Uncategorized

ਬੇਅਦਬੀ ਮਾਮਲੇ ਦੀ ਰਿਪੋਰਟ ਸੈਸ਼ਨ ‘ਚ ਪੇਸ਼ ਕਰਨ ‘ਚ ਅੜਿੱਕਾ ਡਾਹੁਣ ਦੀ ਸਾਜ਼ਿਸ਼..ਫੂਲਕਾ ਦਾ ਵੱਡਾ ਬਿਆਨ…

Sharing is caring!

ਬੇਅਦਬੀ ਮਾਮਲੇ ਦੀ ਰਿਪੋਰਟ ਸੈਸ਼ਨ ‘ਚ ਪੇਸ਼ ਕਰਨ ‘ਚ ਅੜਿੱਕਾ ਡਾਹੁਣ ਦੀ ਸਾਜ਼ਿਸ਼..ਫੂਲਕਾ ਦਾ ਵੱਡਾ ਬਿਆਨ…ਆਮ ਆਦਮੀ ਪਾਰਟੀ ਦੇ ਵਿਧਾਇਕ ਐਚਐਸ ਫੂਲਕਾ ਨੇ ਖ਼ਦਸ਼ਾ ਜ਼ਾਹਿਰ ਕੀਤਾ ਹੈ ਕਿ ਮੰਗਲਵਾਰ ਨੂੰ ਵਿਧਾਨ ਸਭਾ ਵਿਚ ਬੇਅਦਬੀ ਮਾਮਲਿਆਂ ਦੀ ਜਾਂਚ ਰਿਪੋਰਟ ਪੇਸ਼ ਕੀਤੀ ਜਾਣੀ ਹੈ ਤੇ ਇਸ ਦਿਨ ਸੈਸ਼ਨ ਨੂੰ ਜਾਣਬੁਝ ਕੇ ਰੌਲੇ ਰੱਪੇ ਦੀ ਭੇਂਟ ਚਾੜ੍ਹਨ ਦੀ ਕੋਸ਼ਿਸ਼ ਕੀਤੀ ਜਾਵੇਗੀ।ਇਸ ਲਈ ਉਨ੍ਹਾਂ ਨੇ ਮੰਗ ਕੀਤੀ ਹੈ

ਕਿ ਮੰਗਲਵਾਰ ਜੇਕਰ ਕੋਈ ਵਿਧਾਇਕ ਹੰਗਾਮਾ ਕਰਦਾ ਹੈ ਤੋਂ ਉਸ ਨੂੰ ਪੂਰੇ ਸੈਸ਼ਨ 2022 ਤੱਕ ਸਸਪੈਂਡ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਅਹਿਮ ਦਿਨ ਹੈ ਜਿਸ ਦਿਨ ਪਤਾ ਲੱਗੇਗਾ ਕਿ ਬੇਅਦਬੀ ਦੀ ਸਾਜ਼ਿਸ਼ ਪਿੱਛੇ ਕੌਣ ਲੋਕ ਸਨ।ਜ਼ਾਹਿਰ ਹੈ ਕਿ ਇਸ ਦਿਨ ਕੁਝ ਲੋਕ ਇਸ ਵਿਚ ਅੜਿੱਕਾ ਡਾਹੁਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਨੇ ਸਪੀਕਰ ਤੋਂ ਮੰਗ ਕੀਤੀ ਹੈ ਕਿ ਇਸ ਦਾ ਲਾਈਵ ਟੈਲੀਕਾਸਟ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਵੇਖਣਾ ਚਾਹੁੰਦੇ ਹਨ ਕਿ ਐਡੀ ਵੱਡੀ ਘਟਨਾ ਪਿੱਛੇ ਕੌਣ ਲੋਕ ਜ਼ਿੰਮੇਵਾਰ ਹਨ।

ਉਨ੍ਹਾਂ ਕਿਹਾ ਕਿ ਖ਼ਬਰ ਮਿਲੀ ਹੈ ਕਿ ਇਸ ਦਿਨ ਸੈਸ਼ਨ ਨੂੰ ਪ੍ਰਭਾਵਿਕ ਕਰਨ ਦੀ ਸਾਜ਼ਿਸ਼ ਰਚੀ ਗਈ ਹੈ। ਇਸ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਨੇ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤੀ ਕਰਨ ਦੀ ਮੰਗ ਰੱਖੀ ਹੈ। ਉਨ੍ਹਾਂ ਕਿਹਾ ਸਪੀਕਰ ਕੋਲ ਇਸ ਦੀ ਪਾਵਰ ਹੈ ਤੇ ਉਹ ਅਜਿਹੇ ਲੋਕਾਂ ਨੂੰ ਸਸਪੈਂਡ ਕਰ ਸਕਦਾ ਹੈ।Aam Aadmi Party MLA HS Phoolka has expressed the apprehension that on Tuesday, a report related to disrespectful matters will be submitted in the Vidhan Sabha and will be deliberately tried to make a presentation on the sack of the session. Therefore, they demanded That is, if an MLA thwarted on Tuesday, he could suspend the whole session till 2022.

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>