ਮਾਛੀਵਾੜਾ ਚ ਅੱਜ ਵੀ ਰਹਿ ਰਹੀ ਹੈ ਦੀਵਾਨ ਟੋਡਰ ਮੱਲ ਜੀ ਦੀ 9ਵੀਂ ਪੀੜ੍ਹੀ6

Sharing is caring!

ਸਰਹਿੰਦ ਦੇ ਸੂਬੇ ਵਜ਼ੀਰ ਖਾਂ ਵਲੋਂ ਦਸੰਬਰ 1708 ਵਿਚ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਨੂੰ ਤਸੀਹੇ ਦੇਣ ਉਪਰੰਤ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਉਨ੍ਹਾਂ ਦੇ ਸਸਕਾਰ ਲਈ ਦੀਵਾਨ ਟੋਡਰ ਮੱਲ ਨੇ ਉਸ ਸਮੇਂ ਕੁਝ ਕੁ ਗਜ਼ ਜ਼ਮੀਨ ਸੋਨੇ ਦੀਆਂ ਮੋਹਰਾਂ ਨੂੰ ਖੜ੍ਹੀਆਂ ਕਰ ਕੇ ਖਰੀਦਿਆ ਗਿਆ ਸੀ ਤੇ ਬਾਅਦ ਵਿਚ ਸੂਬੇ ਵੱਲੋਂ ਉਸ ਨੂੰ ਤੰਗ-ਪ੍ਰੇਸ਼ਾਨ ਕਰਨ ‘ਤੇ ਉਹ ਪਰਿਵਾਰ ਸਮੇਤ ਮਾਛੀਵਾੜਾ ਵਿਖੇ ਆ ਗਿਆ ਜਿੱਥੇ ਅੱਜ ਵੀ ਉਨ੍ਹਾਂ ਦੇ ਵੰਸ਼ ‘ਚੋਂ 9ਵੀਂ ਪੀੜ੍ਹੀ ਰਿਟਾ. ਐੱਸ. ਡੀ. ਓ. ਬਲਰਾਜ ਚੋਪੜਾ ਆਪਣੀ ਪਤਨੀ ਸਮੇਤ ਰਹਿ ਰਿਹਾ ਹੈ।ਦੀਵਾਨ ਟੋਡਰ ਮੱਲ ਦੀ 9ਵੀਂ ਪੀੜ੍ਹੀ ਦੇ ਵੰਸ਼ ਬਲਰਾਜ ਚੋਪੜਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਪੂਰਵਜ਼ ਦੀਵਾਨ ਟੋਡਰ ਮੱਲ ਪਾਕਿਸਤਾਨ ਦੇ ਸ਼ਹਿਰ ਬੰਨੂ ਦੇ ਰਹਿਣ ਵਾਲੇ ਸਨ ਤੇ ਇਕ ਹਿੰਦੂ ਪਰਿਵਾਰ ਨਾਲ ਸਬੰਧ ਰੱਖਦੇ ਸਨ ਤੇ ਜਹਾਜ਼ਾਂ ਰਾਹੀਂ ਵਪਾਰ ਕਰਦੇ ਸਨ। ਉਸ ਸਮੇਂ ਮੁਗਲ ਬਾਦਸ਼ਾਹ ਸ਼ਾਹਜਹਾਂ ਦਾ ਰਾਜ ਸੀ। ਕੁਝ ਸਮੇਂ ਬਾਅਦ ਉਨ੍ਹਾਂ ਦੇ ਪੂਰਵਜ਼ ਦੀਵਾਨ ਸਰਹਿੰਦ ਆ ਗਏ ਜਿੱਥੇ ਉਨ੍ਹਾਂ ਨੇ ਇਕ ਜਹਾਜ਼ੀਆ ਹਵੇਲੀ ਰਹਿਣ ਲਈ ਬਣਾਈ। ਸ਼ਾਹਜਹਾਂ ਨੇ ਉਨ੍ਹਾਂ ਨੂੰ ਸਰਹਿੰਦ ਦਾ ਆਮੀਨ ਬਣਾ ਦਿੱਤਾ, ਬਾਅਦ ਵਿਚ ਉਨ੍ਹਾਂ ਦੇ ਕੰਮ ਨੂੰ ਦੇਖਦਿਆਂ ਸ਼ਾਹਜਹਾਂ ਵੱਲੋਂ ਉਨ੍ਹਾਂ ਦੀ ਤਰੱਕੀ ਕਰਕੇ ਸਰਹਿੰਦ ਦਾ ਦੀਵਾਨ ਅਤੇ ਫੌਜਦਾਰ ਨਿਯੁਕਤ ਕਰ ਦਿੱਤਾ ਗਿਆ।
ਜਦੋਂ ਦਿੱਲੀ ਦਾ ਰਾਜਭਾਗ ਪਲਟਿਆ ਤੇ ਔਰਗੰਜੇਬ ਬਾਦਸ਼ਾਹ ਬਣਿਆ ਤਾਂ ਉਸਨੇ ਸਭ ਕੁਝ ਤਬਦੀਲ ਕਰ ਦਿੱਤਾ। ਔਰਗੰਜ਼ੇਬ ਵੱਲੋਂ ਸਰਹਿੰਦ ਦਾ ਆਮੀਨ ਤੇ ਦੀਵਾਨ ਵਜ਼ੀਰ ਖਾਂ ਨੂੰ ਬਣਾ ਦਿੱਤਾ। ਦਸੰਬਰ 1708 ਵਿਚ ਜਦੋਂ ਗੁਰੁ ਗੋਬਿੰਦ ਸਿੰਘ ਜੀ ਨੇ ਜਦੋਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤਾਂ ਇਸ ਦੌਰਾਨ ਸਾਰਾ ਪਰਿਵਾਰ ਵਿਛੜ ਗਿਆ। ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ ਨੂੰ ਰਸੋਈਏ ਗੰਗੂ ਨੇ ਮੁਖ਼ਬਰੀ ਕਰ ਸਰਹਿੰਦ ਦੇ ਠੰਡੇ ਬੁਰਜ ਵਿਚ ਕੈਦ ਕਰਵਾ ਦਿੱਤਾ ਤੇ ਸੂਬਾ ਵਜ਼ੀਰ ਖਾਂ ਨੇ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਤੇ ਮਾਤਾ ਗੁਜਰ ਕੌਰ ਜੀ ਵੀ ਸ਼ਹੀਦ ਹੋ ਗਏ।ਇਸ ਤੋਂ ਬਾਅਦ ਦੀਵਾਨ ਟੋਡਰ ਮੱਲ ਨੇ ਵਜ਼ੀਰ ਖਾਂ ਨੂੰ ਬੇਨਤੀ ਕੀਤੀ ਕਿ ਉਹ ਇਨ੍ਹਾਂ ਤਿੰਨੇ ਸਰੀਰਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਨੂੰ ਕਰਨ ਦੇਵੇ ਪਰ ਵਜ਼ੀਰ ਖਾਂ ਨੇ ਜਗ੍ਹਾ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਦੀਵਾਨ ਟੋਡਰ ਮੱਲ ਨੇ ਇਕ ਮੁਸਲਮਾਨ ਅੱਤਾ ਤੋਂ ਕੁਝ ਗਜ਼ ਜ਼ਮੀਨ ਮੋਹਰਾਂ ਖੜ੍ਹੀਆਂ ਕਰ ਕੇ ਖਰੀਦੀ ਜਿਹੜੀ ਕਿ ਅੱਜ ਤੱਕ ਖਰੀਦੀ ਗਈ ਕੋਈ ਵੀ ਜ਼ਮੀਨ ਤੋਂ ਸਭ ਤੋਂ ਮਹਿੰਗੀ ਹੈ।
ਅੰਤਿਮ ਸੰਸਕਾਰ ਤੋਂ ਬਾਅਦ ਵਜ਼ੀਰ ਖਾਂ ਅਤੇ ਉਸਦੇ ਹੋਰ ਸਹਿਯੋਗੀਆਂ ਨੇ ਦੀਵਾਨ ਟੋਡਰ ਮੱਲ ਨੂੰ ਤੰਗ-ਪ੍ਰੇਸ਼ਾਨ ਤੇ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਉਹ ਤੰਗ ਹੋ ਕੇ ਮਾਛੀਵਾੜਾ ਵਿਖੇ ਆ ਗਏ ਜਿੱਥੇ ਉਨ੍ਹਾਂ ਨੇ ਆਪਣਾ ਇਕ ਹਵੇਲੀ ਦੀ ਤਰ੍ਹਾਂ ਘਰ ਬਣਾਇਆ ਜੋ ਕਿ ਅੱਜ ਵ ਦੀਆਂ ਕੰਧਾਂ 4-4 ਫੁੱਟ ਚੌੜੀਆਂ ਤੇ ਸਰਹਿੰਦੀ ਇੱਟ ਨਾਲ ਬਣੀਆਂ ਹਨ।

ਉਨ੍ਹਾਂ ਆਪਣੇ ਵੰਸ਼ ਬਾਰੇ ਦੱਸਦਿਆਂ ਕਿਹਾ ਕਿ ਦੀਵਾਨ ਟੋਡਰ ਮੱਲ ਤੋਂ ਉਨ੍ਹਾਂ ਦੇ ਪੁੱਤਰ ਦਿਆਲ ਦਾਸ, ਉਨ੍ਹਾਂ ਤੋਂ ਅੱਗੇ ਸਾਹਿਬ ਰਾਏ ਤੇ ਫਿਰ ਉਨ੍ਹਾਂ ਦੇ ਸਪੁੱਤਰ ਸ਼੍ਰੀ ਰਾਮ ਕ੍ਰਿਸ਼ਨ ਹੋਏ। ਸ਼੍ਰੀ ਰਾਮ ਕ੍ਰਿਸ਼ਨ ਦੇ ਅੱਗੇ 2 ਪੁੱਤਰ ਪ੍ਰੇਮਾ ਮੱਲ ਤੇ ਸ਼ੋਭਾ ਮੱਲ ਹੋਏ, ਸ਼ੋਭਾ ਮੱਲ ਦੇ 3 ਪੁੱਤਰ ਤਰਲੋਕ ਚੰਦ, ਭਾਨਾ ਤੇ ਜਥੂਨ ਹੋਏ ਪਰ ਇਨ੍ਹਾਂ ਦੇ ਅੱਗੇ ਕੋਈ ਔਲਾਦ ਨਹੀਂ ਹੋ ਸਕੀ ਪਰ ਅੱਗੇ ਪ੍ਰੇਮਾ ਮੱਲ ਦੇ ਤਿੰਨ ਪੁੱਤਰ ਚਰਨਾ ਮੱਲ, ਸ਼੍ਰੀ ਪ੍ਰਭੂ ਤੇ ਸ਼੍ਰੀ ਸਰਨਾ ਹੋਏ ਜਿਨ੍ਹਾਂ ‘ਚੋਂ ਚਰਨਾ ਮੱਲ ਦੇ 2 ਪੁੱਤਰ ਚੂਹੜ ਮੱਲ ਤੇ ਸ਼੍ਰੀ ਮੂਲਾ ਰਾਮ ਸਨ। ਚੂਹੜ ਮੱਲ ਤੋਂ ਦਵਾਰਾ ਦਾਸ ਤੇ ਬਦਰੀਨਾਥ।

Leave a Reply

Your email address will not be published. Required fields are marked *