Uncategorized

ਬਾਲੀਵੁਡ ਦੀ ਅਦਾਕਾਰਾ ਦਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਬਾਰੇ ਵਿਵਾਦਤ ਬਿਆਨ(ਜਾਣੋ ਪੂਰੀ ਖਬਰ)

Sharing is caring!

ਬਾਲੀਵੁਡ ਦੀ ਅਦਾਕਾਰਾ ਦਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਬਾਰੇ ਵਿਵਾਦਤ ਬਿਆਨ, ਕਿਹਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ! (ਜਾਣੋ ਪੂਰੀ ਖਬਰ),,ਹਾਲ ਹੀ ਵਿੱਚ ਫਿਲਮ ਵੀਰੇ ਦੀ ਵੈਡਿੰਗ ਜ਼ਰੀਏ ਸੁਰਖੀਆਂ ਬਟੋਰਨ ਵਾਲੀ ਐਕਟ੍ਰੈਸ ਸਵਰਾ ਭਾਸਕਰ ਹੁਣ ਆਪਣੇ ਬਿਆਨਾਂ ਜ਼ਰੀਏ ਸੁਰਖੀਆਂ ਬਟੋਰ ਰਹੀ ਹੈ। ਬਾਲੀਵੁੱਡ ਐਕਟਰੈਸ ਸਵਰਾ ਭਾਸਕਰ,ਆਪਣੇ ਬੇਬਾਕੀ ਕਾਰਨ ਇੱਕ ਵਾਰ ਫ਼ਿਰ ਸੁਰਖੀਆਂ ਵਿੱਚ ਹੈ। ਭੀਮਾ ਕੋਰੇਗਾਂਵ ਹਿੰਸਾ ਵਿੱਚ ਹੋਈਆਂ ਗ੍ਰਿਫ਼ਤਾਰੀਆਂ ਦੇ ਵਿਰੋਧ ਵਿੱਚ ਦਿੱਤੇ ਆਪਣੇ ਬਿਆਨਾਂ ਕਰਕੇ ਸਵਰਾ ਭਾਸਕਰ ਹੈਡਲਾਈਨਜ਼ ਵਿੱਚ ਛਾਈ ਹੋਈ ਹੈ। ਸਵਰਾ ਭਾਸਕਰ ਨੇ ਸ਼ਨੀਵਾਰ ਨੂੰ ਇੰਡੀਅਨ ਵੂਮਨ ਪ੍ਰੈਸ ਕਾਰਪਸ ਦੇ ਇੱਕ ਸਮਾਗਮ ਦੌਰਾਨ ਬੋਲਦਿਆਂ ਗ੍ਰਿਫ਼ਤਾਰੀਆਂ ਦਾ ਜ਼ੋਰਦਾਰ ਵਿਰੋਧ ਇਹ ਕਹਿੰਦਿਆਂ ਕੀਤਾਕਿ ਲੋਕਾਂ ਨੂੰ ਸਜ਼ਾ ਉਨ੍ਹਾਂ ਦੇ ਕੰਮਾਂ ਲਈ ਮਿਲਣੀ ਚਾਹੀਦੀ ਹੈ, ਨਾ ਕਿ ਵਿਚਾਰਾਂ ਲਈ। ਆਪਣੇ ਇਸ ਵਿਚਾਰ ਦੀ ਮਿਸਾਲ ਵਿੱਚ ਸਵਰਾ ਨੇ ਜਰਨੈਲ ਸਿੰਘ ਭਿੰਡਰਾਵਾਲਾ ਅਤੇ ਮਹਾਂਤਮਾ ਗਾਂਧੀ ਦਾ ਜ਼ਿਕਰ ਕੀਤਾ। ਸਵਰਾ ਨੇ ਕਿਹਾ ਕਿ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸੰਤ ਕਹਿ ਕੇ ਬੁਲਾਉਣ ਵਾਲੇ ਸਾਰੇ ਲੋਕਾਂ ਨੂੰ ਕੀ ਜੇਲ੍ਹਾਂ ਵਿੱਚ ਡੱਕ ਦਿਓਗੇ? ਆਪਣੇ ਵਿਚਾਰ ਨੂੰ ਹੋਰ ਮਜ਼ਬੂਤੀ ਦੇਣ ਲਈ ਸਵਰਾ ਨੇ ਇੱਕ ਹੋਰ ਮਿਸਾਲ ਦਿੱਤੀ। ਜਿਸ ਵਿੱਚ ਉਨ੍ਹਾਂ ਕਿਹਾ ਕਿ ਮਹਾਂਤਮਾ ਗਾਂਧੀ ਦੇ ਕਤਲ ਵੇਲੇ ਜਸ਼ਨ ਮਨਾਉਣ ਵਾਲੇ ਅੱਜ ਸੱਤਾ ਵਿੱਚ ਬੈਠੇ ਨੇ ਤਾਂ ਕੀ ਉਨ੍ਹਾਂ ਲੋਕਾਂ ਨੂੰ ਜੇਲ੍ਹ ਭੇਜ ਦਿੱਤਾ ਜਾਵੇ? ਸਵਰਾ ਭਾਸਕਰ ਨੇ ਕਿਹਾ ਕਿ ਖੂਨ ਦਾ ਪਿਆਸਾ ਸਮਾਜ ਬਣਾਉਣਾ ਚੰਗੀ ਗੱਲ ਨਹੀਂ ਹੈ। ਪੰਜ ਮਨੁੱਖੀ ਅਧਿਕਾਰ ਕਾਰਜ ਕਰਤਾਵਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਵੱਖੋ-ਵੱਖ ਪ੍ਰਤੀਕਰਮ ਆ ਰਹੇ ਨੇ। ਸਵਰਾ ਭਾਸਕਰ ਵੀ ਇਨ੍ਹਾਂ ਗ੍ਰਿਫ਼ਤਾਰੀਆਂ ਦਾ ਵਿਰੋਧ ਕਰ ਰਹੇ ਲੋਕਾਂ ਦੇ ਨਾਲ ਖੜੀ ਹੈ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>