Uncategorized

ਬਲਾਤਕਾਰੀ ਬਾਬੇ ਨਾਲ ਫੜੀ ਗਈ ਜਿਪਸੀ ਲੈਣ ਪੰਜਾਬ ਪੁਲਿਸ ਪੁੱਜੀ ਅਦਾਲਤ

Sharing is caring!

ਬਲਾਤਕਾਰ ਮਾਮਲੇ ਦੀ ਸੁਣਵਾਈ ਦੌਰਾਨ ਪਿਛਲੇ ਸਾਲ 25 ਅਗਸਤ ਨੂੰ ਰਾਮ ਰਹੀਮ ਦੇ ਕਾਫ਼ਲੇ ਵਿੱਚ ਮੌਜੂਦ ਪੰਜਾਬ ਪੁਲਿਸ ਆਪਣੀ ਜਿਪਸੀ ਨੂੰ ਵਾਪਸ ਲੈਣ ਲਈ ਪੰਚਕੂਲਾ ਅਦਾਲਤ ਪਹੁੰਚ ਗਈ ਹੈ।  ‘ਪ੍ਰਸਿਧ ਚੈਨਲ  ਨੇ ਬੀਤੀ 26 ਮਈ ਨੂੰ ਖੁਲਾਸਾ ਕੀਤਾ ਸੀ ਕਿ ਪੰਜਾਬ ਪੁਲਿਸ ਦੀ ਜਿਪਸੀ ਜਿਸ ‘ਤੇ ਆਰਜ਼ੀ ਨੰਬਰ ਲੱਗਿਆ ਹੋਇਆ ਸੀ, ਰਾਮ ਰਹੀਮ ਦੇ ਕਾਫ਼ਲੇ ਨਾਲ ਪੰਚਕੂਲਾ ਆਈ ਸੀ। ਪੰਜਾਬ ਪੁਲfਸ ਦੀ ਇਸੇ ਜਿਪਸੀ ‘ਤੇ ਰਾਮ ਰਹੀਮ ਦੇ ਕਾਫਲੇ ਦਾ ਗੱਡੀ ਨੰਬਰ ਉੱਨੀ ਲੱਗਿਆ ਹੋਇਆ ਸੀ, ਜਿਸ ਨੂੰ ਪੰਚਕੂਲਾ ਪੁਲਿਸ ਨੇ ਮਨਸਾ ਦੇਵੀ ਕੰਪਲੈਕਸ ਦੀ ਪਾਰਕਿੰਗ ਵਿੱਚੋਂ ਕਬਜ਼ੇ ਵਿੱਚ ਲਿਆ ਸੀ।ਹਾਲਾਂਕਿ, ਇਸ ਜਿਪਸੀ ਬਾਰੇ ਕੀਤੇ ਸਵਾਲਾਂ ਉਤੇ ਪੰਜਾਬ ਤੇ ਹਰਿਆਣਾ ਪੁਲਿਸ ਨੇ ਚੁੱਪੀ ਸਾਧੀ ਰੱਖੀ ਸੀ। ਹੁਣ ਇੱਕ ਹਫ਼ਤੇ ਬਾਅਦ ਅੱਜ ਪੰਜਾਬ ਪੁਲਿਸ ਪੰਚਕੂਲਾ ਅਦਾਲਤ ਵਿੱਚ ਜਿਪਸੀ ਛੁਡਾਉਣ ਦੀ ਗੁਜ਼ਾਰਿਸ਼ ਲੈ ਕੇ ਪਹੁੰਚੀ ਹੈ। 

ਪੰਚਕੁਲਾ ਅਦਾਲਤ ਨੇ ਗੁਰਮੀਤ ਰਾਮ ਰਹੀਮ ਦੀ ਚਹੇਤੀ ਹਨੀਪ੍ਰੀਤ ਨੂੰ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਹਨੀਪ੍ਰੀਤ 25 ਅਗਸਤ ਨੂੰ ਪੰਚਕੁਲਾ ਵਿੱਚ ਹੋਏ ਦੰਗੇ-ਫਸਾਦ ਨੂੰ ਭੜਕਾਉਣ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਕਰਾਰ ਦਿੱਤੀ ਗਈ ਹੈ ਤੇ ਅੰਬਾਲਾ ਜੇਲ੍ਹ ਵਿੱਚ ਕੈਦ ਹੈ। ਪਹਿਲਾਂ ਕਿਆਸਰਾਈਆਂ ਸਨ ਕਿ ਜੇ ਉਸ ਨੂੰ ਜ਼ਮਾਨਤ ਮਿਲਦੀ ਹੈ ਤਾਂ ਉਹ ਡੇਰਾ ਸਿਰਸਾ ਦੀ ਸਾਂਭ-ਸੰਭਾਲ ਲਈ ਸਿਰਸਾ ਜਾਏਗੀ।

ਹਨੀਪ੍ਰੀਤ ਦੇ ਵਕੀਲ ਤਨਵੀਰ ਅਹਿਮਦ ਹਨ ਜਿਨ੍ਹਾਂ ਆਰੂਸ਼ੀ ਤਲਵਾਰ ਦਾ ਕੇਸ ਲੜਿਆ ਸੀ। ਉਨ੍ਹਾਂ ਜ਼ਮਾਨਤ ਦੀ ਅਰਜ਼ੀ ਵਿੱਚ ਕਿਹਾ ਗਿਆ ਹੈ ਕਿ 25 ਅਗਸਤ ਵਾਲੇ ਦਿਨ ਹਨੀਪ੍ਰੀਤ ਪੰਚਕੁਲਾ ਦੀ ਅਦਾਲਤ ਵਿੱਚ ਮੌਜੂਦ ਸੀ ਤੇ ਬਾਹਰ ਹੋਈ ਹਿੰਸਾ ਵਿੱਚ ਉਸ ਦਾ ਕੋਈ ਹੱਥ ਨਹੀਂ, ਪਰ ਅਦਾਲਤ ਵਿੱਚ ਹਨੀਪ੍ਰੀਤ ਦੀ ਦਾਲ ਨਹੀਂ ਗਲੀ।

ਹਾਲਾਂਕਿ, ਹਰਿਆਣਾ ਪੁਲਿਸ ਦੀ ਜਾਂਚ ਮੁਤਾਬਕ ਰਾਮ ਰਹੀਮ ਨੂੰ ਸਜ਼ਾ ਹੋਣ ਬਾਅਦ ਹਨੀਪ੍ਰੀਤ ਦੇ ਇਸ਼ਾਰੇ ’ਤੇ ਹਿੰਸਾ ਭੜਕੀ ਸੀ। ਉਸ ਦੀ ਜ਼ਮਾਨਤ ਦੀ ਅਰਜ਼ੀ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਪੁਲਿਸ ਨੇ ਹਨਪ੍ਰੀਤ ਖ਼ਿਲਾਫ਼ ਚਲਾਨ ਦੇ ਦਿੱਤਾ ਹੈ ਤੇ ਜੇ ਉਸ ਦੀ ਜ਼ਮਾਨਤ ਹੁੰਦੀ ਹੈ ਤਾਂ ਉਸ ਨਾਲ ਕੋਈ ਖ਼ਤਰਾ ਨਹੀਂ ਹੈ।

ਇਸ ਮਾਮਲੇ ਵਿੱਚ ਹੁਣ ਤਕ 32 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਨ੍ਹਾਂ ਵਿੱਚੋਂ 18 ਨੂੰ ਜ਼ਮਾਨਤ ਮਿਲ ਚੁੱਕੀ ਹੈ। ਹਨੀਪ੍ਰੀਤ ਮੁੱਖ ਮੁਲਜ਼ਮਾਂ ਵਿੱਚ ਸ਼ਾਮਲ ਹੈ, ਜਿਸ ਦੀ ਜ਼ਮਾਨਤ ਅਰਜ਼ੀ ਖਾਰਜ ਹੋ ਗਈ ਹੈ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>