Uncategorized

ਭਿੰਡਰਾਂਵਾਲਿਆਂ ਲੲੀ ਜਦੋਂ 5 ਸਿੰਘ ਭਾਰਤੀ ਜਹਾਜ ਅਗਵਾ ਕਰਕੇ ਲਹੌਰ ਲੈ ਗਏ…

Sharing is caring!

ਜਦੋਂ ਕਦੇ ਸੰਤ ਭਿੰਡਰਾਂਵਾਲਿਆਂ ਦੀ ਗੱਲ ਤੁਰਦੀ ਹੈ ਤਾਂ ਦਿਮਾਗ ਚ ਇੱਕ ਘਟਨਾ ਆਉਂਦੀ ਹੈ। ਉਹ ਘਟਨਾ ਜਦੋਂ ਗੁਰੂ ਦੇ 5 ਸਿੰਘਾਂ ਨੇ ਭਾਰਤੀ ਜਹਾਜ ਅਗਵਾ ਕਰਲਿਆ।ਸਿੰਘਾਂ ਵਲੋਂ ਇਹ ਜਹਾਜ ਅਗ਼ਵਾ ਕਰਨ ਦੀ ਕਾਰਵਾਈ ਕਿਉਂ ਕੀਤੀ ?? ਪੇਸ਼ ਹੈ ਇਹ ਰਿਪੋਰਟ –.

ਜਿਸ ਕਰਕੇ 9 ਸਤੰਬਰ 1981 ਨੂੰ ਸਿੰਘਾਂ ਨੇ ਲੁਧਿਆਣੇ ਕੋਲ ਉਸਦਾ ਸੋਧਾ ਲਾ ਦਿੱਤਾ। ਇਸ ਕੇਸ ਚ ਝੂਠਾ ਹੀ ਫਸਾ ਕੇ ਹਕੂਮਤ ਨੇ ਸੰਤ ਭਿੰਡਰਾਂਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ। ਸੰਤਾਂ ਦੀ ਬਿਨਾ-ਵਜਾਹ ਗ੍ਰਿਫਤਾਰੀ ਨੇ ਸਿੱਖ ਜਗਤ ਅੰਦਰ ਰੋਹ ਦੀ ਹਨੇਰੀ ਝੁਲਾਅ ਦਿਤੀ। ਹਰ ਸਿਖ ਨੇ ਆਪੋ-ਆਪਣੇ ਢੰਗ ਤਰੀਕੇ ਨਾਲ ਇਸ ਗ੍ਰਿਫਤਾਰੀ ਦਾ ਵਿਰੋਧ ਕੀਤਾ।

ਇਸ ਮੌਕੇ ਦਲ ਖਾਲਸਾ ਦੇ ਮੁਖੀ ਸ.ਗਜਿੰਦਰ ਸਿੰਘ ਦੀ ਅਗਵਾਈ ਹੇਠ ਸ.ਸਤਿਨਾਮ ਸਿੰਘ ਪਾਂਉਟਾ ਸਾਹਿਬ,ਸ.ਤੇਜਿੰਦਰਪਾਲ ਸਿੰਘ,ਜਸਵੀਰ ਸਿੰਘ ਤੇ ਕਰਨ ਸਿੰਘ ਨੇ 29 ਸਤੰਬਰ ਨੂੰ ਭਾਰਤੀ ਹਵਾਈ ਜਹਾਜ ਅਗਵਾ ਕਰਕੇ ਲਹੌਰ ਜਾ ਉਤਾਰਿਆ। ਅਜਿਹੀ ਘਟਨਾ ਜਿਸਨੇ ਪੂਰੀ ਦੁਨੀਆ ਦਾ ਧਿਆਨ ਸਿੱਖ ਕੌਮ ਤੇ ਪੰਜਾਬ ਵੱਲ ਦੁਆ ਦਿੱਤਾ। ਜਹਾਜ ਅਗਵਾ ਦੀ ਘਟਨਾ ਨਾਲ ਸੰਤਾਂ ਦੀ ਗ੍ਰਿਫਤਾਰੀ,ਸਿਖਾਂ ਨਾਲ ਹੋ ਰਹੀ ਧੱਕੇਸ਼ਾਹੀਆਂ ਅਤੇ ਖਾਲਿਸਤਾਨ ਦੀ ਗੱਲ ਦੁਨੀਆਂ ਭਰ ਵਿਚ ਫੈਲ ਗਈ।
ਜਹਾਜ ਅਗਵਾ ਕਰਨ ਵਾਲੇ ਇਨਾਂ ਸਿੰਘਾਂ ਨੂੰ ਪਾਕਿਸਤਾਨ ਦੀ ਜੇਲ ਵਿਚ ਉਮਰਕੈਦ ਕੱਟਣੀ ਪਈ ਜੋ ਇਨਾਂ ਸੂਰਮਿਆਂ ਨੇ ਕੌਮੀ ਸੇਵਾ ਸਮਝਕੇ ਕੱਟੀ। ਸਭ ਤੋਂ ਵੱਡੀ ਗੱਲ ਕਿ ਇਹ ਜਹਾਜ ਅਗਵਾ ਕਰਨ ਦੀ ਸਾਰੀ ਕਾਰਵਾਈ ਸਿੰਘਾਂ ਨੇ ਸਿਰਫ ਸ੍ਰੀ ਸਾਹਿਬ ਨਾਲ ਹੀ ਪੂਰੀ ਕੀਤੀ,ਕਿਸੇ ਹੋਰ ਹਥਿਆਰ ਆਦਿ ਦੀ ਵਰਤੋਂ ਤੱਕ ਨਹੀਂ ਕੀਤੀ ਗਈ।

ਸਿਰਫ ਦਿਖਾਵੇ ਵਜੋਂ ਇੱਕ ਸੰਤਰਾ ਵਰਤਿਆ ਗਿਆ ਜੋ ਗ੍ਰਨੇਡ ਦਾ ਭੁਲੇਖਾ ਪਾਉਣ ਲਈ ਵਰਤਿਆ ਗਿਆ। ਦਲ ਖਾਲਸਾ ਦੇ ਇਹਨਾਂ ਆਗੂਆਂ ਦੀ ਇਸ ਕੌਮੀ ਸੇਵਾ ਕਰਕੇ ਹੀ ਸੰਤ ਭਿੰਡਰਾਂਵਾਲੇ ਕਿਹਾ ਕਰਦੇ ਸਨ “ਮੈਨੂੰ ਮੁੱਲ ਖਰੀਦ ਲਿਆ ਸ. ਗਜਿੰਦਰ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ,ਜਿੰਨ੍ਹਾਂ ਨੇ ਮੇਰੇ ਰਿਹਾਈ ਲਈ ਜਹਾਜ ਅਗਵ੍ਹਾ ਕਰਕੇ ਸਰਕਾਰ ਨੂੰ ਮਜਬੂਰ ਕੀਤਾ”।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>