Uncategorized

ਭਾਈ ਮਨੀ ਸਿੰਘ ਜੀ ਦੀ ਅਤੇ ਉਹਨਾਂ ਦੇ ਪਰਿਵਾਰ ਦੀ ਸ਼ਹਾਦਤ, ਜਰੂਰ ਪੜੋ ਅਤੇ ਵੱਧੋ ਤੋ ਵੱਧ ਤੋ ਸ਼ੇਅਰ ਕਰੋ

Sharing is caring!

ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਸਿੱਖ ਇਤਿਹਾਸ ਦਾ ਨਿਵੇਕਲਾ ਤੇ ਅਦੁੱਤੀ ਅਧਿਆਏ ਹੈ। ਆਪ ਜੀ ਦੀ ਸ਼ਹਾਦਤ ਦਾ ਸੰਬੰਧ ਦੀਵਾਲੀ (ਬੰਦੀਛੋੜ ਦਿਵਸ) ਨਾਲ ਜੁੜਦਾ ਹੈ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ ਅਨੇਕਾਂ ਸਿੰਘ ਅਜਿਹੇ ਸਨ, ਜਿਨ੍ਹਾਂ ਨੇ ਗੁਰੂ ਜੀ ਨਾਲ ਹੀ ਜਿਊਣ-ਮਰਨ ਦਾ ਪ੍ਰਣ ਕੀਤਾ। ਇਨ੍ਹਾਂ ਵਿਚ ਪੰਜ ਪਿਆਰੇਪੰਜ ਮੁਕਤੇ, ਭਾਈ ਮਨੀ ਸਿੰਘ ਦੇ ਪੰਜ ਪੁੱਤਰ ਤੇ ਦੋ ਭਰਾ,ਭਾਈ ਆਲਿਮ ਸਿੰਘ ਨੱਚਣਾ ਪਰਿਵਾਰ ਦੇ ਦੋ ਮੈਂਬਰ, ਘੋੜਿਆਂ ਦੀ ਸੇਵਾ ਕਰਨ ਵਾਲੇ ਦੋ ਸਿੱਖ, ਦਿੱਲੀ ਦੇ ਦੋ ਸਿੱਖ, ਤਿੰਨ ਬ੍ਰਾਹਮਣ ਪਰਿਵਾਰਾਂ ਦੇ ਮੈਂਬਰ ਤੇ 12 ਹੋਰ ਸਿਰੜੀ ਸਿਦਕੀ ਸਿੱਖ ਸਨ। ਭਾਈ ਮਨੀ ਸਿੰਘ ਜੀ ਦਾ ਸਮੁੱਚਾ ਜੀਵਨ ਸਮੇਤ ਪਰਿਵਾਰ ਕੌਮ ਨੂੰ ਸਮਰਪਿਤ ਭਾਵਨਾ ਵਾਲਾ ਹੈ। ਭਾਈ ਮਨੀ ਸਿੰਘ ਸਿੱਖ ਧਰਮ ਤੇ ਇਤਿਹਾਸ ਦੇ ਖੇਤਰ ਵਿਚ ਦਲੇਰ ਮਰਜੀਵੜਿਆਂ ਦੀ ਸਤਿਕਾਰਤ ਸ਼ਖ਼ਸੀਅਤ ਹਨ।
ਭਾਈ ਮਨੀ ਸਿੰਘ ਜੀ ਨੇ ਫੌਜਾਂ ਨਾਲ ਘਮਸਾਣ ਦਾ ਯੁੱਧ ਕਰ ਕੇ ਨਾ ਤਾਂਇਲਾਕਿਆਂ ‘ਤੇ ਕਬਜ਼ਾ ਕੀਤਾ ਤੇ ਨਾ ਹੀ ਸਿਕੰਦਰ, ਅਸ਼ੋਕ, ਬਾਬਰ, ਹਿਟਲਰ ਤੇ ਔਰੰਗਜ਼ੇਬ ਵਾਂਗ ਨਿਰਦੋਸ਼ ਲੋਕਾਂ ਦਾ ਖੂਨੀ ਦਰਿਆ ਵਹਾ ਕੇ ਰਾਜ ਤਖ਼ਤ ਪ੍ਰਾਪਤ ਕੀਤਾ। ਸ਼ਹੀਦੀ ਮੰਨੀ ਹੀ ਉਹ ਜਾਂਦੀ ਹੈ, ਜਿਸ ਦਾ ਕਾਰਨ ਸੱਚ ਦੀ ਸਥਾਪਨਾ ਅਤੇ ਜਨ-ਕਲਿਆਣ ਹੋਵੇ। ਭਾਈ ਮਨੀ ਸਿੰਘ ਜੀ ਦਾ ਜਨਮ 1701 ਬਿਕ੍ਰਮੀ ਦਿਨ ਐਤਵਾਰ, ਚੇਤਰ ਸੁਦੀ 12 ਨੂੰ ਹੋਇਆ। ‘ਸ਼ਹੀਦ ਬਿਲਾਸ’ ਵਿਚ ਅੰਕਿਤ ਕੁਲ ਪਰੰਪਰਾ ਅਨੁਸਾਰ ਆਪ ਜੀ ਦੇ ਵੱਡੇ-ਵਡੇਰਿਆਂ ਦਾ ਸੰਬੰਧ ਉਦੇ ਦੀਪ ਬੰਸ ਦੇ ਪੰਵਾਰ ਰਾਜਪੂਤ ਘਰਾਣੇ ਨਾਲ ਸੀ, ਜੋ ਮੁਲਤਾਨ ਦੇ ਨੇੜੇ ਅਲੀਪੁਰ ਦੇ ਰਹਿਣ ਵਾਲੇ ਸਨ। ਇਸ ਬੰਸ ਦਾ ਗੁਰੂਘਰ ਨਾਲ ਸੰਬੰਧ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਹੀ ਜੁੜ ਜਾਂਦਾ ਹੈਕਿਉਂਕਿ ਇਨ੍ਹਾਂ ਦੇ ਦਾਦਾ ਭਾਈ ਬਾਲੂ ਰਾਉ ਛੇਵੇਂ ਪਾਤਸ਼ਾਹ ਜੀ ਦੀ ਸੈਨਾ ਦੇ ਪ੍ਰਸਿੱਧ ਜਰਨੈਲ ਸੀ। 90 ਸਾਲ ਦੀ ਉਮਰ ਭੋਗਣ ਵਾਲੇ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਗੁਰੂ ਹਰਿਰਾਇ ਸਾਹਿਬ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦਾ ਮਾਣ ਹਾਸਲ ਹੋਇਆ ਦਸਮ ਪਿਤਾ ਦੇ ਵਿਸ਼ਵਾਸਪਾਤਰ ਭਾਈ ਮਨੀ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਾਰੀ, ਕਥਾਵਾਚਕ, ਗਿਆਨ ਰਤਨਾਵਲੀ ਤੇ ਸਿੱਖਾਂ ਦੀ ਭਗਤ ਮਾਲਾ ਜਿਹੀਆਂ ਵੱਡ-ਆਕਾਰੀ ਰਚਨਾਵਾਂ ਦੇ ਕਰਤਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗੰ੍ਰਥੀ ਵਜੋਂ ਗੁਰੂਘਰ ਨਾਲ ਸੰਬੰਧਤ ਰਹੇਸ੍ਰੀ ਅਨੰਦਪੁਰ ਸਾਹਿਬ ਵਿਚ ‘ਮਸਤ ਹਾਥੀ’ ਨਾਲ ਯੁੱਧ ਕਰਨ ਵਾਲਾ ਭਾਈ ਬਚਿੱਤਰ ਸਿੰਘ, ਭਾਈ ਮਨੀ ਸਿੰਘ ਜੀ ਦਾ ਹੀ ਬੇਟਾ ਸੀ। ਚਮਕੌਰ ਦੀ ਗੜ੍ਹੀ ਵਿਚ ਸ਼ਹੀਦ ਹੋਣ ਵਾਲੇ ਸਿੰਘਾਂ ਵਿਚ ਭਾਈ ਸਾਹਿਬ ਦੇ ਪੁੱਤਰ ਵੀ ਸ਼ਾਮਲ ਸਨ।1790 ਬਿਕ੍ਰਮੀ ਦਾ ਦੀਵਾਲੀ ਦਾ ਪੁਰਬ ਨੇੜੇ ਆ ਰਿਹਾ ਸੀ ਅਤੇ ਸੰਗਤਾਂ ਦੀ ਤੀਬਰ ਇੱਛਾ ਸੀ ਕਿ ਇਸ ਵਾਰ ਇਹ ਪੁਰਬ ਧੂਮ-ਧਾਮ ਨਾਲ ਮਨਾਇਆ ਜਾਵੇ। ਇਸ ਮਕਸਦ ਲਈ ਭਾਈ ਮਨੀ ਸਿੰਘ ਜੀ ਨੇ ਭਾਈ ਸੂਰਤ ਸਿੰਘ ਤੇ ਭਾਈ ਸੁਬੇਗ ਸਿੰਘ ਦੀ ਮਦਦ ਨਾਲ ਲਾਹੌਰ ਦੇ ਸੂਬੇਦਾਰ ਪਾਸੋਂ ਇਜਾਜ਼ਤ ਪ੍ਰਾਪਤ ਕਰ ਲਈ ਅਤੇ ਇਵਜ਼ਾਨੇ ਵਜੋਂ ਮੇਲੇ ਪਿੱਛੋਂ 10 ਹਜ਼ਾਰ ਰੁਪਏ ਜਜ਼ੀਏ ਵਜੋਂ ਦੇਣੇ ਪ੍ਰਵਾਨ ਕਰ ਲਏ ਪਰ ਮੀਣਿਆਂਪੰਥ ਵਿਰੋਧੀ ਤਾਕਤਾਂ ਅਤੇ ਲਾਹੌਰ ਦਰਬਾਰ ਨੇ ਦਿੱਲੀ ਦੇ ਤਖ਼ਤ ਦੀ ਸ਼ਹਿ ਨਾਲ ਇਕ ਡੂੰਘੀ ਸਾਜ਼ਿਸ਼ ਅਧੀਨ ਸਿੰਘਾਂ ਨੂੰ ਖਤਮ ਕਰਨ ਦਾ ਪ੍ਰੋਗਰਾਮ ਉਲੀਕਿਆ, ਜੋ ਭਾਈ ਮਨੀ ਸਿੰਘ ਨੂੰ ਵੇਲੇ ਸਿਰ ਪਤਾ ਲੱਗ ਜਾਣ ਕਾਰਨ ਸਿਰੇ ਨਾ ਚੜ੍ਹ ਸਕਿਆ। ਇਸ ਸਾਜ਼ਿਸ਼ ਨੂੰ ਨਾਕਾਮ ਕਰਨ ਬਦਲੇ ਭਾਈ ਸਾਹਿਬ ਨੇ ਕੌਮ ਨੂੰ ਆਪਣੀ ਸੂਝ-ਬੂਝ ਨਾਲ ਬਚਾ ਲਿਆ।ਪਰ ਭਾਈ ਸਾਹਿਬ ਪ੍ਰਵਾਨ ਕੀਤਾ ਹੋਇਆ ਜਜ਼ੀਆ ਲਾਹੌਰ ਦਰਬਾਰ ਨੂੰ ਨਾ ਦੇ ਸਕੇ ਕਿਉਂਕਿ ਭਾਈ ਸਾਹਿਬ ਵਲੋਂ ਭੇਜੇ ਗੁਪਤ ਸੁਨੇਹਿਆਂ ਖ਼ਾਤਿਰ ਸੰਗਤਾਂ ਇਸ ਪੁਰਬ ਉੱਤੇ ਬਹੁਤ ਘੱਟਗਿਣਤੀ ਵਿਚ ਇਕੱਤਰ ਹੋਈਆਂ ਸਨ ਪਰ ਹਕੂਮਤ ਨੂੰ ਬਹਾਨਾ ਚਾਹੀਦਾ ਸੀ।ਹਾਕਮ ਦੇ ਆਦੇਸ਼ ‘ਤੇ ਮਹਾਨ ਦੂਰਅੰਦੇਸ਼ੀ ਤੇ ਦੂਲੇ ਮਰਜੀਵੜੇ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕਰਨ ਦਾ ਅਹਿਦ ਲਿਆ ਗਿਆ। ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਨੂੰ ਸਾਥੀਆਂ ਸਮੇਤ ਗ੍ਰਿਫਤਾਰ ਕਰ ਕੇ ਅਕਹਿ ਤੇ ਅਸਹਿ ਕਸ਼ਟ ਦਿੰਦਿਆਂ 1734 ਈ: ਨੂੰ ਲਾਹੌਰ ਦੇ ਨਿਖਾਸ ਚੌਕ ਵਿਚ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ, ਜਿਥੇ ਅੱਜਕਲ ਗੁਰਦੁਆਰਾ ਸ਼ਹੀਦ ਗੰਜ ਬਣਿਆ |

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>