ਫੁੱਲ ਟੌਹਰ ਆ ਸਰਦਾਰ ਦੀ -ਦੇਖੋ ਵੱਜਦੇ ਸਲੂਟ II ਸ਼ੇਅਰ ਕਰੋ ਜੀ ਦੱਬ ਕੇ

Sharing is caring!

ਸੱਜਣ ਪਹਿਲੀ ਵਾਰ, 2015 ਫੈਡਰਲ ਚੋਣ ਦੌਰਾਨ ਉਦੋਂ ਦੇ ਕੰਜ਼ਰਵੇਟਿਵ ਸੰਸਦ ਵੇਈ ਯੰਗ ਨੂੰ ਹਰਾ ਕੇ ਚੁਣਿਆ ਗਿਆ ਸੀ, ਅਤੇ ਉਸਨੂੰ 4 ਨਵੰਬਰ 2015 ਨੂੰ ਰੱਖਿਆ ਮੰਤਰੀ ਦੇ ਤੌਰ ਤੇ ਜਸਟਿਨ ਟਰੂਡੋ ਦੀ ਮੰਤਰੀ ਮੰਡਲ ਵਿੱਚ ਸਹੁੰ ਚੁੱਕਾਈ ਗਈ ਸੀ ਇਸ ਅਹੁਦੇ ’ਤੇ ਪਹੁੰਚਣ ਵਾਲਾ ਪਹਿਲਾ ਭਾਰਤੀ-ਪੰਜਾਬੀ ਹੈ। ਇਸ ਤੋਂ ਪਹਿਲਾਂ ਸੱਜਣ ਵੈਨਕੂਵਰ ਪੁਲਿਸ ਵਿਭਾਗ ਵਿੱਚ ਗੈਂਗਾਂ ਦੀ ਪੜਤਾਲ ਕਰਨ ਲਈ ਇੱਕ ਜਾਸੂਸ ਸੀ ਅਤੇ ਅਫਗਾਨਿਸਤਾਨ ਵਿੱਚ ਸੇਵਾ ਲਈ ਤਮਗੇ ਯਾਫਤਾ ਕੈਨੇਡੀਅਨ ਆਰਮਡ ਫੋਰਸਿਜ਼ ਵਿੱਚ ਇੱਕ ਰੈਜ਼ਮੈਂਟਲ ਕਮਾਂਡਰ ਸੀ।

ਸੱਜਣ ਇੱਕ ਫੌਜ ਰੈਜ਼ਮੈਂਟ ਨੂੰ ਕਮਾਂਡ ਕਰਨ ਵਾਲਾ ਪਹਿਲਾ ਸਿੱਖ-ਕੈਨੇਡੀਅਨ ਹੈ।ਹਰਜੀਤ ਸਿੰਘ ਸੱਜਣ ਦਾ ਜਨਮ ਪੰਜਾਬ, ਭਾਰਤ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੰਬੇਲੀ ਵਿਚ ਸਿੱਖ ਮਾਪਿਆਂ ਦੇ ਘਰ ਹੋਇਆ ਸੀ। ਉਹ ਪੰਜ ਸਾਲ ਦੀ ਉਮਰ ਦਾ ਸੀ,ਜਦ ਕਿ ਉਸ ਦਾ ਪਰਿਵਾਰ ਕੈਨੇਡਾ ਵਿੱਚ ਆ ਗਿਆ। ਉਹ ਵੈਨਕੂਵਰ ਵਿਚ ਵੱਡਾ ਹੋਇਆ। ਉਸ ਨੇ ਕੁਲਜੀਤ ਕੌਰ, ਇਕ ਫੈਮਿਲੀ ਡਾਕਟਰ ਨਾਲ ਵਿਆਹ ਕਰਵਾਇਆ ਹੈ। ਉਨ੍ਹਾਂ ਕੋਲ ਇੱਕ ਪੁੱਤਰ ਅਤੇ ਇੱਕ ਧੀ ਹੈ।ੳੁਸ ਦੇ ਪਿਤਾ ਕੁੰਦਨ ਸਿੰਘ ਸੱਜਣ ਪੰਜਾਬ ਵਿੱਚ ਪੁਲੀਸ ਅਧਿਕਾਰੀ ਸਨ ਤੇ ਹੁਣ ਸਰੀ ਦੇ ਗੁਰਦੁਆਰਾ ਸ੍ਰੀ ਸਿੰਘ ਸਭਾ ਦੇ ਪ੍ਰਧਾਨ ਹਨ।

Canadian Defence Minister Harjit Singh Sajjan leads a five kilometre run along the harbour on the third day of the Halifax International Security Forum in Halifax on Sunday, Nov. 22, 2015. THE CANADIAN PRESS/Andrew Vaughan
ਹਰਜੀਤ ਸਿੰਘ ਸੱਜਣ ਵੀ ਅੰਮ੍ਰਿਤਧਾਰੀ ਸਿੱਖ ਹੈ। ਸੱਜਣ ਨੇ 11 ਸਾਲ ਦੇ ਲਈ ਵੈਨਕੂਵਰ ਪੁਲਿਸ ਵਿਭਾਗ ਦੇ ਇੱਕ ਅਧਿਕਾਰੀ ਦੇ ਤੌਰ ਤੇ ਸੇਵਾ ਕੀਤੀ। ਉਸ ਨੇ ਵਿਭਾਗ ਦੇ ਗਰੋਹ ਅਪਰਾਧ ਯੂਨਿਟ ਦੇ ਨਾਲ ਇੱਕ ਜਾਸੂਸ ਤੌਰ ਉੱਤੇ ਆਪਣੇ ਕੈਰੀਅਰ ਦੀ ਸਮਾਪਤੀ ਕੀਤੀ।
Canadian Defence Minister Harjit Singh Sajjan (C) arrives at the Indian Ministry of Defence prior to a meeting with Indian Defence Minister Arun Jaitley, in New Delhi on April 18, 2017. / AFP PHOTO / MONEY SHARMAMONEY SHARMA/AFP/Getty Images
ਹਰਜੀਤ ਸਿੰਘ ਸੱਜਣ ਆਪਣੀ ਬਹਾਦਰੀ ਅਤੇ ਦੇਸ਼ ਪ੍ਰਤੀ ਵਫ਼ਾਦਾਰੀ ਕਾਰਨ 2013 ਵਿੱਚ ਮੈਰੀਟੋਰੀਅਸ ਸਰਵਿਸ ਮੈਡਲ, ਕੈਨੇਡੀਅਨ ਪੀਸ ਕੀਪਿੰਗ ਮੈਡਲ, ਆਰਡਰ ਆਫ ਮਿਲਟਰੀ ਮੈਰਿਟ ਅੈਵਾਰਡ ਸਮੇਤ ਅਨੇਕਾਂ ਮੈਡਲ ਅਤੇ ਮਾਣ ਸਨਮਾਨ ਪ੍ਰਾਪਤ ਚੁੱਕਾ ਹੈ। ਉਹ ਤਾਲਿਬਾਨ ਖ਼ਿਲਾਫ਼ ਗੁਪਤ ਸੂਚਨਾ ਇਕੱਠੀ ਕਰਨ ਦਾ ਬਹੁਤ ਮਾਹਰ ਸੀ।ਉਸ ਨੂੰ ਨਾਟੋ ਦੇ ਇੰਚਾਰਜ ਬ੍ਰਿਗੇਡੀਅਰ ਜਨਰਲ ਡੇਵਿਡ ਫਰੇਜ਼ਰ ਵੱਲੋਂ ਬੈਸਟ ਇਟੈਲੀਜੈਂਸ ਅਫ਼ਸਰ ਦਾ ਅੈਵਾਰਡ ਵੀ ਦਿੱਤਾ ਜਾ ਚੁੱਕਾ ਹੈ। ਉਹ ਬ੍ਰਿਟਿਸ਼ ਕੋਲੰਬੀਆ ਦੇ ਲੈਫਟੀਨੈਂਟ ਗਵਰਨਰ ਦਾ ਏਡੀਸੀ ਵੀ ਰਹਿ ਚੁੱਕਾ ਹੈ।

Leave a Reply

Your email address will not be published. Required fields are marked *