Uncategorized

ਬਹੁਤ ਘੱਟ ਲੋਕਾਂ ਨੂੰ ਪਤਾ ਹੈ .. ਪਾਕਿਸਤਾਨ ਵਾਲਾ ਲਹਿੰਦਾ ਪੰਜਾਬ ਚੜ੍ਹਦੇ ਪੰਜਾਬ ਨਾਲੋਂ ਵੱਡਾ ਕਿਉਂ ?

Sharing is caring!

ਬਹੁਤ ਸਾਰੇ ਲੋਕਾਂ ਦੇ ਦਿਮਾਗ ਚ ਇਹ ਸਵਾਲ ਆਉਂਦਾ ਹੋਣਾ ਕਿ ਪਾਕਿਸਤਾਨ ਦੇ ਹਿੱਸੇ ਦਾ ਪੰਜਾਬ ਜਿਸਨੂੰ ਲਹਿੰਦਾ ਪੰਜਾਬ ਕਿਹਾ ਜਾਂਦਾ ਉਹ ਵੱਡਾ ਹੈ ਤੇ ਭਾਰਤੀ ਕਬਜ਼ੇ ਵਾਲਾ ਪੰਜਾਬ ਜਿਸਨੂੰ ਚੜ੍ਹਦਾ ਪੰਜਾਬ ਕਿਹਾ ਜਾਂਦਾ ਉਹ ਲਹਿੰਦੇ ਪੰਜਾਬ ਦੇ ਮੁਕਾਬਲੇ ਛੋਟ ਹੈ। ਸੋ ਅੱਜ ਅਸੀਂ ਦਸਾਂਗੇ ਕਿ ਅਜਿਹਾ ਕਿਉਂ ?? ਕੁਝ ਇਤਿਹਾਸ ਤੇ ਝਾਤੀ ਮਾਰੀਏ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਹਿੰਦੁਸਤਾਨ ਨਾਲੋਂ ਇੱਕ ਵੱਖਰਾ ਦੇਸ਼ ਸੀਗਾ। ਇਹ ਅਫ਼ਗ਼ਾਨਿਸਤਾਨ ਤੋਂ ਕਸ਼ਮੀਰ,ਸਣੇ ਮੁਲਤਾਨ ਤੋਂ ਯਮੁਨਾ ਤੱਕ ਦਾ ਇਲਾਕਾ ਸੀ। ਅੰਗਰੇਜਾਂ ਨੇ ਜਦੋਂ ਬਾਕੀ ਭਾਰਤ ਨੂੰ ਗੁਲਾਮ ਬਣਾ ਲਿਆ ਤਾਂ ਅਖੀਰ ਡੋਗਰਿਆਂ ਦੀ ਮਦਦ ਨਾਲ ਅੰਗਰੇਜਾਂ ਨੇ ਪੰਜਾਬ ਦੇ ਕਬਜ਼ਾ ਕੀਤਾ। ਦਸ ਦਈਏ ਕਿ ਪੰਜਾਬ ਸਭ ਤੋਂ ਬਾਅਦ ਵਿਚ ਅੰਗਰੇਜਾਂ ਦਾ ਗੁਲਾਮ ਹੋਇਆ। ਇਸਤੋਂ ਬਾਅਦ ਭਾਰਤ ਦੀ ਆਜ਼ਾਦੀ ਦੀ ਲਹਿਰ ਚੱਲੀ ਤੇ ਜਦੋਂ ਅਖੀਰ ਸੰਨ 1947 ਵਿਚ ਅੰਗਰੇਜ ਭਾਰਤ ਛੱਡਕੇ ਚਲੇ ਸਨ ਤਾਂ ਇਥੇ ਧਰਮ ਦੇ ਅਧਾਰ ਤੇ ਇਲਾਕਾ ਵੰਡ ਕੇ ਦਿੱਤੇ ਜਾਣ ਦੀ ਗੱਲ ਤੁਰੀ। ਮੁਸਲਿਮ ਆਗੂਆਂ ਨੇ ਮੁਸਲਮਾਨਾਂ ਲਈ ਵੱਖਰਾ ਮੁਲਕ ਪਾਕਿਸਤਾਨ ਬਣਵਾ ਲਿਆ ਪਰ ਸਿੱਖ ਆਗੂਆਂ ਦੇ ਨਿਕੰਮੇਪਨ ਕਰਕੇ ਸਿੱਖ ਹਿੰਦੁਸਤਾਨ ਵਿਚ ਰਹਿ ਗਏ। ਕਈ ਲੋਕ ਇਹ ਕਹਿੰਦੇ ਕਿ ਭਾਰਤ ਵੰਡੀਆਂ ਗਿਆ ਪਰ ਨਹੀਂ ਇਹ ਗਲਤ ਹੈ ਅਸਲ ਚ ਭਾਰਤ ਨਹੀਂ ਸਗੋਂ ਪੰਜਾਬ ਦੇ 2 ਟੁਕੜੇ ਹੋਏ ਸਨ। ਕਿਉਂਕਿ ਲਹਿੰਦੇ ਪੰਜਾਬ ਭਾਵ ਪਾਕਿਸਤਾਨੀ ਪੰਜਾਬ ਵਿਚ ਜਮੀਨੀ ਤਾਕਤ ਘੱਟ ਸੀ,ਉਸਦਾ ਕਾਫੀ ਇਲਾਕਾ ਰੇਤਲਾ ਤੇ ਪਹਾੜੀ ਸੀ ਸੋ ਪਾਕਿਸਤਾਨ ਨੂੰ ਪੰਜਾਬ ਦਾ ਜਿਆਦਾ ਹਿੱਸਾ ਦਿੱਤਾ ਗਿਆ ਤੇ ਭਾਰਤੀ ਕਬਜ਼ੇ ਵਾਲੇ ਪੰਜਾਬ ਦਾ ਹਿੱਸਾ ਘੱਟ ਰਖਿਆ ਗਿਆ। ਲਹਿੰਦੇ ਪੰਜਾਬ ਨੂੰ 54% ਪ੍ਰਤੀਸ਼ਤ ਤੇ ਚੜ੍ਹਦੇ ਪੰਜਾਬ ਨੂੰ 46% ਹਿੱਸਾ ਮਿਲਿਆ। ਇਥੇ ਲਹਿੰਦੇ ਪੰਜਾਬ ਦੇ ਵੱਡੇ ਹੋਣ ਦਾ ਕਾਰਨ ਜੋ ਸਭ ਤੋਂ ਖਾਸ ਹੈ ਉਹ ਇਹ ਕਿ ਲਹਿੰਦਾ ਪੰਜਾਬ ਕਦੇ ਵੀ ਦੋਬਾਰਾ ਨਹੀਂ ਵੰਡਿਆ ਗਿਆ। ਜੀ ਹਾਂ ਪਾਕਿਸਤਾਨ ਵਿਚਲੇ ਪੰਜਾਬ ਦੀ ਦੋਬਾਰਾ ਕੇ ਵੀ ਵੰਡ ਨਹੀਂ ਹੋਈ। ਪਰ ਇਸਦੇ ਉਲਟ ਭਾਰਤੀ ਲੀਡਰਾਂ ਦੀ ਗਲਤ ਨੀਤੀ ਕਰਕੇ ਤੇ ਸਿੱਖ ਕੌਮ ਨਾਲ ਨਫਰਤ ਕਰਕੇ ਪੰਜਾਬ ਨੂੰ ਫਿਰ ਧੋਖੇ ਨਾਲ ਵੰਡ ਦਿੱਤਾ ਗਿਆ ਤੇ ਉਸ ਚੋਂ ਹਰਿਆਣਾ ਤੇ ਹਿਮਾਚਲ ਨਵੇਂ ਸੂਬੇ ਬਣਾ ਦਿੱਤੇ ਗਏ। ਸੋ ਮੁੱਖ ਤੱਤਸਾਰ ਤੁਹਾਡੇ ਨਾਲ ਸਾਂਝਾ ਕੀਤਾ ਗਿਆ ਕਿ ਕਿਉਂ ਲਹਿੰਦਾ ਪੰਜਾਬ ਆਕਾਰ ਵਿਚ ਚੜ੍ਹਦੇ ਪੰਜਾਬ ਨਾਲੋਂ ਵੱਡਾ ਹੈ। ਵੀਡੀਓ ਚੰਗੀ ਲੱਗੀ ਤਾਂ Like ਤੇ Share ਜਰੂਰ ਕਰਿਓ। ਅਜਿਹੀਆਂ ਹੋਰ ਵੀਡੀਓ ਅਸੀਂ ਤੁਹਾਡੇ ਲਈ ਲਿਆਂਉਂਦੇ ਰਹਾਂਗੇ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>