕੰਮ ਤੁਸੀਂ ਗਿਣਵਾਏ ਨੇ ਲੋਕਾਂ ਨੂੰ ਪਹਿਲਾਂ ਪਤਾ ਨੇਰਛਪਾਲ ਕੋਲਟੀਆ ਨੇ ਮਾਨ ਦੀ ਕਵਿਤਾ ਦਾ ਜਵਾਬ ਕਵਿਤਾ ਵਿਚ ਹੀ ਦਿੱਤਾ ਹੈਕਿੱਕਲੀ ਕਲੀਰ ਦੀ, ਸਤੋਜ ਵਾਲੇ ਵੀਰ ਦੀ ,ਮਾਨਾ ਦਾ ਉਹ ਮੁੰਡਾ ਸੀ, ਪੰਜਾਬ ਵਿੱਚ ਹੁੰਦਾ ਸੀ,ਹੋ ਦਿੱਲੀ ਵੱਸ ਪੈ ਗਿਆ ,ਜਮੀਰ ਵੇਚ ਕੇ ਬਹਿ ਗਿਆ, ਜੇ ਬਠਿੰਡੇ ਅੱਜ ਆਉਂਦਾ ੳਹ , ਤਾਂ ਨਾਅਰਾ ਇੰਨਕਲਾਬ ਦਾ ਜ਼ਰੂਰ ਲਾਉਦਾ ਉਹ।।, ਅਮਰੀਕ ਸੰਧੇ ਨੇ ਲਿਖਿਆ ਕਿ ‘ਮਾਨ ਸਾਹਿਬ, ਤੁਹਾਡੇ ਕੀਤੇ ਕੰਮਾਂ ਤੇ ਕਿਸੇ ਨੂੰ ਵੀ ਸ਼ੱਕ ਨਹੀਂ, ਪਰ ਲੋਕ ਤੁਹਾਡੇ ਤੋਂ ਸਪਸ਼ਟ ਸਟੈਂਡ ਦੀ ਉਮੀਦ ਕਰਦੇ ਸੀ, ਜੋ ਕਿ ਤੁਸੀਂ ਅਜੇ ਵੀ ਗੁਰੇਜ਼ ਹੀ ਕੀਤਾ ਹੈ।ਰਮਨ ਗਿੱਲ ਫੇਸਬੁੱਕ ਉੱਤੇ ਹੀ ਕਹਿੰਦੇ ਹਨ ਕਿ ਸਾਨੂੰ ਸਾਰੀ ਆਪ ਇਕੱਠੀ ਚਾਹੀਦੀ ਆ , ਇਹ ਤੁਹਾਡੀ ਤੇ ਖਹਿਰੇ ਦੀ ਡਿਊਟੀ ਏ ਹੁਣ , ਏਕਤਾ ਕਰਨੀ ਆ ਜਾ ਪਾਰਟੀ ਖਤਮ ਕਰਨੀ ਆ। ਦੀਪ ਢਿੱਲੋ ਜੱਟਪੁਰਾ ਲਿਖਦੇ ਹਨ ਕਿ, ‘ਤੇਰੇ ਤੇ ਮਾਣ ਹੈ ਵੀਰ ਤੇ ਰਹੇਗਾ ਵੀ । ਉੱਪਰ ਲਿਖੀਆਂ ਸਾਰੀਆਂ ਗੱਲਾਂ ਸਹੀ ਵੀ ਹਨ ।ਪਰ ਹਾਂ ਤੂੰ ਪੰਜਾਬ ਦਾ ਗੱਦਾਰ ਹੈਂ ਕਿਉਂਕਿ ਤੂੰ ਆਪਣੀ ਮੁੱਖ ਮੰਤਰੀ ਦੀ ਕੁਰਸੀ ਦੀ ਭੁੱਖ ਜਾਂ ਲਾਲਸਾ ਲਈ ਪੰਜਾਬੀਆਂ ਦੀਆਂ ਭਾਵਨਾਵਾਂ, ਮਿਹਨਤ ਤੇ ਸੁਪਨਿਆਂ ਦਾ ਕਤਲ ਕੀਤਾ 2017 ਚ । ਤੇ ਹੁਣ ਵੀ ਸਿਰਫ਼ ਆਪਣੀ ਚੌਧਰ (ਜਿਵੇਂ ਕੇਜਰੀਵਾਲ ਕਰ ਰਿਹਾ ਦਿੱਲੀ ਚ) ਲਈ ਕਰ ਰਿਹਾ । ਸੰਭਲਨ ਦਾ ਮੌਕਾ ਹਲੇ ਵੀ ਹੈ । ਪੰਜਾਬੀ ਹਲੇ ਵੀ ਸਿਰ ਅੱਖਾਂ ਤੇ ਬਿਠਾ ਲੈਣਗੇ । ਪਰ ਇਹ ਭੁਲੇਖਾ ਮਨ ਚੋਂ ਕੱਢ ਦਿਉ ਕਿ ਪੰਜਾਬੀ ਅਨਭੋਲ ਨੇ, ਇਨ੍ਹਾਂ ਨੂੰ ਕਿਹੜਾ ਕਿਸੇ ਗੱਲ ਦਾ ਪਤਾ ਲੱਗਦਾ । ਧੰਨਵਾਦ ਜੀ । ਤੁਹਾਡਾ ਸ਼ੁਭਚਿੰਤਕ । ਗੁਰਪਿੰਦਰ ਸਿੰਘ ਰੰਧਾਵਾ ਲਿਖਦੇ ਨੇ ਕਿ ‘ਗੱਲਾਂ ਭਗਤ ਸਿੰਘ ਦੀਆ ਗੁਲਾਮੀ ਦਿੱਲੀ ਦੀ,ਪਹਿਲਾ ਆਪਣਾ ਪੱਖ ਕਲਿਆਰ ਕਰੋ ਕਿਥੇ ਖੜੇ ਹੋ, ਪੰਜਾਬ ਨਾਲ ਕੇ ਦਿੱਲੀ ਨਾਲ’ ਮਨਪ੍ਰੀਤ ਖੇਤਲਾ ਲਿਖਦੇ ਹਨ ਕਿ, ‘ਮਾਨ ਸਾਬ ਇਹ ਲੋਕਾਂ ਚ ਉਬਾਲਾ ਥੋੜੇ ਟਾਈਮ ਲਈ ਹੁੰਦਾ ਏ ਫ਼ਿਕਰ ਨਾ ਕਰੋ ਛੇਤੀ… ਹੀ ਸ਼ਾਂਤ ਹੋ ਜਾਵੇਗਾ।’

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>