ਬੱਬਰ ਖਾਲਸਾ ਦਾ ਮੈਂਬਰ ਅਦਾਲਤ ‘ਚ ਨਾਜਾਇਜ਼ ਪਿਸਤੌਲ ਸਣੇ ਗ੍ਰਿਫ਼ਤਾਰ

Sharing is caring!

ਬੱਬਰ ਖਾਲਸਾ ਦੇ ਮੈਂਬਰ ਅਮਰਜੀਤ ਸਿੰਘ ਉਰਫ ਜਗਜੀਤ ਸਿੰਘ ਧਾਲੀਵਾਲ ਨੂੰ ਅੱਜ ਪੁਲਸ ਨੇ ਬਠਿੰਡਾ ਅਦਾਲਤ ‘ਚੋਂ ਇਕ ਨਾਜਾਇਜ਼ ਪਿਸਤੌਲ ਸਣੇ ਗ੍ਰਿਫ਼ਤਾਰ ਕਰ ਲਿਆ, ਜੋ ਇਕ ਪੇਸ਼ੀ ਭੁਗਤਣ ਲਈ ਇਥੇ ਆਇਆ ਸੀ।ਜ਼ਿਕਰਯੋਗ ਹੈ ਕਿ 8 ਨਵੰਬਰ 2014 ਨੂੰ ਸੀ. ਆਈ. ਏ. ਸਟਾਫ ਬਠਿੰਡਾ ਦੇ ਇੰਚਾਰਜ ਜਗਦੀਸ਼ ਸ਼ਰਮਾ ਤੇ ਟੀਮ ਨੇ ਅੱਤਵਾਦੀ ਜਥੇਬੰਦੀ ਬੱਬਰ ਖਾਲਸਾ ਦੇ ਮੈਂਬਰ ਰਮਨਦੀਪ ਸਿੰਘ ਉਰਫ ਸੰਨੀ ਵਾਸੀ ਬਠਿੰਡਾ ਨੂੰ ਗ੍ਰਿਫ਼ਤਾਰ ਕੀਤਾ ਸੀ।ਸੰਨੀ ਪਹਿਲਾਂ ਬੱਬਰ ਖਾਲਸਾ ਦੇ ਸੰਪਰਕ ਵਿਚ ਆਇਆ ਤੇ ਫਿਰ ਇਸਦੀ ਦੋਸਤੀ ਜਗਤਾਰ ਸਿੰਘ ਤਾਰਾ, ਜਿਸ ਨੇ ਬੱਬਰ ਖਾਲਸਾ ਤੋਂ ਅਲੱਗ ਹੋ ਕੇ ਨਵੀਂ ਜਥੇਬੰਦੀ ਖਾਲਿਸਤਾਨ ਟਾਈਗਰ ਫੋਰਸ ਬਣਾਈ ਸੀ, ਨਾਲ ਹੋ ਗਈ। ਤਾਰਾ ਨੇ ਹੀ ਬੈਂਕਾਕ ਵਿਚ ਸੰਨੀ ਨੂੰ ਆਈ.ਐੱਸ.ਆਈ. ਪਾਕਿਸਤਾਨ ਦੇ ਇਕ ਏਜੰਟ ਤੋਂ ਬੰਬ ਬਣਾਉਣ ਦੀ ਟ੍ਰੇਨਿੰਗ ਦਿਵਾਈ ਸੀ। ਭਾਰਤ ਵਿਚ ਆ ਕੇ ਇਸ ਨੇ ਬੰਬ ਬਣਾ ਵੀ ਲਿਆ ਸੀ। ਉਹ ਭਾਰਤ ਵਿਚ ਬੰਬ ਚਲਾਉਂਦਾ, ਉਸ ਤੋਂ ਪਹਿਲਾਂ ਫੜਿਆ ਗਿਆ।ਇਹ ਪਿੰਡ ਦਲੇਲ ਸਿੰਘ ਵਾਲਾ (ਮਾਨਸਾ) ਦਾ ਹੈ ਪਰ ਬਾਅਦ ਵਿਚ ਮੋਹਾਲੀ ਵਿਖੇ ਰਹਿਣ ਲੱਗਾ। ਕੁਝ ਸਮਾਂ ਜੇਲ ‘ਚ ਰਹਿਣ ਤੋਂ ਬਾਅਦ ਇਸ ਦੀ ਜ਼ਮਾਨਤ ਹੋ ਗਈ ਸੀ।ਅੱਜ ਵੀ ਅਮਰਜੀਤ ਸਿੰਘ ਉਕਤ ਮੁਕੱਦਮੇ ਦੀ ਪੇਸ਼ੀ ਭੁਗਤਣ ਲਈ ਹੀ ਬਠਿੰਡਾ ਆਇਆ ਸੀ। ਉਹ ਜਿਉਂ ਹੀ ਅਦਾਲਤ ਦੇ ਅੰਦਰ ਜਾਣ ਲੱਗਾ ਤਾਂ ਮੌਕੇ ‘ਤੇ ਤਾਇਨਾਤ ਏ. ਐੱਸ. ਆਈ. ਰਣਜੀਤ ਸਿੰਘ ਨੇਉਕਤ ਦੇ ਬੈਗ ਦੀ ਤਲਾਸ਼ੀ ਲੈਣੀ ਚਾਹੀ ਪਰ ਅਮਰਜੀਤ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਜਿਸ ਨੂੰ ਰਣਜੀਤ ਸਿੰਘ ਤੇ ਸਾਥੀਆਂ ਨੇ ਪਿੱਛੇ ਭੱਜ ਕੇ ਕਾਬੂ ਕਰ ਲਿਆ। ਤਲਾਸ਼ੀ ਲੈਣ ‘ਤੇ ਉਕਤ ਪਾਸੋਂ 32 ਬੋਰ ਦੇਸੀ ਨਾਜਾਇਜ਼ ਪਿਸਤੌਲ ਬਰਾਮਦ ਹੋਇਆ।ਕੀ ਕਹਿੰਦੇ ਹਨ ਪੁਲਸ ਅਧਿਕਾਰੀ : ਥਾਣਾ ਸਿਵਲ ਲਾਈਨ ਦੇ ਮੁਖੀ ਕੁਲਦੀਪ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਮੁਲਜ਼ਮ ਤੋਂ ਪੁੱਛਗਿੱਛ ਜਾਰੀ ਹੈ। ਕੱਲ ਇਸ ਨੂੰ ਅਦਾਲਤ ‘ਚ ਪੇਸ਼ ਕਰ ਕੇ ਰਿਮਾਂਡ ਵੀ ਲਿਆ ਜਾਵੇਗਾ ਤਾਂ ਕਿ ਹੋਰ ਪੁੱਛਗਿੱਛ ਕੀਤੀ ਜਾ ਸਕੇ।

Leave a Reply

Your email address will not be published. Required fields are marked *